ਦਿੱਲੀ ਕਮੇਟੀ ਦੇ ਨਵੇਂ ਅਹੁਦੇਦਾਰ ਅਤੇ ਅੰਤ੍ਰਿੰਗ ਬੋਰਡ ਦੇ ਮੈਂਬਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਨਵੀਂ ਦਿੱਲੀ (19 ਮਾਰਚ 2019): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ: ਮਨਜਿੰਦਰ ਸਿੰਘ ਸਿਰਸਾ ਆਪਣੀ ਟੀਮ ਦੇ ਨਾਲ ਅੱਜ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਗੁਰੂ ਮਹਾਰਾਜ ਦਾ ਸ਼ੁਰਕਾਨਾ ਕਰਨ ਲਈ ਪਹੁੰਚੇ ਅਤੇ ਮੱਥਾ ਟੇਕਿਆ। ਅਹੁਦੇਦਾਰਾਂ ਵਿੱਚ ਦਿੱਲੀ ਕਮੇਟੀ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ, ਸੀਨੀਅਰ ਮੀਤ ਪ੍ਰਧਾਨ ਬੀਬੀ ਰਣਜੀਤ ਕੌਰ, ਜੂਨੀਅਰ ਮੀਤ ਪ੍ਰਧਾਨ ਸ੍ਰ: ਕੁਲਵੰਤ ਸਿੰਘ ਬਾਠ, ਜੁਆਇੰਟ ਸਕੱਤਰ ਸ੍ਰ: ਹਰਵਿੰਦਰ ਸਿੰਘ ਕੇ.ਪੀ., ਅੰਤ੍ਰਿੰਗ ਬੋਰਡ ਮੈਂਬਰ ਸ੍ਰ. ਐਮ.ਪੀ.ਐਸ. ਚੱਢਾ, ਸ੍ਰ: ਭੂਪਿੰਦਰ ਸਿੰਘ ਭੁੱਲਰ, ਸ੍ਰ: ਕੁਲਦੀਪ ਸਿੰਘ ਸਾਹਨੀ, ਸ੍ਰ: ਜਗਦੀਪ ਸਿੰਘ ਕਾਹਲੋ, ਸ੍ਰ: ਵਿਕਰਮ ਸਿੰਘ ਰੋਹਿਣੀ, ਅਤੇ ਮੈਂਬਰ  ਤ੍ਰਿਲੋਚਨ ਸਿੰਘ ਮਨਕੂ ਤੇ ਸਾਬਕਾ ਮੈਂਬਰ ਗੁਰਦੇਵ ਸਿੰਘ ਭੋਲਾ ਸ਼ਾਮਲ ਹਨ। 

ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਸਿਰਸਾ ਨੇ ਕੁਝ ਅਹਿਮ ਫੈਸਲਿਆਂ ਬਾਰੇ ਜਾਣਕਾਰੀ ਦਿੱਤੀ। ਜਿਸ ਵਿੱਚ ਦਿੱਲੀ ਕਮੇਟੀ ਵੱਲੋਂ ਸੰਗਤਾਂ ਦੀ ਭਾਵਨਾਂ ਨੂੰ ਮੁੱਖ ਰੱਖਦਿਆਂ ਕਰਤਾਰਪੁਰ ਲਾਂਘੇ ਲਈ ਸੀ। ਉਹਨਾਂ ਨੇ ਕਿਹਾ ਕਿ ਦਿੱਲੀ ਕਮੇਟੀ ਗੁਰਦੁਆਰਾ ਸਾਹਿਬ ਡੇਰਾ ਬਾਬਾ ਨਾਨਕ ਦੇ ਲਾਗੇ ਵਿਖੇ ਜਮੀਨ ਮੁੱਲ ਲੈ ਕੇ ਗੁਰਪੁਰਵਾਸ਼ੀ ਬਾਬਾ ਹਰਬੰਸ ਸਿੰਘ ਕਾਰਸੇਵਾ ਵਾਲਿਆਂ ਦੇ ਸਹਿਯੋਗੀ ਬਾਬਾ ਬਚਨ ਸਿੰਘ ਜੀ ਦੀ ਅਗੁਵਾਈ ਵਿੱਚ ਇੱਕ ਸਰਾਂ (ਨਿਵਾਸ ਸਥਾਨ) ਤਿਆਰ ਕਰੇਗੀ ਤੇ ਸੰਗਤਾਂ ਲਈ ਟ੍ਰਾਂਸਪੋਰਟ ਅਤੇ ਹੋਰ ਲੋੜੀਂਦਾ ਪ੍ਰਬੰਧ ਵੀ ਕਰੇਗੀ ਤਾਂਕਿ ਸੰਗਤਾਂ ਨੂੰ ਦਰਸ਼ਨ ਲਈ ਦਿੱਕਤਾਂ ਨਾ ਹੋਵੇ।

