ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਬੱਚਿਆਂ ਦੀ ਦਾਖ਼ਲਾ ਦਰ ਵਧੀ-ਸਰਕਾਰੀ ਸਕੂਲਾਂ ‘ਚ ਵੀ ਵੱਧਣ ਲੱਗਿਆ ਮਾਪਿਆਂ ਦਾ ਭਰੋਸਾ


ਚੰਡੀਗੜ੍ਹ, 13 ਜੂਨ
ਸੂਬੇ ਦੇ ਸਰਕਾਰੀ ਸਕੂਲ ਵੀ ਹੁਣ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਉਣ ਲੱਗੇ ਹਨ। ਇਹੀ ਕਾਰਨ ਹੈ ਕਿ ਸਰਕਾਰੀ ਸਕੂਲਾਂ ਦੇ ਨਤੀਜੇ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਸ਼ਾਨਦਾਰ ਰਹੇ। ਸਰਕਾਰੀ ਸਕੂਲਾਂ ‘ਚ ਬਣੇ ਰਹੇ ਸਮਾਰਟ ਕਲਾਸ ਰੂਮਾਂ, ਮਲਟੀਮੀਡੀਆ ਤਕਨੀਕਾਂ ਦੀ ਵਰਤੋਂ, ਅਧਿਆਪਕਾਂ ਦੀ ਪੂਰੀ ਗਿਣਤੀ, ਮਿਆਰੀ ਬੈਂਚ ਅਤੇ ਪੜ੍ਹਾਈ ‘ਚ ਹੋ ਰਹੇ ਸੁਧਾਰਾਂ ਤੋਂ ਪ੍ਰਭਾਵਿਤ ਹੋ ਕੇ ਮਾਪਿਆਂ ਦਾ ਭਰੋਸਾ ਵੀ ਸਰਕਾਰੀ ਸਕੂਲਾਂ ਉਤੇ ਵੱਧਣ ਲੱਗਿਆ ਹੈ। ਇਹੀ ਕਾਰਨ ਹੈ ਕਿ ਇਸ ਸਾਲ ਸੂਬੇ ਦੇ ਸਰਕਾਰੀ ਸਕੂਲਾਂ ‘ਚ ਦਾਖਲਾ ਦਰ ਪਿਛਲੇ ਸਾਲ ਦੇ ਮੁਕਾਬਲੇ ਵੱਧ ਰਹੀ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਤਕਰੀਬਨ 52 ਹਜ਼ਾਰ ਨਵੇਂ ਵਿਦਿਆਰਥੀਆਂ ਨੇ ਦਾਖ਼ਲਾ ਲਿਆ ਹੈ।


ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ਸੂਬੇ ‘ਚ ਸ਼ੁਰੂ ਕੀਤੀ ‘ਈਫ ਵਨ ਬਰਿੰਗ ਵਨ’ ਦਾਖ਼ਲਾ ਮੁਹਿੰਮ ਨਾਲ ਸਰਕਾਰੀ ਸਕੂਲਾਂ ਦੇ ਦਾਖਲਿਆਂ ਵਿਚ ਭਾਰੀ ਵਾਧਾ ਹੋਇਆ ਹੈ। ਇਸ ਦੇ ਇਲਾਵਾ ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ ਕਰਨ ਨਾਲ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣ ਕੇ ਗਿਆ ਹੈ।  ਮਾਰਚ 2019 ਦੀਆਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ ਪ੍ਰਾਈਵੇਟ ਸਕੂਲਾਂ ਨੂੰ ਸ਼ਾਨਦਾਰ ਰਹੇ। ਅੰਕੜਿਆਂ ਮੁਤਾਬਕ ਸਰਕਾਰੀ ਸਕੂਲਾਂ ਦਾ 10ਵੀਂ ਕਲਾਸ ਦਾ ਨਤੀਜਾ 88.21 ਫੀਸਦੀ ਰਿਹਾ ਜਦੋਂ ਕਿ 12ਵੀਂ ਕਲਾਸ ਦੇ ਸਰਕਾਰੀ ਸਕੂਲਾਂ ਦਾ ਨਤੀਜਾ 88.14 ਫੀਸਦੀ ਰਿਹਾ। ਇੱਥੇ ਹੀ ਬੱਸ ਨਹੀਂ ਸਰਕਾਰੀ ਸਕੂਲਾਂ ਵਿਚ ਅੰਗਰੇਜ਼ੀ ਮਾਧਿਅਮ ਨਾਲ ਪੜ੍ਹਾਈ ਕਰਵਾਏ ਜਾਣ ਦੇ ਵੀ ਚੰਗੇ ਨਤੀਜੇ ਸਾਹਮਣੇ ਆਉਣ ਲੱਗੇ ਹਨ। ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਪ੍ਰੋਜੈਕਟ ਅਧੀਨ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਸਿੱਖਣ ਦਾ ਪੱਧਰ ਉਚਾ ਚੁੱਕਿਆ ਜਾ ਰਿਹਾ ਹੈ।  ‘ਅਸਰ’ ਸਰਵੇ ਰਿਪੋਰਟ ਅਨੁਸਾਰ ਪੰਜਾਬ ਦਾ ਗਣਿਤ ਵਿਸ਼ੇ ਵਿਚ ਦੂਜਾ ਸਥਾਨ ਆਇਆ ਹੈ। ਪਹਿਲੀ ਤੋਂ ਦਸਵੀਂ ਤੱਕ ਈ-ਕੰਟੈਂਟ ਨਾਲ ਸਿੱਖਿਆ ਦੇਣ ਲਈ ਸੂਬੇ ‘ਚ 21 ਹਜ਼ਾਰ ਸਮਾਰਟ ਕਲਾਸਰੂਮ ਬਣਾਏ ਜਾ ਚੁੱਕੇ ਹਨ।

