ਪੰਜਾਬ ਵਿੱਚ 1 ਲੱਖ ਵਲੰਟੀਅਰ ਉਤਾਰੇਗੀ ਆਮ ਆਦਮੀ ਪਾਰਟੀ

–  ਡੋਰ-ਟੂ-ਡੋਰ ਰਾਹੀਂ ਕੈਪਟਨ ਸਰਕਾਰ ਦੀ ਨਾਕਾਮੀ ਦੱਸੇਗੀ ਆਮ ਆਦਮੀ ਪਾਰਟੀ

–  ਵੀਡੀਉਜ਼,  ਫੋਟੋਗ੍ਰਾਫਸ, ਅਖ਼ਬਾਰਾਂ ਦੀ ਕਲਿਪਿੰਗਸ, ਟੀਵੀ ਚੈਨਲਾਂ ਦੀ ਫੁਟੇਜ ਰਾਹੀਂ ਵਲੰਟੀਅਰਜ਼ ਖੋਲ੍ਹਣਗੇ ਕੈਪਟਨ ਸਰਕਾਰ ਦੀ ਪੋਲ

–  ਪੰਜਾਬ ਵਿੱਚ ਡੋਰ-ਟੂ- ਡੋਰ ਮੁਹਿੰਮ ਲਈ ਵਲੰਟੀਅਰਜ਼ ਨੂੰ ਟਰੇਨਿੰਗ ਦੇ ਰਹੀ ਹੈ ਆਮ ਆਦਮੀ ਪਾਰਟੀ

ਚੰਡੀਗੜ੍ਹ , 16 ਅਪ੍ਰੈਲ 2019

ਆਮ ਆਦਮੀ ਪਾਰਟੀ ਆਪਣੀ ਗੱਲ ਲੋਕਾਂ ਤੱਕ ਪਹੁੰਚਾਉਣ ਲਈ ਪੰਜਾਬ ਵਿੱਚ ਘਰ-ਘਰ ਦਸਤਕ ਦੇਣ ਜਾ ਰਹੀ ਹੈ।  ਇਸ ਦੇ ਲਈ ਆਮ ਆਦਮੀ ਪਾਰਟੀ 1 ਲੱਖ ਵਲੰਟੀਅਰਜ਼ ਨੂੰ ਮੈਦਾਨ ਵਿੱਚ ਉਤਾਰੇਗੀ ।

ਇਸ ਪੂਰੀ ਰਣਨੀਤੀ ਸੰਬੰਧੀ ਦੱਸਦੇ ਹੋਏ ਪਾਰਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਸਾਰੀਆਂ 13 ਲੋਕ ਸਭਾ ਸੀਟਾਂ ਉੱਤੇ ਵਲੰਟੀਅਰਜ਼ ਨੂੰ ਉਤਾਰਨ ਦੀ ਪ੍ਰਕਿਰਿਆ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਵਲੰਟੀਅਰਜ਼ ਦੀ ਇਹ ਫ਼ੌਜ ਘਰ- ਘਰ ਜਾ ਕੇ ਦੱਸੇਗੀ ਕਿ ਪੰਜਾਬ ਦੀ ਮੌਜੂਦਾ ਕੈਪਟਨ ਸਰਕਾਰ,  ਪਿਛਲੀ ਬਾਦਲ ਸਰਕਾਰ ਨਾਲੋਂ ਬਿਲਕੁਲ ਵੀ ਅਲੱਗ ਨਹੀਂ ਹੈ।  ਪੰਜਾਬ ਨੂੰ ਬਦਹਾਲੀ ਵਿਚੋਂ ਕੱਢਣ ਲਈ ਕੈਪਟਨ ਨੂੰ ਲੋਕਾਂ ਨੇ ਵੋਟਾਂ ਦਿੱਤੀਆਂ ਸਨ ਪਰੰਤੂ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ।