ਸਿਰਸਾ ਨੇ ਕਿਹਾ ਕਿ ਦਿੱਲੀ ਕਮੇਟੀ ਵੱਲੋਂ ਮਹਿੰਗਾਈ ਨੂੰ ਮੁੱਖ ਰੱਖਦਿਆਂ ਹੋਇਆ ਦਿੱਲੀ ਕਮੇਟੀ ਅਤੇ ਦਿੱਲੀ ਦੀਆਂ ਸਮੁੂਹ ਸਿੰਘ ਸਭਾਵਾਂ ਦੇ ਗ੍ਰੰਥੀਆਂ, ਰਾਗੀ-ਢਾਡੀ ਅਤੇ ਸੇਵਾਦਾਰ ਦੇ ਬੱਚਿਆਂ ਦੀ ਟਿਯੂਸ਼ਨ ਫੀਸ ਕਮੇਟੀ ਦੇ ਸਕੂਲਾਂ ਵਿੱਚ 100 ਫੀਸਦੀ ਮੁਆਫ ਕੀਤੀ ਜਾਵੇਗੀ ਕਿਉਂਕਿ ਬੱਚਿਆਂ ਦੇ ਮਾਤਾ-ਪਿਤਾ ’ਤੇ ਟਿਯੂਸ਼ਨ ਫੀਸ ਦਾ ਹੀ ਸਭ ਤੋਂ ਜਿਆਦਾ ਬੋਝ ਹੁੰਦਾ ਹੈ।  

ਸਿਰਸਾ ਨੇ ਕਿਹਾ ਕਿ ਸੰਗਤਾਂ ਨੂੰ ਹੋਰ ਜਾਗਰੂਕਤਾ ਕਰਨ ਲਈ ਸੋਸ਼ਲ ਮੀਡੀਆ ਰਾਹੀਂ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ, ਜਿਵੇਂ ਗੁਰਦੁਆਰਾ ਬੰਗਲਾ ਸਾਹਿਬ, ਗੁ. ਸੀਸਗੰਜ ਸਾਹਿਬ, ਗੁ. ਨਾਨਕ ਪਿਆਊ, ਗੁ. ਮੋਤੀਬਾਗ ਸਾਹਿਬ ਆਦਿ ਵਿੱਚ ਹੁੰਦੇ ਰੋਜਾਨਾ ਪ੍ਰੋਗਰਾਮਾਂ ਅਤੇ ਹੁਕਮਨਾਮੇ ਦੀ ਜਾਣਕਾਰੀ, ਫੇਸਬੁੱਕ, ਇੰਸਟਾਗ੍ਰਾਮ, ਯੂ-ਟਿਊਬ ਆਦਿ ਰਾਹੀਂ ਦਿੱਤੀ ਜਾਵੇਗੀ ਤੇ ਰੋਜਾਨਾ ਅਪਡੇਟ ਕੀਤੇ ਜਾਣਗੇ। ਸਿਰਸਾ ਵੱਲੋਂ ਐਨ.ਆਰ.ਆਈ. ਸੰਗਤ ਵਾਸਤੇ ਗੁਰਦੁਆਰਾ ਮੋਤੀ ਬਾਗ ਸਾਹਿਬ ਵਿੱਖੇ ਇੱਕ ਐਨ.ਆਰ.ਆਈ. ਸਰਾਂ ਬਣਾਈ ਜਾਵੇਗੀ ਅਤੇ ਉਸ ਸਰਾਂ ਵਿੱਚ 50 ਫੀਸਦੀ ਕਮਰੇ ਐਨ.ਆਰ.ਆਈ. ਦੇ ਲੋਕਾਂ ਲਈ ਰਿਜਰਵ ਹੋਣਗੇ। ਐਨ.ਆਰ.ਆਈ. ਸੰਗਤਾਂ ਦੀ ਸਹੂਲੀਅਤ ਵਾਸਤੇ ਘੱਟਖਰਚ ’ਤੇ ਏਅਰਪੋਰਟ ਤੋਂ ਦਿੱਲੀ ਦੇ ਇਤਿਹਾਸਕ ਗੁਰੂਧਾਮਾਂ ਦੇ ਦਰਸ਼ਨਾਂ ਲਈ ਟ੍ਰਾਂਸਪੋਰਟ ਵੀ ਪ੍ਰਬੰਧ ਕੀਤਾ ਜਾਵੇਗਾ। 

Read more