ਨਸ਼ਿਆਂ ਦੇ ਮਾਮਲਿਆਂ ‘ਚ ਪੰਜਾਬ ਦੇ 30 ਫੀਸਦੀ ਪੁਲਿਸ ਥਾਣੇ ਐਸਟੀਐਫ ਦੇ ਸਕੈਨਰ ਉਤੇ –

-ਜਿੱਥੇ ਨਸ਼ਾ ਵਿਕਿਆ ਉਥੋਂ ਦੇ ਥਾਣੇਦਾਰ ਤੇ ਡੀਐਸਪੀ ਦੀ ਖ਼ੈਰ ਨਹੀਂ

ਚੰਡੀਗੜ੍ਹ, 21 ਜੂਨ
ਨਸ਼ਿਆਂ ਦੇ ਮਾਮਲੇ ‘ਤੇ ਗਰਾਊਂਡ ਜ਼ੀਰੋ ਉਤੇ ਸਿਕੰਜ਼ਾ ਕੱਸਣ ਲਈ ਐਸਟੀਐਫ ਨੇ ਨਵੀਂ ਰਣਨੀਤੀ ਉਲੀਕੀ ਹੈ ਜਿਸ ਦੇ ਤਹਿਤ ਸੂਬੇ ਦੇ 30 ਫੀਸਦੀ ਪੁਲਿਸ ਥਾਣਿਆਂ ਦੀ ਨਸ਼ਿਆਂ ਦੇ ਮਾਮਲਿਆਂ ‘ਚ ਨਿਸ਼ਾਨਦੇਹੀ ਕਰਕੇ ਸੰਵੇਦਨਸ਼ੀਲ ਕਰਾਰ ਦਿੰਦੇ ਹੋਏ ਰਾਡਾਰ ਉਤੇ ਰੱਖਿਆ ਗਿਆ ਹੈ। ਮਿਲੀ ਜਾਣਕਾਰੀ ਸੂਬੇ ਦੇ 422 ਪੁਲਿਸ ਸਟੇਸ਼ਨਾਂ ਵਿਚੋਂ 124 ਪੁਲਿਸ ਥਾਣੇ ਅਜਿਹੇ ਹਨ ਜਿਨ੍ਹਾਂ ਦੇ ਖੇਤਰ ਨਸ਼ਿਆਂ ਦੇ ਮਾਮਲੇ ਵਿਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ ਅਤੇ ਇਨ੍ਹਾਂ ਦੇ ਇਲਾਕਿਆਂ ਵਿਚ ਜਿੱਥੇ ਸਭ ਤੋਂ ਵੱਧ ਨਸ਼ਿਆਂ ਦੇ ਮਾਮਲੇ ਸਾਹਮਣੇ ਆਉਂਦੇ ਹਨ ਉਥੇ ਹੀ ਲੋਕ ਪੁਲਿਸ ਦੀ ਕਥਿਤ ਸ਼ੱਕੀ ਮਿਲੀਭੁਗਤ ਭੂਮਿਕਾ ਉਤੇ ਵੀ ਸਵਾਲ ਖੜ੍ਹੇ ਹੁੰਦੇ ਹਨ। 
ਸੂਬੇ ਦੇ ਪੁਲਿਸ ਮੁਖੀ ਦਿਨਕਰ ਗੁਪਤਾ ਨੇ ਨਸ਼ਿਆਂ ਖਿਲਾਫ ਗਰਾਊਂਡ ਜ਼ੀਰੋ ਉਤੇ ਸਿਕੰਜ਼ਾ ਕੱਸਣ ਲਈ ਐਸਟੀਐਫ ਨੂੰ ਹੁਕਮ ਦਿੱਤੇ ਹਨ ਕਿ ਨਸ਼ਾ ਵੇਚਣ ਵਾਲਿਆਂ, ਨਸ਼ਾ ਵਿਕਵਾਉਣ ਵਾਲਿਆਂ ਅਤੇ ਨਸ਼ਿਆਂ ਵੇਚਣ ਵਾਲਿਆਂ ਨੂੰ ਬਚਾਉਣ ਵਾਲਿਆਂ ਨੂੰ ਕਿਸੇ ਵੀ ਕੀਮਤ ਉਤੇ ਬਖਸ਼ਿਆ ਨਾ ਜਾਵੇ।  
