ਪੰਜਾਬ ਸਾਵਨ ਬੰਪਰ-2019 ਦੇ ਜੇਤੂਆਂ ਦਾ ਐਲਾਨ

ਰਾਖੀ ਬੰਪਰ ਦੀਆਂ ਟਿਕਟਾਂ ਵੀ ਜਲਦ ਹੋਣਗੀਆਂ ਜਾਰੀ

Gurwinder Singh Sidhu

ਚੰਡੀਗੜ, 8 ਜੁਲਾਈ:
    ਪੰਜਾਬ ਸਰਕਾਰ ਦੇ ਲਾਟਰੀ ਵਿਭਾਗ ਨੇ ਅੱਜ ਪੰਜਾਬ ਸਾਵਨ ਬੰਪਰ-2019 ਦੇ ਜੇਤੂਆਂ ਦਾ ਐਲਾਨ ਕਰ ਦਿੱਤਾ ਹੈ। ਸਾਵਨ ਬੰਪਰ ਦਾ ਡਰਾਅ ਲੁਧਿਆਣਾ ਵਿਖੇ ਕੱਢਿਆ ਗਿਆ। ਪਹਿਲੇ ਦੋ ਜੇਤੂਆਂ ਨੂੰ ਡੇਢ-ਡੇਢ ਕਰੋੜ ਰੁਪਏ ਮਿਲਣਗੇ।

    ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਡੇਢ-ਡੇਢ ਕਰੋੜ ਰੁਪਏ ਦੇ ਪਹਿਲੇ ਦੋ ਇਨਾਮ ਟਿਕਟ ਨੰਬਰ ਏ-316460 ਅਤੇ ਬੀ-331362 ਦੇ ਨਾਂ ਰਿਹਾ ਹੈ। ਜਦਕਿ 10 ਲੱਖ ਰੁਪਏ ਦੇ ਦੂਜੇ ਪੰਜ ਇਨਾਮ ਟਿਕਟ ਨੰਬਰ ਏ-036353, ਬੀ-658192, ਬੀ-212798, ਬੀ-587653 ਅਤੇ ਏ-705832 ਨੂੰ ਮਿਲਣਗੇ। ਉਨਾਂ ਦੱਸਿਆ ਕਿ ਢਾਈ ਲੱਖ ਰੁਪਏ ਦੇ ਤੀਜੇ 20 ਇਨਾਮ ਟਿਕਟ ਨੰਬਰ 619857, 597078, 361054, 956774, 120991, 816054, 195383, 883910, 611843 ਅਤੇ 250904  ਦੇ ਧਾਰਕਾਂ ਨੂੰ ਦਿੱਤੇ ਜਾਣਗੇ।

    ਉਨਾਂ ਦੱਸਿਆ ਕਿ ਸਾਵਨ ਬੰਪਰ-2019 ਦੇ ਨਤੀਜਿਆਂ ਦੀ ਸਟੀਕ ਅਤੇ ਸਹੀ ਜਾਣਕਾਰੀ ਲਈ ਪੰਜਾਬ ਲਾਟਰੀ ਵਿਭਾਗ ਦੀ ਵੈੱਬਸਾਈਟ ਚੈੱਕ ਕਰ ਲਈ ਜਾਵੇ। ਬੁਲਾਰੇ ਨੇ ਅੱਗੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਬੰਪਰ ਲਾਟਰੀ ਦੀ ਹਰਮਨਪਿਆਰਤਾ ਦੇ ਮੱਦੇਨਜ਼ਰ ਬਹੁਤ ਜਲਦ ਹੀ ਰਾਖੀ ਬੰਪਰ- 2019 ਵੀ ਜਾਰੀ ਕੀਤਾ ਜਾਵੇਗਾ ਜਿਸ ਦੀਆਂ ਟਿਕਟਾਂ ਕੁਝ ਸਮੇਂ ਬਾਅਦ ਬਾਜ਼ਾਰ ਵਿਚ ਮਿਲਣੀਆਂ ਸ਼ੁਰੂ ਹੋ ਜਾਣਗੀਆਂ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਲਾਟਰੀ ਵਿਭਾਗ ਵੱਲੋਂ ਚਲਾਈ ਜਾ ਰਹੀ ਬੰਪਰ ਲਾਟਰੀ ਪੂਰੇ ਦੇਸ਼ ਵਿਚ ਅਜਿਹੀ ਇਕੋ-ਇਕ ਲਾਟਰੀ ਹੈ ਜੋ ਪਹਿਲੇ ਇਨਾਮ ਵਿਕੀਆਂ ਟਿਕਟਾਂ ਵਿਚੋਂ ਜਨਤਾ ਨੂੰ ਦਿੱਤੇ ਜਾਣ ਦੀ ਗਾਰੰਟੀ ਦਿੰਦੀ ਹੈ।

 

Read more