Monday 13 July 2020

ਪੰਜਾਬ ਸਰਕਾਰ ਨੇ ਕੋਵਿਡ-19 ਦੀ ਰਿਪੋਟਿੰਗ ਤੇ ਮੈਨੇਜਮੈਂਟ ਕਰ ਰਹੇ ਸਟਾਫ ਦੀਆਂ ਛੁੱਟੀਆਂ ਰੱਦ ਕੀਤੀਆਂ

- Posted on 12 February 2020

ਐਨ.ਆਈ.ਵੀ. ਪੂਣੇ ਵੱਲੋਂ ਸ਼ੱਕੀ ਯਾਤਰੀਆਂ ਦੇ 35 ਨਮੂਨੇ ਨੈਗਟਿਵ ਘੋਸ਼ਿਤ ਕੀਤੇ

ਜਾਂਚ ਪ੍ਰਕਿਰਿਆ ਵਿੱਚ ਤੇਜੀ ਲਿਆਉਣ ਲਈ ਹੁਣ ਜਲੰਧਰ ਤੇ ਅੰਮ੍ਰਿਤਸਰ ਤੋਂ ਇਕ-ਇਕ ਨਮੂਨਾ ਏਮਜ਼ ਦਿੱਲੀ ਨੂੰ ਭੇਜਿਆ

ਚੰਡੀਗੜ੍ਹ, 12 ਫਰਵਰੀ:

ਪੰਜਾਬ ਸਰਕਾਰ ਨੇ ਹਦਾਇਤਾਂ ਜਾਰੀ ਕਰਦਿਆਂ ਕੋਵਿਡ-19 (ਕੋਰੋਨਾਵਾਇਰਸ) ਦੀ ਰਿਪੋਟਿੰਗ ਤੇ ਮੈਨੇਜਮੈਂਟ ਕਰ ਰਹੇ ਸਟਾਫ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ।

ਇਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਕੋਵਿਡ-19 ਨੂੰ ਧਿਆਨ ਵਿੱਚ ਰੱਖਦੇ ਹੋਏ ਕੋਰੋਨਾਵਾਇਰਸ ਮਾਮਲਿਆਂ ਦੀ ਨਿਗਰਾਨੀ ਤਹਿਤ ਰਿਪੋਟਿੰਗ ਤੇ ਮੈਨੇਜਮੈਂਟ ਕਰ ਰਹੇ ਸਾਰੇ ਅਫਸਰਾਂ ਤੇ ਮੁਲਾਜਮਾਂ ਦੀ ਛੁੱਟੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ। ਹੁਣ ਕਿਸੇ ਵੀ ਤਰ੍ਹਾਂ ਦੀ ਛੁੱਟੀ ਕੇਵਲ ਡਾਇਰੈਕਟੋਰੇਟ ਸਿਹਤ ਸੇਵਾਵਾਂ ਤੋਂ ਮਨਜੂਰੀ ਮਿਲਣ ਉਪਰੰਤ ਹੀ ਦਿੱਤੀ ਜਾਵੇਗੀ ਤਾਂ ਜੋ ਸ਼ੱਕੀ ਯਾਤਰੀਆਂ ਦੀ ਜਾਂਚ ਤੇ ਟੈਸਟ ਪ੍ਰਕਿਰਿਆ ਤੇ ਕਿਸੇ ਵੀ ਤਰ੍ਹਾਂ ਦਾ ਪ੍ਰਭਾਵ ਨਾ ਪਵੇ। ਆਈਡੀਐਸਪੀ ਦਾ ਰਾਜ ਚੌਕਸੀ ਯੂਨਿਟ ਸੂਬੇ ਵਿੱਚ ਕੋਰੋਨਾਵਾਇਰਸ ਦੀ ਸਥਿਤੀ ਅਤੇ ਸਾਰੀਆਂ ਗਤੀਵਿਧੀਆਂ ਦੀ ਨਿਗਰਾਨੀ ਰੱਖ ਰਿਹਾ ਹੈ।

ਕੈਬਨਿਟ ਮੰਤਰੀ ਨੇ ਅਤਿ ਸੰਵੇਦਨਸ਼ੀਲ ਇਲਾਕਿਆਂ ਵਿਖੇ ਹੋ ਰਹੀ ਸਕਰੀਨਿੰਗ ਬਾਰੇ ਖੁਲਾਸਾ ਕਰਦਿਆਂ ਦੱਸਿਆ ਕਿ ਹੁਣ ਤੱਕ ਅੰਮ੍ਰਿਤਸਰ ਅਤੇ ਮੁਹਾਲੀ ਦੇ ਹਵਾਈ ਅੱਡਿਆਂ ਵਿਖੇ 22,236 ਯਾਤਰੀਆਂ ਦੀ ਜਾਂਚ ਕੀਤੀ ਹੈ। ਅਟਾਰੀ-ਵਾਹਗਾ ਬਾਰਡਰ ਵਿਖੇ 16,549 ਯਾਤਰੀ ਅਤੇ ਡੇਰਾ ਬਾਬਾ ਨਾਨਕ ਗੁਰਦਾਸਪੁਰ ਵਿਖੇ 5,687 ਯਾਤਰੀਆਂ ਦੀ ਜਾਂਚ ਕੀਤੀ ਗਈ।

