21 Apr 2021

ਦਲੀਪ ਮੈਮੋਰੀਅਲ ਸੋਸਾਇਟੀ ਵੱਲੋਂ ਮਾਸਕ ਵੰਡ ਮੁਹਿੰਮ ਦੀ ਸ਼ੁਰੂਆਤ

-10 ਹਜ਼ਾਰ ਮਾਸਕ ਵੰਡਣ ਦਾ ਟੀਚਾ ਮਿਥਿਆઠ
-ਸੋਸਾਇਟੀ ਵੱਲੋਂ ੋਕੋਰੋਨਾ ਬਿਮਾਰੀ ਤੇ ਜਿੱਤ ਪਾਉਣ ਲਈ ਅਜਿਹੇ ਹੋਰ ਉਪਰਾਲੇ ਲਗਾਤਾਰ ਕੀਤੇ ਜਾਣਗੇ:-ਜਸਵਿੰਦਰ ਸਿੰਘ
ਫਿਰੋਜ਼ਪੁਰ 16 ਜੁਲਾਈ 2020

ਮਿਸ਼ਨ ਫ਼ਤਿਹ ਤਹਿਤ ਵਿਧਾਇਕ ਫਿਰੋਜ਼ਪੁਰ ਸ਼ਹਿਰ ਸ੍ਰ. ਪਰਮਿੰਦਰ ਸਿੰਘ ਪਿੰਕੀ  ਦੀ ਰਹਿਣ ਰਹਿਨੁਮਾਈ ਹੇਠ ਦਲੀਪ ਸਿੰਘ ਮੈਮੋਰੀਅਲ ਸੁਸਾਇਟੀ ਵੱਲੋਂ ਦਸ ਹਜ਼ਾਰ ਮਾਸਕ ਵੰਡਣ ਦਾ ਟੀਚਾ ਮਿਥਿਆ ਗਿਆ ਹੈ । ਇਹ ਜਾਣਕਾਰੀ ਦਿੰਦੇ ਹੋਏ ਉੱਘੇ ਸਮਾਜ ਸੇਵਕ ਸ੍ਰ. ਅਮਰਜੀਤ ਸਿੰਘ ਭੋਗਲ ਨੇ ਦਿੱਤੀ।
ਇਸ ਮੌਕੇ ਦੱਸਿਆ ਕਿ ਜਿਵੇਂ ਕਿ ਸਾਰੀ ਦੁਨੀਆਂ ਵਿੱਚ ਕੋਰੋਨਾ ਮਹਾਂਮਾਰੀ ਚੱਲ ਰਹੀ ਹੈ ਅਤੇ ਉਸ ਤੋਂ ਬਚਣ ਦਾ ਇੱਕੋ ਹੀ ਤਰੀਕਾ ਹੈ ਕਿ ਆਪਣਾ ਬਚਾਅ ਆਪ ਕਰੀਏ ਜਿਸ ਤਹਿਤ ਫਿਰੋਜ਼ਪੁਰ ਵਿੱਚ ਸ੍ਰ. ਪਰਮਿੰਦਰ ਸਿੰਘ ਪਿੰਕੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਸਕ ਵੰਡ ਮੁਹਿੰਮ  ਤਹਿਤ ਵੱਖ ਵੱਖ ਦਫ਼ਤਰਾਂ, ਟਰੈਫ਼ਿਕ ਚੈੱਕ ਪੋਸਟਾਂ, ਸਕੂਲਾਂ ਵਿਖੇ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਸ ਤਹਿਤ ਦਸ ਹਜ਼ਾਰ ਮਾਸਕ ਵੰਡੇ ਜਾਣਗੇ ਤਾਂ ਕਿ ਕੋਰੋਨਾ ਵਰਗੀ ਬਿਮਾਰੀ ਤੇ ਜਿੱਤ ਹਾਸਲ ਕੀਤੀ ਜਾ ਸਕੇ। ਉਨ੍ਹਾਂ ਨੇ ਅੱਗੇ ਦੱਸਿਆ ਕਿ ਇਸ ਤਹਿਤ ਵੱਖ-ਵੱਖ ਦਫ਼ਤਰਾਂ ਸਕੂਲਾਂ ਦੇ ਸਟਾਫ਼ ਟਰੈਫ਼ਿਕ ਚੈੱਕ ਪੋਸਟਾਂ ਅਤੇ ਹੋਰ ਲੋੜੀਂਦੀਆਂ ਥਾਵਾਂ ਤੇ ਮਾਸਕ ਵੰਡੇ ਜਾਣਗੇ ਉਨ੍ਹਾਂ ਇਹઠਵੀ ਕਿਹਾ ਕਿ ਟ੍ਰੈਫ਼ਿਕ ਚੈੱਕ ਪੋਸਟਾਂ ਤੇ ਇਹ ਵੀ ਕੋਸ਼ਿਸ਼ ਕੀਤੀ ਜਾਵੇਗੀ ਕਿ ਗਰੀਬ ਲੋਕਾਂ ਦਾ ਚਲਾਨ ਨਾ ਕਰਦੇ ਹੋਏ ਉਨ੍ਹਾਂ ਨੂੰ ਮਾਸਕ ਦਿੱਤੇ ਜਾਣ। ਇਸ ਮੁਹਿੰਮ ਦੀ ਸ਼ੁਰੂਆਤ ਬੀ.