ਪੰਜਾਬੀਆਂ ਨੂੰ ਅਜੇ ਖ਼ਰੀਦਣਗਾ ਪਵੇਗਾ ਮਹਿੰਗਾ ਤੇਲ – ਕੈਪਟਨ ਸਰਕਾਰ ਨੇ ਨਹੀਂ ਘਟਾਈਆਂ ਕੀਮਤਾਂ, ਮਨਪ੍ਰੀਤ ਅੜ੍ਹੇ -ਮੁੱਖ ਮੰਤਰੀ ਨਾਲ ਮੀਟਿੰਗ ‘ਚ ਵਿੱਤ ਮੰਤਰੀ ਨੇ ਹੱਥ ਖੜ੍ਹੇ ਕੀਤੇ

ਚੰਡੀਗੜ੍ਹ, 5 ਅਕਤੂਬਰ

ਸੂਬੇ ਦੇ ਲੋਕਾਂ ਨੂੰ ਪੈਟਰੋਲ-ਡੀਜ਼ਲ ਅਜੇ ਅਗਲੇ ਹਫ਼ਤੇ ਤੱਕ ਹੋਰ ਮਹਿੰਗਾ ਖ਼ਰੀਦਣਾ ਪਵੇਗਾ ਕਿਉਂਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸੂਬਾ ਸਰਕਾਰ ਦੇ ਹਿੱਸੇ ਦਾ ਟੈਕਸ ਘਟਾਉਣ ਲਈ ਰਾਜ਼ੀ ਨਹੀਂ ਹੋਏ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਾਵੇਂ ਤੇਲ ਕੀਮਤਾਂ ‘ਚ ਕਟੌਤੀ ਕਰਨਾ ਚਾਹੁੰਦੇ ਹਨ ਪ੍ਰੰਤੂ ਵਿੱਤ ਮੰਤਰੀ ਨੇ ਗੇਂਦ ਕੇਂਦਰ ਸਰਕਾਰ ਦੇ ਪਾਲ੍ਹੇ ਵਿਚ ਸੁੱਟ ਦਿੱਤੀ ਹੈ।
ਕੇਂਦਰ ਸਰਕਾਰ ਨੇ ਵਲੋਂ ਰੂੰਗੇ ਦੇ ਰੂਪ ‘ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਮਾਮੂਲੀ ਢਾਈ ਰੁਪਏ ਦੀ ਕਟੌਤੀ ਕਰਨ ਤੋਂ ਬਾਅਦ ਹਰਿਆਣਾ, ਹਿਮਾਚਲ, ਗੁਜਰਾਤ ਸਮੇਤ 12 ਸੂਬਿਆਂ ਨੇ ਤੇਲ ਦੀਆਂ ਕੀਮਤਾਂ ਵਿਚ ਕਟੌਤੀ ਕਰ ਦਿੱਤੀ ਪ੍ਰੰਤੂ ਪੰਜਾਬ ਸਰਕਾਰ ਨੂੰ ਖਜ਼ਾਨੇ ਉਤੇ ਪੈਣ ਵਾਲੇ ਮਾੜੇ ਅਸਰ ਦਾ ਡਰ ਸਤਾ ਰਿਹਾ ਹੈ।।
ੋਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ‘ਚ ਤੇਲ ਦੀਆਂ ਕੀਮਤਾਂ ਘਟਾਉਣ ਲਈ ਸ਼ੁੱਕਰਵਾਰ ਨੂੰ ਵਿੱਤ ਮੰਤਰੀ ਸਮੇਤ ਅਧਿਕਾਰੀਆਂ ਦੀ ਮੀਟਿੰਗ ਬੁਲਾਈ ਸੀ ਪ੍ਰੰਤੂ ਵਿੱਤ ਮੰਤਰੀ ਨੇ ਖਾਲੀ ਖਜ਼ਾਨੇ ਦਾ ਵਾਸਤਾ ਪਾਉਂਦਿਆਂ  ਤੇਲ ਕੀਮਤਾਂ ਉਤੇ ਸੂਬਾ ਸਰਕਾਰ ਦਾ ਟੈਕਸ ਘਟਾਉਣ ਤੋਂ ਹੱਥ ਖੜ੍ਹੇ ਕਰ ਦਿੱਤੇ। ਪੌਣਾ ਘੰਟਾ ਚੱਲੀ ਮੀਟਿੰਗ ‘ਚ ਅਖ਼ੀਰ ਮੁੱਖ ਮੰਤਰੀ ਵਿੱਤ ਮੰਤਰੀ ਨੂੰ ਕਿਹਾ ਕਿ ਲੋਕਾਂ ਨੂੰ ਰਾਹਤ ਦੇਣੀ ਜ਼ਰੂਰੀ ਹੈ ਕਿਉਂਕਿ ਗੁਆਂਢੀ ਸੂਬਿਆਂ ਨੇ ਵੀ ਆਪਣਾ ਟੈਕਸ ਘਟਾ ਕੇ ਪੈਟਰੋਲ-ਡੀਜ਼ਲ ਸਸਤਾ ਕਰ ਦਿੱਤਾ ਹੈ। ਹਰਿਆਣਾ ‘ਚ ਡੀਜ਼ਲ-ਪੈਟਰੋਲ ਪੰਜਾਬ ਦੇ ਮੁਕਬਾਲੇ 5 ਰੁਪਏ ਸਸਤਾ ਕਰ ਦਿੱਤਾ ਗਿਆ ਹੈ।
ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਨੇ ਮਨਪ੍ਰੀਤ ਬਾਦਲ ਨੂੰ ਕਿਹਾ ਹੈ ਕਿ ਉਹ ਇਸ ਮਾਮਲੇ ‘ਤੇ ਡੂੰਘਾਈ ਨਾਲ ਘੋਖ ਕਰਕੇ ਕੋਈ ਫਾਰਮੂਲਾ ਤਿਆਰ ਕਰਨ ਜਿਸ ਨਾਲ ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਸੂਬੇ ‘ਚ ਘਟਾਈਆਂ ਜਾ ਸਕਣ। ਉਨ੍ਹਾਂ ਅਗਲੇ ਹਫ਼ਤੇ ਸੋਮਵਾਰ ਨੂੰ ਮੁੜ ਇਸ ਮੁੱਦੇ ਉਤੇ ਮੀਟਿੰਗ ਬੁਲਾਉਣ ਦੇ ਹੁਕਮ ਦਿੱਤੇ ਹਨ।

ਮਨਪ੍ਰੀਤ ਬਾਦਲ ਨੇ ਗੇਂਦ ਮੁੜ ਸੁੱਟੀ ਕੇਂਦਰ ਦੇ ਪਾਲੇ ‘ਚ
ਸੂਬੇ ‘ਚ ਤੇਲ ਦੀਆਂ ਕੀਮਤਾਂ ਉਤੇ ਟੈਕਸ ਨਾ ਘਟਾਉਣ ਦਾ ਤਰਕ ਦਿੰਦਿਆਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਗੇਂਦ ਮੁੜ ਘੋੜ ਕਰਕੇ ਮੋਦੀ ਸਰਕਾਰ ਦੇ ਪਾਲੇ ‘ਚ ਸੁੱਟਦਿਆਂ ਮੁੱਖ ਮੰਤਰੀ ਨੂੰ ਕਿਹਾ ਕਿ ਪੰਜਾਬ ਸਰਕਾਰ ਨੂੰ ਸਭ ਤੋਂ ਵੱਧ ਰੈਵਨਿਊ ਤੇਲ ਕੀਮਤਾਂ ਤੋਂ ਇਕੱਠੇ ਹੋਣ ਵਾਲੇ ਟੈਕਸ ਤੋਂ ਆਉਂਦਾ ਹੈ। ਇਸ ਲਈ ਤੇਲ ਕੀਮਤਾਂ ‘ਚ ਜੇਕਰ ਪੰਜਾਬ ਸਰਕਾਰ ਕਟੌਤੀ ਕਰਦੀ ਹੈ ਤਾਂ ਖਜ਼ਾਨੇ ਉਤੇ ਵਾਧੂ ਬੋਝ ਪਵੇਗਾ।
