ਨਵਜੋਤ ਸਿੱਧੂ ਦਾ ਅਸਤੀਫ਼ਾ ਪ੍ਰਵਾਨ, ਕੈਪਟਨ ਦੀ ਵਜ਼ਾਰਤ ਵਿੱਚ ਨਹੀਂ ਚੱਲੀ ਸਿੱਧੂ ਦੀ ਠੋਕੋ ਤਾਲੀ

Gurwinder Singh Sidhu

ਪੰਜਾਬ ਦੇ ਸਾਬਕਾ ਸਥਾਨਕ ਸਰਕਾਰਾਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਵਾਨ ਕਰ ਲਿਆ ਹੈ।ਜਿਸਤੋਂ ਬਾਅਦ ਕ੍ਰਿਕਟਰ,ਕਮੇਡੀਅਨ ਅਤੇ ਸਿਆਸਤ ਦਾ ਨਵਜੀਤ ਸਿੱਧੂ ਕੈਪਟਨ ਦੀ ਵਜ਼ਾਰਤ ਵਿੱਚੋਂ ਬਾਹਰ ਹੋ ਗਏ ਹਨ।ਸਿੱਧੂ ਵੱਲੋਂ ਕੁਝ ਦਿਨ ਪਹਿਲਾਂ ਆਪਣਾ ਅਸਤੀਫ਼ਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਭੇਜ ਦਿੱਤਾ ਗਿਆ ਸੀ।ਜਿਸਤੋਂ ਬਾਅਦ ਕੈਪਟਨ ‘ਤੇ ਸਿੱਧੂ ਦਾ ਅਸਤੀਫ਼ਾ ਪ੍ਰਵਾਨ ਕਰਨ ਦਾ ਦੁਬਾਅ ਵਧ ਰਿਹਾ ਸੀ।


ਦੱਸਜ਼ਯੋਗ ਹੈ ਕਿ ਭਾਜਪਾ ਛੱਡ ਕਿ 2017 ਦੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਵਿੱਚ ਸ਼ਾਮਲ ਹੋਏ ਸਿੱਧੂ ਦੀ ਕੈਪਟਨ ਅਮਰਿੰਦਰ ਨਾਲ ਸ਼ੁਰੂ ਤੋਂ ਹੀ ਨਹੀਂ ਬਣੀ ਸੀ।ਸਿੱਧੂ ਵੱਲੋਂ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਦਲ ਵਿਚਕਾਰ ਫ਼ਰੈਡਲੀ ਮੈਚ ਖੇਡੇ ਜਾਣ ਨੂਮ ਲੈ ਕੇ ਕੈਪਟਨ ਅਮਰਿੰਦਰ ਸਿੰਘ ਨਰਾਜ਼ ਚੱਲ ਰਹੇ ਸਨ।ਇਸਤੋਂ ਪਹਿਲਾਂ ਵੀ ਸਿੱਧੂ ਦੇ ਬਿਆਨਾਂ ਤੋਂ ਕੈਪਟਨ ਨਰਾਜ਼ ਸਨ।ਸਿੱਧੁ ਵੱਲੋਂ ਪਾਕਿਸਤਾਨ ਜਰਨਲ ਬਾਜਵਾ ਨੂੰ ਪਾਈ ਜੱਫੀ ਹੋਵੇ, ਕੋਣ ਕੈਪਟਨ ਕਹਿਣ ਦਾ ਬਿਆਨ ਹੋਵੇ ਜਾਂ ਪੁਲਵਾਮਾ ਹਮਲੇ ਤੋਂ ਬਾਅਦ ਦਿੱਤਾ ਬਿਆਨ ਹੋਵੇ। ਸਿੱਧੂ ਅਤੇ ਕੈਪਟਨ ਦੀ ਦਾਲ ਇੱਕਠਿਆਂ ਸ਼ੁਰੂ ਤੋਂ ਹੀ ਨਹੀਂ ਗਲੀ ਸੀ।


