ਦਿੱਲੀ ਸਿੱਖ ਗੁਰਦੁਆਰਾ ਪ੍ਰਬ²ੰਧਕ ਕਮੇਟੀ ਵੱਲੋਂ ਪਹਿਲਾ ਸਿੱਖ ਮੈਡੀਕਲ ਪ੍ਰੋਫੈਸ਼ਨਲਜ਼ ਸੰਮੇਲਨ ਆਯੋਜਿਤ

ਦਿੱਲੀ ਸਿੱਖ ਗੁਰਦੁਆਰਾ ਪ੍ਰਬ²ੰਧਕ ਕਮੇਟੀ ਲੋਕਾਂ ਵਾਸਤੇ ਬਾਲਾ ਸਾਹਿਬ ਹਸਪਤਾਲ ਨੂੰ ਪੂਰੀਆਂ ਸਹੂਲਤਾਂ ਨਾਲ ਚਲਾਉਣ ਵਾਸਤੇ ਦ੍ਰਿੜ• ਸੰਕਲਪ : ਸਿਰਸਾ, ਕਾਲਕਾ

ਨਵੀਂ ਦਿੱਲੀ, 16 ਅਪ੍ਰੈਲ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਲਾ ਸਾਹਿਬ ਹਸਪਤਾਲ ਤੇ ਮੈਡੀਕਲ ਕਾਲਜ ਨੂੰ ਲੀਹ ‘ਤੇ ਪਾਉਣ ਵਾਸਤੇ ਗੁਰੂ ਹਰਿਕ੍ਰਿਸ਼ਨ ਮੈਡੀਕਲ ਫੋਰਮ ਦੇ ਸਹਿਯੋਗ ਨਾਲ  ਪਹਿਲਾ ਸਿੱਖ ਮੈਡੀਕਲ ਪ੍ਰੋਫੈਸ਼ਨਲਜ਼ ਸੰਮੇਲਨ ਆਯੋਜਿਤ ਕੀਤਾ।

ਇਸ ਸੰਮੇਲਨ ਨੂੰ ਸੰਬੋਧਨ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬ²ੰਧਕ ਕਮੇਟੀ ਦੇ ਪ੍ਰਧਾਨ ਸ੍ਰ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਸ੍ਰ ਹਰਮੀਤ ਸਿੰਘ ਕਾਲਕਾ ਨੇ ਬਾਲਾ ਸਾਹਿਬ ਹਸਪਤਾਲ ਨੂੰ ਪੂਰੀਆਂ ਮੈਡੀਕਲ ਸਹੂਲਤਾਂ ਨਾਲ ਲੈਸ ਕਰ ਕੇ ਚਲਾਉਣ ਦੀ ਲੋੜ ‘ਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਅੱਜ ਦੇ ਸੰਮੇਲਨ ਦੇ ਸਫਲ ਆਯੋਜਨ ਨਾਲ ਇਕ ਨਵੀਂ ਪਹਿਲ ਕਦਮੀ ਕੀਤੀ ਗਈ ਹੈ ਤੇ ਇਸ ਸੰਮੇਲਨ ਵਿਚ ਵਿਸ਼ਵ ਪ੍ਰਸਿੱਧ ਡਾਕਟਰ ਸ਼ਾਮਲ ਹੋਏ ਹਨ ਜਿਹਨਾਂ ਨੇ ਹਸਪਤਾਲ ਚਲਾਉਣ ਵਾਸਤੇ ਆਪਣੇ ਵਿਚਾਰ ਰੱਖੇ ਹਨ। ਉਹਨਾਂ ਦੱਸਿਆ ਕਿ ਦਿੱਲੀ ਕਮੇਟੀ ਨੇ  ਹਸਪਤਾਲ ਨੂੰ ਮੁੜ ਹਾਸਲ ਕਰਨ ਵਾਸਤੇ 14 ਕਰੋੜ ਰੁਪਏ ਤੋਂ ਵੱਧ ਦੀ ਅਦਾਇਗੀ ਕੀਤੀ ਹੈ ਤੇ ਹੁਣ ਜੀ ਐਚ ਐਮ ਅੇਫ ਦੇ ਸਹਿਯੋਗ ਲਾਲ ਇਸਨੂੰ ਮੁੜ ਲੀਹ ‘ਤੇ ਪਾਇਆ ਜਾਵੇਗਾ।

