ਦੋ ਦਿਨਾਂ ਵਿੱਚ ਬਾਕਸ ਆਫਿਸ ‘ਤੇ ਛਾਈ ਫਿਲਮ ‘ਸੁਪਰ 30’

Gurwinder Singh Sidhu

ਰਿਤਿਕ ਰੌਸ਼ਨ ਦੀ ਰਿਲੀਜ਼ ਹੋਈ ਨਵੀਂ ਫਿਲਮ ‘ਸੁਪਰ 30’ ਨੇ ਦੋ ਦਿਨਾਂ ਵਿੱਚ ਹੀ ਬਾਕਸ ਆਫਿਸ ਵਿੱਚ ਆਪਣੀ ਜਲਵਾ ਬਿਖੇਰ ਦਿੱਤਾ ਹੈ ਫਿਲਮ ਨੇ ਪਹਿਲੇ ਦਿਨ ਹੀ 11.83 ਕਰੋੜ  ਅਤੇ ਦੂਸਰੇ ਦਿਨ 18.19 ਕਰੋੜ ਦੀ ਕਲੈਕਸ਼ਨ ਕਰਕੇ ਕੁੱਕ 30.02 ਕੋਰਵ ਦੀ ਕਲੈਕਸ਼ਨ ਕੀਤੀ ਹੈ।ਫਿਲਮ ਨੇ ਮੰਬਈ ਵਿੱਚ ਸੱਭ ਤੋਂ ਵੱਧ ਕ੍ਰਮ ਵਾਰ 3.71 ਅਤੇ 5.79 ਕਰੋੜ ਕਮਾਈ ਕੀਤੀ ਹੈ।ਜਦੋਂ ਪੰਜਾਬ ਵਿੱਚ ਫਿਲਮ ਨੇ ਕ੍ਰਮਵਾਰ 1.02 ਅਤੇ 1.70 ਕਰੋੜ ਦੀ ਕਮਾਈ ਕੀਤੀ ਹੈ। ਅਗਲੇ ਦਿਨਾਂ ਵਿੱਚ ਫਿਲਮ ਦੀ ਕਲੈਕਸ਼ਨ ਹੋਰ ਵੀ ਵਧਣ ਦੀ ਸੰਭਾਵਨਾ ਜਤਾਈ ਜਾਂਦੀ ਹੈ।‘ਸੁਪਰ 30’ ਫਿਲਮ ਦੇ ਨਾਲ ਹੋਰ ਫਿਲਮ ਦੇ ਰਿਲੀਜ਼ ਹੋਣ ਕਾਰਨ ਫਿਲਮ ਦੀ ਕਲੈਕਸ਼ਨ ਹੋਰ ਵੀ ਵੱਧੇਗੀ।ਦਰਸ਼ਕਾਂ ਵੱਲੋਂ ਫਿਲਮ ਦੀ ਖੂਬ ਤਰੀਫ਼ ਕੀਤੀ ਜਾ ਰਹੀ ਹੈ।


ਇਸ ਫ਼ਿਲਮ ਦੇ ਡਾਇਰੈਕਟਰ ਵਿਕਾਸ ਬਹਿਲ ਹਨ।ਇਸ ਫਿਲਮ ਰਾਂਹੀ ਬਿਹਾਰ ਦੇ ਗਣਿਤ ਅਧਿਆਪਕ ਆਨੰਦ ਕੁਮਾਰ ਦੀ ਜ਼ਿੰਦਗੀ ਬਿਆਨ ਕਰਨ ਦੀ ਕੋਸ਼ਿਸ ਕੀਤੀ ਗਈ ਹੈ।ਦਰਸ਼ਕਾਂ ਅਨੁਸਾਰ ਫਿਲਮ ਆਪਣੀ ਇਸ ਕੋਸ਼ਿਸ ਨੂੰ ਕਾਮਯਾਬ ਕਰਨ ਵਿੱਚ ਸਫ਼ਲ ਵੀ ਹੋਈ ਹੈ।   

Read more