ਨਸ਼ਾ ਤਸਕਰਾਂ ਨਾਲ ਮਿਲੇ ਅਧਿਕਾਰੀਆਂ ਦੀ ਆਵੇਗੀ ਸ਼ਾਮਤ


ਜਿਥੇ ਨਸ਼ਾ ਵਿਕਦਾ ਮਿਲਿਆ ਉਥੋ ਦੇ ਥਾਣੇਦਾਰ ਅਤੇ ਡੀਐਸਪੀ ਖਿਲਾਫ ਹੋਵੇਗੀ ਕਾਰਵਾਈ

Gurwinder Singh Sidhu: ਪੰਜਾਬ ਵਿੱਚ ਨਸ਼ਾ ਤਸਕਰਾਂ ਨਾਲ ਪੰਜਾਬ ਪੁਲੀਸ ਦੀ ਮਿਲੀ ਭੁਗਤ ਹੋਣ ਮਿਲਣ ਤੋਂ ਬਾਅਦ ਪੰਜਾਬ ਦੇ ਪੁਲੀਸ ਮੁਖੀ ਨੇ ਸਖ਼ਤ ਅਦੇਸ਼ ਦਿੰਦੇ ਹੋਏ ਕਿਹਾ ਕਿ ਨਸ਼ਾ ਤਸਕਰਾਂ ਨਾਲ ਮਿਲੇ ਪੁਲੀਸ ਮੁਲਾਜ਼ਮਾਂ ਨੂੰ ਬੇਨਕਾਬ ਕਰਕੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਨੇ ਨਸ਼ਿਆਂ ਨੂੰ ਖ਼ਤਮ ਕਰਨ ਲਈ ਬਣਾਈ ਐਸਟੀਐਫ ਦੇ ਮੁਖੀਆਂ ਅਤੇ ਸਾਰੇ ਜਿਲ੍ਹਿਆਂ ਦੇ ਪੁਲੀਸ ਮੁਖੀਆਂ ਨੂੰ ਇਸ ਮਾਮਲੇ ਸਬੰਧੀ ਜਲਦੀ ਰਿਪੋਰਟ ਤਿਆਰ ਕਰਕੇ ਕਾਰਵਾਈ ਕਰਨ ਲਈ ਕਿਹਾ ਗਿਆ ਹੈ।
ਜੇਕਰ ਅੰਕੜਿਆਂ ਦੀ ਗੱਲ ਕੀਤੀ ਜਾਵੇਂ ਤਾਂ ਇਸ ਸਮੇਂ ਨਸ਼ਿਆਂ ਦੇ ਮਾਮਲੇ ਵਿੱਚ ਸਿੱਧੇ ਜਾਂ ਅਸਿੱਧੇ ਰੂਪ ਵਿੱਚ  ਪੰਜਾਬ ਪੁਲੀਸ 75 ਦੇ ਕਰੀਬ ਮੁਲਜ਼ਮਾਂ ਸ਼ਾਮਲ ਹਨ ਜਿਨ੍ਹਾਂ ਖ਼ਿਲਾਫ ਜਾਂਚ ਚੱਲ ਰਹੀ ਹੈ।ਇਸਤੋਂ ਇਲਾਵਾ ਜੇਕਰ ਦੂਸਰੇ ਸਰਕਾਰੀ ਵਿਭਾਗਾਂ  ਦੇ ਮੁਲਾਜ਼ਮਾਂ ਦੀ ਗਿਣਤੀ ਵਿੱਚ ਸ਼ਾਮਲ ਕਰ ਕਈ ਜਾਵੇਂ ਤਾਂ ਇਹ ਅੰਕੜਾ ਵੱਧ ਕੇ 84 ਹੋ ਜਾਂਦਾ ਹੈ।ਇਸ ਤਰ੍ਹਾਂ ਪੰਜਾਬ ਦੇ 84 ਸਰਕਾਰੀ ਮੁਲਾਜ਼ਮਾਂ ਖ਼ਿਲਾਫ ਨਸ਼ਿਆ ਦੇ ਮਾਮਲੇ ਵਿੱਚ ਸ਼ਾਮਲ ਹੋਣ ਸਬੰਧੀ  ਜਾਂਚ ਚੱਲ ਰਹੀ ਹੈ।ਇਨ੍ਹਾਂ ਮਾਮਲਿਆਂ ਦੀ ਜਾਂਚ ਬਹੁਤ ਧੀਮੀ ਗਤੀ ਨਾਲ ਚੱਲ ਰਹੀ ਹੈ ਅਤੇ ਜਾਂਚ ਮੁਕੰਮਲ ਹੋ ਚੁੱਕੇ ਮਾਮਲੇ ਵਿੱਚ ਐਕਸ਼ਨ ਲੈਣ ਦੀ ਕਾਰਵਾਈ ਠੰਡੇ ਬਸਤੇ ਪਾਈ ਹੋਈ ਹੈ
