Tuesday 24 November 2020

ਪਟਿਆਲਾ ਪੁਲਿਸ ਵੱਲੋ ਇਰਾਦਾ ਕਤਲ, ਲੁੱਟ ਖੋਹ ਦੇ ਕੇਸਾਂ ਵਿੱਚ ਲੋੜੀਦਾਂ ਅਸਲੇ ਸਮੇਤ ਕਾਬੂ

- Posted on 29 August 2020

ਪਟਿਆਲਾ: ਵਿਕਰਮ ਜੀਤ ਦੁੱਗਲ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਅੱਜ ਮਿਤੀ 29^08^2020 ਨੂੰ  ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਸਮਾਜ ਵਿਰੋਧੀ ਅਨਸਰਾ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਪਟਿਆਲਾ ਪੁਲਿਸ ਵੱਲੋਂ ਦੋਸੀ ਹਰਮਨ ਸਿੰਘ ਉਰਫ ਕਾਕੂ ਪੁੱਤਰ ਪ੍ਰਕਾਸ ਸਿੰਘ ਵਾਸੀ ਪਿੰਡ ਨਨਾਣਸੂ ਥਾਣਾ ਪਸਿਆਣਾ ਜਿਲਾ ਪਟਿਆਲਾ ਜੋ ਕਿ ਇਰਾਦਾ ਕਤਲ, ਲੁੱਟ ਖੋਹ ਅਤੇ ਲੜਾਈ ਝਗੜਿਆ ਦੇ ਕਈ ਕੇਸਾਂ ਵਿੱਚ ਲੋੜੀਦਾ ਸੀ ਅਤੇ ਹਰਿਆਣਾ ਦੇ ਇਕ ਇਰਾਦਾ ਕਤਲ ਕੇਸ ਵਿੱਚ ਪੀ.ਓ ਸੀ ਨੂੰ ਗਿ੍ਰਫਤਾਰ ਕਰਨ ਦੀ ਸਫਲਤਾ ਹਾਸਲ ਕੀਤੀ ਗਈ ਹੈ .ਦੋਰਾਨੇ ਗਿ੍ਰਫਤਾਰੀ ਹਰਮਨ ਸਿੰਘ ਉਰਫ ਕਾਕੂ ਉਕਤ ਪਾਸੋਂ ਇਕ ਪਿਸਤੋਲ ਦੇਸੀ 315 ਬੋਰ ਸਮੇਤ ਇਕ ਰੋਦ ਜਿੰਦਾ 315 ਬੋਰ ਬਰਾਮਦ ਕੀਤਾ ਗਿਆ .

