ਨਸ਼ਿਆਂ ਦੀ ਹਨੇਰੀ ‘ਚ ਬੁੱਝਣ ਲੱਗੇ ਘਰਾਂ ਦੇ ਚਿਰਾਗ

ਗੁਰਵਿੰਦਰ ਸਿੰਘ ਸਿੱਧੂ
ਪੰਜਾਬ ਇਕ ਧਰਤੀ ਗੁਰੂਆਂ ਪੀਰਾਂ ਅਤੇ ਫਕੀਰਾਂ ਦੀ ਧਰਤੀ ਹੈ।ਜਿੱਥੇ ਵੱਖ-ਵੱਖ ਮਹਾਨ ਯੋਧਿਆਂ ਨੇ ਜਨਮ ਲਿਆ ਹੈ।ਪੰਜਾਬੀਆਂ ਨੇ ਹਮੇਸ਼ਾ ਹੀ ਆਪਣੇ ਦੁਸ਼ਮਣ ਦਾ ਡੱਟ ਕੇ ਸਾਹਮਣਾ ਕੀਤਾ ਹੈ।ਫਿਰ ਉਹ ਭਾਵੇਂ ਮੁਗਲਾਂ ਦੁਆਰਾ ਕੀਤੇ ਹਮਲੇ ਹੋਣ, 1947 ਦੀ ਵੰਡ ਹੋਵੇ ਜਾਂ ਫਿਰ 1984 ਦਾ ਸਮਾਂ ਹੋਵੇ।ਪੰਜਾਬੀਆਂ ਨੇ ਮੁਸਬਿਤ ਸਮੇਂ ਦਲੇਰੀ ਅਤੇ ਸਮਝਦਾਰੀ ਤੋਂ ਕੰਮ ਲੈਂਦੇ ਹੋਏ ਆਪਣੀ ਜਿੱਤ ਦਾ ਝੰਡਾ ਗੱਡਿਆ ਹੈ।ਪੰਜ ਦਰਿਆਵਾਂ ਦੀ ਧਰਤੀ ਦੇ ਨਾਂ ਨਾਲ ਮਸ਼ਹੂਰ ਪੰਜਾਬ ਵਿੱਚ ਅੱਜ ਨਸ਼ਿਆਂ ਦਾ ਛੇਵਾਂ ਦਰਿਆ ਵਗਣ ਲੱਗਾ ਹੈ।ਜਿਸ ਵਿੱਚ ਪੰਜਾਬ ਦੀ ਨੋਜਵਾਨੀ ਡੁੱਬਦੀ ਨਜ਼ਰ ਆੳੇੁਂਦੀ।ਕਿਸੇ ਵੀ ਮੁਸਬਿਤ ਦੇ ਬੋਝ ਤੋਂ ਨਾ ਦੱਬਣ ਵਾਲੇ ਸਾਡੇ ਨੋਜਵਾਨ ਅੱਜ ਢਾਈ ਇੰਚ ਦੀ ਸਰਿੰਜ ਦੇ ਭਾਰ ਹੇਠ ਦੱਬ ਕੇ ਰਹਿ ਗਏ ਹਨ।

