ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਕਾਦਮਿਕ ਸਾਲ 2018-19 ਦੇ ਬਾਰ੍ਹਵੀਂ ਜਮਾਤ ਦੇ ਨਤੀਜੇ ਐਲਾਨੇ ਗਏ ,ਨਤੀਜੇ ਵਿੱਚ ਪਾਸ ਪ੍ਰਤੀਸ਼ਤ 86.41 ਫ਼ੀਸਦੀ ਰਹੀ

ਐੱਸ.ਏ.ਐੱਸ ਨਗਰ, 11 ਮਈ (   ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਨਿੱਚਰਵਾਰ ਨੁੰ ਐਲਾਨੇ ਗਏ ਅਕਾਦਮਿਕ ਸਾਲ 2018-19 ਦੇ ਬਾਰ੍ਹਵੀਂ ਜਮਾਤ ਦੇ ਨਤੀਜੇ ਵਿੱਚ ਪਾਸ ਪ੍ਰਤੀਸ਼ਤ 86.41 ਫ਼ੀਸਦੀ ਰਹੀ| ਇਸ ਸਾਲ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਵਿੱਚ 2 ਲੱਖ 69 ਹਜ਼ਾਰ 228 ਵਿਦਿਆਰਥੀ ਬੈਠੇ ਸਨ ਜਿਨ੍ਹਾਂ  ਵਿੱਚੋਂ 2 ਲੱਖ 32 ਹਜ਼ਾਰ 639 ਵਿਦਿਆਰਥੀ ਪਾਸ ਹੋਏ| 

ਮੋਹਰੀ ਰਹੇ ਵਿਦਿਆਰਥੀਆਂ ਵਿੱਚ ਪਹਿਲੇ ਸਥਾਨ ‘ਤੇ ਤਿੰਨ ਵਿਦਿਆਰਥੀ ਬਰਾਬਰ ਅੰਕਾਂ ਨਾਲ ਰਹੇ ਜਿਨ੍ਹਾਂ ਵਿੱਚ ਲੁਧਿਆਣਾ ਦਾ ਸਰਵਜੋਤ ਸਿੰਘ ਬਾਂਸਲ ( ਕਾਮਰਸ ਗਰੁੱਪ), ਮਲੋਟ ਦੀ ਅਮਨ (ਹਿਊਮੈਨਟੀਜ਼ ਗਰੁੱਪ) ਤੇ ਨਕੋਦਰ ਦੀ ਮੁਸਕਾਨ ਸੋਨੀ (ਸਾਇੰਸ ਗਰੁੱਪ) ਸ਼ਾਮਲ ਹਨ| ਇਨ੍ਹਾਂ ਵਿਦਿਆਰਥੀਆਂ ਨੇ ਕੁੱਲ 445 ਅੰਕ ਪ੍ਰਾਪਤ ਕੀਤੇ| 

ਦੂਸਰੇ ਸਥਾਨ ‘ਤੇ ਲੁਧਿਆਣਾ ਦੀ ਲਵਲੀਨ ਵਰਮਾ (ਸਾਇੰਸ ਗਰੁੱਪ) 444 ਅੰਕ ਲੈ ਕੇ ਰਹੀ ਜਦੋਂ ਕਿ ਤੀਸਰੇ ਸਥਾਨ ‘ਤੇ ਦੋ ਵਿਦਿਆਰਥਣਾਂ ਫ਼ਾਜ਼ਿਲਕਾ ਦੀ ਨਾਜ਼ੀਆ ਕੰਬੋਜ (ਹਿਊਮੈਨਟੀਜ਼ ਗਰੁੱਪ) ਤੇ ਲੁਧਿਆਣਾ ਦੀ ਮੁਸਕਾਨ (ਹਿਊਮੈਨਟੀਜ਼ ਗਰੁੱਪ) ਰਹੀਆਂ| ਇਨ੍ਹਾਂ ਨੇ 443 ਅੰਕ ਪ੍ਰਾਪਤ ਕੀਤੇ| 

ਪ੍ਰੀਖਿਆਰਥੀਆਂ ਦੇ ਪੂਰੇ ਵੇਰਵੇ, ਮੈਰਿਟ ਸੂਚੀ ਤੇ ਪਾਸ ਫ਼ੀਸਦ ਅੱਜ ਰਾਤ ਮਿਤੀ 11 ਮਈ 2019 ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬ-ਸਾਈਟ ਮਮਮ|ਬਤਕਲ|.ਫ|ਜਅ  ਅਤੇ ਮਮਮ|ਜਅਦਜ.ਗਕਤਚ;ਵਤ|ਫਰਠ  ‘ਤੇ ਉਪਲਬਧ ਹੋਵੇਗੀ| 

ਪੰਜਾਬ ਸਕੂਲ ਸਿੱਖਿਆ ਬੋਰਡ, ਨਤੀਜੇ ਦੇ ਛਪਣ ਵਿੱਚ ਕਿਸੇ ਗ਼ਲਤੀ ਲਈ ਜ਼ਿੰਮੇਵਾਰ ਨਹੀਂ ਹੈ ਤੇ ਇਹ ਐਲਾਨਿਆਂ ਨਤੀਜਾ ਪ੍ਰੀਖਿਆਰਥੀਆਂ ਦੀ ਕੇਵਲ ਜਾਣਕਾਰੀ ਲਈ ਹੈ| ਅਸਲ ਨਤੀਜਾ ਕਾਰਡ/ਸਰਟੀਫ਼ਿਕੇਟ ਬੋਰਡ ਵੱਲੋਂ ਵਖਰੇ ਤੌਰ ਤੇ ਜਾਰੀ ਕੀਤੇ ਜਾਣਗੇ| 

ਕੈਪਸ਼ਨ: ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਸ਼੍ਰੀ ਮਨੋਹਰ ਕਾਂਤ ਕਲੋਹੀਆ, ਆਈ.ਏ.ਐੱਸ  (ਰਿਟਾ:), ਵਾਈਸ ਚੇਅਰਮੈਨ ਸ਼੍ਰੀ ਬਲਦੇਵ ਸਚਦੇਵਾ ਤੇ ਹੋਰ ਅਧਿਕਾਰੀ ਸਨਿੱਚਰਵਾਰ ਦੁਪਹਿਰ ਨੂੰ ਸੀਨੀਅਰ ਸੈਕੰਡਰੀ ਦਾ  ਨਤੀਜਾ ਐਲਾਨਦੇ ਹੋਏ| 

Read more