ਪੰਜਾਬ ਸਰਕਾਰ ਵਲੋਂ 3 ਆਈ.ਪੀ.ਐਸ. ਅਤੇ 8 ਪੀ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍ਹ, 19 ਸਤੰਬਰ: ਪੰਜਾਬ ਸਰਕਾਰ ਵਲੋਂ ਅੱਜ 3 ਆਈ.ਪੀ.ਐਸ. ਅਤੇ 8 ਪੀ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ/ਤਾਇਨਾਤੀਆਂ ਦੇ ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ ਕੀਤੇ ਗਏ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਆਈ.ਪੀ.ਐਸ. ਅਧਿਕਾਰੀਆਂ ਵਿਚੋਂ ਸ੍ਰੀ ਨੌਨਿਹਾਲ ਸਿੰਘ ਨੂੰ ਆਈ.ਜੀ.ਪੀ. ਜਲੰਧਰ ਰੇਂਜ ਅਤੇ ਵਾਧੂ ਚਾਰਜ ਆਈ.ਜੀ.ਪੀ. ਸਾਈਬਰ ਕਰਾਇਮ, ਪੰਜਾਬ, ਸ੍ਰੀ ਸੁਖਚੈਨ ਸਿੰਘ ਨੂੰ ਡੀ.ਆਈ.ਜੀ. ਪ੍ਰੋਵੀਜਿਨਿੰਗ, ਪੰਜਾਬ ਅਤੇ ਵਾਧੂ ਚਾਰਜ ਕਮਿਸ਼ਨਰ ਆਫ ਪੁਲਿਸ ਅੰਮਿ੍ਰਤਸਰ ਅਤੇ ਸ੍ਰੀ ਸਚਿਨ ਗੁਪਤਾ ਨੂੰ ਏ.ਡੀ.ਸੀ.ਪੀ. ਪੀ.ਬੀ.ਆਈ, ਆਰਗਨਾਈਜਡ ਕਰਾਇਮ ਐਂਡ ਨਾਰਕੋਟਿਕਸ, ਲੁਧਿਆਣਾ ਵਜੋਂ ਤਾਇਨਾਤ ਕੀਤਾ ਗਿਆ ਹੈ।

ਇਸੇ ਤਰ੍ਹਾਂ ਪੀ.ਪੀ.ਐਸ. ਅਧਿਕਾਰੀ ਸ੍ਰੀ ਮਨਧੀਰ ਸਿੰਘ ਨੂੰ ਐਸ.ਪੀ. ਸੀ.ਐਮ ਸਕਿਊਰਿਟੀ, ਪੰਜਾਬ, ਸ੍ਰੀ ਸੁਸ਼ੀਲ ਕੁਮਾਰ ਨੂੰ ਕਮਾਂਡੈਂਟ, ਤੀਜੀ ਆਈ.ਆਰ.ਬੀ. ਲੁਧਿਆਣਾ ਅਤੇ ਵਾਧੂ ਚਾਰਜ ਏ.ਆਈ.ਜੀ. ਐਨ.ਆਰ.ਆਈ, ਲੁਧਿਆਣਾ, ਸ੍ਰੀ ਹੇਮ ਪੁਸ਼ਪ ਸ਼ਰਮਾ (ਸੀ.ਆਰ.ਪੀ.ਐਫ.) ਨੂੰ ਐਸ.ਪੀ. ਅਪਰੇਸ਼ਨਸ, ਪਠਾਨਕੋਟ, ਸ੍ਰੀ ਜ ਸਵੀਰ ਸਿੰਘ ਨੂੰ ਐਸ.ਪੀ. ਇਨਵੈਸਟੀਗੇਸ਼ਨ, ਫਾਜਿਲਕਾ, ਸ੍ਰੀ ਕੁਲਵੰਤ ਰਾਏ ਨੂੰ ਐਸ.ਪੀ. ਪੀ.ਬੀ.ਆਈ, ਆਰਗਨਾਈਜਡ ਕਰਾਇਮ ਐਂਡ ਨਾਰਕੋਟਿਕਸ, ਸ੍ਰੀ ਮੁਕਤਸਰ ਸਾਹਿਬ, ਸ੍ਰੀ ਕੁਲਵੰਤ ਸਿੰਘ ਨੂੰ ਐਸ.ਪੀ.ਅਪਰੇਸ਼ਨਸ, ਬਟਾਲਾ, ਸ੍ਰੀ ਹਰਪ੍ਰੀਤ ਸਿੰਘ ਨੂੰ ਐਸ.ਪੀ., ਅਪਰੇਸ਼ਨਸ, ਸੰਗਰੂਰ, ਸ੍ਰੀ ਰਾਕੇਸ਼ ਕੁਮਾਰ ਨੂੰ ਐਸ.ਪੀ. ਪੀ.ਬੀ.ਆਈ, ਆਰਗਨਾਈਜਡ ਕਰਾਇਮ ਐਂਡ ਨਾਰਕੋਟਿਕਸ, ਫਿਰੋਜਪੁਰ ਅਤੇ ਸ੍ਰੀ ਮਨੋਜ ਕੁਮਾਰ ਨੂੰ ਐਸ.ਪੀ. ਹੈਡਕੁਆਰਟਰਸ, ਪਠਾਨਕੋਟ ਵਜੋਂ ਤਾਇਨਾਤ ਕੀਤਾ ਗਿਆ ਹੈ।

Read more