ਵਿਧਾਨ ਸਬਾ ਚੋਣਾਂ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਵਾਧਾ ਕਰਕੇ ਆਈ ਸੱਤਾ ਵਿੱਚ ਆਈ ਸਰਕਾਰ ਵੀ ਆਪਣੇ ਵਾਅਦੇ ਨੂੰ ਪੁਰਾ ਕਰਨ ਵਿੱਚ ਕਾਮਯਾਬ ਹੁੰਦੀ ਨਜ਼ਰ ਨਹੀਂਆ ਰਹੀ।ਜੇਕਰ ਆਲ ਇੰਡੀਆਂ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼(ਏਮਜ਼) ਦੁਆਰਾ ਕੀਤੇ ਗਏ ਸਰਵੇ ਦੀ ਗੱਲ ਕੀਤੀ ਜਾਵੇਂ ਤਾਂ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਨੇ ਬਹੁਤ ਹੀ ਗੰਭੀਰ ਰੂਪ ਧਾਰਨ ਕਰ ਲਿਆ ਹੈ।ਪੰਜਾਬ ਵਿੱਚ ਨਸ਼ਿਆਂ ਦਾ ਦੈਂਤ ਪਿਛਲੇ ਕਈ ਸਾਲਾਂ ਤੋਂ ਆਪਣੇ ਪੈਰ ਪਸਾਰ ਰਿਹਾ ਸੀ ਪਰ ਸਾਡੀਆਂ ਸਰਕਾਰਾਂ ਦੀ ਬੇਧਿਆਨੀ ਕਾਰਨ ਇਸ ਦੈਂਤ ਨੇ ਹੋਰ ਗੰਭੀਰ ਰੂਪ ਧਾਰਨ ਕਰ ਲਿਆ ਹੈ।ਜਿਸ ਕਾਰਨ ਅੱਜ ਪੰਜਾਬ ਦੇ 10 ਲੱਖ ਤੋਂ ਵੀ ਵੱਧ ਨੋਜਵਾਨ ਨਸ਼ਿਆਂ ਦੇ ਝੁਗਲ ਵਿੱਚ ਫਸ ਗਏ ਹਨ ਅਤੇ ਇਨ੍ਹਾਂ ਨੂੰ ਤੁਰੰਤ ਇਲਾਜ਼ ਦੀ ਜ਼ਰੂਰਤ ਹੈ ਤਾਂ ਕਿ ਉਨ੍ਹਾਂ ਦੀ ਜ਼ਿੰਦਗੀ ਨੂੰ ਤਬਾਹ ਹੋਣ ਤੋਂ ਬਚਾਇਆ ਜਾ ਸਕੇ।ਨਸ਼ਿਆਂ ਦੇ ਮਾਮਲੇ ਵਿੱਚ ਪੰਜਾਬ ਦਾ ਪੁਰੇ ਭਾਰਤ ਵਿੱਚੋਂ ਦੂਸਰਾ ਸਥਾਨ ਹੈ।

ਜੇਕਰ ਨਸ਼ਿਆਂ ਦੀ ਜ਼ਮੀਨੀ ਹਕੀਕਤ ਦੀ ਗੱਲ ਕੀਤੀ ਜਾਵੇਂ ਤਾਂ ਪੰਜਾਬ ਵਿੱਚ ਇੱਕਾ ਦੁੱਕਾ ਪਿੰਡ ਨੂੰ ਛੱਡ ਕੇ ਹਰ ਪਿੰਡ ਵਿੱਚ ਚਾਰ ਤੋਂ ਪੰਜ ਨੋਜਵਾਨ ਇਸਦੇ ਪ੍ਰਭਾਵ ਹੇਠ ਆ ਗਏ ਹਨ।ਇਸ ਸਬੰਧੀ ਪਿੰਡ ਭਗਵਾਨਪੁਰਾ ਦੇ ਭਾਰਤੀ ਕਿਸਾਨ ਯੂਨੀਅਨ ਦੇ ਮੈਂਬਰ ਅਤੇ ਸਾਬਕਾ ਪੰਚਾਇਤ ਮੈਂਬਰ ਹਰਕਰਨ ਸਿੰਘ ਦਾ ਕਹਿਣਾ ਹੈ ਕਿ ਹੋਰ ਨਸ਼ੇ ਨੋਜਵਾਨੀ ਨੂੰ ਇਨ੍ਹਾ ਤਬਾਅ ਨਹੀਂ ਸੀ  ਕੀਤਾ, ਪਰ ਇਸੇ ਚਿੱਟੇ ਨੇ ਘਰਾਂ ਦੇ ਘਰ ਉਜਾੜ ਦਿੱਤੇ ਹਨ ਅਤੇ ਸਰਕਾਰ ਦੁਆਰ ਕੀਤੀ ਸ਼ਖ਼ਤੀ ਦਾ ਵੱਡੇ ਤਸ਼ਕਰ ਲਾਹਾ ਲੈ ਰਹੇ ਹਨ।ਕਿਉਂਕਿ ਇਸ ਨਾਲ ਨਸ਼ਾ ਰੁਕਣ ਦੀ ਬਜਾਏ ਮਹਿੰਗਾ ਹੋ ਗਿਆ ਹੈ।ਜਦੋਂ ਕਿ ਸਰਕਾਰ ਛੋਟੇ ਵਪਾਰੀਆਂ ਨੂੰ ਛੜ ਕੇ ਆਪਣੀ ਪਿੱਠ ਥਪ ਥਪਾ ਰਹੀ ਹੈ।ਏਮਜ਼ ਦੁਆਰਾ ਕੀਤੇ ਵਿੱਚ ਬਤੋਰ ਰਿਸਰਚ ਆਫਿਸਰ ਕੰਮ ਕਰਨ ਵਾਲੇ ਝਲਵਿੰਦਰ ਸਿੰਘ ਦਾ ਕਹਿਣਾ ਹੈ ਪੰਜਾਬ ਦੀ ਨੋਜਵਾਨੀ ਨਸ਼ਿਆਂ ਦੇ ਝੁੰਗਲ ਫਸਦੀ ਜਾ ਰਹੀ ਹੈ।ਸਰਹੱਦੀ ਇਲਾਕਿਆ ਵਿੱਚ ਨਸ਼ਿਆਂ ਦਾ ਪ੍ਰਕੋਪ ਜ਼ਿਆਦਾ ਹੈ।ਬੇਸ਼ਕ ਸਰਕਾਰ ਨਸ਼ਾ ਛਡਾਉ ਕੇਂਦਰ ਅਤੇ ਓਟ ਸੈਂਟਰਾਂ ਰਾਂਹੀ ਨਸ਼ੇੜੀਆਂ ਦਾ ਇਲਾਜ਼ ਕਰ ਰਹੀ ਹੈ ਪਰ ਸਰਕਾਰ ਦੁਆਰਾ ਖੋਲੇ ਗਏ ਸੈਂਟਰਾਂ ਦੀ ਗਿਣਤੀ ਵਿੱਚ ਹੋਰ ਵਾਧਾ ਕਰਨ ਦੀ ਲੋੜ ਹੈ।

