27 January 2021 08:43 am
Kinno

ਦਿੱਲੀ ਗੁਰਦੁਆਰਾ ਕਮੇਟੀ ਨੇ ਗੁਰੂ ਕੀ ਗੋਲਕ ਨਾਲ ਇਕ ਹੋਰ ਘੁਟਾਲਾ ਕਰਨ ‘ਤੇ ਮਨਜੀਤ ਸਿੰਘ ਜੀ. ਕੇ. ਖਿਲਾਫ ਕੀਤੀ ਪੁਲਿਸ ਨੂੰ ਸ਼ਿਕਾਇਤ

- Posted on 26 September 2019

ਸੰਗਤ ਦਾ ਪੈਸਾ ਲੈ ਕੇ ਜੀ. ਕੇ. ਨੂੰ ਭੱਜਣ ਨਹੀਂ ਦਿਆਂਗੇ : ਮੈਂਬਰ

            ਨਵੀਂ ਦਿੱਲੀ, 26 ਸਤੰਬਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ  ਕਮੇਟੀ (ਡੀ ਐਸ ਜੀ ਐਮ ਸੀ) ਨੇ  ਖਾਤਿਆਂ ਦੀ ਆਡੀਟਿੰਗ ਦੌਰਾਨ ਇਕ ਹੋਰ ਘੁਟਾਲਾ ਸਾਹਮਣੇ ਆਉਣ ‘ਤੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਦੇ ਖਿਲਾਫ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।

          ਇਥੇ ਜਾਰੀ ਕੀਤੇ ਇਕ ਬਿਆਨ ਵਿਚ ਲੀਗਲ ਸੈਲ ਦੇ ਚੇਅਰਮੈਨ ਜਗਦੀਪ ਸਿੰਘ ਕਾਹਲੋਂ, ਹਰਜੀਤ ਸਿੰਘ ਪੱਪਾ ਤੇ ਰਮਿੰਦਰ ਸਿੰਘ ਸਵੀਟਾ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਖਾਤਿਆਂ ਦੀ ਪੜਤਾਲ ਦੌਰਾਨ ਇਹ ਸਾਹਮਣੇ ਆਇਆ ਕਿ 10 ਲੱਖ ਰੁਪਏ ਦਾ ਇਕ  ਕੈਸ਼ ਵਾਊਚਰ  ਹੈ ਜਿਸ ‘ਤੇ ਰਸੀਦ ਨੰਬਰ 5395 ਮਿਤੀ 19.08.2016 ਦਰਜ ਹੈ ਤੇ ਲਿਖਿਆ ਗਿਆ ਹੈ ਕਿ  ਜੀ ਟੀ ਬੀ ਆਈ ਟੀ ਨੂੰ ਨਗਦ ਕਰਜ਼ਾ ਦਿੱਤਾ ਗਿਆ। ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ ਟੈਕਨਾਲੋਜੀ (ਜੀ ਟੀ ਬੀ ਆਈ ਟੀ) ਸੰਸਥਾ ਨੂੰ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਚਲਾਇਆ ਜਾ ਰਿਹਾ ਹੈ ਤੇ ਦਿੱਲੀ ਗੁਰਦੁਆਰਾ ਕਮੇਟੀ ਦੀ ਇਸਦੀ ਮਾਲਕ ਸੰਸਥਾ ਹੈ।

          ਇਹਨਾਂ ਮੈਂਬਰਾਂ ਨੇ ਦੱਸਿਆ ਕਿ ਮਨਜੀਤ ਸਿੰਘ ਜੀ. ਕੇ. ਦੇ ਹਸਤਾਖਰ ਵਾਲੇ ਇਕ ਹੋਰ ਨੋਟ ਵਿਚ ਪਾਇਆ ਗਿਆ ਕਿ 10 ਲੱਖ ਰੁਪਏ ਨਗਦ ਸ੍ਰ ਹਰਜੀਤ ਸਿੰਘ ਜੀ. ਟੀ ਬੀ ਆਈ ਟੀ, ਰਾਜੌਰੀ ਗਾਰਡਨ ਨੂੰ ਦਿੱਤੇ ਗਏ ਹਨ।  ਉਹਨਾਂ ਦੱਸਿਆ ਕਿ ਜਦੋਂ ਇਸਦੇ ਵੇਰਵਿਆਂ ਬਾਰੇ ਹਰਜੀਤ ਸਿੰਘ ਅਕਾਉਂਟਸ ਵਿਭਾਗ ਜੀ ਟੀ ਬੀ ਆਈ ਟੀ ਨੂੰ ਪੁੱਛਿਆ ਗਿਆ ਤਾਂ ਹੈਰਾਨੀਜਨਕ ਖੁਲ•ਾਸਾ ਹੋਇਆ ਕਿ 10 ਲੱਖ ਰੁਪਏ ਦਾ ਕਰਜ਼ਾ  ਕਦੇ ਵੀ ਹਰਜੀਤ ਸਿੰਘ ਨੇ ਲਿਆ ਹੀ ਨਹੀਂ ਤੇ ਨਾ ਹੀ ਇਹ ਰਾਸ਼ੀ ਪ੍ਰਾਪਤ ਕੀਤੀ। ਇਸਦੀ ਪੁਸ਼ਟੀ ਜੀ ਟੀ ਬੀ ਆਈ ਟੀ ਦੇ ਖਾਤਿਆਂ ਦੀ ਪੜਤਾਲ ਤੋਂ ਵੀ ਹੋ ਗਈ।

          ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਸਾਹਮਣੇ ਆ ਰਹੇ ਤੱਥਾਂ ਤੋਂ ਸਪਸ਼ਟ ਹੋਇਆ ਕਿ 10 ਲੱਖ ਰੁਪਏ ਦਿੱਲੀ ਗੁਰਦੁਆਰਾ ਕਮੇਟੀ ਦੇ ਖਾਤਿਆਂ ਵਿਚੋਂ ਕੱਢਵਾਏ ਗਏ ਅਤੇ ਜਾਅਲਸਾਜ਼ੀ ਕੀਤੀ ਗਈ ਜੋ ਕਿ ਮਨਜੀਤ ਸਿੰਘ ਜੀ. ਕੇ. ਵੱਲੋਂ ਖੁਦ ਹੀ ਆਪਣੀ ਪ੍ਰਵਾਨਗੀ ਨਾਲ ਆਪਣੇ ਹੀ ਦਸਤਖਤ ਕਰ ਕੇ ਕੀਤੀ ਗਈ। ਉਹਨਾਂ ਮੰਗ ਕੀਤੀ ਕਿ ਜੀ. ਕੇ. ਦੇ ਖਿਲਾਫ ਧਾਰਾ 420, 463, 464, 468, 120 ਬੀ ਆਈ ਪੀ ਸੀ ਤੇ ਹੋਰ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਜਾਵੇ।

          ਉਹਨਾਂ ਕਿਹਾ ਕਿ ਇਸ ਮਾਮਲੇ ਵਿਚ ਵੀ ਉਹੀ ਤਰੀਕਾ ਅਪਣਾਇਆ ਗਿਆ ਜੋ ਕਿ  ਮਨਜੀਤ ਸਿੰਘ ਜੀ. ਕੇ. ਵੱਲੋਂ ਇਕ ਲੱਖ ਕੈਨੇਡੀਅਨ ਡਾਲਰ ਕੱਢਕਾਉਣ ਵਾਸਤੇ ਕੀਤਾ ਗਿਆ ਸੀ। ਉਸ ਮਾਮਲੇ ਵਿਚ 51,05,773 ਰੁਪਏ ਗੁਰਦੁਆਰਾ ਫੰਡ ਵਿਚੋਂ ਕੱਢਵਾ ਕੇ ਬੈਂਕ ਵਿਚ ਜਮਾਂ ਕਰਵਾਏ ਗਏ ਦੱਸੇ ਗਏ ਪਰ ਇਹ ਰਾਸ਼ੀ ਕਦੇ ਵੀ ਬੈਂਕ ਵਿਚ ਜਮਾਂ ਨਹੀਂ ਹੋਈ। ਜਦੋਂ ਪੜਤਾਲ ਹੋਈ ਤਾਂ ਸਾਹਮਣੇ ਆਇਆ ਕਿ ਮਨਜੀਤ ਸਿੰਘ ਜੀ. ਕੇ. ਨੇ ਇਹ ਜਾਅਲਸਾਜ਼ੀ ਕਰ ਕੇ ਘੁਟਾਲਾ ਕੀਤਾ ਤੇ ਗੋਲਕ ਦਾ ਪੈਸਾ ਖਾ ਲਿਆ ਹੈ ਜਿਸ ਕਾਰਨ ਉਹਨਾਂ ਦੇ ਖਿਲਾਫ  ਐਫ ਆਈ ਆਰ ਨੰਬਰ 03/2019 ਦਰਜ ਹੋਈ।

          ਉਹਨਾਂ ਦੱਸਿਆ ਕਿ ਸਿਰਫ ਇਹੀ ਨਹੀਂ ਬਲਕਿ ਉਹਨਾਂ ਦੀ ਪ੍ਰਧਾਨਗੀ ਦੇ ਸਮੇਂ 1,90,890 ਰੁਪਏ ਦੀ ਰਾਸ਼ੀ ਰੈਂਬੀ ਕਲੋਥਿੰਗ ਦੇ ਨਾਮ ਟਰਾਂਸਫਰ ਕੀਤੀ ਗਈ ਜੋ ਕਿ ਉਹਨਾਂ ਦੀ ਧੀ ਅਤੇ ਜਵਾਈ ਦੀ ਫਰਮ ਹੈ। ਉਹਨਾਂ ਕਿਹਾ ਕਿ ਉਪਰੋਕਤ ਤੱਥਾਂ ਤੋਂ ਸਪਸ਼ਟ ਹੈ ਕਿ ਮਨਜੀਤ ਸਿੰਘ ਜੀ. ਕੇ. ਨੇ ਕਈ ਘੁਟਾਲੇ ਕਰਨ ਵਾਸਤੇ ਆਪਣੀ ਅਹੁਦੇ ਦੀ ਦੁਰਵਰਤੋਂ ਕੀਤੀ ਤੇ ਭ੍ਰਿਸ਼ਟਾਚਾਰ ਕੀਤਾ ਅਤੇ ਗੁਰੂ ਦੀ ਗੋਲਕ ਦਾ ਪੈਸਾ ਖਾਧਾ। ਉਹਨਾਂ ਕਿਹਾ ਕਿ ਜਦੋਂ ਆਡਿਟ ਰਿਪੋਰਟ ਨੂੰ  ਅੰਤਿਮ ਰੂਪ ਮਿਲਿਆ ਤਾਂ ਕਈ ਹੋਰ ਘੁਟਾਲੇ ਸਾਹਮਣੇ ਆਉਣਗੇ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com