ਬਲਬੀਰ ਸਿੰਘ ਸਿੱਧੂ ਨੇ ਅੱਗੇ ਦੱਸਿਆ ਕਿ ਚੀਨ ਦੀ ਯਾਤਰਾ ਕਰ ਚੁੱਕੇ ਜਾਂ ਹਵਾਈ ਅੱਡਿਆਂ ‘ਤੇ ਠਹਿਰਣ ਵਾਲੇ 1517 ਯਾਤਰੀਆਂ ਵਿੱਚੋਂ 35 ਸ਼ੱਕੀ ਮਰੀਜਾਂ ਦੇ ਨਮੂਨੇ ਲਏ ਗਏ ਸਨ ਜੋ ਕਿ ਨੈਸ਼ਨਲ ਇੰਸਟੀਚੀਊਟ ਆਫ਼ ਵਾਇਰੋਲੋਜੀ, ਪੂਣੇ ਵੱਲੋਂ ਨੈਗਟਿਵ ਕਰਾਰ ਦਿੱਤੇ ਗਏ ਹਨ। ਉਹਨਾਂ ਦੱਸਿਆ ਕਿ   ਚੀਨ ਦੀ ਯਾਤਰਾ ਕਰਨ ਵਾਲੇ 1109 ਯਾਤਰੀਆਂ ਨੇ 14 ਦਿਨਾਂ ਦੀ ਨਿਗਰਾਨੀ ਵਾਲਾ ਅਤਿ ਸੰਵੇਦਨਸ਼ੀਲ ਸਮਾਂ ਪੂਰਾ ਕਰ ਲਿਆ ਹੈ ਅਤੇ ਬਾਕੀ ਬਚੇ ਯਾਤਰੀਆਂ ਨੂੰ ਘਰਾਂ ਵਿੱਚ ਇਕੱਲੇ ਰਹਿਣ ਦੀ ਹਦਾਇਤ ਦਿੱਤੀ ਗਈ ਹੈ ਅਤੇ ਸਿਹਤ ਵਿਭਾਗ ਵੱਲੋਂ ਇਹਨਾਂ ਦੀ ਪੂਰੀ ਚੌਕਸੀ ਰੱਖੀ ਜਾ ਰਹੀ ਹੈ।

ਨਮੂਨਿਆਂ ਦੀ ਜਾਂਚ ਪ੍ਰਕਿਰਿਆ ਵਿੱਚ ਤੇਜੀ ਲਿਆਉਣ ਲਈ ਭਾਰਤ ਸਰਕਾਰ ਨੇ ਹੁਣ ਏਮਜ਼, ਦਿੱਲੀ ਨੂੰ ਸ਼ੱਕੀ ਮਰੀਜ਼ਾਂ ਦੇ ਨਮੂਨੇ ਭੇਜਣ ਲਈ ਕਿਹਾ ਹੈ ਅਤੇ ਹੁਣ ਤੱਕ ਇਕ-ਇਕ ਨਮੂਨਾ ਜਲੰਧਰ ਅਤੇ ਅੰਮ੍ਰਿਤਸਰ ਤੋਂ ਏਮਜ਼ ਵਿਖੇ ਭੇਜਿਆ ਗਿਆ ਜੋ  ਕਿ ਨੈਗਟਿਵ ਘੋਸ਼ਿਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਹੁਣ ਤੱਕ ਕੋਰੋਨਾਵਾਇਰਸ ਦਾ ਇਕ ਵੀ ਮਾਮਲੇ ਦੀ ਪੁਸ਼ਟੀ ਨਹੀਂ ਹੋਈ ਹੈ।

ਜ਼ਿਕਰਯੋਗ ਹੈ ਕਿ ਵਿਸ਼ਵ ਸਿਹਤ ਸੰਗਠਨ ਨੇ ਅੱਜ ਨੋਵਲ ਕੋਰੋਨਾਵਾਇਰਸ (2019-ਐਨਸੀਓਵੀ) ਦਾ ਨਾਂ ਤਬਦੀਲ ਕਰਕੇ ਕੋਵਿਡ-19 (ਕੋਰੋਨਾਵਾਇਰ ਬਿਮਾਰੀ) ਰੱਖ ਦਿੱਤਾ ਹੈ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com