ਭਗਵੰਤ ਮਾਨ ਨੇ ਕਿਹਾ ਕਿ ਡੋਰ-ਟੂ-ਡੋਰ ਆਮ ਆਦਮੀ ਪਾਰਟੀ ਦਾ ਸਭ ਤੋਂ ਮਜ਼ਬੂਤ ਚੋਣ ਹਥਿਆਰ ਹੈ। ਇਸ ਦੇ ਦਮ ਉੱਤੇ ਦਿੱਲੀ ਵਿੱਚ 70 ਵਿੱਚੋਂ 67 ਸੀਟਾਂ ਜਿੱਤਣ ਵਿੱਚ ਕਾਮਯਾਬ ਹੋਏ ਸਨ। ਇਸ ਮੁਹਿੰਮ ਦੀ ਸਭ ਤੋਂ ਖ਼ਾਸ ਗੱਲ ਇਹ ਹੁੰਦੀ ਹੈ ਕਿ ਵੋਟਰਾਂ ਕੋਲ ਜਾ ਕੇ ਵਲੰਟੀਅਰਜ਼ ਆਪਣੀ ਗੱਲ ਰੱਖਦੇ ਹਨ ਅਤੇ ਉਨ੍ਹਾਂ  ਦੇ  ਦੁੱਖ-ਦਰਦ ਵੀ ਸੁਣਦੇ ਹਨ।

ਭਗਵੰਤ ਮਾਨ  ਨੇ ਕਿਹਾ ਕਿ ਵਲੰਟੀਅਰਜ਼ ਨੂੰ ਡੋਰ-ਟੂ-ਡੋਰ ਲਈ ਟਰੇਨਿੰਗ ਦਿੱਤੀ ਜਾ ਰਹੀ ਹੈ। ਵਲੰਟੀਅਰਜ਼ ਨੂੰ ਡੋਰ-ਟੂ- ਡੋਰ ਦੀ ਟਰੇਨਿੰਗ ਵਿੱਚ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਕਿਸ ਤਰ੍ਹਾਂ ਲੋਕਾਂ ਨੂੰ ਦੱਸਣਾ ਹੈ ਕਿ ਦਿੱਲੀ ਵਿੱਚ ਕੇਜਰੀਵਾਲ ਨੇ 1 ਰੁਪਏ ਪ੍ਰਤੀ ਯੂਨਿਟ ਬਿਜਲੀ ਕਰ ਦਿੱਤੀ, ਉੱਥੇ ਦੇ ਲੋਕਾਂ ਨੂੰ 24 ਘੰਟੇ ਬਿਜਲੀ ਮਿਲਦੀ ਹੈ, ਪਰੰਤੂ ਪੰਜਾਬ ਪੂਰਨ ਰਾਜ ਹੋਣ ਦੇ ਬਾਵਜੂਦ ਕੈਪਟਨ ਸਾਹਿਬ ਨਹੀਂ ਕਰ ਰਹੇ।  ਡੋਰ-ਟੂ- ਡੋਰ ਮੁਹਿੰਮ ਰਾਹੀਂ ਵਲੰਟੀਅਰਜ਼ ਪੰਜਾਬ ਦੇ ਲੋਕਾਂ ਨੂੰ ਦਿੱਲੀ ਦੀ ਸਿੱਖਿਆ ਕ੍ਰਾਂਤੀ ਦੇ ਬਾਰੇ ਵਿੱਚ ਵੀ ਦੱਸਣਗੇ। ਵਲੰਟੀਅਰਜ਼ ਨੂੰ ਕੁੱਝ ਵੀਡੀਉਜ਼ ਅਤੇ ਫੋਟੋਗ੍ਰਾਫਸ ਵੀ ਦਿੱਤੇ ਜਾ ਰਹੇ ਹਨ।  ਇਨ੍ਹਾਂ ਰਾਹੀਂ ਉਹ ਦੱਸਣਗੇ ਕਿ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਸਰਕਾਰੀ ਸਕੂਲਾਂ ਅਤੇ ਸਰਕਾਰੀ ਹਸਪਤਾਲਾਂ ਦੀ ਤਸਵੀਰ ਹੀ ਬਦਲ ਦਿੱਤੀ ਹੈ ।

