ਪੰਜਾਬ ਦੇ ਮੁਲਾਜ਼ਮਾਂ ਵਲੋਂ ਮੰਗਾਂ ਨੂੰ ਲੈ ਕੇ ਵਿਸ਼ਾਲ ਰੋਸ ਰੈਲੀ -ਕੈਪਟਨ ਸਰਕਾਰ ਨੂੰ ਕੁੰਭਕਰਨੀ ਦੀ ਨੀਂਦ ਤੋਂ ਜਗਾਉਣ ਦੀ ਰਣਨੀਤੀ

ਚੰਡੀਗੜ੍ਹ, 24 ਜੂਨ,
ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੇ ਕੈਪਟਨ ਸਰਕਾਰ ਵਲੋਂ ਚੋਣਾਂ ਤੋਂ ਪਹਿਲਾਂ ਉਨ੍ਹਾਂ ਨਾਲ ਕੀਤੇ ਵਾਅਦੇ ਲਾਗੂ ਕਰਾਉਣ ਲਈ ਸੰਘਰਸ਼ ਤੇਜ਼ ਕਰ ਦਿੱਤੀ ਹੈ। ਇਸ ਦੇ ਤਹਿਤ ਲੜੀਵਾਰ ਰੋਸ ਰੈਲੀਆਂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸਰਕਾਰ ਦੇ ਸਾਰੇ ਸਰਕਾਰੀ ਵਿਭਾਗਾਂ ਦੇ ਮੁਲਾਜ਼ਮਾਂ ਨੇ ਇਸ ਦੇ ਤਹਿਤ ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਯੂਟੀ ਇੰਪਲਾਈਨ ਦੇ ਝੰਡੇ ਹੇਠ ਇੱਥੇ ਸੈਕਟਰ-17 ਵਿਚ ਇੱਕ ਵਿਸ਼ਾਲ ਰੈਲੀ ਕੀਤੀ। ਰੈਲੀ ਵਿਚ  ਸਮੂਹ ਵਿਭਾਗਾਂ ਅਤੇ ਡਾਇਰੈਕਟਰੇਟਾਂ ਦੇ ਕਰਮਚਾਰੀ ਵੱਡੀ ਗਿਣਤੀ ਵਿਚ ਪਹੁੰਚੇ। ਮੁਲਾਜ਼ਮਾਂ ਕੈਪਟਨ ਸਰਕਾਰ ਉਤੇ ਦੋਸ਼ ਲਗਾ ਰਹੇ ਹਨ ਕਿ ਨਾ ਤਾਂ ਡੀਏ ਦੀਆਂ ਬਕਾਇਆ ਕਿਸ਼ਤਾਂ ਦਿੱਤੀਆਂ ਜਾ ਰਹੀਆਂ ਹਨ, ਨਾ ਹੀ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾ ਰਹੀ ਹੈ ਅਤੇ ਨਾ ਹੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾ ਰਿਹਾ ਹੈ। ਜਦੋਂ ਕਿ ਚੋਣਾਂ ਵੇਲੇ ਵੋਟਾਂ ਲੈਣ ਲਈ ਕੈਪਟਨ ਸਰਕਾਰ ਨੂੰ ਮੁਲਾਜ਼ਮ ਯਾਦ ਆ ਜਾਂਦੇ ਹਨ। 
ਇਸ ਮੌਕੇ ਸਾਂਝੇ ਮੰਚ ਦੇ ਕਨਵੀਨਰ-ਕੋਆਰਡੀਨੇਟਰ ਸੁਖਚੈਨ ਸਿੰਘ ਖਹਿਰਾ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਤੇ ਯੂਟੀ ਦੇ ਸੂਬਾ ਕਨਵੀਨਰ ਗੁਰਮੇਲ ਸਿੰਘ ਸਿੱਧੂ ਹੋਰਾਂ ਨੇ ਰ ੈਲੀ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸਰਕਾਰ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਸਬੰਧੀ ਅੱਖਾਂ ਅਤੇ ਕੰਨ ਬੰਦ ਕਰੀਂ ਬੈਠੀ ਹੈ। ਮੁੱਖ ਮੰਗਾਂ ਵਿੱਚ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਜਾਰੀ ਕਰਨਾ, 2018-19 ਦੀਆਂ ਡੀ.