ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੇ ਜਥੇਦਾਰ ਗੌਹਰ ”ਆਪੇ ਦੋਸ਼ੀ ਆਪੇ ਦੋਸ਼ ਮੁਕਤ” ਦੀ ਖੇਡ ਨਾਲ ਵਿਵਾਦਾਂ ‘ਚ ਫਸੇ।

ਤਨਖਾਹੀਆ ਹੋਣ ਦੀ ਥਾਂ ਅਵਿਗਿਆਕਾਰ ਜਥੇਦਾਰ ਨੇ ਖੁਦ ਦਾ ਕੇਸ ਸੁਣਿਆ ਅਤੇ ਬੇਦੋਸ਼ ਕਰਾਰ ਪਾਇਆ।

ਅਮ੍ਰਿਤਸਰ 6 ਦਸੰਬਰ ( ਸਰਚਾਂਦ ਸਿੰਘ )

ਤਖ਼ਤ ਸ੍ਰੀ ਹਰਿਮੰਦਰ ਜੀ, ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ‘ਗੌਹਰ ਏ ਮਸਕੀਨ’ ਵਲੋਂ ਕੀਤੇ ਤਖਤ ਸਾਹਿਬ ਦੀ ਮਰਿਯਾਦਾ ਦੇ ਉਲੰਘਣਾ ਦਾ ਮਾਮਲਾ ਨਵਾਂ ਮੋੜ ਲੈ ਗਿਆ ਹੈ। ਤਖਤ ਸਾਹਿਬ ਦੇ ਮਾਣ ਮਰਿਆਦਾ ਪ੍ਰਤੀ ਜਾਨੇ ਅਣਜਾਣੇ ਹੋਇ ਉਲੰਘਣਾ ਲਈ ਖੁਦ ਵਲੋਂ ਖੇਡੀ ਗਈ ”ਆਪੇ ਦੋਸ਼ੀ ਆਪੇ ਦੋਸ਼ ਮੁਕਤ” ਦੀ ਖੇਡ ਨਾਲ ਉਹਆਪ ਤਾਂ ਨਵੇਂ ਵਿਵਾਦਾਂ ਵਿਚ ਘਿਰ ਗਏ ਹਨ, ਉਥੇ ਹੀ ਉਸ ਦੀ ਹਮਾਇਤ ਵਿਚ ਉਤਰਨ ਵਾਲੇ ੪ ਹੋਰ ਗ੍ਰੰਥੀ ਸਾਹਿਬਾਨ ‘ਤੇ ਵੀ ਮਰਿਆਦਾ ਉਲੰਘਣਾ ਜਗ ਜਾਹਰ ਹੋ ਰਹੀ ਹੈ।  ਸਿੱਖ ਇਤਿਹਾਸ ਵਿਚ ਇਹ ਪਹਿਲੀਵਾਰ ਦੇਖਿਆ ਗਿਆ ਕਿ ਕੋਈ ਆਪਣੇ ਰੁਤਬੇ ਅਤੇ ਅਸਰ ਰਸੂਖ ਦਾ ਨਾਜਾਇਜ ਫਾਇਦਾ ਉਠਾ ਕੇ ਆਪਣੇ ਆਪ ਨੂੰ ਦੋਸ਼ ਮੁਕਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਸ ਤਰਾਂ ਦੀ ਕੋਈ ਵੀ ਪਰੰਪਰਾ ਹੀ ਨਹੀਂ। ਸਿਖ ਰਹਿਤ ਮਰਿਯਾਦਾ ਵਿਚ ਕੋਈ ਕਿਸੇ ਤਰਾਂ ਦਾ ਗੁਨਾਹ ਕਰ ਬੈਠਦਾ ਹੈ ਤਾਂ ਉਸ ਨੂੰ ਪੰਜ ਪਿਆਰਿਆਂ ਅਗੇ ਪੇਸ਼ ਹੋਕੇ ਭੁਲ ਬਖਸ਼ਾਉਣਾ ਪੈਦਾ ਹੈ। ਪੰਜ ਪਿਆਰੇ ਵਿਅਕਤੀ ਵਲੋਂ ਕੀਤੇ ਗਏ ਗੁਨਾਹ ਨੂੰ ਮਦੇਨਜਰ ਰਖਦਿਆਂ ਦੋਸ਼ੀ ਨੂੰ ਤਨਖਾਹ ਲਾਉਦੇ ਹਨ। ਜਥੇਦਾਰ ਗੌਹਰ ਦੇ ਕੇਸ ਵਿਚ ਗੁਨਾਹਗਾਰ ਵੀ ਆਪ ਅਤੇ ਪੰਜ ਪਿਆਰੇ ਸਿੰਘਾਂ ਵਿਚ ਵੀ ਆਪ ਹੀ ਬਤੌਰ ਜਥੇਦਾਰ ਬੈਠਦੇ ਹਨ। ਜਦ ਕਿ ਦੋਸ਼ੀ ਤਨਖਾਹੀਆ ਹੁੰਦਾ ਹੈ। ਤਨਖਾਹੀਆ ਅਤੇ ਦੋਸ਼ੀ ਲਈ ਨੂਪੰਜ ਪਿਆਰਿਆਂ ਵਿਚ ਥਾਂ ਨਹੀਂ ਰਖ ਸਕ। ਉਸ ਅਵਗਿਆਕਾਰ ਨੂੰ ਕੋਈ ਅਧਿਕਾਰ ਨਹੀਂ ਕਿ ਉਹ ਆਪ ਆਪਣੇ ਕੇਸ ਨੂੰ ਵਿਚਾਰ ਸਕੇ। ਪਹਿਲੇ ਕੇਸ ਵਿਚ ਤਾਂ ਜਥੇਦਾਰ ਜੀ ਜਾਣੇ ਅਣਜਾਣੇ ਗਲਤੀ ਕਰ ਬੈਠਦੇ ਹਨ ਪਰ ਦੂਜੇ ਕੇਸ ਵਿਚ ਜਾਣੇ ਅਣਜਾਣੇ ਨਾ ਹੋ ਕੇ ‘ਆਪੇ ਦੋਸ਼ੀ ਆਪੇ ਦੋਸ਼ ਮੁਕਤਾ” ਬਣ ਕੇ ਜਾਣਬੁਝ ਕੇ ਗੁਨਾਹ ਕਰ ਲੈਦੇ ਹਨ। ਜਿਸ ਦੀ ਕੋਈ ਮਿਸਾਲ ਨਹੀਂ ਮਿਲਦੀ।  ਆਪ ਹੀ ਦੋਸ਼ ਮੁਕਤ ਹੋਣ ਬਾਰੇ ਸੰਗਤ ਨੂੰ ਆਪਣੇ ਲੈਟਰਪੈਡ ਉਹ ਵੀ ਬਤੌਰ ਜਥੇਦਾਰ ਸੰਦੇਸ਼ ਦਿਤਾ ਗਿਆ ਕਿ ਮਾਮਲਾ ਖਤਮ ਹੋਗਿਆ ਹੈ। ਸੰਗਤਾਂ ਗਲਤ ਅਨਸਰਾਂ ਦੇ ਗੁਮਰਾਹ ਕੁੰਨ ਪ੍ਰਚਾਰ ਤੋਂ ਸੁਚੇਤ ਰਹਿਣ। ਇਸ ਆਦੇਸ਼ ‘ਤੇ ਆਪ ਖੁਦ ਜਥੇਦਾਰ ਰਣਜੀਤ ਸਿੰਘ, ਤੋਂ ਇਲਾਵਾ ਪਿਆਰਿਆਂ ਦੇ ਰੂਪ ਵਿਚ ਜਿਨਾਂ ਚਾਰ ਸਿੰਘਾਂ ਦੇ ਦਸਤਖਤ ਅੰਕਿਤ ਹਨ। ਉਹ ਵੀ ਮਰਿਆਦਾ ਉਲੰਘਣਾ ਦੇ ਘੇਰੇ ਵਿਚ ਫਸ ਚੁਕੇ ਹਨ ਕਿਉ ਕਿ ਮਰਿਆਦਾ ਅਨੁਸਾਰ ਪੰਜ ਪਿਆਰਿਆਂ ਵਿਚ ਅਵਿਗਿਆਕਾਰ ਨਹੀਂ ਬੈਠ ਸਕਦਾ ਫਿਰ ਇਨਾਂ ਨੇ ਇਕ ਦੋਸ਼ੀ ਨੂੰ ਕਿਵੇ ਪੰਜ ਪਿਆਰਿਆਂ ਦੀ ਗੁਰੂ ਸੰਸਥਾ ਵਿਚ ਜਗਾ ਦੇ ਦਿਤੀ?  

