ਨਵਜੋਤ ਸਿੱਧੂ ਦੇ ਅਸਤੀਫ਼ੇ ‘ਤੇ ਅੱਜ ਹੋ ਸਕਦਾ ਫ਼ੈਸਲਾ

Gurwinder Singh Sidhu

ਨਵਜੋਤ ਸਿੰਘ ਸਿੱਧੂ ਦੇ ਵੱਲੋਂ ਦਿੱਤੇ ਅਸਤੀਫ਼ੇ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਕੋਈ ਫ਼ੈਸਲਾ ਲੈ ਸਕਦੇ ਹਨ।ਕੱਲ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਸੀ ਉਹ ਸਿੱਧੂ ਦੇ ਅਸਤੀਫ਼ੇ ਨੂੰ ਪੜ ਕੇ ਹੀ ਉਸ ‘ਤੇ ਕੋਈ ਫ਼ੈਸਲਾ ਲੈਣਗੇ।ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਨਵਜੋਤ ਸਿੱਧੂ ਨੂੰ ਪ੍ਰਵਾਨ ਕਰ ਸਕਦੇ ਹਨ।ਕਿਉਂਕਿ ਜਿਸ ਤਰਾਂ ਲੋਕ ਸਭਾ ਚੋਣਾਂ ਦੋਰਾਨ ਸਿੱਧੂ ਵੱਲੋਂ ਮੁੱਖ ਮੰਤਰੀ ‘ਤੇ ਸ਼ਬਦੀ ਹਮਲੇ ਕੀਤੇ ਗਏ ਸਨ।ਉਸ ਤੋਂ ਬਾਅਦ ਮੁੱਖ ਮੰਤਰੀ ਅਤੇ ਸਿੱਧੂ ਵਿਚਕਾਰ ਕਾਫੀ ਵੱਡੀ ਕੰਧ ਖੜ੍ਹੀ ਹੋ ਗਈ ਸੀ।ਜਿਸਤੋਂ ਬਾਅਦ ਸਿੱਧੂ ਨੂੰ ਰਾਹਤ ਮਿਲਣੀ ਮੁਸ਼ਕਿਲ ਜਾਪਦੀ ਹੈ।ਪਾਰਟੀ ਹਾਈਕਮਾਂਡ ਸਿੱਧੂ ਨੂੰ ਕੁਝ ਰਾਹਤ ਦਵਾ ਸਕਦੀ ਹੈ।

ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਮੁੱਖ ਮੰਤਰੀ ਵੱਲੋਂ ਸਿੱਧੂ ਤੋਂ ਸਥਾਨਕ ਸਰਕਾਰਾਂ ਵਿਭਾਗ ਇਹ ਕਹਿ ਲੈ ਲਿਆ ਸੀ, ਕਿ ਵਿਭਾਗ ਦੀ ਮਾੜੀ ਕਾਰਗੁਜ਼ਾਰੀ ਕਾਰਨ ਕਾਂਗਰਸ ਪਾਰਟੀ ਦੀ ਹਾਰ ਹੋਈ ਹੈ।ਨਵਜੋਤ ਸਿੱਧੂ ਨੂੰ ਬਿਜਲੀ ਵਿਭਾਗ ਦੀ ਕੁਰਸੀ ਦਿੱਤੀ ਗਈ ਸੀ।ਸਿੱਧੂ ਨੇ ਲੱਗਭਗ ਸਵਾ ਮਹੀਨਾ ਬੀਤ ਜਾਣ ਮਗਰੋਂ ਵੀ ਬਿਜਲੀ ਵਿਭਾਗ ਦੀ ਕੁਰਸੀ ਨਹੀਂ ਸੰਭਾਲੀ ਸੀ।10 ਜੂਨ ਨੂੰ ਉਹ ਆਪਣਾ ਅਸਤੀਫ਼ਾ ਰਾਹੁਲ ਗਾਂਧੀ ਨੂੰ ਦੇ ਆਏ ਸਨ।ਮੁੱਖ ਮੰਤਰੀ ਵੱਲੋਂ ਸਿੱਧੂ ਦੇ ਅਸਤੀਫ਼ੇ ‘ਤੇ ਲਿਆ ਗਿਆ ਨਵਜੋਤ ਸਿੱਧੂ ਦੇ ਭਵਿੱਖ ਨੂੰ ਪ੍ਰਭਾਵਿਤ ਜਰੁਰ ਕਰੇਗਾ।


ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਵੱਲੋਂ ਆਪਣਾ ਅਸਤੀਫ਼ਾ ਦੇ ਦੇਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਹਰਪਾਲ ਸਿੰਘ ਚੀਮਾ ਆਪ ਵਿੱਚ ਸ਼ਾਮਲ ਹੋਣ ਦੀ ਸਲਾਹ ਦਿੱਤੀ ਸੀ।ਜਦੋਂ ਕਿ  ਸੁਖਪਾਲ ਸਿੰਘ ਖਹਿਰਾ ਅਤੇ ਸਿਮਰਜੀਤ ਸਿੰਘ ਬੈਂਸ 2022 ਦੀਆਂ ਚੋਣਾਂ ਵਿੱਚ ਸਿੱਧੂ ਦੀ ਅਗਵਾਈ ਵਿੱਚ ਲੜਨ ਲਈ ਵੀ ਤਿਆਰ ਹਨ।ਸ਼ੋ੍ਰਮਣੀ ਅਕਾਲੀ ਦਲ ਵੱਲੋਂ ਸਿੱਧੂ ਨੂੰ ਮੌਕਾਪ੍ਰਸਤ ਲੀਡਰ ਕਿਹਾ ਜਾ ਰਿਹਾ ਹੈ।

ਸਿਆਸੀ ਗਲੀਆਂ ਵਿੱਚ ਲੋਕ ਅੱਜ ਵੀ ਸਿੱਧੂ ਨੂੰ ਇਕ ਸਾਫ ਸੁਧਰੇ ਅਕਸ਼ ਵਾਲਾ ਲੀਡਰ ਮੰਨਦੇ ਹਨ ਅਤੇ ਉਹ ਸਿੱਧੂ ਨੂੰ ਆਮ ਲੋਕਾਂ ਦੇ ਹੱਲਾਂ ਲਈ ਲੜਣ ਵਾਲਾ ਲੀਡਰ ਕਹਿੰਦੇ ਹਨ।ਇਸ ਤਾਂ ਹੁਣ ਸਮਾਂ ਆਉਣ ‘ਤੇ ਹੀ ਪਤਾ ਲੱਗੇਗਾ ਕਿ ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੱਧੂ ਦੇ ਅਸਤੀਫ਼ੇ ‘ਤੇ ਕੀ ਫ਼ੈਸਲਾ ਕਰਦੇ ਹਨ, ਪਰ ਇਕ ਗੱਲ ਤੈਅ ਹੈ ਕਿ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਦੂਸਰੀਆਂ ਸਿਆਸੀ ਪਾਰਟੀਆਂ ਸਿੱਧੂ  ਨੂੰ ਆਪਣੇ ਨਾਲ ਰਲਾਉਣ ਲਈ ਖਿਚੋਤਾਣ ਜ਼ਰੂਰ ਕਰ ਰਹੀਆਂ ਹਨ।ਜਦੋਂ ਕਿ ਸਿੱਧੂ ਨੇ ਇਸ ਮਾਮਲੇ ਵਿੱਚ ਫਿਲਹਾਲ ਚੱਪੀ ਧਾਰੀ ਹੋਈ ਹੈ।
   

Read more