ਅੱਜ ਦੀ ਮੀਟਿੰਗ ‘ਚ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਤਰਕ ਸੀ ਕਿ ਕੇਂਦਰ ਸਰਕਾਰ ਨੇ ਬੜੀ ਚਾਲਾਕੀ ਨਾਲ ਪੈਟਰੋਲ ਸਸਤਾ ਕਰਨ ਦਾ ਜ਼ਿਆਦਾਤਰ ਬੋਝ ਸੂਬਾ ਸਰਕਾਰਾਂ ਉਤੇ ਪਾ ਦਿੱਤਾ ਹੈ। ਕੇਂਦਰ ਸਰਕਾਰ ਨੇ ਪੈਟਰੋਲੀਅਮ ਪਦਾਰਥਾਂ ਉਤੇ ਲੱਗੀ ਸਪੈਸ਼ਲ ਐਕਸਾਈਜ਼ ਡਿਊਟੀ ਘੱਟ ਕਰਨ ਦੀ ਬਜਾਏ 1.50 ਰੁਪਏ ਤੱਕ ਦੀ ਐਕਸਾਈਜ਼ ਡਿਊਟੀ ਘੱਟ ਕੀਤੀ ਅਤੇ ਇੱਕ ਰੁਪਿਆ ਪੈਟਰੋਲ ਦੀ ਮੁੱਢਲੀ ਕੀਮਤ ਵਿਚ ਘੱਟ ਕਰਨ ਦੇ ਲਈ ਪੈਟਰੋਲੀਅਮ ਕੰਪਨੀਆਂ ਨੂੰ ਕਿਹਾ ਗਿਆ ਹੈ। ਭਾਵ ਕਿ 1.50 ਰੁਪਏ ਤੱਕ ਦੀ ਐਕਸਾਈਜ਼ ਡਿਊਟੀ ਵਿਚ ਜੋ ਕਟੌਤੀ ਕੀਤੀ ਗਈ ਹੈ ਉਸ ਵਿਚੋਂ 42 ਫੀਸਦੀ ਹਿੱਸਾ ਸੂਬਿਆਂ ਦਾ ਵੀ ਘੱਟ ਹੋਵੇਗਾ। ਕੇਂਦਰੀ ਐਕਸਾਈਜ਼ ਡਿਊਟੀ ਵਿਚੋਂ ਇਕੱਠੇ ਕੀਤੇ ਗਏ ਟੈਕਸਾਂ ਵਿਚੋਂ 42 ਫੀਸਦੀ ਹਿੱਸਾ ਸੂਬਿਆਂ ਨੂੰ ਮਿਲਦਾ ਹੈ। ਭਾਵ ਕਿ 1.50 ਰੁਪਏ ਵਿਚੋਂ 63 ਪੈਸੇ ਸੂਬਾ ਸਰਕਾਰਾਂ ਦੇ ਖਜ਼ਾਨੇ ਵਿਚੋਂ ਜਾਣਗੇ। ਇਸੇ ਤਰ੍ਹਾਂ ਕੇਂਦਰ ਸਰਕਾਰ ਨੇ ਇੱਕ ਰੁਪਏ ਦਾ ਬੋਝ ਪੈਟਰੋਲੀਅਮ ਕੰਪਨੀਆਂ ਉਤੇ ਵੀ ਪਾ ਦਿੱਤਾ ਹੈ।

ਅੰਕੜੇ : ਪੰਜਾਬ ਦੇ ਮੁਕਾਬਲੇ ਹਰਿਆਣਾ ਤੇ ਚੰਡੀਗੜ੍ਹ ‘ਚ ਵਿਕਰੀ ਜ਼ਿਆਦਾ
ਪੰਜਾਬ ‘ਚ ਡੀਜ਼ਲ ਦੀ 400 ਕਰੋੜ ਲੀਟਰ ਅਤੇ ਪੈਟਰੋਲ ਦੀ 200 ਕਰੋੜ ਲੀਟਰ ਦੀ ਵਿਕਰੀ ਹੁੰਦੀ ਹੈ ਜਦੋਂ ਕਿ 20 ਫੀਸਦੀ ਤੋਂ ਜ਼ਿਆਦਾ ਵਿਕਰੀ ਦੂਜੇ ਰਾਜਾਂ ਵਿਚ ਹੁੰਦੀ ਹੈ ਕਿਉਂਕਿ ਹਰਿਆਣਾ ਅਤੇ ਚੰਡੀਗੜ੍ਹ ਵਿਚ ਪੈਟਰੋਲੀਅਮ ਪਦਾਰਥਾਂ ਦੇ ਰੇਟ ਪੰਜਾਬ ਦੇ ਮੁਕਾਬਲੇ ਘੱਟ ਹਨ। ਕੇਂਦਰ ਸਰਕਾਰ ਨੇ ਪੈਟ੍ਰੋਲਿਊਅਮ ਕੰਪਨੀਆਂ ਦੇ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਢਾਈ ਰੁਪਏ ਦੀ ਕਟੌਤੀ ਕੀਤੀ ਗਈ ਹੈ। ਇਸ ਤੋਂ ਇਲਾਵਾ, ਭਾਜਪਾ ਦੇ ਕੁਝ ਸ਼ਾਸਿਤ ਰਾਜਾਂ ਵਿਚ ਢਾਈ ਰੁਪਏ ਦੀ ਕਮੀ ਕੀਤੀ ਹੈ। ਹਰਿਆਣੇ ਵਿਚ ਵੀ ਭਾਜਪਾ ਦੀ ਸਰਕਾਰ ਹੈ ਅਤੇ ਵਿੱਤ ਮੰਤਰੀ ਕੈਪਟਨ ਅਭਿਮਨਿਊ ਨੇ ਪੈਟਰੋ ਪਦਾਰਥਾਂ ਦੇ ਰੇਟਾਂ ਵਿੱਚ ਢਾਈ ਲੱਖ ਰੁਪਏ ਦੀ ਐਲਾਨ ਕੀਤਾ ਹੈ। ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਢਾਈ- ਢਾਈ ਰੁਪਏ ਘਟਾਉਣ ਨਾਲ ਹੁਣ ਹਰਿਆਣਾ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ 5 ਰੁਪਏ ਕਮੀ ਆਈ ਹੈ।ਹਿਮਾਚਲ, ਹਰਿਆਣਾ, ਗੁਜਰਾਤ ਸਮੇਤ 12 ਭਾਜਪਾ ਸ਼ਾਸਤ ਸੂਬਿਆਂ ਨੇ ਵੈਟ 2.50 ਰੁਪਏ ਘਟਾਉਣ ਦਾ ਐਲਾਨ ਕਰ ਦਿੱਤਾ ਪਰ ਪੰਜਾਬ ਨੇ ਕਟੌਤੀ ਨਹੀਂ ਕੀਤੀ।
ਪੰਜਾਬ ‘ਚ ਵੀ ਤੇਲ ਦੀਆਂ ਵਧ ਰਹੀਆਂ ਕੀਮਤਾਂ ਦਾ ਪ੍ਰਭਾਵ ਹੈ। ਪਰ ਤਾਜ਼ਾ ਕੀਮਤਾਂ ਮੁਤਾਬਕ ਪੰਜਾਬ ‘ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਅੱਜ ਸਥਿਰ ਰਹੀਆਂ। ਪੰਜਾਬ ‘ਚ ਸਭ ਤੋਂ ਵੱਧ ਮਹਿੰਗਾ ਪੈਟਰੋਲ ਪਠਾਨਕੋਟ ‘ਚ 90 ਰੁਪਏ 12 ਪੈਸੇ ਪ੍ਰਤੀ ਲੀਟਰ ਹੈ।
ਬਜ਼ਾਰ ਮਾਹਿਰਾਂ ਦਾ ਕਹਿਣਾ ਹੈ ਕਿ ਤੇਲ ਦੀਆਂ ਕੀਮਤਾਂ ‘ਚ ਹੋ ਰਹੇ ਲਗਾਤਾਰ ਵਾਧੇ ਨਾਲ ਮਹਿੰਗਾਈ ਵਧਣ ਦੇ ਆਸਾਰ ਹਨ। ਕਿਉਂ ਕਿ ਤੇਲ ਦੀਆਂ ਕੀਮਤਾਂ ਵਧਣ ਨਾਲ ਸਮਾਨ ਦੀ ਢੋਅ ਢੁਆਈ ਤੋਂ ਲੈਕੇ ਯਾਤਰੀ ਕਿਰਾਇਆ ‘ਚ ਵੀ ਆਉਣ ਵਾਲੇ ਦਿਨਾਂ ‘ਚ ਵਾਧਾ ਹੋਣਾ ਤੈਅ ਹੈ।

Read more