ਨਸ਼ੇ ਦੀ ਓਵਰਡੋਜ਼ ਕਾਰਨ ਇਕ ਹੋਰ ਘਰ ਦਾ ਚਿਰਾਗ ਬੁੱਝਿਆ

Gurwinder Singh Sidhu

ਨਸ਼ਿਆਂ ਦਾ ਦੈਂਤ ਪੰਜਾਬ ਦੇ ਨੋਜਵਾਨਾਂ ਨੂੰ ਦਿਨੋ ਦਿਨ ਖਾਈ ਜਾ ਰਿਹਾ ਹੈ ਜਿਸ ਕਾਰਨ ਘਰਾਂ ਦੇ ਘਰ ਖਾਲੀ ਹੋ ਰਹੇ ਹਨ।ਸੂਬਾ ਸਰਕਾਰ ਵੱਲੋਂ ਬੇਸ਼ਕ ਇਸਨੂੰ ਰੋਕਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਜਮੀਨੀ ਹਕੀਕਤ ਹੋਰ ਹੀ ਜਾਪਦੀ ਹੈ।ਤਾਜ਼ਾ ਘਟਨਾ ਸ਼੍ਰੀ ਮੁਕਤਸਰ ਸਾਹਿਬ ਦੀ ਸ਼ਭਾਸ ਦੇ ਵਸਨੀਕ ਵਿੱਕੀ ਕੁਮਾਰ ਦੀ ਚਿੱਟੇ ਦੀ ਓਵਰਡੋਜ਼ ਲੈਣ ਕਾਰਨ ਮੌਤ ਹੋਣ ਦੀ ਹੈ।ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਮਾਤਮ ਅਤੇ ਸਹਿਮ ਦਾ ਮਹੌਲ ਛਾ ਗਿਆ ਹੈ।ਪੁਲੀਸ ਨੇ ਪੋਸਟਮਾਰਟਮ ਲਈ ਲਾਸ਼ ਹਸਪਤਾਲ ਭੇਜ ਦਿੱਤੀ ਹੈ।

ਮ੍ਰਿਤਕ ਦੇ ਭਰਾ ਨੇ ਅਨੁਸਾਰ ਵਿੱਕੀ ਨਸ਼ੇ ਦਾ ਆਦੀ ਸੀ।ਨਸ਼ੇ ਦੀ ਓਵਰਡੋਜ਼ ਵਿਗੜਨ ਕਾਰਨ ਉਸਨੂੰ ਫਰੀਦਕੋਟ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਲਿਜਾਇਆ।ਜਿੱਥੇ ਡਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।ਮ੍ਰਿਤਕ ਦੇ ਪਰਿਵਾਰ ਵਿੱਚ ਉਸ ਦੀ ਪਤਨੀ, 3 ਸਾਲਾ ਬੱਚੀ, ਮਾਂ ਅਤੇ ਅਪਾਹਜ ਪਿਉ ਰਹਿ ਗਏ ਹਨ।ਮ੍ਰਿਤਕ ਦੇ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਪ੍ਰਸ਼ਾਸਨ ਦੀ ਨਜ਼ਰ ਹੇਠ ਇਲਾਕੇ ਵਿੱਚ ਨਸ਼ਾ ਸ਼ਰੇਆਮ ਵਿੱਕ ਰਿਹਾ ਹੈ ਅਤੇ ਪ੍ਰਸ਼ਾਸਨ ਵੱਲੋਂ ਕਿਸੇ ਖ਼ਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
   

 

Read more