ਦਾਖ਼ਲਾ ਦਰ ਦੇ ਜ਼ਿਲ੍ਹਾਵਾਰ ਅੰਕੜੇ 
ਸੂਬੇ ਭਰ ਦੇ ਸਰਕਾਰੀ ਸਕੂਲਾਂ ਵਿਚ 31 ਮਈ ਤੱਕ ਕੁੱਲ 2380865 ਵਿਦਿਆਰਥੀਆਂ ਨੇ ਦਾਖ਼ਲਾ ਲਿਆ ਹੈ ਜਦੋਂ ਕਿ ਪਿਛਲੇ ਸਾਲ 2018 ਦੌਰਾਨ ਇਹ ਗਿਣਤੀ 2329622 ਸੀ। ਇਸ ਸਾਲ 51 ਹਜ਼ਾਰ 243 ਨਵੇਂ ਵਿਦਿਆਰਥੀਆਂ ਨੇ ਸਰਕਾਰੀ ਸਕੂਲਾਂ ਵਿਚ ਦਾਖ਼ਲਾ ਕਰਵਾਇਆ ਹੈ। ਜੇਕਰ ਜ਼ਿਲ੍ਹਾਵਾਰ ਦਾਖਲਿਆਂ ਦੀ ਗਿਣਤੀ ਉਤੇ ਨਜ਼ਰ ਮਾਰੀ ਜਾਵੇ ਤਾਂ ਲੁਧਿਆਣਾ, ਅੰਮ੍ਰਿਤਸਰ, ਬਠਿੰਡਾ, ਫਾਜ਼ਿਲਕਾ, ਮੋਹਾਲੀ, ਹੁਸ਼ਿਆਰਪੁਰ, ਜਲੰਧਰ, ਮੋਗਾ, ਮੁਕਤਸਰ, ਪਟਿਆਲਾ, ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਿਆਂ ਵਿਚ ਦਾਖ਼ਲਾ ਦਰ ਦੂਜੇ ਜ਼ਿਲ੍ਹਿਆਂ ਦੇ ਮੁਕਾਬਲੇ ਰਿਕਾਰਡ ਵਧੀ ਹੈ। 