ਐਸ.ਐਸ.ਪੀ.ਪਟਿਆਲਾ ਨੇ ਵਿਸਥਾਰ ਵਿੱਚ ਦੱਸਿਆ ਕਿ ਸ੍ਰੀ ਹਰਮੀਤ ਸਿੰਘ ਹੰੁਦਲ ਐਸ.ਪੀ.(ਇੰਨਵੈ) ਪਟਿਆਲਾ, ਕ੍ਰਿਸਨ ਕੁਮਾਰ ਪਾਥੈਂ ਡੀ.ਐਸ.ਪੀ.(ਡੀ) ਪਟਿਆਲਾ ਦੀ ਯੋਗ ਅਗਵਾਈ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਪਟਿਆਲਾ ਤੇ  ਏ.ਐਸ.ਆਈ.ਪਵਨ ਕੁਮਾਰ ਸਮੇਤ ਪੁਲਿਸ ਪਾਰਟੀ ਨੇ ਮਿਤੀ 28$08$2020 ਨੂੰ ਬਰਾਏ ਤਲਾਸ ਸੱਕੀ ਤੇ ਭੈੜੇ ਪੁਰਸਾ ਦੇ ਸਬੰਧ ਵਿੱਚ ਬੱਸ ਅੱਡਾ ਬਡਵੇੜਾ ਵਿਖੇ ਮੋਜੂਦ ਸੀ ਜਿਥੇ ਆਉਣ ਜਾਣ ਵਾਲੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀਂ ਸੀ.ਇਸੇ ਦੋਰਾਨ ਗੁਪਤ ਸੂਚਨ ਮਿਲੀ ਕਿ ਹਰਮਨ ਸਿੰਘ ਉਰਫ ਕਾਕੂ ਪੁੱਤਰ ਪ੍ਰਕਾਸ ਸਿੰਘ ਵਾਸੀ ਪਿੰਡ ਨਨਾਣਸੂ ਥਾਣਾ ਪਸਿਆਣਾ ਜਿਲਾ ਪਟਿਆਲਾ ਜ਼ੋ ਕਿ ਕਈ ਕੇਸਾਂ ਵਿੱਚ ਲੋੜੀਦਾ ਹੈ ਤੇ ਜਿਸ ਪਾਸ ਨਜਾਇਜ ਅਸਲਾ ਐਮਨੀਸਨ ਹੈ ਨੂੰ ਬੱਸ ਅੱਡਾ ਮਰਦਾਹੇੜੀ ਤੋ ਏਸੈਟ ਕਾਰ ਨੰਬਰੀ ਪੀਬੀ.11ਕਿਓੁ^2223 ਰੰਗ ਲਾਲ ਪਰ ਕਾਬੂ ਕੀਤਾ ਗਿਆ .ਹਰਮਨ ਸਿੰਘ ਉਰਫ ਕਾਕੂ ਦੀ ਜਾਬਤੇ ਅਨੂਸਾਰ ਤਲਾਸੀ ਕਰਨ ਪਰ ਇਸ ਪਾਸੋਂ ਇਕ ਪਿਸਤੋਲ ਦੇਸੀ 315 ਬੋਰ ਸਮੇਤ ਇਕ ਰੋਂਦ ਜਿੰਦਾ 315 ਬੋਰ ਅਤੇ ਇਕ ਮੋਬਾਇਲ ਫੋਨ ਸੈਮਸੰਗ ਬਰਾਮਦ ਹੋਣ ਪਰ ਇਸ ਦੇ ਖਿਲਾਫ ਮੁਕੱਦਮਾ ਨੰਬਰ 172 ਮਿਤੀ 28^08^2020 ਅ$ਧ 25$54$59 ਅਸਲਾ ਐਕਟ ਥਾਣਾ ਸਦਰ ਪਟਿਆਲਾ ਦਰਜ ਰਜਿਸਟਰ ਕੀਤਾ ਗਿਆ ਹੈ. 

ਸ੍ਰੀ ਦੁੱਗਲ ਨੇ ਦੱਸਿਆ ਕਿ ਗਿ੍ਰਫਤਾਰ ਹੋਏ ਹਰਮਨ ਸਿੰਘ ਉਰਫ ਕਾਕੂ ਉਕਤ ਹਰਿਆਣਾ ਦੇ ਥਾਣਾ ਚੀਕਾ ਵਿਖੇ ਇਕ ਇਰਾਦਾ ਕਤਲ ਕੇਸ ਵਿੱਚ ਕਾਫੀ ਸਮੇਂ ਤੋ ਫਰਾਰ ਸੀ ਜਿਸਨੂੰ ਮਾਨਯੋਗ ਅਦਾਲਤ ਵੱਲੋ ਪੀ.ਓ.ਘੋਸਿਤ ਕੀਤਾ ਹੋਇਆ ਸੀ ਇਸ ਤੋ ਇਲਾਵਾ ਜਿਲਾ ਪਟਿਆਲਾ ਦੇ ਕਈ ਕੇਸਾਂ ਵਿੱਚ ਲੋੜੀਦਾ ਸੀ.ਦੋਸੀ ਹਰਮਨ ਸਿੰਘ ਉਰਫ ਕਾਕੂ ਉਕਤ ਪਾਸੋਂ ਜਿਹੜੀ ਕਾਰ ਏਸੈਟ ਪੀਬੀ^11ਕਿਉ ^2223 ਅਤੇ ਮੋਬਾਇਲ ਫੋਨ ਸੈਮਸੰਗ ਬਰਾਮਦ ਹੋਇਆ ਹੈ. ਦੋਸੀ ਹਰਮਨ ਸਿੰਘ ਉਰਫ ਕਾਕੂ ਉਕਤ ਦੇ ਕੁਝ ਸਾਥੀਆਂ ਵੱਲੋਂ ਥਾਣਾ ਪਿਹੇਵਾ ਦੇ ਏਰੀਆਂ ਵਿੱਚ ਚੱਕੀ ਪਲਾਟ ਅੋਯਿਆ ਵਿਖੇ ਸਰਾਬ ਦੇ ਠੇਕੇ ਤੋ ਰਾਤ ਸਮੇ ਅਸਲੇ ਦੀ ਨੋਕ ਪਰ ਕਰਿੰਦੇ ਦੀ ਕੁੱਟ ਮਾਰਕੇ ਕਰਕੇ ਠੇਕੇ ਤੋ ਸਰਾਬ, ਨਕਦੀ ਅਤੇ ਮੋਬਾਇਲ ਫੋਨ ਦੀ ਖੋਹ ਕੀਤੀ ਗਈ ਸੀ .ਜਿਸ ਸਬੰਧੀ ਮੁਕੱਦਮਾ ਨੰਬਰ 432 ਮਿਤੀ 06$08$20 ਅ$ਧ 379 ਬੀ.ਹਿੰ:ਦਿੰ; 25$54$59 ਅਸਲਾ ਐਕਟ ਥਾਣਾ ਪਿਹੇਵਾ ਜਿਲਾ ਕੁਰਕਸੇਤਰ (ਹਰਿਆਣਾ) ਦਰਜ ਹੈ, ਇਸ ਵਰਦਾਤ ਵਿੱਚ ਇਹ ਕਾਰ ਵਰਤੀ ਗਈ ਸੀ ਅਤੇ ਮੋਬਾਇਲ ਫੋਨ ਦੀ ਖੋਹ ਕੀਤੀ ਸੀ ਜਿਸ ਦੀ ਹਰਮਨ ਸਿੰਘ ਉਰਫ ਕਾਕੂ ਪਾਸੋ ਬਰਾਮਦਗੀ ਹੋਈ ਹੈ.ਦੋਸੀ ਹਰਮਨ ਸਿੰਘ ਉਰਫ ਕਾਕੂ ਉਕਤ ਨੂੰ ਅੱਜ ਪੇਸ ਅਦਾਲਤ ਕਰਕੇ ਪੁਲਿਸ ਰਿਮਾਡ ਹਾਸਲ ਕਰਕੇ ਹੋਰ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ. 

