ਦਿੱਲੀ ਗੁਰਦੁਆਰਾ ਕਮੇਟੀ ਸ੍ਰੀ ਨਨਕਾਣਾ ਸਾਹਿਬ ਤੱਕ ਨਗਰ ਕੀਰਤਨ ਸਜਾਉਣ ਲਈ ਪੂਰੀ ਤਰਾਂ ਤਿਆਰ ਸਾਡੇ ਕੋਲ ਲੋੜੀਂਦੀਆਂ ਸਾਰੀਆਂ ਪ੍ਰਵਾਨਗੀਆਂ ਮੌਜੂਦ : ਕਾਲਕਾ
ਨਵੀਂ ਦਿੱਲੀ, 9 ਅਕਤੂਬਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬਧਕ ਕਮੇਟੀ 13 ਅਕਤੂਬਰ ਨੂੰ ਦਿੱਲੀ ਤੋਂ ਸ੍ਰੀ ਨਨਕਾਣਾ ਸਾਹਿਬ ਤੱਕ ਨਗਰ ਕੀਰਤਨ ਸਜਾਉਣ ਲਈ ਪੂਰੀ ਤਰਾਂ ਤਿਆਰ ਹੈ ਤੇ ਇਸ ਕੋਲ ਨਗਰ ਕੀਰਤਨ ਵਾਸਤੇ ਲੋੜੀਂਦੀਆਂ ਸਾਰੀਆਂ ਪ੍ਰਵਾਨਗੀਆਂ ਮੌਜੂਦ ਹਨ । ਇਹ ਪ੍ਰਗਟਾਵਾ ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਸ. ਹਰਮੀਤ ਸਿਸ਼ਘ ਕਾਲਕਾ ਨੇ ਕੀਤਾ ਹੈ।
ਇਥੇ ਇਕ ਪ੍ਰੈਸ ਕਾਨਫਰਸ਼ਸ ਨਸ਼ੂ ਸਸ਼ਬੋਧਨ ਕਰਦਿਆਂ ਸ੍ਰੀ ਕਾਲਕਾ ਨੇ ਕਿਹਾ ਕਿ ਜਦੋਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਵੱਲੋਂ ਸਿਰਫ ਇਕ ਹੀ ਨਗਰ ਕੀਰਤਨ ਸਜਾਉਣ ਦਾ ਹੁਕਮ ਹੋਇਆ ਹੈ, ਉਸ ਦਿਨ ਤੋ ਕੁਝ ਅਨਸਰ ਕੂੜ ਪ੍ਰਚਾਰ ‘ਤੇ ਉਤਰ ਆਏ ਹਨ ਜੋ ਕਦੇ ਕੋਈ ਤੇ ਕਦੋ ਕੋਈ ਝੂਠ ਬੋਲ ਕੇ ਸਸ਼ਗਤ ਵਿਚ ਇਹ ਗਲਤ ਪ੍ਰਚਾਰ ਕਰਨਾ ਚਾਹੁਸ਼ਦੇ ਹਨ ਕਿ ਦਿੱਲੀ ਗੁਰਦੁਆਰਾ ਕਮੇਟੀ ਨਗਰ ਕੀਰਤਨ ਨਹੀਂ ਸਜਾ ਰਹੀ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ 15 ਮਾਰਚ ਨਸ਼ੂ ਹੋਈ ਗੁਰਦੁਆਰਾ ਕਮੇਟੀ ਦੀ ਕਾਰਜਕਾਰਨੀ ਦੀ ਚੋਣ ਤੋਂ ਬਾਅਦ 29 ਮਾਰਚ ਨੂੰ ਹੀ ਅਸੀਂ ਗ੍ਰਹਿ ਮੰਤਰਾਲੇ ਕੋਲ ਪ੍ਰਵਾਨਗੀ ਵਾਸਤੇ ਅਪਲਾਈ ਕਰ ਦਿੱਤਾ ਸੀ। ਉਹਨਾਂ ਦੱਸਿਆ ਕਿ ਸਾਡੇ ਕੋਲ ਨਗਰ ਕੀਰਤਨ ਸਜਾਉਣ ਲਈ ਸਾਰੀਆਂ ਪ੍ਰਵਾਨਗੀਆਂ ਮੌਜੂਦ ਹਨ ਅਤੇ ਸਿਰਫ ਪਾਕਿਸਤਾਨ ਤੋਂ ਵੀਜ਼ੇ ਦੀ ਉਡੀਕ ਹੈ ਜੋ ਕਿ ਪਾਕਿਸਤਾਨ ਹਾਈ ਕਮਿਸ਼ਨ ਨੇ ਆਖਿਆ ਹੈ ਕਿ ਵੀਜ਼ੇ ਛੇਤੀ ਜਾਰੀ ਕਰਨ ਦੀ ਪ੍ਰਕਿਰਿਆ ਤੇਜ਼ ਕੀਤੀ ਗਈ ਹੈ ਤੇ ਸਸ਼ਭਵ ਹੈ ਕਿ ਅਗਲੇ ਕੁਝ ਸਮੇਂ ਵਿਚ ਨਗਰ ਕੀਰਤਨ ਵਿਚ ਜਾਣ ਵਾਲਿਆਂ ਲਈ ਵੀਜ਼ੇ ਪ੍ਰਾਪਤ ਹੋ ਜਾਣ। ਉਹਨਾਂ ਕਿਹਾ ਕਿ ਕੁੱਲ 478 ਸ਼ਰਧਾਲੂਆਂ ਨੇ ਨਗਰ ਕੀਰਤਨ ਦੇ ਨਾਲ ਜਾਣਾ ਹੈ ਤੇ ਦੋ ਵਾਰ ਵਿਚ ਇਹਨਾਂ ਦੀ ਸੂਚੀ ਅਸੀਂ ਵੀਜ਼ੇ ਵਾਸਤੇ ਭੇਜੀ ਹੈ।
ਸ੍ਰੀ ਕਾਲਕਾ ਨੇ ਕਿਹਾ ਕਿ ਸਸ਼ਗਤ ਵੱਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸੁਸ਼ੋਭਿਤ ਕਰਨ ਵਾਸਤੇ ਸੋਨੇ ਦੀ ਪਾਲਕੀ ਵੀ ਤਿਆਰ ਹੋ ਚੁੱਕੀ ਹੈ ਜੋ ਗੁਰਦੁਆਰਾ ਬਸ਼ਗਲਾ ਸਾਹਿਬ ਵਿਖੇ ਰੱਖੀ ਗਈ ਹੈ ਤੇ ਇਹ ਨਗਰ ਕੀਰਤਨ ਦੇ ਨਾਲ ਹੀ ਪਾਕਿਸਤਾਨ ਜਾਵੇਗੀ। ਉਹਨਾਂ ਦੱਸਿਆ ਕਿ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਅਸੀਂ ਸਾਂਝੇ ਨਗਰ ਕੀਰਤਨ ਵਾਸਤੇ ਮੀਟਿਸ਼ਗ ਸ਼ੁਰੂ ਕੀਤੀ ਤਾਂ ਕੁਝ ਲੋਕਾਂ ਤੋਂ ਇਹ ਗੱਲ ਬਰਦਾਸ਼ਤ ਨਹੀਂ ਹੋਈ ਤੇ ਮੀਟਿਸ਼ਗ ਖਤਮ ਹੋਣ ਤੋਂ ਪਹਿਲਾਂ ਹੀ ਇਹਨਾਂ ਲੋਕਾਂ ਨੇ ਬਿਆਨਬਾਜੀ ਸ਼ੁਰੂ ਕਰ ਦਿੱਤੀ ਤੇ ਦਿੱਲੀ ਗੁਰਦੁਆਰਾ ਕਮੇਟੀ ਖਿਲਾਫ ਮਾੜੀ ਸ਼ਬਦਾਵਲੀ ਦੀ ਵਰਤੋਂ ਵਾਲੇ ਬਿਆਨ ਜਾਰੀ ਕੀਤੇ।
ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਸਾਡੇ ਕੋਲ ਸਾਰੀਆਂ ਪ੍ਰਵਾਨਗੀਆਂ ਹਨ ਅਤੇ ਵੀਜ਼ੇ ਜਾਰੀ ਹੋਣ ਮਗਰੋਂ ਅਸੀਂ ਨਗਰ ਕੀਰਤਨ ਤੈਅ ਪ੍ਰੋਗਰਾਮ ਅਨੁਸਾਰ ਸਜਾਵਾਂਗੇ। ਉਹਨਾਂ ਕਿਹਾ ਕਿ ਨਗਰ ਕੀਰਤਨ ਵਾਸਤੇ ਸਟਾਫ ਅਤੇ ਮੈਂਬਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ। ਇਸ ਵਾਸਤੇ ਬੱਸਾਂ, ਕਾਰਾਂ ਤੇ ਹੋਰ ਸਾਧਨਾਂ ਦੇ ਪ੍ਰਬੰਧ ਵੀ ਹੋ ਚੁੱਕੇ ਹਨ ਤੇ ਸ੍ਰੀ ਅਕਾਲ ਤਖਤ ਸਾਹਿਬ ਸਮੇਤ ਪਸ਼ਜਾਂ ਤਖਤਾਂ ਦੇ ਜਥੇਦਾਰਾਂ, ਸਮੂਹ ਪ੍ਰਤੀਨਿਧ ਸੰਸਥਾਵਾਂ ਤੇ ਹੋਰਨਾਂ ਨਸ਼ੂ ਸੱਦਾ ਪੱਤਰ ਵੀ ਭੇਜੇ ਜਾ ਚੁੱਕੇ ਹਨ।
ਸ੍ਰੀ ਕਾਲਕਾ ਨੇ ਕਿਹਾ ਕਿ ਸਾਡੀ ਇੱਛਾ ਸੀ ਕਿ ਅਸੀਂ ਸ਼ਤਾਬਦੀ ਅਮਨ ਸ਼ਾਂਤੀ ਤੇ ਭਾਈਚਾਰੇ ਨਾਲ ਮਨਾਉਣਾ ਚਾਹੁਸ਼ਦੇ ਸੀ ਪਰ ਕੁਝ ਲੋਕਾਂ ਕੋਲ ਚਿੱਕੜ ਉਛਾਲਣ ਤੋਂ ਇਲਾਵਾ ਕੋਈ ਕਸ਼ਮ ਨਹੀਂ ਉਹਨਾਂ ਕਿਹਾ ਕਿ ਅਸੀਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦਾ ਇੰਤ॥ਾਰ ਕਰ ਰਹੇ ਹਾਂ ਅਤੇ ਜੋ ਵੀ ਹੁਕਮ ਹੋਇਗਾ ਉਹ ਸਾਨੂੰ ਸਾਰਿਆਂ ਨੂੰ ਪ੍ਰਵਾਨ ਹੋਇਗਾ।
ਇਸ ਮੌਕੇ ਸ. ਹਰਮੀਤ ਸਿੰਘ ਕਾਲਕਾ ਤੋਂ ਇਲਾਵਾ ਜਗਦੀਪ ਸਿੰਘ ਕਾਹਲੋਂ, ਪਰਮਜੀਤ ਸਿੰਘ ਚੰਡੋਕ, ਹਰਜੀਤ ਸਿੰਘ ਪੱਪਾ, ਭੁਪਿੰਦਰ ਸਿੰਘ ਪੁਤਲੀ, ਚਮਨ ਸਿੰਘ, ਰਮਿੰਦਰ ਸਿੰਘ ਸਵੀਟਾ, ਓਂਕਾਰ ਸਿੰਘ ਰਾਜ, ਸਰਬਜੀਤ ਸਿੰਘ ਵਿਰਕ, ਦਲਜੀਤ ਸਿੰਘ ਸਰਨਾ, ਅਮਰਜੀਤ ਸਿੰਘ ਪਿੰਕੀ, ਹਰਜਿੰਦਰ ਸਿੰਘ, ਜਸਪ੍ਰੀਤ ਸਿੰਘ ਵਿੱਕੀ ਮਾਨ ਵੀ ਮੌਜੁਦ ਰਹੇ।