ਸ੍ਰ ਸਿਰਸਾ ਨੇ ਕਿਹਾ ਕਿ ਦਿੱਲੀ ਕਮੇਟੀ ਮੈਡੀਕਲ ਕਾਲਜ ਵੀ ਚਲਾਉਣਾ ਚਾਹੁੰਦੀ ਹੈ ਤੇ ਜੀ ਐਚ ਐਮ ਐਫ ਦੇ ਸੁਝਾਵਾਂ ‘ਤੇ ਕੰਮ ਕਰਨ ਵਾਸਤੇ ਤਿਆਰ ਹੈ। ਉਹਨਾਂ ਕਿਹਾ ਕਿ ਹਰ ਸਿੱਖ ਦਾ ਫਰਜ਼ ਬਣਦਾ ਹੈ ਕਿ ਉਹ ਆਪਣੀ ਕੌਮ, ਧਰਮ ਤੇ ਦੇਸ਼ ਦੀ ਭਲਾਈ ਵਾਸਤੇ ਕੰਮ ਕਰੇ। ਉਹਨਾਂ ਕਿਹਾ ਕਿ ਹਰ ਕੋਈ ਇਸ ਵਾਸਤੇ ਆਪੋ ਆਪਣੇ ਤਰੀਕੇ ਨਾਲ ਯੋਗਦਾਨ ਪਾ ਸਕਦਾ ਹੈ।

ਇਸ ਮੌਕੇ ਡਾ. ਆਈ ਪੀ ਐਸ ਕਾਲੜਾ, ਡਾ. ਜੀ ਐਸ ਗਰੇਵਾਲ, ਡਾ. ਹਰਮੀਤ ਸਿੰਘ ਰਿਹਾਨ, ਡਾ. ਪੀ ਐਸ ਮੈਣੀ ਪਦਮ ਸ੍ਰੀ, ਡਾ. ਬੀ.ਐਨ.ਐਸ. ਵਾਲੀਆ, ਡਾ. ਟੀ.ਐਸ. ਕਲੇਰ, ਡਾ. ਐਨ.ਪੀ. ਸਿੰਘ, ਡਾ. ਰਾਣੀ ਕੌਰ ਅਤੇ ਡਾ. (ਮਿਸਿਜ) ਮੀਨੂੰ ਵਾਲੀਆ ਫੋਰਟਿਸ ਈਸਟ ਹੈਡ ਨੇ ਵੀ ਹਸਪਤਾਲ ਤੇ ਮੈਡੀਕਲ ਕਾਲਜ ਚਲਾਉਣ ਵਾਸਤੇ ਆਪੋ ਆਪਣੇ ਵਿਚਾਰ ਪੇਸ਼ ਕੀਤੇ। 

ਇਹਨਾਂ ਮੈਡੀਕਲ ਮਾਹਿਰਾਂ ਨੇ ਸੁਝਾਅ ਦਿੱਤਾ ਕਿ ਦਿੱਲੀ ਦੇ ਸਾਰੇ ਸਿੱਖ ਡਾਕਟਰ ਗੁਰੂ ਹਰਿਕ੍ਰਿਸ਼ਨ ਮੈਡੀਕਲ ਫੋਰਮ ਦੇ ਬੈਨਰ ਹੇਠ ਇਕੱਠੇ ਹੋਣ ਤੇ ਸਮਾਜ ਵਾਸਤੇ ਮੁਫਤ ਸੇਵਾਵਾਂ ਦੇਣ। ਉਹਨਾਂ ਇਹ ਵੀ ਦੱਸਿਆ ਕਿ ਕੁਝ ਮੈਂਬਰ ਤਾਂ  ਹਸਪਤਾਲ ਤੇ ਮੈਡੀਕਲ ਕਾਲਜ ਚਲਾਉਣ ਵਾਸਤੇ ਵਿੱਤੀ ਸਹਾਇਤਾ ਦੇਣ ਵਾਸਤੇ ਵੀ ਤਿਆਰ ਹਨ।  ਬੁਲਾਰਿਆਂ ਨੇ ਇਹਨਾਂ ਅਦਾਰਿਆਂ ਨੂੰ ਚਲਾਉਣ ਵਾਸਤੇ ਇਕ ਮਾਡਲ ਤਿਆਰ ਕਰਨ ਤੇ ਇਹਨਾਂ ਵਾਸਤੇ ਇਕ ਵਿਸਥਾਰਿਤ ਨੀਤੀਗਤ ਖਰੜਾ ਤਿਆਰ ਕਰਨ ਦਾ ਵੀ ਸੁਝਾਅ ਦਿੱਤਾ।  ਉਹਨਾਂ ਨੇ ਜੀ ਐਚ ਐਮ ਐਫ ਵੱਲੋਂ ਹਸਪਤਾਲ ਨੂੰ ਅਪਣਾਉਣ ਤੇ ਇਸਨੂੰ ਇਸਦੇ ਮੈਂਬਰਾਂ ਅਤੇ ਸਿੱਖ ਭਾਈਚਾਰੇ ਦੇ ਮੈਂਬਰਾਂ ਦੇ ਯੋਗਦਾਨ ਨਾਲ ਚਲਾਉਣ ਦੀ ਪੇਸ਼ਕਸ਼ ਵੀ ਕੀਤੀ।