ਜਥੇਦਾਰ ਗੌਹਰ ਦੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ਤੋਂ ਬਾਅਦ ਸੰਗਤਾਂ ਵਿਚ ਭਾਰੀ ਰੋਸ ਹੈ, ਉਥੇ ਸਿੱਖ ਆਗੂਆਂ ਨੇ ਵੀ ਜਥੇਦਾਰ ਵੱਲੋਂ ਮਰਿਯਾਦਾ ਦੀ ਉਲੰਘਨਾ ਕਰਨ ਨੂੰ ਚਿੰਤਾ ਦਾ ਵਿਸ਼ਾ ਦੱਸਿਆ ਹੈ। ਜਥੇਦਾਰ ਵੱਜੋਂ ਮੁੱਖ ਸੇਵਾਦਾਰ ਹੀ ਮਰਿਯਾਦਾ ਤੋਂ ਜਾਣੂ ਨਾ ਹੋਵੇ, ਇਸ ਤੋਂ ਵੱਧ ਚਿੰਤਾ ਵਾਲੀ ਗੱਲ ਕੋਈ ਹੋਰ ਨਹੀਂ ਹੋ ਸਕਦੀ। ੯ ਸਤੰਬਰ ੨੦੧੯ ਨੂੰ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਨਵ ਨਿਯੁਕਤ ਜਥੇਦਾਰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਗੌਹਰ ਨੇ ਤਖਤ ਸਾਹਿਬ ਦੀ ਮਰਿਆਦਾ ਨੂੰ ਭੰਗ ਕੀਤਾ। ਜਥੇਦਾਰ ਗੌਹਰ ਤਖਤ ਸਾਹਿਬ ਵਿਖੇ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਪਹਿਲਾਂ ਪਜਾਮਾ ਪਾ ਕੇ ਦਾਖ਼ਲ ਹੋਣਾ ਅਤੇ ਉਸ ਤੋਂ ਉਪਰੰਤ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਹੀ ਸੰਗਤ ਦੀ ਮੌਜੂਦਗੀ ਵਿਚ ਪਜਾਮਾ ਉਤਾਰਨਾ ਕਈ ਸਵਾਲ ਖੜੇ ਕਰ ਰਿਹਾ ਹੈ। ਆਮ ਇਨਸਾਨ ਦੇ ਦੋ ਬਟਨ ਖੁਲੇ ਰਹਿਣ ਜਾਂ ਸਿਰ ‘ਤੇ ਕਪੜਾ, ਚੁੰਨੀ ਜਾਂ ਦਸਤਾਰ ਨਾ ਹੋਣ ‘ਤੇ ਪਹਿਰੇਦਾਰਾਂ ਵਲੋਂ ਝਿੜਕ ਵੀ ਸਹਿਣੀ ਪੈਦੀ ਹੈ। ਇਥੇ ਜਥੇਦਾਰ ਵਲੋਂ ਨਿਸੰਗ ਸਭ ਦੇ ਸਾਹਮਣੇ ਪਜਾਮਾ ਉਤਾਰਿਆ ਜਾ ਰਿਹਾ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਸੰਗਤ ਦੇ ਰੋਸ ਨੰ ਦੇਖਦਿਆਂ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਨੇ ਅਸਰ ਰਸੂਖ ਵਰਤਆਿ ਅਤੇ ਮਾਮਲੇ ਨੂੰ ਸ਼ਾਤ ਕਰਨ ਲਈ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਪੰਜਾਂ ਪਿਆਰਿਆਂ ਪਾਸੋਂ ਪੱਤਰ ਜਾਰੀ ਕਰਵਾ ਲਿਆ ਗਿਆ । ਆਦੇਸ਼ ਪੱਤਰ ਦੀ ਇਬਾਦਤ ਇਸ ਪ੍ਰਕਾਰ ਹੈ ਕਿ ”ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਿੰਘ ਸਾਹਿਬਾਨ ਵੱਲੋਂ ਇਹ ਸੰਦੇਸ਼ ਦਿੱਤਾ ਜਾਂਦਾ ਹੈ, ਕਿ ਸਤਿਕਾਰ ਯੋਗ ਸਿੰਘ ਸਾਹਿਬ ਜਥੇਦਾਰ ਗਿਆਨੀ ਰਣਜੀਤ ਸਿੰਘ ਦੁਆਰਾ ਪਿਛਲੇ ਦਿਨੀਂ ਸੇਵਾ ਦੌਰਾਨ ਜੋ ਭੁਲ ਹੋ ਗਈ ਸੀ, ਉਸ ‘ਤੇ ਦੀਰਘ ਵਿਚਾਰ ਕਰਦਿਆਂ ਪੰਜ ਪਿਆਰੇ ਸਿੰਘ ਸਾਹਿਬਾਨ ਦੁਆਰਾ ਇਹ ਮਾਮਲਾ ਭੋਲੇਪਨ ਵਿਚ ਹੋਇਆ ਪਾਇਆ ਗਿਆ ਅਤੇ ਪੰਜ ਪਿਆਰੇ ਸਿੰਘ ਸਾਹਿਬਾਨ ਵਲੋਂ ਜਥੇਦਾਰ ਦੁਆਰਾ ਕੜਾਹ ਪ੍ਰਸਾਦਿ ਕਰਾਉਂਣ ਅਤੇ ਖਿਮਾ ਯਾਚਨਾ ਦੀ ਅਰਦਾਸ ਕੀਤੀ ਗਈ। ਜਿਸ ‘ਤੇ ਇਹ ਮਾਮਲਾ ਖਤਮ ਹੋ ਗਿਆ ਅਤੇ ਪੰਜ ਪਿਆਰੇ ਸਿੰਘ ਸਾਹਿਬਾਨ ਨੇ ਸੰਗਤਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਉਹ ਗਲਤ ਅਨਸਰਾਂ ਦੇ ਗੁਮਰਾਹ ਕੁੰਨ ਪ੍ਰਚਾਰ ਤੋਂ ਸੁਚੇਤ ਰਹਿਣ। ”  ਪੰਜ ਪਿਆਰੇ ਸਿੰਘ ਸਾਹਿਬਾਨ ਵਿਚ ਜਿਥੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਾਜਿੰਦਰ ਸਿੰਘ, ਮੀਤ ਗ੍ਰੰਥੀ ਭਾਈ ਦਲੀਪ ਸਿੰਘ, ਸੀਨੀਅਰ ਮੀਤ ਗ੍ਰੰਥੀ ਭਾਈ ਬਲਦੇਵ ਸਿੰਘ, ਗ੍ਰੰਥੀ ਭਾਈ ਗੁਰਦਿਆਲ ਸਿੰਘ ਨੂੰ ਸ਼ਾਮਲ ਕੀਤਾ ਉਥੇ ਹੀ ਆਪ ਖੁੱਦ ਪੰਜਾਂ ਵਿਚ ਸ਼ਾਮਲ ਹੁੰਦੇ ਹੋਏ ਜਥੇਦਾਰ ਰਣਜੀਤ ਸਿੰਘ ਗੋਹਰ ਸ਼ਾਮਲ ਹੋਏ। ਸੋ ਤਖਤ ਸਾਹਿਬ ਦੀ ਮਰਿਆਦਾ ਨਾਲ ਜੁੱੜੇ ਹੋਣ ਕਾਰਨ ਇਸ ਮਾਮਲੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵਿਚਾਰਿਆ ਜਾਣਾ ਚਾਹੀਦਾ ਹੈ। ਮਾਮਲੇ ਨੂੰ ਸੰਜੀਦਗੀ ਪ੍ਰਤੀ ਸਿਖ ਜਥੇਬੰਦੀਆਂ, ਨਿਹੰਗ ਸਿੰਘ ਜਥੇਬੰਦੀਆਂ , ਦਮਦਮੀ ਟਕਸਾਲ ਅਤੇ ਸੰਤ ਸਮਾਜ ਨੂੰ ਵੀ ਆਪਣਾ ਬਣਦਾ ਰੋਲ ਅਦਾ ਕਰਨਾ ਚਾਹੀਦਾ ਹੈ। ਤਾਂ ਕਿ ਭਵਿਖ ਦੌਰਾਨ ਕੋਈ ਵੀ ਵਿਅਕਤੀ ਮਰਿਆਦਾ ਨਾਲ ਖਿਲਵਾੜ ਕਰਨ ਦੀ ਜੁੱਰਤ ਨਾ ਕਰ ਸਕੇ।

Read more