Monday 23 November 2020

ਪਰਮਜੀਤ ਸਿੰਘ ਸਰਨਾ ਦਾ ਝੂਠ ਹੋਇਆ ਬੇਨਕਾਬ : ਚੰਢੋਕ, ਕੇ ਪੀ

- Posted on 05 November 2019

ਨਵੀਂ ਦਿੱਲੀ, 5 ਨਵੰਬਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੁਆਇੰਟ ਸਕੱਤਰ ਪ੍ਰਧਾਨ ਹਰਵਿੰਦਰ ਸਿੰਘ ਕੇ. ਪੀ. ਅਤੇ ਮੁੱਖ ਸਲਾਹਕਾਰ ਸ੍ਰ ਪਰਮਜੀਤ ਸਿੰਘ ਚੰਢੋਕ ਅਤੇ  ਨੇ ਆਖਿਆ  ਹੈ ਕਿ ਪਰਮਜੀਤ ਸਿੰਘ ਸਰਨਾ ਵੱਲੋਂ ਹਾਈ ਕੋਰਟ 5 ਲੱਖ ਰੁਪਏ ਦਾ ਮੁਚੱਲਕਾ ਭਰ ਕੇ ਜ਼ਮਾਨਤ ਹਾਸਲ ਕਰਨ ਨਾਲ ਉਸ ਵੱਲੋਂ ਕੀਤੇ ਜਾ ਰਹੇ ਝੂਠੇ ਪ੍ਰਚਾਰ ਦਾ ਪਰਦਾਫਾਸ਼  ਹੋ ਗਿਆ ਹੈ।

        ਇਥੇ ਜਾਰੀ ਕੀਤੇ ਇਕ ਬਿਆਨ ਵਿਚ ਹਰਵਿੰਦਰ ਸਿੰਘ ਕੇ. ਪੀ. ਅਤੇ ਸ੍ਰ ਪਰਮਜੀਤ ਸਿੰਘ ਚੰਢੋਕ  ਨੇ ਕਿਹਾ ਕਿ ਸਰਨਾ ਵੱਲੋਂ  ਪਾਕਿਸਤਾਨ ਜਾਣ ਸਮੇਂ ਸਰਹੱਦ  ‘ਤੇ ਰੋਕਣ ਦਾ ਠੀਕਰਾ ਦਿੱਲੀ ਗੁਰਦੁਆਰਾ ਕਮੇਟੀ ਸਿਰ ਭੰਨਿਆ  ਜਾ ਰਿਹਾ ਸੀ ਪਰ ਹਾਈ ਕੋਰਟ ਤੋਂ ਜ਼ਮਾਨਤ ਹਾਸਲ ਕਰਨ ਨੇ ਉਸਦੇ ਝੂਠੇ ਪ੍ਰਚਾਰ ਨੂੰ ਸੰਗਤ ਸਾਹਮਣੇ ਬੇਨਕਾਬ ਕਰ ਦਿੱਤਾ ਹੈ।

        ਇਹਨਾਂ ਮੈਂਬਰਾਂ ਨੇ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਸਰਨਾ ਵੱਲੋਂ ਸੰਗਤ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਗੁੰਮਰਾਹ ਕਰਨ ਦਾ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਧਿਆਨ ਵਿਚ ਲਿਆ ਦਿੱਤਾ ਹੈ ਤੇ ਸਰਨਾ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਉਹਨਾਂ ਦੱਸਿਆ ਕਿ ਪੱਤਰ ਵਿਚ ਦੱਸਿਆ ਗਿਆ ਕਿ ਕਿਵੇਂ ਸਰਨਾ ਨੇ ਸੰਗਤ ਨੂੰ ਗੁੰਮਰਾਹ ਕੀਤਾ ਅਤੇ ਜਾਣ ਬੁੱਝ ਕੇ ਸ੍ਰੀ ਗੁਰੂ ਗ੍ਰੰਥ  ਸਾਹਿਬ ਜੀ ਦਾ ਨਿਰਾਦਰ ਕੀਤਾ। ਉਹਨਾਂ ਦੱਸਿਆ ਕਿ ਅਸੀਂ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਸਰਨਾ ਤੋਂ ਨਗਰ ਕੀਰਤਨ ਸਜਾਉਣ ਤੇ ਪਾਕਿਸਤਾਨ ਲਿਜਾਣ ਲਈ ਪਰਮੀਸ਼ਨਾਂ ਬਾਰੇ ਪੁੱਛਿਆ ਜਾਵੇ। ਸਰਨਾ ਜਾਣ ਬੁੱਝ ਕੇ ਪਾਲਕੀ ਸਾਹਿਬ ਵਾਲੀ ਬੱਸ ਨੂੰ ਪਾਕਿਸਤਾਨ ਲਿਜਾਣ ਦੀ ਪਰਮੀਸ਼ਨ ਨਹੀਂ ਹੈ ਤਾਂ ਇਸਦਾ ਠੀਕਰਾ ਉਹ ਦਿੱਲੀ ਗੁਰਦੁਆਰਾ ਕਮੇਟੀ ਦੇ ਸਿਰ ਨਾ ਭੰਨਣ।

