ਪੰਜਾਬ ਸਰਕਾਰ ਵੱਲੋਂ ਅਰੁਨ ਜੇਤਲੀ ਦੇ ਦੇਹਾਂਤ ‘ਤੇ ਇੱਕ ਦਿਨ ਦੇ ਰਾਜਕੀ ਸ਼ੋਕ ਦਾ ਐਲਾਨ

Punjab update

ਚੰਡੀਗੜ•, 25 ਅਗਸਤ : ਪੰਜਾਬ ਸਰਕਾਰ ਨੇ ਭਾਰਤ ਦੇ ਸਾਬਕਾ ਵਿੱਤ ਮੰਤਰੀ ਸ੍ਰੀ ਅਰੁਨ ਜੇਤਲੀ ਦੇ ਦੇਹਾਂਤ ‘ਤੇ ਸਤਿਕਾਰ ਵਜੋਂ 26 ਅਗਸਤ, 2019 ਨੂੰ ਇੱਕ ਦਿਨ ਦੇ ਰਾਜਕੀ ਸ਼ੋਕ ਦਾ ਐਲਾਨ ਕੀਤਾ ਹੈ। ਸ੍ਰੀ ਜੇਤਲੀ 24 ਅਗਸਤ 2019 ਨੂੰ ਨਵੀਂ ਦਿੱਲੀ ਵਿਖੇ ਵਿਛੋੜਾ ਦੇ ਗਏ ਸਨ।

ਸੂਬਾ ਸਰਕਾਰ ਦੇ ਇੱਕ ਬੁਲਾਰੇ ਅਨੁਸਾਰ ਇਸ ਦਿਨ ਸਰਕਾਰੀ ਦਫਤਰਾਂ ਵਿੱਚ ਕੋਈ ਮਨੋਰੰਜਨ ਦਾ ਕੋਈ ਵੀ ਪ੍ਰੋਗਰਾਮ ਨਹੀਂ ਹੋਵੇਗਾ।

Read more