ਏ. ਦੀਆਂ ਚਾਰ ਕਿਸ਼ਤਾਂ ਜਾਰੀ ਕਰਨ, ਮਹਿੰਗਾਈ ਪੱਤੇ ਦੇ ਲਗਭੱਗ 60-65 ਮਹੀਨਿਆਂ ਦੇ ਬਕਾਏ ਜਾਰੀ ਕਰਨਾ, ਮਿਤੀ 01.01.2014 ਤੋਂ ਬਾਅਦ ਨਵੇਂ ਭਰਤੀ ਕਰਮਚਰੀਆਂ ਨੁੰ ਪੁਰਾਣੀ ਪੈਨਸ਼ਨ ਬਹਾਲ ਕਰਨ ਸਬੰਧੀ ਬਣਾਈ ਗਈ ਕਮੇਟੀ ਨੂੰ ਲੋੜੀਂਦੀ ਕਾਰਵਾਈ ਕਰਾਉਣਾ ਅਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਾ, ਪਰਖਕਾਲ ਦਾ ਸਮਾਂ 3 ਸਾਲ ਤੋਂ ਘਟਾ ਕੇ 2 ਸਾਲ ਕਰਨਾ ਅਤੇ ਇਸ ਦੌਰਾਨ ਕੀਤੀ ਸਰਵਿਸ ਨੂੰ ਬਤੌਰ ਕੁਆਲੀਫਾਈਂਗ ਸਰਵਿਸ ਵਿੱਚ ਗਿਣਨਾ, ਪਰਖਕਾਲ ਦੌਰਾਨਾ ਮੁੱਢਲੀ ਤਨਖਾਹ ਦੀ ਬਜਾਏ ਪੂਰੀ ਤਨਖਾਹ ਦੇਣਾ, 200/-ਰੁਪਏ ਵਿਕਾਸ ਟੈਕਸ ਖ਼ਤਮ ਕਰਨਾ, ਆਉਟਸੋਰਸ/ਕੱਚੇ/ਵਰਕ ਚਾਰਜ/ਐਡਹਾਕ ਆਦਿ ਕਰਮਚਾਰੀਆਂ ਨੂੰ ਮੁਲਾਜ਼ਮ ਭਲਾਈ ਐਕਟ-2016 ਵਿੱਚ ਸੋਧ ਕਰਕੇ ਰੈਗੂਲਰ ਕਰਨਾ ਆਦਿ ਸ਼ਾਮਿਲ ਹਨ। 
ਇਸ ਰੋਸ ਰੈਲੀ ਵਿੱਚ ਸਾਂਝਾ ਮੁਲਾਜ਼ਮ ਮੰਚ ਪੰਜਾਬ ਤੇ ਯੂਟੀ ਦੇ ਸੂਬਾ ਕਨਵੀਨਰ ਗੁਰਮੇਲ ਸਿੰਘ ਸਿੱਧੂ,  ਸੁਰਿੰਦਰ ਸੂਦ ਪ੍ਰਧਾਨ ਡਰਾਇੰਗ ਐਸੋਸੀਏਸ਼ਨ,  ਸੁਖਵਿੰਦਰ ਸਿੰਘ ਪ੍ਰਧਾਨ, ਪਵਨ ਕੁਮਾਰ, ਮੀਤ ਪ੍ਰਧਾਨ ਕਲੇਰੀਕਲ ਐਸੋਸੀਏਸ਼ਨ, ਜਗਦੇਵ ਕੌਲ, ਮੈਂਬਰ ਸਾਂਝਾ ਮੰਚ ਅਤੇ ਵੱਖ ਵੱਖ ਦਫਤਰਾਂ ਤੋਂ  ਦੀਦਾਰ ਸਿੰਘ,  ਜਗਮੋਹਨ ਸਿੰਘ,  ਦਵਿੰਦਰ ਸਿੰਘ,  ਰਜੀਵ ਸ਼ਰਮਾ,  ਜਗਜੀਵ ਸਿੰਘ,  ਅਮਰਜੀਤ ਸਿੰਘ,  ਲਾਭ ਸਿੰਘ ਸੈਣੀ,  ਓਂਕਾਰ ਸਿੰਘ,  ਮਲਕੀਤ ਸਿੰਘ,  ਜਸਵਿੰਦਰ ਸਿੰਘ ਕਾਈਨੌਰ, ਜਗਤਾਰ ਸਿੰਘ, ਦਰਸ਼ਨ ਸਿੰਘ ਪਤਲੀ,  ਮਨਦੀਪ ਸਿੰਘ ਸਿੱਧੂ,  ਦਰਸ਼ਨ ਸਿੰਘ,  ਦੀਪਕ ਵੈਦ,  ਨਵਰਾਜ ਸਿੰਘ, ਜਗਜੀਵਨ ਸਿੰਘ, ਜਸਮਿੰਦਰ ਸਿੰਘ, ਗੁਰਨਾਮ ਸਿੰਘ ਸਿੱਧੂ, ਗੁਰਵਿੰਦਰ ਸਿੰਘ,  ਰਣਜੀਤ ਸਿੰਘ ਹੰਸ ਯੂ.ਟੀ. ਸ਼੍ਰੀ ਰਜਿੰਦਰ ਸਿੰਘ ਯੂ.ਟੀ. ਆਦਿ ਨੇ ਮੁਲਾਜ਼ਮਾਂ ਨੂੰ ਸਾਂਝਾ ਮੁਲਾਜ਼ਮ ਮੰਚ ਵੱਲੋਂ ਉਲੀਕੇ ਗਏ ਪ੍ਰੋਗਰਾਮਾਂ/ਰੈਲੀਆਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।   ਇਸ ਤੋਂ ਇਲਾਵਾ ਮੁਲਾਜ਼ਮਾਂ ਨੇ ਮੰਗ ਕੀਤੀ ਕਿ ਸ਼੍ਰੀ ਕ੍ਰਿਸ਼ਨ ਕੁਮਾਰ ਚੱਢਾ, ਪ੍ਰਧਾਨ ਨੂੰ ਤੁਰੰਤ ਬਹਾਲ ਕੀਤਾ ਜਾਵੇ। 

Read more