ਡੀ.ਪੀ.ਓ ਦਫ਼ਤਰ ਘੱਲ-ਖੁਰਦ ਅਤੇ ਪਿੰਡ ਸਤੀਏ ਵਾਲੇ ਤੋਂ ਕੀਤੀ ਗਈ ਜਿੱਥੇ ਕਿ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ੍ਰੀ ਹਰਬੰਸ ਲਾਲ ਜੀ ਨੂੰ ਸ੍ਰੀ ਸੰਦੀਪ ਕੁਮਾਰ ਐੱਚ ਟੀ ਸਰਕਾਰੀ ਪ੍ਰਾਇਮਰੀ ਸਕੂਲ ਸਤੀਏ ਵਾਲਾ ਵੱਲੋਂ ਮਾਸਕ ਦੇ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਇਸ ਦਾ ਅਗਲਾ ਪੜਾਅ ਇੱਕੀ ਤਰੀਕ ਨੂੰ ਜਦੋਂ ਸਕੂਲ ਅਧਿਆਪਕ ਘਰ ਘਰ ਜਾ ਕੇ ਕੋਰੋਨਾ ਬਿਮਾਰੀ ਪ੍ਰਤੀ ਜਾਗਰੂਕਤਾ ਪੈਦਾ ਕਰਨਗੇ ਉਦੋਂ ਸ਼ੁਰੂ ਕੀਤਾ ਜਾਵੇਗਾ ਜਿਸ ਤਹਿਤ ਵੱਖ-ਵੱਖ ਅਧਿਆਪਕਾਂ ਨੂੰ ਅਤੇ ਉਨ੍ਹਾਂ ਦੀਆਂ ਟੀਮਾਂ ਨੂੰ ਮਾਸਕ ਮੁਹੱਈਆ ਕਰਵਾਏ ਜਾਣਗੇ ਇੱਥੇ ਦੱਸਣਯੋਗ ਹੈ ਕਿ ਦਲੀਪ ਸਿੰਘ ਮੈਮੋਰੀਅਲ ਸੋਸਾਇਟੀઠ ਕਿਸੇ ਵੀ ਬਾਹਰੀ ਮਦਦ ਤੋਂ ਬਿਨਾਂ ਕੰਮ ਕਰਦੀ ਹੈ ਸੁਸਾਇਟੀ ਦੇ ਇਸ ਮਿਸ਼ਨ ਦੇ ਕੋਆਰਡੀਨੇਟਰ ਲੈਕਚਰਾਰ ਜਸਵਿੰਦਰ ਸਿੰਘ ਨੇ ਕਿਹਾ ਕਿ ਇਸ ਉਪਰਾਲੇ ਲਈ ਉਹ ਸ੍ਰ. ਪੁਸ਼ਪਿੰਦਰ ਸਿੰਘ ਐਕਸੀਅਨ,  ਸ੍ਰ. ਤਜਿੰਦਰ ਸਿੰਘ ਐਨਆਰਆਈ ਅਤੇ ਸਭ ਤੋਂ ਪਹਿਲਾਂ ਸ੍ਰ. ਅਮਰਜੀਤ ਸਿੰਘ ਭੋਗਲ ਅਤੇ ਸ੍ਰ. ਪਰਮਿੰਦਰ ਸਿੰਘ ਪਿੰਕੀ ਐਮ ਐਲ ਏ ਫਿਰੋਜ਼ਪੁਰ ਦਾ ਦਿਲੋਂઠ ઠਧੰਨਵਾਦ ਕਰਦੇ ਹਾਂ ਉਨ੍ਹਾਂ ਕਿਹਾ ਕਿ ਕੋਰੋਨਾ ਬਿਮਾਰੀ ਤੇ ਜਿੱਤ ਪਾਉਣ ਲਈ ਅਜਿਹੇ ਹੋਰ ਉਪਰਾਲੇ ਲਗਾਤਾਰ ਕੀਤੇ ਜਾਣਗੇ ਤਾਂ ਜੋઠ ઠਜ਼ਿਲ੍ਹਾ ਫਿਰੋਜ਼ਪੁਰ ਅਤੇ ਪੰਜਾਬ ਇਸ ਬਿਮਾਰੀ ਤੇ ਜਿੱਤ ਹਾਸਲ ਕਰ ਸਕੇ।

Read more