ਜਾਣਕਾਰੀ ਅਨੁਸਾਰ ਖੁਲਾਸਾ ਹੋਇਆ ਹੈ ਕਿ ਸਪੈਸ਼ਲ ਟਾਸਕ ਫੋਰਸ ਐਸਟੀਐਫ ਵਲੋਂ ਸੂਬੇ ਦੇ 124 ਪੁਲਿਸ ਸਟੇਸ਼ਨਾਂ ਉਤੇ ਜਿੱਥੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਉਥੇ ਹੀ ਇਨ੍ਹਾਂ ਦੇ ਅਧੀਨ ਪੈਂਦੇ ਪਿੰਡਾਂ ਦੇ ਲੋਕਾਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕਰਨ ਦੀ ਮੁਹਿੰਮ ਵੀ ਸ਼ੁਰੂ ਕਰਨ ਕੀਤੀ ਜਾ ਰਹੀ ਹੈ। 
ਮਿਲੀ ਜਾਣਕਾਰੀ ਅਨੁਸਾਰ ਨਸ਼ਿਆਂ ਦੇ ਖ਼ਾਤਮੇ ਲਈ ਬਣੀ ਸਪੈਸ਼ਲ ਟਾਸਕ ਫੋਰਸ ਐਸਟੀਐਫ ਨੇ ਸੂਬੇ ਦੇ 124 ਪੁਲਿਸ ਸਟੇਸ਼ਨਾਂ ਨੂੰ ਸੰਵੇਦਨਸ਼ੀਲ ਕਰਾਰ ਦਿੰਦੇ ਹੋਏ ਆਪਣੀਆਂ ਵਿਸ਼ੇਸ਼ ਗੁਪਤ ਟੀਮਾਂ ਰਾਹੀਂ ਨਿਗਰਾਨੀ ਕਰਨੀ ਸ਼ੁਰੂ ਕਰ ਦਿੱਤੀ ਹੈ।

ਐਸਟੀਐਫ ਚੀਫ ਏਡੀਜੀਪੀ ਗੁਰਪ੍ਰੀਤ ਕੌਰ ਦਿਓ ਨੇ ਜਿੱਥੇ ਇਨ੍ਹਾਂ ਪੁਲਿਸ ਸਟੇਸ਼ਨਾਂ ਦੀਆਂ ਹੱਦਾਂ ਵਿਚ ਪੈਂਦੇ ਪਿੰਡਾਂ ਦੇ ਲੋਕਾਂ ਤੋਂ ਗਰਾਊਂਡਫੀਡਬੈਕ ਲੈ ਕੇ ਨਸ਼ਾ ਵੇਚਣ ਵਾਲਿਆਂ ਉਤੇ ਜਿੱਥੇ ਸਿਕੰਜ਼ਾ ਕੱਸਣਾ ਸ਼ੁਰੂ ਕੀਤਾ ਹੈ ਉਥੇ ਹੀ ਨਸ਼ਿਆਂ ਦਾ ਮਾਮਲੇ ਵਿਚ ਇਨ੍ਹਾਂ ਥਾਣਿਆਂ ਦੀ ਪੁਲਿਸ ਦੀ ਜਵਾਬਦੇਹੀ ਅਤੇ ਜ਼ਿੰਮੇਵਾਰੀ ਵੀ ਤੈਅ ਕਰ ਦਿੱਤੀ ਹੈ। ਇਸ ਸਬੰਧੀ ਜਦੋਂ ਏਡੀਜੀਪੀ ਐਸਟੀਐਫ ਨਾਲ ਗੱਲਬਾਤ ਕੀਤੀ ਗਈ ਤਾਂ ਜਿਹੜੇ ਵੀ ਏਰੀਆ ਵਿਚ ਨਸ਼ਾ ਵਿਕਦਾ ਪਾਇਆ ਗਿਆ ਜਾਂ ਨਸ਼ਾ ਸਮੱਗਲਰਾਂ ਨਾਲ ਪੁਲਿਸ ਦੀ ਮਿਲੀਭੁਗਤ ਸਾਹਮਣੇ ਆਈ ਉਥੋਂ ਦੇ ਪੁਲਿਸ ਸਟੇਸ਼ਨ ਦੇ ਇੰਚਾਰਜ ਸਮੇਤ ਏਰੀਆ ਦੇ ਡੀਐਸਪੀ ਜ਼ਿੰਮੇਵਾਰ ਹੋਣਗੇ ਅਤੇ ਉਨ੍ਹਾਂ ਖਿਲਾਫ਼ ਸਭ ਤੋਂ ਪਹਿਲਾਂ  ਸਖ਼ਤ ਕਾਰਵਾਈ ਕੀਤੀ ਜਾਵੇਗੀ।   


 ਐਸਟੀਐਫ ਵਲੋਂ ਜਿਹੜੇ 124 ਪਿੰਡਾਂ ਦੀ ਨਿਸ਼ਾਨੇਦਹੀ ਕਰਕੇ ਨਸ਼ਿਆਂ ਦੇ ਮਾਮਲੇ ਵਿਚ ਸੰਵੇਦਨਸ਼ੀਲ ਕਰਾਰ ਦਿੱਤਾ ਗਿਆ ਹੈ ਉਨ੍ਹਾਂ ਵਿਚ ਬਾਰਡਰ ਰੇਂਜ਼ ਦੇ 27 ਪੁਲਿਸ ਸਟੇਸ਼ਨ ਸ਼ਾਮਲ ਹਨ। ਇਨ੍ਹਾਂ ਵਿਚੋਂ ਸ਼ਹਿਰ ਸੀਪੀ ਅੰਮ੍ਰਿਤਸਰ ਅਤੇ ਅੰਮ੍ਰਿਤਸਰ ਦਿਹਾਤੀ ਜ਼ਿਲ੍ਹਿਆਂ ਦੇ 9 ਪੁਲਿਸ ਸਟੇਸ਼ਨ ਸ਼ਾਮਲ ਹਨ ਜਿਨ੍ਹਾਂ ਵਿਚ ਥਾਣਾ ਛੇਹਰਟਾ, ਥਾਣਾ ਗ਼ਿਲਚੀਆਂ, ਥਾਣਾ ਚੇਤੀਵਿੰਡ, ਥਾਣਾ ਜੰਡਿਆਲਾ ਗੁਰੂ, ਥਾਣਾ ਬਿਆਸ, ਥਾਣਾ ਮਜੀਠਾ, ਥਾਣਾ ਕੰਬੋ, ਥਾਣਾ ਅਜਨਾਲਾ, ਥਾਣਾ ਲੋਪੋਕੇ, ਥਾਣਾ ਘਦਰੰਡਾ ਦੇ ਪੁਲਿਸ ਸਟੇਸ਼ਨ ਸ਼ਾਮਲ ਹਨ। 
ਇਸੇ ਤਰ੍ਹਾਂ ਤਰਨਤਾਰਨ ਜ਼ਿਲ੍ਹੇ ‘ਚ ਪੈਂਦੇ 8 ਪੁਲਿਸ ਸਟੇਸ਼ਨਾਂ ਥਾਣਾ ਗੋਇੰਦਵਾਲ ਸਾਹਿਬ, ਥਾਣਾ ਝੱਬਲ, ਥਾਣਾ ਸਰੀ ਅਮਾਨਤ ਖਾਨ, ਥਾਣਾ ਭਿਖੀਵਿੰਡ, ਥਾਣਾ ਖੇਮਕਰਨ, ਥਾਣਾ ਖਾਲੜਾ, ਥਾਣਾ ਵਲਟੋਹਾ ਅਤੇ ਥਾਣਾ ਸਦਰ ਪੱਟੀ ਨੂੰ ਨਸ਼ਿਆਂ ਦੇ ਮਾਮਲਿਆਂ ‘ਚ ਸੰਵੇਦਨਸ਼ੀਲ ਸੂਚੀ ਵਿਚ ਰੱਖਿਆ ਗਿਆ ਹੈ। 
ਬਟਾਲਾ ਜ਼ਿਲ੍ਹੇ ਦੇ 4 ਪੁਲਿਸ ਸਟੇਸ਼ਨ ਜਿਨ੍ਹਾਂ ਵਿਚ ਸਿਟੀ ਪੁਲਿਸ ਥਾਣਾ ਬਟਾਲਾ, ਸਿਵਲ ਲਾਈਨ ਪੁਲਿਸ ਸਟੇਸ਼ਨ ਬਟਾਲਾ, ਫਤਿਹਗੜ੍ਹ ਚੂੜੀਆਂ ਪੁਲਿਸ ਸਟੇਸ਼ਨ ਅਤੇ ਡੇਰਾ ਬਾਬਾ ਨਾਨਕ ਪੁਲਿਸ ਸਟੇਸ਼ਨ ਦੇ ਨਾਮ ਸ਼ਾਮਲ ਹਨ। ਇਸੇ ਤਰ੍ਹਾਂ ਗੁਰਦਾਸਪੁਰ ਜ਼ਿਲ੍ਹੇ ਦੇ 5 ਪੁਲਿਸ ਸਟੇਸ਼ਨ ਜਿਨ੍ਹਾਂ ਵਿਚ ਥਾਣਾ ਸਦਰ ਗੁਰਦਾਸਪੁਰ, ਥਾਣਾ ਸਿਟੀ ਗੁਰਦਾਸਪੁਰ, ਥਾਣਾ ਧਾਰੀਵਾਲ, ਥਾਣਾ ਕਲਾਨੌਰ ਅਤੇ ਪੁਲਿਸ ਥਾਣਾ ਦੀਨਾਨਗਰ ਸ਼ਾਮਲ ਹਨ।
ਬਾਰਡਰ ਰੇਂਜ਼ ਤੋਂ ਬਾਅਦ ਬਠਿੰਡਾ ਰੇਂਜ਼ ਦੇ 15 ਪੁਲਿਸ ਥਾਣਿਆਂ ਨੂੰ ਸੰਵੇਦਨਸ਼ੀਲ ਕਰਾਰ ਦਿੱਤਾ ਗਿਆ ਹੈ। ਬਠਿੰਡਾ ਦੇ 4 ਪੁਲਿਸ ਸਟੇਸ਼ਨਾਂ ਵਿਚ ਥਾਣਾ ਕੈਨਾਲ ਕਾਲੌਨੀ, ਥਾਣਾ ਤਲਵੰਡੀ ਸਾਬੋ, ਥਾਣਾ ਸੰਗਤ ਅਤੇ ਥਾਣਾ ਰਾਮਾ ਦੇ ਨਾਮ ਸ਼ਾਮਲ ਹਨ। ਮੁਕਤਸਰ ਜ਼ਿਲ੍ਹੇ ਦੇ 4 ਥਾਣਿਆਂ ਵਿਚ ਸਦਰ ਮਲੌਟ, ਥਾਣਾ ਕਵਰਵਾਲਾ, ਥਾਣਾ ਕੋਟਭਾਈ ਅਤੇ ਥਾਣਾ ਲੰਬੀ ਦੇ ਨਾਮ ਸ਼ਾਮਲ ਹਨ। ਇਸ ਤਰ੍ਹਾਂ ਮਾਨਸਾ ਜ਼ਿਲ੍ਹੇ ਦੇ 7 ਥਾਣੇ ਜਿਨ੍ਹਾਂ ਵਿਚ ਸਿਟੀ-1 ਮਾਨਸਾ, ਥਾਣਾ ਸਦਰ ਮਾਨਸਾ, ਥਾਣਾ ਬੋਹਾ, ਥਾਣਾ ਸਰਦੂਲਗੜ੍ਹ, ਥਾਣਾ ਜੌੜਕੀਆਂ, ਥਾਣਾ ਬਰੇਟਾ ਅਤੇ ਥਾਣਾ ਝੁਨੀਰ ਸ਼ਾਮਲ ਹਨ। 
ਫਿਰੋਜ਼ਪੁਰ ਰੇਂਜ ਦੇ 22 ਪੁਲਿਸ ਸਟੇਸ਼ਨਾਂ ਨੂੰ ਵੀ ਸੰਵੇਦਨਸ਼ੀਲ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਵਿਚ ਥਾਣਾ ਮੱਲ੍ਹਾਂ, ਥਾਣਾ ਸਦਰ ਫਿਰੋਜ਼ਪੁਰ, ਥਾਣਾ ਆਰਿਫ ਕੇ, ਥਾਣਾ ਮੱਖੂ, ਥਾਣਾ ਸਦਰ ਜ਼ੀਰਾ, ਥਾਣਾ ਮਮਦੋਟ, ਥਾਣਾ ਲੱਕੋ ਕੇ ਬਹਿਰਾਮ, ਥਾਣਾ ਗੁਰੂ ਹਰਿਸਹਾਏ ਅਤੇ ਥਾਣਾ ਸਿਟੀ ਫਿਰੋਜ਼ਪੁਰ ਸ਼ਾਮਲ ਹਨ। 
ਫਾਜ਼ਿਲਕਾ ਜ਼ਿਲ੍ਹੇ ‘ਚ 5 ਪੁਲਿਸ ਸਟੇਸ਼ਨ ਜਿਨ੍ਹਾਂ ਵਿਚ ਥਾਣਾ ਸਦਰ ਫਾਜ਼ਿਲਕਾ, ਥਾਣਾ ਸਦਰ ਜਲਾਲਾਬਾਦ, ਥਾਣਾ ਬਾਹਾਵਾਲਾ, ਥਾਣਾ ਢਿਟੀ-1 ਅਬੋਹਰ ਅਤੇ ਥਾਣਾ ਵੈਰੋਕੇ ਸ਼ਾਮਲ ਹਨ।
ਫਰੀਦਕੋਟ ਜ਼ਿਲ੍ਹਾ ਦੇ 3 ਥਾਣੇ ਜਿਨ੍ਹਾਂ ਵਿਚ ਸਿਟੀ ਕੋਟਕਪੂਰਾ ਥਾਣਾ, ਸਿਟੀ ਫਰੀਦਕੋਟ ਪੁਲਿਸ ਥਾਣਾ ਅਤੇ ਥਾਣਾ ਜੈਤੋਂ ਦੇ ਨਾਮ ਸ਼ਾਮਲ ਹਨ। 
ਮੋਗਾ ਜ਼ਿਲ੍ਹੇ ਦੇ 5 ਥਾਣਿਆਂ ਵਿਚ ਸਦਰ ਮੋਗਾ, ਥਾਣਾ ਬਾਘਾਪੁਰਾਣਾ, ਥਾਣਾ ਬੱਧਨੀ ਕਲਾਂ, ਥਾਣਾ ਧਰਮਕੋਟ ਅਤੇ ਥਾਣਾ ਕੋਟ ਈਸੇ ਖਾਨ ਦੇ ਨਾਮ ਸ਼ਾਮਲ ਹਨ।
ਲੁਧਿਆਣਾ ਰੇਂਜ ਦੇ 18 ਪੁਲਿਸ ਸਟੇਸ਼ਨ ਸ਼ਾਮਿਲ ਕੀਤੇ ਗਏ ਹਨ ਜਿਨ੍ਹਾਂ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਥਾਣਾ ਸਲੇਮਟਾਵਰੀ, ਥਾਣਾ ਲਾਡੋਵਾਲ, ਥਾਣਾ ਕੂਮਕਲਾਂ, ਥਾਣਾ ਡਿਵੀਜ਼ਨ ਨੰਬਰ 3 ਅਤੇ 4, ਸ਼ਿਮਲਾਪੁਰੀ, ਜਮਾਲਪੁਰ, ਥਾਣਾ ਸਦਰ ਲੁਧਿਆਣਾ, ਜੋਧੋਵਾਲ, ਡਾਬਾ ਥਾਣਾ ਸ਼ਾਮਲ ਹਨ। ਲੁਧਿਆਣਾ ਦਿਹਾਤੀ ਦੇ ਥਾਣਾ ਸਦਰ ਜਗਰਾਓਂ ਅਤੇ ਥਾਣਾ ਸਿੱਧਵਾਂ ਬੇਟ ਸ਼ਾਮਲ ਹਨ। ਖੰਨਾ ਡਵੀਜ਼ਨ ਦੇ 2 ਥਾਣਿਆਂ ਸਮਰਾਲਾ ਅਤੇ ਥਾਣਾ ਸਦਰ ਖੰਨਾ ਨੂੰ ਸ਼ਾਮਲ ਕੀਤਾ ਗਿਆ ਹੈ।  