ਜੇਕਰ ਸਰਕਾਰੀ ਅੰਕੜਿਆਂ ਵੱਲ ਨਿਗ੍ਹਾਂ ਮਾਰੀ ਜਾਵੇਂ ਤਾਂ ਪਿਛਲੇ ਪੰਜ ਸਾਲਾਂ ਵਿੱਚ 609 ਨੋਜਵਾਨਾਂ ਨੂੰ ਨਸ਼ਿਆਂ ਦੇ ਦੈਂਤ ਨੇ ਨਿਗਲਿਆਂ ਹੈ।ਜੇਕਰ ਜ਼ਮੀਨੀ ਹਕੀਕਤ ਵੱਲ ਝਾਤ ਮਾਰੀ ਜਾਵੇਂ ਤਾਂ ਹਰ ਰੋਜ਼ ਲੱਗਭਗ 2 ਤੋਂ 3 ਨੋਜਵਾਨਾਂ ਦੀ ਦੀ ਨਸ਼ੇ ਦੀ ਓਵਰਡੋਸ ਨਾਲ ਮਾਰਨ ਦੀਆਂ ਖਬਰਾਂ ਅਖਬਾਰਾਂ ਦੀ ਸੁਰਖੀ ਹੁੰਦੀ ਹੈ।ਇਸ ਲਈ ਸਰਕਾਰ ਨੂੰ ਇਸ ਸਮੱਸਿਆ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ ਦੀ ਲੋੜ ਹੈ ਤਾਂ ਕਿ ਪੰਜਾਬ ਦੀ ਖ਼ਤਮ ਹੋ ਰਹੀ ਨੋਜਵਾਨੀ ਬਚਾਇਆ ਜਾ ਸਕੇ।ਇਸਦੇ ਨਾਲ ਹੀ ਪੰਜਾਬੀਆਂ ਇਕੱਠੇ ਹੋਕੇ ਨਸ਼ਿਆਂ ਨੂੰ ਰੋਕਣ ਲਈ ਹੰਭਲਾ ਮਾਰਨਾ ਦਾ ਸਮਾਂ ਆ ਗਿਆ ਹੈ।ਨਹੀਂ ਤਾਂ ਸੱਪ ਲੰਘਣ ਪਿੱਛੋਂ ਲਕੀਰ ਕੁੱਟਣ ਦਾ ਕੋਈ ਫਾਇਦਾ ਨਹੀਂ ਹੋਵੇਗਾ।

Read more