ਤੇਰੇ ਯਾਰ ਨੂੰ ਦੱਬਣ ਨੂੰ ਫਿਰਦੈ ਸੀ ਪਰ ਦੱਬਦਾ ਕਿੱਥੇ ਐ…. -ਸੰਗਰੂਰ ‘ਚ ਭਗਵੰਤ ਨੇ ਝਾੜੂ ਨਾਲ ਵਿਰੋਧੀ ਹੂੰਝੇ


”ਨੀਂ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੈ ਸੀ ਪਰ ਦੱਬ ਦਾ ਕਿੱਥੇ ਆ…..ਲੋਕਾਂ ਦੇ ਦਿਲਾਂ ‘ਚ ਵੱਸਦਾ ਗੱਭਰੂ ਨਿਕਲਦਾ ਕਿੱਥੇ ਆ…..”। ਇਹ ਗਾਣਾ ਭਗਵੰਤ ਮਾਨ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਦੱਬ ਕੇ ਚਲਾਇਆ। ਸੰਗਰੂਰ ਦੇ ਸੱਥਾਂ ਅਤੇ ਗਲੀਆਂ ਵਿਚ ਮਾਨ ਦੀ ਗੱਡੀ ਉਤੇ ਰੱਖੇ ਸਪੀਕਰ ਵਿਚ ਲਗਾਤਾਰ ਇਹੀ ਗਾਣਾ ਵੱਜਦਾ  ਵੇਖਿਆ ਗਿਆ। ਸੰਗਰੂਰ ਲੋਕ ਸਭਾ ਸੀਟ ਦੇ ਆਏ ਨਤੀਜਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਸੰਗਰੂਰ ‘ਚ ਭਗਵੰਤ ਮਾਨ ਨੇ ਆਮ ਆਦਮੀ ਦੇ ਝਾੜੂ ਨਾਲ ਵਿਰੋਧੀਆਂ ਨੂੰ ਹੂੰਝ ਕੇ ਰੱਖ ਦਿੱਤਾ ਹੈ। ਜਿੱਤਣ ਤੋਂ ਬਾਅਦ ਮਾਨ ਨੇ ਖੁਸ਼ੀ ਦੇ ਹੰਝੂਆਂ ਨਾਲ ਭਰ ਦਿਲ ਦੀ ਆਵਾਜ਼ ‘ਚ ਕਿਹਾ ਕਿ ਮੈਂ ਸੰਗਰੂਰ ਦੇ ਲੋਕਾਂ ਦਾ ਜ਼ਿੰਦਗੀ ਭਰ ਲਈ ਕਰਜ਼ਾਈ ਰਹਾਂਗਾ, ਜਿੰਨਾ ਨੇ ਇਨਕਲਾਬ ਦਾ ਝੰਡਾ ਬੁਲੰਦ ਰੱਖਿਆ। ਉਨ੍ਹਾਂ ਕਿਹਾ ਕਿ ਮੇਰੇ ਵਿਰੋਧੀਆਂ ਕਾਂਗਰਸੀਆਂ, ਅਕਾਲੀਆਂ ਅਤੇ ਇੱਥੋਂ ਤੱਕ ਕਿ ਆਪ ਦੀ ਪਿੱਠ ‘ਚ ਛੁਰਾ ਮਾਰਨ ਵਾਲਿਆਂ ਨੇ ਮੈਨੂੰ ਹਰਾਉਣ ਲਈ ਅੱਡੀਆਂ ਚੁੱਕ-ਚੁੱਕ ਕੇ ਜ਼ੋਰ ਲਾਇਆ ਹੋਇਆ ਸੀ ਪਰ ਉਹ ਲੋਕਾਂ ਦੀ ਅਤਵਾਜ਼ ਨੂੰ ਦਬਾ ਨਹੀਂ ਸਕੇ।

Read more