ਸ਼ਹੀਦ ਭਗਤ ਸਿੰਘ ਨਗਰ ਦੇ 4 ਪੁਲਿਸ ਥਾਣਿਆਂ ਸਦਰ ਨਵਾਂਸ਼ਹਿਰ, ਥਾਣਾ ਰਾਹੋਂ, ਥਾਣਾ ਬਾਲਾਚੌਰ ਅਤੇ ਥਾਣਾ ਸਦਰ ਬੰਗਾ ਨੂੰ ਸ਼ਾਮਲ ਕੀਤਾ ਗਿਆ ਹੈ। 
ਜਲੰਧਰ ਰੇਂਜ ਦੇ ਕੁੱਲ 27 ਪੁਲਿਸ ਥਾਣੇ ਸੂਚੀ ਵਿਚ ਸ਼ਾਮਲ ਕੀਤੇ ਗਏ ਹਨ ਚੁਨ੍ਰਾਂ ਵਿਚ ਜਲੰਧਰ ਪੁਲਿਸ ਕਮਿਸ਼ਨਰ ਦੇ ਹੇਠ ਪੈਂਦੇ ਥਾਣਾ ਸਦਰ ਅਤੇ ਥਾਣਾ ਰਾਮਾਮੰਡੀ ਦੇ ਨਾਮ ਸ਼ਾਮਲ ਹਨ। ਜਲੰਧਰ ਦਿਹਾਤੀ ਦੇ ਥਾਣਿਆਂ ਵਿਚ ਅਤਦਮਪੁਰ, ਭੋਗਪੁਰ, ਪਟਾਰਾ, ਮਕਸੂਦਾ, ਲੰਬੜਾ, ਗੁਰਾਇਆ,  ਕਰਤਾਰਪੁਰ, ਥਾਣਾ ਫਿਲੌਰ ਅਤੇ ਥਾਣਾ ਸਦਰ ਨਕੋਦਰ, ਸ਼ਾਹਕੋਟ, ਸਿਟੀ ਨਕੋਦਰ, ਬਿਲਗਾ, ਨੂਰਮਹਿਲ, ਥਾਣਾ ਲੌਹੀਆਂ, ਥਾਣਾ ਮਹਿਤਪੁਰ ਸ਼ਾਮਲ ਹਨ। 
ਹੁਸ਼ਿਆਰਪੁਰ ਜ਼ਿਲ੍ਹੇ ਦੇ ਥਾਣਿਆਂ ‘ਚ ਗੜ੍ਹਸ਼ੰਕਰ, ਮਹਿਲਪੁਰ, ਮੁਕੇਰੀਆਂ ਅਤੇ ਦਸੂਹਾ ਸ਼ਾਮਲ ਹਨ। ਇਸੇ ਤਰ੍ਹਾਂ ਕਪੂਰਥਲਾ ਦੇ ਥਾਣਿਆਂ ਵਿਚ ਕੋਤਵਾਲੀ, ਸੁਲਤਾਨਪੁਰ ਲੋਧੀ, ਸੁਭਾਨਪੁਰ, ਥਾਣਾ ਤਲਵੰਡੀ ਚੌਧਰੀਆਂ, ਸਿਟੀ ਕਪੂਰਥਲਾ ਅਤੇ ਸਿਟੀ ਫਗਵਾੜਾ ਸ਼ਾਮਲ ਹਨ। 