ਜੇਕਰ ਪਿਛਲੇ ਤਿੰਨ ਸਾਲਾਂ ਵਿੱਚ ਨਸ਼ਿਆਂ ਦੇ ਮਾਮਲਿਆਂ ਵਿੱਚ ਪੰਜਾਬ  ਦੇ ਵੱਖ ਵੱਖ ਸਰਕਾਰੀ ਮੁਲਾਜ਼ਮਾਂ ਦੀ ਸ਼ਮੂਲਿਅਤ ‘ਤੇ ਨਜ਼ਰ ਮਾਰੀ ਜਾਵੇਂ ਤਾਂ ਸਾਲ 2017 ਵਿੱਚ 47 ਸਰਕਾਰੀ ਮੁਲਾਜਮਾਂ ਖ਼ਿਲਾਫ ਕੇਸ ਦਰਜ ਕੀਤੇ ਗਏ ਸਨ।ਇਸੇ ਤਰ੍ਹਾਂ ਸਾਲ 2018 ਵਿੱਚ ਇਨ੍ਹਾਂ ਕੇਸਾਂ ਦੀ ਗਿਣਤੀ ਘੱਟ ਕੇ 32 ਰਹਿ ਗਈ ਸੀ।ਚਾਲੂ ਸਾਲ ਦੀ ਗੱੱਲ ਕੀਤੀ ਜਾਵੇਂ ਤਾਂ 1 ਜਨਵਰੀ ਤੋਂ 31 ਮਈ ਤੱਕ ਅਜਿਹੇ ਕੇਸਾਂ ਦੇ 10 ਮਾਮਲੇ ਦਰਜ਼ ਹੋਏ ਹਨ।ਇਸ ਤਰ੍ਹਾਂ ਪਿਛਲੇ ਤਿੰਨ ਸਾਲਾਂ ਦੌਰਾਨ 84 ਸਰਕਾਰੀ ਮੁਲਾਜ਼ਮਾਂ ਖ਼ਿਲਾਫ ਨਸ਼ਿਆਂ ਦੇ ਮਾਮਲੇ ਵਿੱਚ ਸ਼ਮੂਲਿਅਤ ਸਬੰਧੀ ਕੇਸ ਦਰਜ਼ ਕੀਤੇ ਗਏ ਹਨ।
ਨਸ਼ਿਆਂ ਨੂੰ ਖ਼ਤਮ ਕਰਨ ਦੇ ਰਸਤੇ ‘ਤੇ ਕੰਮ ਕਰ ਰਹੀ ਸ਼ਪੈਸਲ ਟਾਸਕ ਫੋਰਸ ਦੇ ਚੀਫ ਏਡੀਜੀਪੀ ਗੁਰਪ੍ਰੀਤ ਕੌਰ  ਦਿਉ ਨੇ ਕਿਹਾ ਨਸ਼ਿਆਂ ਦੇ ਇਸ ਕਾਰੋਬਾਰ ਵਿੱਚ ਸ਼ਾਮਲ ਕਿਸੇ ਵੀ ਨੂੰ ਬਖਸ਼ਿਆਂ ਨਹੀਂ ਜਾਵੇਗਾ।ਉਹ ਭਾਵੇਂ  ਸਰਕਾਰੀ ਅਧਿਕਾਰੀ,ਮੁਲਜ਼ਮ ਜਾਂ ਫਿਰ ਆਮ ਇਨਸਾਨ ਹੋਵੇ ਉਸ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।ਏਡੀਜੀਪੀ ਨੇ ਕਿਹਾ ਪੰਜਾਬ ਦੇ ਜਿਸ ਵੀ ਏਰੀਏ ਵਿੱਚ ਨਸ਼ਾ ਵਿਕਦਾ ਪਾਇਆ ਜਾਂਦਾ ਹੈ ਉਸਦੇ ਜ਼ਿੰਮੇਵਾਰ ਉਥੋਂ ਦਾ ਥਾਣੇਦਾਰ ਅਤੇ ਡੀਐਸਪੀ ਹੋਣਗੇ।ਜਿਸਤੋਂ ਬਾਅਦ ਉਨ੍ਹਾਂ ਖ਼ਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਸੂਬੇ ਦੇ ਪੁਲੀਸ ਮੁਖੀ ਦਿਨਕਰ ਗੁਪਤਾ ਨੇ ਕਿਹਾ ਕਿ ਸਾਰੇ ਜਿਲ੍ਹਿਆਂ ਦੇ ਐਸਐਸਪੀ ਅਤੇ ਪੁਲੀਸ ਕਮਿਸ਼ਨਰਾਂ ਨੂੰ ਸਖ਼ਤ ਹਿਦਾਇਤਾਂ ਦਿੱਤੀਆਂ ਗਈਆਂ ਹਨ ਕਿ ਕਿ ਨਸ਼ਿਆਂ ਦੇ ਮਾਮਲੇ ਵਿੱਚ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਾ ਜਾਵੇਂਗਾ ਅਤੇ ਨਸ਼ਿਆਂ ਦੇ ਮਾਮਲਿਆਂ ਵਿੱਚ ਚਲਦੇ ਜਾਂਚ ਨੂੰ ਜਲਦੀ ਤੋਂ ਜਲਦੀ ਖ਼ਤਮ ਕਰਕੇ ਦੋਸ਼ਿਆਂ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।

       

Read more