ਪੰਜਾਬ ਪੁਲਿਸ ਦੇ 1500 ਮੁਲਾਜਮਾਂ ਦਾ ਕੀਤਾ ਜਾ ਰਿਹੈ ਮੈਡੀਕਲ ਚੈਕਅੱਪ

ਫ਼ਰੀਦਕੋਟ,2 ਦਸੰਬਰ

 ਸੀਨੀਅਰ ਪੁਲਿਸ ਕਪਤਾਨ ਮਨਜੀਤ ਸਿੰਘ ਢੇਸੀ ਦੇ ਦਿਸ਼ਾਂ ਨਿਰਦੇਸ਼ਾਂ ਤੇ ਪੰਜਾਬ ਪੁਲਿਸ ਦੇ ਕਰਮਚਾਰੀਆਂ ਦੇ ਸਲਾਨਾ ਮੈਡੀਕਲ ਟੈੱਸਟ ਕਰਵਾਏ ਜਾ ਰਹੇ ਹਨ। ਇਹ ਜਾਣਕਾਰੀ ਪੰਜਾਬ ਪੁਲਿਸ ਲਾਈਨ ਵਿਖੇ ਕੰਮ ਕਰਦੇ ਡਾ: ਰਾਜੀਵ ਭੰਡਾਰੀ ਨੇ ਦਿੱਤੀ। 

 ਉਨ•ਾਂ ਦੱਸਿਆ ਕਿ ਜ਼ਿਲ•ਾ ਫ਼ਰੀਦਕੋਟ ਵਿਚ ਕੰਮ ਕਰਦੇ ਤਕਰੀਬਨ 1500 ਪੁਲਿਸ ਮੁਲਾਜਮਾਂ ਦਾ ਮੈਡੀਕਲ ਟੈੱਸਟ ਕੀਤਾ ਜਾ ਰਿਹਾ ਹੈ ਤਾਂ ਕਿ ਉਨ•ਾਂ ਦੀ ਸਿਹਤ ਜਾਂਚੀ ਜਾ ਸਕੇ ਅਤੇ ਰਿਪੋਰਟ ਮੁਤਾਬਕ ਉਨ•ਾਂ ਦਾ ਇਲਾਜ ਹੋ ਸਕੇ । ਉਨ•ਾਂ ਦੱਸਿਆ ਕਿ ਇਹ ਟੈੱਸਟ ਸਰਕਾਰ ਵੱਲੋਂ ਮੁਫ਼ਤ  ਕੀਤੇ ਜਾ ਰਹੇ ਹਨ। ਸਿਵਲ ਹਸਪਤਾਲ ਦੀ ਟੀਮ ਵੱਲੋਂ 9 ਤੋਂ 11:30 ਵਜੇ ਤੱਕ ਕੀਤੇ ਜਾ ਰਹੇ ਹਨ। ਟੀਮ ਵਿਚ ਸੀਨੀਅਰ ਲੈਬਾਰਟਰੀ ਟੈਕਨੀਸ਼ੀਅਨ ਰਾਜੇਸ਼ ਕੁਮਾਰ ਅਤੇ ਸਹਿਯੋਗ  ਸ਼ਵਿੰਦਰਜੀਤ ਸਿੰਘ ਆਦਿ ਵੱਲੋਂ ਪੇਸ਼ਾਬ ਅਤੇ ਖੂਨ ਦੇ ਸੈਂਪਲ ਲਏ ਗਏ। 

Read more