ਸਿੱਧੂ ਹਮੇਸ਼ਾ ਹੀ ਆਪਣੇ ਦੀ ਅੰਦਾਜ਼ ਵਿੱਚ ਕੈਪਟਨ ਅਮਰਿੰਦਰ ਸਿੰਘ ‘ਤੇ ਤੰਦ ਕਸਦੇ ਰਹਿੰਦੇ ਸੀ।ਸਿੱਧੂ ਦੀ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਸਾਥੀ ਮੰਤਰੀਆਂ ਨਾਲ ਵੀ ਹਮੇਸ਼ਾ ਖੜਕਦੀ ਰਹਿੰਦੀ ਸੀ।ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੋਣ ਜਾਂ ਫਿਰ ਜਲੰਧਰ ਵਿੱਚ ਕਾਂਗਰਸੀ ਵਿਧਾਇਕ ਦੇ ਹਲਕੇ ਵਿੱਚਲੀਆਂ ਨਜ਼ਾਇਜ ਇਮਾਤਰਾਂ ਨੂੰ ਢਾਉਣ ਦਾ ਵਿਵਾਦ ਹੋਵੇ, ਸਿੱਧੂ ਹਮੇਸ਼ਾ ਹੀ ਵਿਵਾਦਾਂ ਵਿੱਚ ਰਹਿੰਦੇ ਸਨ।ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਦੇ ਨਤੀਜੇ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਤੋਂ ਸਥਾਨਕ ਸਰਕਾਰਾਂ ਵਿਭਾਗ ਲੈ ਕੇ ਬਿਜਲੀ ਵਿਭਾਗ ਦੀ ਕੁਰਸੀ ਦਿੱਤੀ ਗਈ ਸੀ।ਨਵਜੋਤ ਸਿੱਧੂ ਨੇ ਡੇਢ ਮਹੀਨਾ ਬੀਤ ਜਾਣ ਤੋਂ ਬਾਅਦ ਵੀ ਬਿਜਲੀ ਵਿਭਾਗ ਦੀ ਕੁਰਸੀ ਨਹੀਂ ਸੰਭਾਲੀ ਸੀ।ਨਵਜੋਤ ਸਿੱਧੂ ਵਿਭਾਗ ਬਦਲਣ ਤੋਂ ਬਾਅਦ ਆਪਣੀ ਨਰਾਜ਼ਗੀ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਦਿਖਾਈ ਸੀ।ਸਿੱਧੂ ਨੇ ਰਾਹੁਲ ਗਾਂਧੀ ਨਾਲ 10 ਜੂਨ ਨਾਲ ਮੁਲਾਕਾਤ ਕਰਕੇ ਆਪਣਾ ਅਸਤੀਫ਼ਾ ਸੋਂਪ ਦਿੱਤਾ ਸੀ।


ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਾ ਅਸਤੀਫ਼ਾ ਪ੍ਰਵਾਨ ਕਰਨ ਤੋਂ ਬਾਅਦ ਨਵਜੋਤ ਸਿੱਧੂ ਦੇ ਸਿੱਧੂ ਕੈਪਟਨ ਦੀ ਵਜਾਰਤ ‘ਚੋ ਬਾਹਰ ਹੋ ਗਏ ਹਨ।ਸਿੱਧੂ ਦਾ ਅਸਤੀਫ਼ਾ ਪ੍ਰਵਾਨ ਹੋ ਜਾਣ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਦਾ ਸਿਆਸੀ ਪਾਰਾ ਇਕ ਵਾਰ ਫਿਰ ਤੋਂ ਉਪਰ ਹੋ ਗਿਆ ਹੈ।ਨਵਜੋਤ ਸਿੱਧੂ ਲਈ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਹਰਪਾਲ ਚੀਮਾ ਆਪਣੀ ਪਾਰਟੀ ਦਾ ਬੂਹਾ ਪਹਿਲਾਂ ਹੀ ਖੋਲ ਚੱਕੇ ਹਨ।ਜਿਸਤੋਂ ਬਾਅਦ ਸੁਖਪਾਲ ਖਹਿਰਾ ਅਤੇ ਸਿਮਰਜੀਤ ਬੈਂਸ ਵੀ ਉਨ੍ਹਾਂ ਨਾਲ ਜੁੜਨ ਦੀਆਂ ਸਲਾਹਾਂ ਦੇ ਰਹੇ ਹਨ।

ਇਹ ਤਾਂ ਹੁਣ ਸਮਾਂ ਆਉਣ ‘ਤੇ ਹੀ ਪਤਾ ਲੱਗੇਗਾ ਕਿ ਨਵਜੋਤ ਸਿੱਧੂ ਆਪਣੇ ਭਵਿੱਖ ਬਾਰੇ ਕੀ ਫ਼ੈਸਲਾ ਕਰਦੇ ਹਨ।ਸਿੱਧੂ ਦਾ ਅਸਤੀਫ਼ਾ ਪ੍ਰਵਾਨ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਇਹ ਦੱਸ ਦਿੱਤਾ ਹੈ ਕਿ ਕਾਂਗਰਸ ਪਾਰਟੀ ਵਿੱਚ ਉਨ੍ਹਾਂ ਦਾ ਕੀ ਸਥਾਨ ਹੈ।
  

Read more