ਪਟਿਆਲਾ ਰੇਂਜ ਦੇ 8 ਪੁਲਿਸ ਥਾਣਿਆਂ ‘ਚ ਥਾਣਾ ਸਦਰ ਪਾਤੜਾਂ, ਸਦਰ ਸਮਾਣਾ ਅਤੇ ਥਾਣਾ ਸਦਰ ਨਾਭਾ ਸ਼ਾਮਲ ਹਨ। ਸੰਗਰੂਰ ਜ਼ਿਲ੍ਹੇ ਥਾਣਿਆਂ ਵਿਚ ਮਲੇਰਕੋਟਲਾ ਸਿਟੀ-1 ਅਤੇ ਥਾਣਾ ਸਿਟੀ-2 ਮਲੇਰਕੋਟਲਾ, ਥਾਣਾ ਸ਼ੇਰਪੁਰ ਅਤੇ ਥਾਣਾ ਸਿਟੀ ਸੁਨਾਮ ਸ਼ਾਮਲ ਹਨ। ਇਸ ਤੋਂ ਇਲਾਵਾ ਬਰਨਾਲਾ ਜ਼ਿਲ੍ਹੇ ਦਾ ਕੇਵਲ ਇੱਕ ਪੁਲਿਸ ਥਾਣਾ ਸਿਟੀ ਬਰਨਾਲਾ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। 
ਰੂਪਨਗਰ ਪੁਲਿਸ ਰੇਂਜ ਦੇ ਤਹਿਤ ਮੋਹਾਲੀ ਦੇ 2 ਪੁਲਿਸ ਥਾਣਿਆਂ ‘ਚ ਜ਼ੀਰਕਪੁਰ ਅਤੇ ਡੇਰਾਬਸੀ ਥਾਣੇ ਸ਼ਾਮਲ ਹਨ। ਜਦੋਂ ਕਿ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਮੰਡੀ ਗੋਬਿੰਦਗੜ੍ਹ ਅਤੇ ਥਾਣਾ ਫਤਿਹਗੜ੍ਹ ਸਾਹਿਬ ਸ਼ਾਮਲ ਹਨ। ਇਸੇ ਤਰ੍ਹਾਂ ਰੂਪਨਗਰ ਜ਼ਿਲ੍ਹੇ ‘ਚ ਸਿਟੀ ਰੂਪਨਗਰ ਥਾਣਾ, ਥਾਣਾ ਚਮਕੌਰ ਸਾਹਿਬ ਅਤੇ ਪੁਲਿਸ ਥਾਣਾ ਕੀਰਤਪੁਰ ਸਾਹਿਬ ਨੂੰ ਨਸ਼ਿਆਂ ਦੇ ਮਾਮਲੇ ਵਿਚ ਸੰਵੇਦਨਸ਼ੀਲ ਥਾਣਿਆਂ ਵਿਚ ਸ਼ਾਮਲ ਕੀਤਾ ਗਿਆ ਹੈ। 
ਐਸਟੀਐਫ ਵਲੋਂ ਜਿਹੜੇ 124 ਸੰਵੇਦਨਸ਼ੀਲ ਪੁਲਿਸ ਸਟੇਸ਼ਨਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਉਨ੍ਹਾਂ ਦੇ ਖੇਤਰਾਂ ‘ਚ ਨਸ਼ਿਆਂ ਦੇ ਸਭ  ਤੋਂ ਵੱਧ ਮਾਮਲੇ ਹਰ ਸਾਲ ਸਾਹਮਣੇ ਆਉਂਦੇ ਹਨ। ਐਸਟੀਐਫ ਮੁਖੀ ਏਡੀਜੀਪੀ ਗੁਰਪ੍ਰੀਤ ਕੌਰ ਦਿਓਂ ਖੁਦ ਨਸ਼ਿਆਂ ਤੋਂ ਪ੍ਰਭਾਵਿਤ ਖੇਤਰਾਂ ਦੇ ਪਿੰਡਾਂ ਦੇ ਲੋਕਾਂ ਨੂੰ ਮਿਲ ਕੇ ਜਾਗਰੂਕਤਾ ਕੈਂਪ ਲਗਾਉਣ ਵਿਚ ਲੱਗੇ ਹੋਏ ਹਨ।

Read more