ਪ੍ਰਕਾਸ ਪੁਰਬ ਦਾ ਮੁੱਖ ਸਮਾਗਮ ਹੋਵੇਗਾ ਸ਼੍ਰੋਮਣੀ ਕਮੇਟੀ ਦੀ ਸਟੇਜ ਉਤੇ

-12 ਨਵੰਬਰ ਨੂੰ ਕਮੇਟੀ ਤੇ ਸਰਕਾਰ ਸਾਂਝੀ ਕਰਨਗੇ ਸਟੇਜ

ਅੰਮ੍ਰਿਤਸਰ, 21 ਅਕਤੂਬਰ: ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਸੁਲਤਾਨਪੁਰ ਲੋਧੀ ਵਿਚ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ 12 ਨਵੰਬਰ ਦਾ ਪ੍ਰੋਗਰਾਮ ਇੱਕ ਹੀ ਸਟੇਜ ਉਤੇ ਸਾਂਝੇ ਰੂਪ ਵਿਚ ਆਯੋਜਿਤ ਕਰਨਗੇ। ਸ਼੍ਰੋਮਣੀ ਕਮੇਟੀ ਦੀ ਹੀ ਸਟੇਜ ਉਤੇ ਇਹ ਪ੍ਰੋਗਰਾਮ ਹੋਵੇਗਾ ਅਤੇ ਪ੍ਰੋਗਰਾਮ ਦਾ ਸੰਚਾਲਨ ਸ਼੍ਰੋਮਣੀ ਕਮੇਟੀ ਕਰੇਗੀ। ਸਟੇਜ ਦੇ ਉਪਰ ਧਾਰਮਿਕ ਸਖਸ਼ੀਅਤਾਂ, ਪ੍ਰਧਾਨ ਮੰਤਰੀ ਜਾਂ ਉਨ੍ਹਾਂ ਦੇ ਪ੍ਰਤੀਨਿਧ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਪੰਜਾਬ ਦੇ ਮੁੱਖ ਮੰਤਰੀ, ਇੱਕ ਸਾਬਕਾ ਮੁੱਖ ਮੰਤਰੀ ਅਤੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਬੈਠਣਗੇ। ਜਦੋਂ ਕਿ ਸਰਕਾਰ ਵਲੋਂ ਲਗਾਈ ਗਈ ਸਟੇਜ ਉਤੇ ਧਾਰਮਿਕ ਪ੍ਰੋਗਰਾਮ ਜੋ-ਜੋ ਵੀ ਹੋਣ ਉਹ ਚੱਲਦੇ ਰਹਿਣਗੇ। ਮੁੱਖ ਪ੍ਰੋਗਰਾਮ ਸ਼੍ਰੋਮਣੀ ਕਮੇਟੀ ਦੀ ਸਟੇਜ ਉਤੇ ਸਾਂਝੇ ਰੂਪ ਵਿਚ ਹੋਵੇਗਾ। ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਤੋਂ ਪਹਿਲਾਂ ਜਥੇਦਾਰ ਨੇ ਵੱਖ-ਵੱਖ ਸੰਗਠਨਾਂ ਅਤੇ ਸਿੱਖ ਜਥੇਬੰਦੀਆਂ ਦੇ ਪ੍ਰਤੀਨਿਧਾਂ ਨਾਲ ਪੰਜ ਵੱਖ-ਵੱਖ 5 ਮੁੱਦਿਆਂ ਉਤੇ ਵਿਚਾਰ ਵਟਾਂਦਰਾ ਕੀਤਾ। ਇਸ ਮੀਟਿੰਗ ਦੌਰਾਨ ਮੁੱਖ ਮੁੱਦਾ ਸੀ ਕਿ, ਕੀ ਸ਼੍ਰੋਮਣੀ ਕਮੇਟੀ ਅਤੇ ਸਰਕਾਰ ਨੂੰ ਇੱਕ ਸਟੇਜ ਉਤੇ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਆਯੋਜਿਤ ਕਰਨਾ ਚਾਹੀਦਾ ਹੈ ਅਤੇ ਇਹ ਪ੍ਰੋਗਰਾਮ ਕਿਸ ਸਟੇਜ ਉਤੇ ਹੋਣਾ ਚਾਹੀਦਾ ਹੈ। ਦੂਜਾ ਵਿਚਾਰ ਵਿਦੇਸ਼ਾਂ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਬਿਰਧ ਸਰੂਪਾਂ ਦੀ ਸੰਭਾਲ ਦੇ ਲਈ ਗਿਆਨ ਦੇ ਸੰਸਕਾਰ ਦੇ ਲਈ ਕੀ ਨਿਯਮ ਬਣਾਏ ਜਾਣ। ਤੀਸਰਾ ਮੁੱਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਉਪਰ ਚਲਾਏ ਜਾਣ ਵਾਲੇ ਇਲੈਕ੍ਰਟਾਨਿਕ ਦੋਹੇ ਦੇ ਸਬੰਧ ਵਿਚ ਕੀ ਨੀਤੀ ਹੋਣੀ ਚਾਹੀਦੀ ਹੈ ਅਤੇ ਚੌਥਾ ਮੁੱਦਾ ਕੀ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਕਿਸ ਤਰ੍ਹਾਂ ਦੀ ਸਜ਼ਾ ਲਾਈ ਜਾਵੇ ਅਤੇ ਉਸ ਦੇ ਵਲੋਂ ਕੀਤੇ ਜਾ ਰਹੇ ਪ੍ਰਚਾਰ ਦੀ ਜਾਂਚ ਦੇ ਲਈ ਇੱਕ ਕਮੇਟੀ ਬਣਾਈ ਜਾਵੇ। ਦੋਵੇਂ ਪੱਖਾਂ ਦੀਆਂ ਗੱਲਾਂ ਅਤੇ ਤਰਕ ਘੋਖਣ ਤੋਂ ਬਾਅਦ ਕਮੇਟੀ ਆਪਣੀ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਭੇਜੇਗੀ। ਉਥੇ ਹੀ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਬਾਜ਼ਾਰ ਵਿਚ ਗੁਰੂ ਸਾਹਿਬ ਜੀ ਦੀਆਂ ਬਹੁਤ ਸਾਰੀਆਂ ਮੂਰਤੀਆਂ ਬਾਜ਼ਾਰ ਵਿਚ ਵਿਕ ਰਹੀਆਂ ਹਨ, ਜੋ ਕਿ ਗਲਤ ਹੈ। ਇਸ ਦੇ ਉਪਰ ਕੀ ਰੋਕਣ ਲੱਗਣੀ ਚਾਹੀਦੀ ਹੈ, ਇਸ ਸਬੰਧੀ ਸੰਗਤ ਅਤੇ ਵੱਖ-ਵੱਖ ਸੰਗਠਨਾਂ ਦੇ ਪ੍ਰਤੀਨਿਧੀਆਂ ਨੇ ਇਸ ਉਤੇ ਆਪਣੇ ਵਿਚਾਰ ਪੇਸ਼ ਕੀਤੇ ਹਨ।

Read more