ਪੰਜਾਬ ਵਿੱਚ ਅਕਤੂਬਰ ਤੱਕ ਸਥਿਤੀ ਸੁਧਰਨ ਦਾ ਦਾਅਵਾ- ਮੁੱਖ ਮੰਤਰੀ ਪੰਜਾਬ

– ਪੰਜਾਬ ਵਿਚ ਕਰੋਨਾਵਾਇਰਸ ਸਟੇਜ 2 ਤੇ ਪਹੁੰਚਿਆ

– ਪੰਜਾਬ ‘ਚ 15 ਜਮਾਤੀ ਅਜੇ ਵੀ ਲਾਪਤਾ, ਤਲਾਸ਼ ਜਾਰੀ,ਕੁੱਲ 651 ਜਮਾਤੀ ਆਏ ਹਨ -ਮੁੱਖ ਮੰਤਰੀ ਦਾ ਬਿਆਨ

ਚੰਡੀਗੜ•, 10 ਅਪ੍ਰੈਲ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ‘ਚ ਬੈਠ ਕੇ ਦਿੱਲੀ ਦੇ ਪੱਤਰਕਾਰਾਂ ਨਾਲ ਕੀਤੀ ਗੱਲਬਾਤ ਦੌਰਾਨ ਵੱਡਾ ਖੁਲਾਸਾ ਕੀਤਾ ਹੈ ਕਿ ਕਰੋਨਾ ਵਾਇਰਸ ਦੀ ਮਹਾਂਮਾਰੀ ਦੀ ਫਿਲਹਾਲ ਦੂਜੀ ਸਟੇਜ ਚੱਲ ਰਹੀ ਹੈ ਅਤੇ ਇਸ ਮਹਾਂਮਾਰੀ ਦਾ ਵੱਡਾ ਉਛਾਲ ਜੁਲਾਈ ਅਤੇ ਅਗਸਤ ‘ਚ ਆਵੇਗਾ। ਉਨ੍ਹਾਂ ਕਿਹਾ ਕਿ ਹਾਲਾਤ ਅਕਤੂਬਰ ਤੱਕ ਸੁਧਰ ਜਾਣਗੇ ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਮੇਂ ਕਿਹਾ ਕਿ ਲੋਕਡਾਊਨ ਜ਼ਰੂਰੀ ਹੈ ਅਤੇ ਉਹ ਕਰਫਿਊ ਵਧਾਉਣ ਵਾਸਤੇ ਅੱਜ ਕੈਬਨਿਟ ਦੀ ਮੀਟਿੰਗ ਤੋਂ ਹੀ ਬਾਅਦ ਵਿੱਚ ਫੈਸਲਾ ਕਰਨਗੇ। ਮੁੱਖ ਮੰਤਰੀ ਨੇ ਕਿਹਾ ਕਿ ਕਰੋਨਾ ਵਾਇਰਸ ਨੂੰ ਮਾਤ ਦੇਣ ਲਈ ਲਾਕਡਾਊਨ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਨੂੰ ਸਮੇਂ ਸਮੇਂ ਤੇ ਇਸ ਵਿਚ ਢਿੱਲ ਦਿੰਦੇ ਰਹਿਣਗੇ ।ਇਸ ਸਮੇਂ ਉਨ੍ਹਾਂ ਇੱਕ ਹੋਰ ਵੱਡਾ ਖੁਲਾਸਾ ਕਰਦਿਆਂ ਕਿਹਾ ਕਿ ਪੰਜਾਬ ਦੇ 651 ਲੋਕ ਨਿਜ਼ਾਮੂਦੀਨ ਵਿਖੇ ਤਬਲੀਗੀ ਜਮਾਤ ਚ ਹਿੱਸਾ ਲੈਣ ਲਈ ਪੁੱਜੇ ਸਨ ਜਿਨ੍ਹਾਂ ਚੋਂ 15 ਲੋਕਾਂ ਦਾ ਪਤਾ ਨਹੀਂ ਲਗਾਇਆ ਜਾ ਸਕਿਆ, ਜਦਕਿ ਸਰਕਾਰ ਦੇ ਸੰਪਰਕ ‘ਚ ਆਏ ਬਾਕੀ ਜਮਾਤੀਆਂ ਦੇ ਸੈਂਪਲ ਵੀ ਲਏ ਜਾ ਰਹੇ ਹਨ। ਜੇਕਰ ਕੋਈ ਪਾਜ਼ੀਟਿਵ ਕੇਸ ਹੈ, ਉਸ ਦਾ ਇਲਾਜ ਵੀ ਕੀਤਾ ਜਾ ਰਿਹਾ ਹੈ।
ਅੱਜ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਪ੍ਰੈੱਸ ਕਾਨਫਰੰਸ ਦੀਆਂ ਮੁੱਖ ਗੱਲਾਂ :-
1. ਜੁਲਾਈ ਅਗਸਤ ਵਿਚ ਕਰੋਨਾ ਵਾਇਰਸ ਸਿਖ਼ਰ ਤੇ ਹੋਵੇਗਾ।
2. ਅਕਤੂਬਰ ਤੱਕ ਸਥਿਤੀ ਸੁਧਰਨ ਦਾ ਦਾਅਵਾ
3. ਕਰੋਨਾ ਵਾਇਰਸ ਨੂੰ ਮਾਤ ਦੇਣ ਲਈ ਲਾਕਡਾਊਨ ਜ਼ਰੂਰੀ ਹੈ । ਮੇਰਾ ਮੰਨਣਾ ਹੈ ਕਿ ਲੌਕ-ਡਾਊਨ ਜਾਰੀ ਰਹਿਣਾ ਚਾਹੀਦਾ ਹੈ।
4. ਕਿਸਾਨਾਂ ਨੂੰ ਸਮੇਂ ਸਮੇਂ ਤੇ ਇਸ ਵਿਚ ਢਿੱਲ ਮਿਲਦੀ ਰਹੇਗੀ।
5. ਪੰਜਾਬ ਵਿਚ ਕਰੋਨਾਵਾਇਰਸ ਸਟੇਜ 2 ਤੇ ਪਹੁੰਚਿਆ।
6. ਮੁਲਕ ਦੇ 58% ਲੋਕ ਅਤੇ ਪੰਜਾਬ ਦੇ 87% ਲੋਕ ਕਰੋਨਾਵਾਇਰਸ ਦੀ ਲਪੇਟ ਵਿਚ ਆ ਸਕਦੇ ਹਨ।
7.ਕਰੋਨਾਵਾਇਰਸ ਕਾਰਨ ਪੰਜਾਬ ਵਿਚ ਡਰੱਗ ਦੀ ਸਪਲਾਈ ਲਾਈਨ ਟੁੱਟੀ।

Read more