ਪੁਲ ਟੁੱਟਣ ਕਾਰਨ ਰਾਵੀ ਦਰਿਆਂ ਵਿੱਚ ਡਿੱਗੀ ਭਾਰਤੀ ਸੈਨਾ ਦੀ ਗੱਡੀ,ਸਾਰੇ ਜਵਾਨ ਸੁਰੱਖਿਅਤ

Gurwinder Singh Sidhu: ਗੁਰਦਾਸਪੁਰ ਵਿੱਚ ਰਾਵੀ ਦਰਿਆਂ ਉਪਰ ਬਣਿਆ ਲੱਕੜ ਦਾ ਪੁਲ ਟੁੱਟਣ ਕਾਰਨ ਭਾਰਤੀ ਸੈਨਾ ਦੀ ਗੱਡੀ ਦਰਿਆ ਵਿੱਚ ਡਿੱਗ ਪਈ।ਜਿਸ ਵਿੱਚ ਉਸ ਸਮੇਂ ਸੈਨਾ ਦੇ 8 ਜਵਾਨ ਸਵਾਰ ਸਨ ਜੋ ਕਿ ਮੁਸ਼ਕਿਲ ਦੇ ਨਾਲ ਆਪਣੀ ਜਾਨ ਬਚਾਉਣ ‘ਚ ਕਾਮਯਾਬ ਹੋਏ ਅਤੇ ਸੈਨਾ ਦੀ ਸਹਾਇਤਾ ਨਾਲ ਗੱਡੀ ਨੂੰ ਦਰਿਆਂ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਹੈ।ਜ਼ਿਕਰਯੋਗ ਹੈ ਕਿ ਸੈਨਾ ਦੇ ਜਵਾਨਾਂ ਨੂੰ ਦਰਿਆਂ ਤੋਂ ਪਾਰ ਦੂਸਰੇ ਪਾਸੇ ਜਾਣ ਲਈ ਲੱਕੜ ਦੇ ਪੁਲ ਦਾ ਸਹਾਰਾ ਲੈਣਾ ਪੈਂਦਾ ਹੈ ਅਤੇ ਦਰਿਆ ਵਿੱਚ ਪਾਣੀ ਦਾ ਵਹਾਅ ਜ਼ਿਆਦਾ ਹੋਣ ‘ਤੇ ਕਿਸ਼ਤੀ ਰਾਹੀ ਦਰਿਆਂ ਪਾਰ ਕਰਦੇ ਹਨ।ਜੇਕਰ ਸਿਆਸੀ ਵਾਅਦਿਆਂ ਦੀ ਗੱਲ ਕੀਤੀ ਜਾਵੇੇਂ ਤਾਂ ਵੋਟਾਂ ਤੋਂ ਪਹਿਲਾਂ ਹਰ ਪਾਰਟੀ ਦੇ ਲੀਡਰਾਂ ਵੱਲੋਂ ਪੁਲ ਬਣਾਉਣ ਦੇ ਵਾਅਦੇ ਕੀਤੇ ਜਾਂਦੇ ਹਨ ਪਰ ਵੋਟਾਂ ਤੋਂ ਬਾਅਦ ਕਿਧਰੇ ਦਰਿਆਂ ਵਿੱਚ ਹੀ ਰੁੜ ਜਾਂਦੇ ਹਨ।   

Read more