ਆਮ ਆਦਮੀ ਪਾਰਟੀ ਆਪਣੇ ਵਲੰਟੀਅਰਜ਼ ਨੂੰ ਅਜਿਹੇ ਦਸਤਾਵੇਜ਼ਾਂ ਨਾਲ ਲੈਸ ਕਰ ਕੇ ਲੋਕਾਂ ਕੋਲ ਭੇਜੇਗੀ ਜਿਸ ਰਾਹੀਂ ਉਹ ਦੱਸ ਸਕਣਗੇ ਕਿ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਨੇ ਕਿਸਾਨਾਂ ਲਈ ਸਵਾਮੀਨਾਥਨ ਕਮਿਸ਼ਨ ਲਾਗੂ ਕਰ ਦਿੱਤਾ ਹੈ। ਹੁਣ ਦਿੱਲੀ ਵਿੱਚ ਕਿਸਾਨਾਂ ਨੂੰ ਕਣਕ 2,616 ਰੁਪਏ ਪ੍ਰਤੀ ਕੁਇੰਟਲ ਅਤੇ ਝੋਨਾ 2,667 ਰੁਪਏ ਮਿਲਣਗੇ, ਨਾਲ ਹੀ ਅਖ਼ਬਾਰਾਂ ਦੀ ਕਲਿਪਿੰਗਸ ਅਤੇ ਟੀਵੀ ਚੈਨਲਾਂ ਦੀ ਫੁਟੇਜ ਰਾਹੀਂ ਲੋਕਾਂ ਨੂੰ ਇਹ ਵੀ ਦੱਸਿਆ ਜਾਵੇਗਾ ਕਿ ਕਿਸ ਤਰ੍ਹਾਂ ਪੰਜਾਬ ਵਿੱਚ ਕਿਸਾਨ ਆਤਮਹੱਤਿਆ ਕਰਨ ਨੂੰ ਮਜਬੂਰ ਹੈ ਅਤੇ ਕੈਪਟਨ ਸਰਕਾਰ ਉਨ੍ਹਾਂ ਦੇ ਪ੍ਰਤੀ ਪੂਰੀ ਤਰ੍ਹਾਂ ਅਸੰਵੇਦਨਸ਼ੀਲ ਹੈ ।

ਆਮ ਆਦਮੀ ਪਾਰਟੀ ਦੇ ਵਲੰਟੀਅਰਜ਼ ਲੋਕਾਂ ਨੂੰ ਇਹ ਵੀ ਕਹਿਣਗੇ ਕਿ ਪੰਜਾਬ ਦੀ ਭਲਾਈ ਲਈ ਇਸ ਚੋਣ ਵਿੱਚ ਆਮ ਆਦਮੀ ਪਾਰਟੀ ਨੂੰ ਵੋਟ ਦਿਓ, ਕਿਉਂਕਿ ਸੱਤਾ ਹਾਸਿਲ ਕਰਦੇ ਹੀ ਕੈਪਟਨ ਸਾਹਿਬ ਸਾਰੇ ਵਾਅਦੇ ਭੁੱਲ ਗਏ। ਜੇਕਰ ਕੈਪਟਨ ਸਾਹਿਬ ਨੂੰ ਲੋਕ ਸਭਾ ਚੋਣ ਵਿੱਚ ਝਟਕਾ ਲੱਗੇਗਾ ਉਦੋਂ ਉਨ੍ਹਾਂ ਨੂੰ ਸਮਝ ਵਿੱਚ ਆਵੇਗਾ ਕਿ ਪੰਜਾਬ ਦੇ ਲੋਕ ਉਨ੍ਹਾਂ ਤੋਂ ਨਾਰਾਜ਼ ਹਨ ਅਤੇ ਇਸ ਦੇ ਬਾਅਦ ਉਹ ਪੰਜਾਬ ਦੇ ਲੋਕਾਂ ਦੇ ਕੰਮ ਕਰਨ ਵੱਲ ਧਿਆਨ ਦੇਣਗੇ ।

Read more