        ਦੋਹਾਂ ਆਗੂਆਂ ਨੇ ਦੱਸਿਆ ਕਿ ਅਸੀਂ ਜਥੇਦਾਰ ਸਾਹਿਬ ਨੂੰ ਇਹ ਵੀ ਦੱਸਿਆ ਹੈ ਕਿ ਸਰਨਾ ‘ਤੇ ਬਾਲਾ ਸਾਹਿਬ ਹਸਪਤਾਲ ਵੇਚਣ ਦਾ ਮੁਕੱਦਮਾ ਦਰਜ ਹੋਇਆ ਸੀ ਜਿਸਦੀ ਤਾਰੀਕ 11 ਅਕਤੂਬਰ ਨੂੰ ਸੀ ਜਿਸ ਵਿਚ ਦਿੱਲੀ ਦੇ ਪੁਲਿਸ ਕਮਿਸ਼ਨਰ ਨੂੰ ਵੀ ਕੋਰਟ ਵਿਚ ਪੇਸ਼ ਹੋਣ ਵਾਸਤੇ ਕਿਹਾ ਗਿਆ ਸੀ ਅਤੇ ਇਸੇ ਕੇਸ ਵਿਚ ਸਰਨਾ ਨੂੰ ਜ਼ਮਾਨਤ ਨਾ ਲੈਣ ਕਾਰਨ ਵਾਹਗਾ ਸਰਹੱਦ ‘ਤੇ ਰੋਕਿਆ ਗਿਆ ਸੀ। ਉਹਨਾਂ ਕਿਹਾ ਕਿ ਹੁਣ ਹਾਈ ਕੋਰਟ ਨੇ ਸਰਨਾ ਨੂੰ 5 ਲੱਖ ਰੁਪਏ ਦਾ ਜ਼ਮਾਨਤੀ ਮੁਚੱਲਕਾ ਭਰਨ ਅਤੇ 16 ਨਵੰਬਰ ਤੱਕ ਵਾਪਸ ਆਉਣ ਦੀ ਸ਼ਰਤ ਰੱਖ ਕੇ  ਪਾਕਿਸਤਾਨ ਜਾਣ ਦੀ ਆਗਿਆ ਦਿੱਤੀ ਹੈ। ਉਹਨਾਂ ਕਿਹਾ ਕਿ ਅਸੀਂ ਜਥੇਦਾਰ ਸਾਹਿਬ ਨੂੰ ਪਹਿਲਾਂ ਹੀ ਸਰਨਾ ਵੱਲੋਂ ਕੀਤੀਆ ਜਾ ਰਹੀਆਂ ਕੋਝੀਆਂ ਸ਼ਰਾਰਤਾਂ ਦੀ ਜਾਣਕਾਰੀ ਦੇ ਦਿੱਤੀ ਸੀ ਅਤੇ ਦੱਸ ਦਿੱਤਾ ਸੀ ਕਿ ਉਹਨਾਂ ਕੋਲ ਕੋਈ ਪਰਮੀਸ਼ਨ ਨਹੀਂ ਹੈ ਜਿਸ ਕਰ ਕੇ  ਉਹ ਸਾਡੀਆਂ ਪਰਮੀਸ਼ਨਾਂ ਨਾਲ ਦਿੱਲੀ ਗੁਰਦੁਅਰਾ ਕਮੇਟੀ ਵੱਲੋਂ ਤਿਆਰ ਕਰਵਾਈ ਬੱਸ ਰਾਹੀਂ ਨਗਰ ਕੀਰਤਨ ਪਾਕਿਸਤਾਨ ਲੈ ਕੇ ਜਾਣ ਤਾਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਨਾ ਹੋਵੇ ਅਤੇ ਜੇਕਰ ਦਿੱਲੀ ਕਮੇਟੀ ਵੱਲੋਂ ਤਿਆਰ ਬੱਸ ਪਾਕਿਸਤਾਨ ਵਿਚ ਛੱਡਣੀ ਵੀ ਪਵੇ ਤਾਂ ਇਸ ਵਿਚ ਕੋਈ ਹਰਜ ਨਹੀਂ ਪਰ ਸਰਨਾ ਵੱਲੋਂ ਜਥੇਦਾਰ ਸਾਹਿਬ ਨੂੰ ਝੂਠ ਬੋਲ ਕੇ ਗੁੰਮਰਾਹ ਕੀਤਾ ਗਿਆ ਕਿ ਉਹਨਾਂ ਨੂੰ ਸਾਰੀਆਂ ਪਰਮੀਸ਼ਨਾਂ ਹਨ।

        ਦੋਹਾਂ ਮੈਂਬਰਾਂ ਨੇ ਕਿਹਾ ਕਿ ਸਰਨਾ ਨੇ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਝੂਠ ਬੋਲ ਕੇ ਵੱਡ ਨਿਰਾਦਰ ਕੀਤਾ ਹੈ। ਉਹਨਾਂ ਨੇ ਜਥੇਦਾਰ ਸਾਹਿਬ ਨੂੰ ਬੇਨਤੀ ਕੀਤੀ ਕਿ ਸਰਨਾ ਤੋਂ ਨਗਰ ਕੀਰਤਨ ਸਬੰਧੀ ਸਾਰੀਆਂ ਪਰਮੀਸ਼ਨਾਂ ਮੰਗਵਾ ਕੇ  ਉਹਨਾਂ ਦੀ ਘੋਖ ਪੜਤਾਲ ਕਰਵਾਈ ਜਾਵੇ ਅਤੇ ਜੇਕਰ ਉਹਨਾਂ ਕੋਲ  ਇਹ ਪਰਮੀਸ਼ਨਾਂ ਨਾ ਹੋਣ ਤਾਂ ਉਹਨਾਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਕੋਈ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਗੁੰਮਰਾਹ ਨਾ ਕਰ ਸਕੇ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com