ਤੱਥਾਂ ਦੀ ਜ਼ੁਬਾਨੀ :
2600 ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਣਾਏ ਗਏ ਹਨ। ਸਕੂਲਾਂ ਵਿਚ ਗਰੀਨ ਬੋਰਡ ਲਗਵਾਏ ਗਏ ਹਨ। 23.14 ਕਰੋੜ ਨਾਲ ਰੰਗਦਾਰ ਅਤੇ ਉਚ ਕੁਆਲਿਟੀ ਦੇ ਬੈਂਚਾਂ ਪਹਿਲੀ ਵਾਰ ਸਕੂਲਾਂ ‘ਚ ਭੇਜੀ ਗਏ ਹਨ। 880 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ‘ਚ ਸੋਲਰ ਪਾਵਰ ਪੈਨਲ ਲਗਾਏ ਗਏ ਹਨ। ਸਿੱਖਿਆ ਸੁਧਾਰ ਟੀਮਾਂ ਵਲੋਂ ਸਕੂਲ ਦੇ ਕਾਰਜਾਂ ਦਾ ਸਮੇਂ-ਸਮੇਂ ਨਿਰੀਖਣ ਕਰਨਾ ਅਤੇ ਅਧਿਆਪਕਾਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਬਾਇਓਮੀਟ੍ਰਿਕ ਹਾਜ਼ਰੀ ਸਿਸਟਮ ਦੀ ਸ਼ੁਰੂਆਤ, 8886 ਕੱਚੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ‘ਚ ਰੈਗੂਲਰ ਕੀਤਾ, 551 ਪ੍ਰਿੰਸੀਪਲਾਂ ਦੀਆਂ ਤਰੱਕੀਆਂ ਕਰਕੇ ਖਾਲੀ ਅਸਾਮੀਆਂ ਭਰੀਆਂ, 2575 ਮਾਸਟਰ/ਮਿਸਟ੍ਰੈਸ ਕਤਡਰ, 101 ਬੀਪੀਈਓ, 296 ਸੈਂਟਰ ਹੈਡ ਟੀਚਰਾਂ, 781 ਹੈਡ ਟੀਚਰਾਂ ਦੀਆਂ ਤਰੱਕੀਆਂ ਕੀਤੀਆਂ ਗਈਆਂ, ਸਾਰੇ ਕਤਡਰਾਂ ਵਿਚ ਸਿੱਧੀ ਭਰਤੀ ਦਾ ਕੋਟਾ ਬਾਰਡਰ ਏਰੀਆ ਸਕੂਲਾਂ ਵਿਚ ਭਰਤੀ ਤੇ ਤਰੱਕੀਆਂ ਲਈ ਵੱਖਰਾ ਚਫਨਲ, 3582 ਭਰਤੀ ਵਿਚ ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ, ਪਠਾਨਕੋਟ, ਫਾਜ਼ਿਲਕਾ ਤੇ ਤਰਨਤਾਰਨ ਜ਼ਿਲ੍ਹਿਆਂ ਵਿਚ ਖਾਲੀ ਅਸਾਮੀਆਂ ਭਰੀਆਂ ਗਈਆਂ। ਇਸ ਦੇ ਇਲਾਵਾ ਸਿੱਖਿਆ ਵਿਭਾਗ ਦੀ ਸਕੂਲ ਖੇਡ ਨੀਤੀ 2018 ਵੀ ਰੰਗ ਲਿਆਈ ਜਿਸ ਦੇ ਕਾਰਨ ਵਿਦਿਆਰਥੀਆਂ ਦਾ ਅੰਤਰ-ਰਾਸ਼ਟਰੀ ਤੇ ਰਾਸ਼ਟਰੀ ਪੱਧਰ ‘ਤੇ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਰਿਹਾ। ਸੂਬੇ ਦੇ ਸਰਕਾਰੀ ਸਕੂਲਾਂ ਵਿਚ ਪਹਿਲੀ ਵਾਰ ਗਰਮੀਆਂ ਦੀਆਂ ਛੁੱਟੀਆਂ ਵਿਚ ਸਮਰ ਕੈਂਪਾਂ ਦੇ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ। 

ਕੀ ਕਹਿਣਾ ਹੈ ਸਿੱਖਿਆ ਮੰਤਰੀ ਦਾ 

ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦਾ ਕਹਿਣਾ ਹੈ ਕਿ ਸੂਬੇ ਦੇ ਵਿਕਾਸ ਲਈ ਮਿਆਰੀ ਸਿੱਖਿਆ ਬਹੁਤ ਜ਼ਰੂਰੀ ਹੈ। ਸਕੂਲਾਂ ਦਾ ਮਿਆਰ ਜਿੱਥੇ ਹੋਰ ਉਚਾ ਚੁੱਕਿਆ ਜਾਵੇਗਾ ਉਥੇ ਹੀ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਸਰਕਾਰੀ ਸਕੂਲਾਂ ਨੂੰ ਹੋਰ ਵਧੀਆ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ‘ਚ ਦਾਖ਼ਲਾ ਦਰ ਵਧਾਉਣ ਲਈ ਸਿੱਖਿਆ ਵਿਭਾਗ ਦੀ ਪੂਰੀ ਟੀਮ ਅਧਿਆਪਕ ਅਤੇ ਖਾਸ ਤੌਰ ਉਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵਧਾਈ ਦੇ ਪਾਤਰ ਹਨ।

Read more