ਸ੍ਰ ਸਿਰਸਾ ਨੇ ਆਖਿਆ ਕਿ ਡੀ ਐਸ ਜੀ ਐਮ ਸੀ ਹਸਪਤਾਲ ਨੂੰ ਚੈਰੀਟੀ ਦੇ ਆਧਾਰ ‘ਤੇ ਜੀ ਐਚ ਐਮ ਐਫ ਨੂੰ ਦੇਣ ਵਾਸਤੇ ਤਿਆਰ ਹੈ ਪਰ ਇਸ ਵਾਸਤੇ ਪਹਿਲਾਂ ਕਾਨੂੰਨੀ ਲੋੜਾਂ ਦਾ ਖਰੜਾ ਤਿਆਰ ਹੋਣਾ ਚਾਹੀਦਾ ਹੈ ਤਾਂ ਜੋ  ਇਸ ਪੁੰਨ ਦੇ ਕੰਮ ਵਿਚ ਕੋਈ ਵੀ ਕਾਨੂੰਨੀ ਅੜਿਕਾ ਨਾ ਪਵੇ। ਉਹਨਾਂ ਕਿਹਾ ਕਿ ਉਹਨਾਂ ਕਿਹਾ ਕਿ ਇਹ ਦਿੱਲੀ ਕਮੇਟੀ ਦੀ ਇੱਛਾ ਸੀ ਕਿ ਇਹ ਅਦਾਰੇ ਇਕ ਅਜਿਹੀ ਫੋਰਮ ਦੇ ਸਪੁਰਦ ਕੀਤਾ ਜਾਵੇ ਜੋ ਕਿ ਬਿਨਾਂ ਕਿਸੇ ਨਿੱਜੀ ਸਵਾਰਥ ਦੇ ਭਾਈਚਾਰੇ ਦੀ ਸੇਵਾ ਵਾਸਤੇ ਕੰਮ ਕਰ ਸਕੇ ਅਤੇ ਇਸ ਤਰ•ਾਂ ਕਮੇਟੀ ਦੀ ਕਿਸੇ ਵੀ ਪ੍ਰਾਈਵੇਟ ਹਸਪਤਾਲ ਚੇਨ ਨੂੰ ਇਸ ਵਿਚ ਸ਼ਾਮਲ ਨਾ ਕਰਨ ਦੀ ਇੱਛਾ ਵੀ ਪੂਰੀ ਹੋ ਜਾਵੇਗੀ। ਉਹਨਾਂ ਕਿਹਾ ਕਿ ਅਸਲ ਵਿਚ ਇਹ ਸਾਡੇ ਲਈ ਬਹੁਤ ਵੱਡੀ ਰਾਹਤ ਹੈ ਕਿ ਦਿੱਲੀ ਦੇ ਸਿੱਖ ਡਾਕਟਰਾਂ ਨੇ ਖੁਦ ਇਕ ਸਮਰਪਿਤ ਸੰਗਠਨ ਬਣਾ ਕੇ ਸੇਵਾ ਦੇ ਆਧਾਰ ‘ਤੇ ਹਸਪਤਾਲ ਚਲਾਉਣ ਦੀ ਪੇਸ਼ਕਸ਼ ਕੀਤੀ ਹੈ। ਉਹਨਾਂ ਕਿਹਾ ਕਿ ਅੱਜ ਦਾ ਇਹ ਸੰਮੇਲਨ ਇਤਿਹਾਸਕ ਹੈ ਜੋ ਕਿ ਹਸਪਤਾਲ ਰਾਹੀਂ ਸੰਗਤ ਨੂੰ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਮੈਡੀਕਲ ਸਹੂਲਤਾਂ ਬਾਰੇ ਭਵਿੱਖ ਤੈਅ ਕਰੇਗਾ।

ਸ੍ਰ ਸਿਰਸਾ ਤੇ ਸ੍ਰੀ ਕਾਲਕਾ ਨੇ ਵੱਡੀ ਗਿਣਤੀ ਵਿਚ ਇਸ ਪਹਿਲੇ ਸੰਮੇਲਨ ਵਿਚ ਸ਼ਾਮਲ ਹੋਣ ‘ਤੇ ਸਿੱਖ ਭਾਈਚਾਰੇ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦੁਆਇਆ ਕਿ ਦਿੱਲੀ ਕਮੇਟੀ ਬਾਲਾ ਸਾਹਿਬ ਹਸਪਤਾਲ ਤੇ ਮੈਡੀਕਲ ਕਾਲਜ ਵਾਸਤੇ ਕੋਈ ਸਥਾਈ ਹੱਲ ਲੱਭੇਗੀ।  

Read more