                               ਹਰਮਨ ਸਿੰਘ ਉਰਫ ਕਾਕੂ ਦੇ ਖਿਲਾਫ ਦਰਜ ਮੁਕੱਦਮੇਂ:  

ਹਰਮਨ ਸਿੰਘ ਉਰਫ ਕਾਕੂ 

ਉਮਰ : 26 ਸਾਲ 

ਪੜਾਈ : 10ਵੀ ਪਾਸ 

ਕਿੱਤਾ : ਲੇਬਰ ਦਾ ਕੰਮ 1) ਮ:ਨੰ: 42 ਮਿਤੀ 04$02$2019 ਅ$ਧ 307,323,325,148,149,506,201 ਹਿੰ:ਦਿੰ: ਥਾਣਾ ਚੀਕਾ ਜਿਲਾ ਕੈਂਥਲ (ਹਰਿਆਣਾ) ਪੀ.ਓ ਮਿਤੀ 22^07^2019

2) ਮ:ਨੰ: 43 ਮਿਤੀ 20$03$2018 ਅ$ਧ 382,323,341,506,34 ਹਿੰ.ਦਿੰ: ਥਾਣਾ ਸਦਰ ਸਮਾਣਾ 

3) ਮ:ਨੰ: 205 ਮਿਤੀ 15$12$2018 ਅ$ਧ 458,323,427,34 ਹਿੰ:ਦਿੰ: ਥਾਣਾ ਪਸਿਆਣਾ .

4) ਮ:ਨੰ: 24 ਮਿਤੀ 01$03$2020 ਅ$ਧ 323,324,148,149 ਹਿੰ:ਦਿੰ: ਥਾਣਾ ਪਸਿਆਣਾ 

5) ਮ:ਨੰ: 123 ਮਿਤੀ 02$07$2020 ਅ$ਧ 323,324,506,148,149 ਹਿੰ:ਦਿੰ: ਥਾਣਾ ਸਦਰ ਪਟਿਅਲਾ 

6) ਮ:ਨੰ: 172 ਮਿਤੀ 28$08$2020 ਅ$ਧ 25$54$59 ਅਸਲਾ ਐਕਟ ਥਾਣਾ ਸਦਰ ਪਟਿਆਲਾ.

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com