ਪੀ.ਐਸ.ਐਮ.ਐਸ.ਯੁ ਵੱਲੋਂ ਦਿਤੀ ਐਕਸਨਾ ਨੂੰ ਲਾਗੂ ਕਰਨ ਲਈ ਸਕੱਤਰੇਤ ਦੀਆਂ ਸਾਰੀਆਂ ਜਥੇਬੰਦੀਆਂ ਦੀ ਜੁਆਂਇਟ ਐਕਸ਼ਨ ਕਮੇਟੀ ਵੱਲੋਂ ਆਪਣੇ ਸਮੂੱਹ ਮੁਲਾਜਮਾਂ ਦੇ ਕਾਲੇ ਬਿਲੇ ਲਾ ਕੇ ਸਰਕਾਰ ਵਿਰੁੱਧ ਰੋਸ ਪ੍ਰਗਟ

ਚੰਡੀਗੜ੍ਹ, 13 ਫਰਵਰੀ, 2019- ਅੱਜ ਸਕੱਤਰੇਤ ਵਿਖੇ ਪੀ.ਐਸ.ਐਮ.ਐਸ.ਯੁ ਵੱਲੋਂ ਦਿਤੀ ਐਕਸਨਾ ਨੂੰ ਲਾਗੂ ਕਰਨ ਲਈ ਸਕੱਤਰੇਤ ਇਮਾਰਤ ਦੀਆਂ ਸਾਰੀਆਂ ਜਥੇਬੰਦੀਆਂ ਦੀ ਜੁਆਂਇਟ ਐਕਸ਼ਨ ਕਮੇਟੀ ਨੇ ਸਵੇਰੇ 8.30 ਵੱਜੇ ਸਕੱਤਰੇਤ-1 ਅਤੇ ਸਕੱਤਰੇਤ-2 ਵਿਖੇ ਆਪਣੇ ਸਮੂੱਹ ਮੁਲਾਜਮਾਂ ਦੇ ਕਾਲੇ ਬਿਲੇ ਲਾ ਕੇ ਸਰਕਾਰ ਵਿਰੁੱਧ ਰੋਸ ਪ੍ਰਗਟ ਕੀਤਾ ਅਤੇ ਫਿਰ ਸਕੱਤਰੇਤ ਦੀਆਂ ਸਾਖਾਵਾਂ ਵਿਚ ਜਾ ਕੇ ਸਰਕਾਰ ਦਾ ਪਿਟ ਸਿਆਪਾ ਕੀਤਾ। ਜੁਆਇੰਟ ਐਕਸ਼ਨ ਕਮੇਟੀ ਅਪੀਲ ਕੀਤੀ ਕਿ ਸਰਕਾਰ ਪੀ.ਐਸ.ਐਮ.ਐਸ.ਯੁ, ਸਾਂਝਾ ਮੁਲਾਜਮ ਮੰਚ ਨੂੰ ਮੀਟਿੰਗ ਮੁੱਖ ਮੰਤਰੀ ਜੀ ਦੇ ਪੱਧਰ ਤੇ ਦਿੱਤੀ ਜਾਵੇ ਅਤੇ ਟੇਬਲ ਟਾਕ ਰਾਹੀਂ ਉਹਨਾ ਦੇ ਹੱਕੀ ਮੰਗਾਂ ਦਾ ਨਿਪਟਾਰਾ ਕਰੇ ਨਹੀਂ ਤਾਂ ਜੁਆਇੰਟ ਐਕਸ਼ਨ ਕਮੇਟੀ ਨੂੰ ਪੀ.ਐਸ.ਐਮ.ਐਸ.ਯੁ ਦਾ ਐਕਸ਼ਨ ਹੂਬਹੂ ਸਕੱਤਰੇਤ ਵਿਚ ਲਾਗੂ ਕਰਨਾ ਪਵੇਗਾ।

Read more