ਤਿੰਨ ਨਵੇਂ ਡੀਜੀਪੀ ਨੂੰ ਮਿਲੇ ਅਹੁਦੇ, ਹਰਪ੍ਰੀਤ ਸਿੱਧੂ ਨੂੰ ਮੁੜ ਐਸਟੀਐਫ ਦਾ ਮੁਖੀ ਲਾਇਆ

ਸਰਕਾਰ ਵੱਲੋਂ 27 ਆਈ.ਪੀ.ਐਸ. ਤੇ 5 ਪੀ.ਪੀ.ਐਸ ਅਫਸਰਾਂ ਦੇ ਤਬਾਦਲੇ

ਚੰਡੀਗੜ• 18 ਜੁਲਾਈ:

ਪੰਜਾਬ ਸਰਕਾਰ ਨੇ ਅੱਜ ਨਵੇਂ ਹੁਕਮ ਜਾਰੀ ਕਰਕੇ ਤਰੱਕੀ ਪ੍ਰਾਪਤ ਤਿੰਨ ਨਵੇਂ ਡੀਜੀਪੀ ਨੂੰ ਅਹੁਦੇ ਦੇ ਦਿੱਤੇ ਹਨ ਜਦਕਿ 27 ਹੋਰ ਆਈ.ਪੀ.ਐਸ  ਅਤੇ 5 ਪੀ.ਪੀ.ਐਸ.ਅਧਿਕਾਰੀਆਂ ਦੇ ਤਬਾਦਲੇ ਅਤੇ ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਹਨ।

ਜਾਰੀ ਹੁਕਮਾਂ ਅਨੁਸਾਰ ਪ੍ਰਬੋਧ ਕੁਮਾਰ ਨੂੰ ਵਿਸ਼ੇਸ਼ ਡੀਜੀਪੀ ਅਤੇ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸਨ ਲਾ ਦਿੱਤਾ ਹੈ ਰੋਹਿਤ ਚੌਧਰੀ ਨੂੰ ਡੀਜੀਪੀ ਨੀਤੀ ਅਤੇ ਨਿਯਮ ਜਦ ਕਿ ਇਕਬਾਲਪ੍ਰੀਤ ਸਹੋਤਾ ਨੂੰ ਵਿਸ਼ੇਸ਼ ਡੀਜੀਪੀ ਆਰਮਡ ਬਟਾਲੀਅਨ ਜਲੰਧਰ ਵਿਖੇ ਹੀ ਲਾ ਦਿੱਤਾ ਹੈ 

ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਤੇ ਏਡੀਜੀਪੀ ਹਰਪ੍ਰੀਤ ਸਿੰਘ ਸਿੱਧੂ ਹੁਣ ਵਿਸ਼ੇਸ਼ ਟਾਸਕ ਫੋਰਸ ਦੇ ਮੁਖੀ ਹੋਣਗੇ। ਗੁਰਪ੍ਰੀਤ ਕੌਰ ਦਿਓ ਨੂੰ ਏਡੀਜੀਪੀ ਕ੍ਰਾਈਮ ਅਤੇ ਪ੍ਰਵੀਨ ਕੁਮਾਰ ਸਿਨ•ਾ ਨੂੰ ਕਾਰਜਕਾਰੀ ਏਡੀਜੀਪੀ ਜੇਲ•ਾਂ ਲਾ ਦਿੱਤਾ ਹੈ।

ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਈ.ਪੀ.ਐਸ ਅਧਿਕਾਰੀ  ਏ.ਡੀ.ਜੀ.ਪੀ. ਪ੍ਰਸਾਸਨ ਗੌਰਵ ਯਾਦਵ ਨੂੰ ਲਿਟੀਗੇਸ਼ਨ ਵਿੰਗ ਦਾ ਕਾਰਜਭਾਰ ਸੌਂਪਿਆ ਗਿਆ ਹੈ।

      ਇਸੇ ਤਰਾਂ ਈਸ਼ਵਰ ਸਿੰਘ ਨੂੰ ਏ.ਡੀ.ਜੀ.ਪੀ. ਕਾਨੂੰਨ ਤੇ ਵਿਵਸਥਾ, ਏ.ਡੀ.ਜੀ.ਪੀ. ਨੀਤੀ ਤੇ ਨਿਯਮ ਸ੍ਰੀ ਜਤਿੰਦਰ ਕੁਮਾਰ ਨੂੰ ਡਾਇਰੈਕਟਰ ਐਸ.ਸੀ.ਆਰ.ਬੀ. ਪੰਜਾਬ ਦਾ ਵਾਧੂ ਚਾਰਜ, ਏ.ਡੀ.ਜੀ.ਪੀ. ਸਸ਼ੀ ਪ੍ਰਭਾ ਦਿਵੇਦੀ ਨੂੰ ਇਸਤਰੀਆਂ ਸਬੰਧੀ ਮਾਮਲੇ ਪੰਜਾਬ ਦਾ ਵਾਧੂ ਚਾਰਜ, ਏ.ਡੀ.ਜੀ.ਪੀ. ਤਾਲਮੇਲ ਆਰ.ਐਨ. ਢੋਕੇ ਨੂੰ ਏ.ਡੀ.ਜੀ.ਪੀ. ਸੁਰੱਖਿਆ ਤੇ ਕਮਿਉਨਿਟੀ ਅਫੇਅਰਜ਼ ਤੇ ਐਨ.ਆਰ.ਆਈ. ਪੰਜਾਬ ਵਜੋਂ ਤਾਇਨਾਤ ਕੀਤਾ ਗਿਆ ਹੈ।

ਬੁਲਾਰੇ ਨੇ ਦੱਸਿਆ ਕਿ ਬੀ. ਚੰਦਰ ਸ਼ੇਖਰ ਨੂੰ ਆਈ.ਜੀ ਕਰਾਈਮ(ਬੀਓਆਈ) ਪੰਜਾਬ, ਪਰਮੋਦ ਬਾਨ ਨੂੰ ਆਈ.ਜੀ, ਸੂਚਨਾ ਤਕਨਾਲੋਜੀ ਤੇ ਦੂਰਸੰਚਾਰ ਪੰਜਾਬ, ਜੀ ਨਾਗੇਸ਼ਵਰ ਰਾਓ ਨੂੰ ਆਈ.ਜੀ, ਐਸ.ਟੀ.ਐਫ, ਪੰਜਾਬ, ਬਲਕਾਰ ਸਿੰਘ ਨੂੰ ਆਈ.ਜੀ ਵਿਸ਼ੇਸ਼ ਜਾਂਚ (ਬੀਓਆਈ) ਪੰਜਾਬ, ਐਲ.ਕੇ ਯਾਦਵ ਨੂੰ ਆਈ.ਜੀ-ਕਮ- ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ, ਮੋਹਨੀਸ਼ ਚਾਵਲਾ ਨੂੰ ਆਈ.ਜੀ-ਕਮ-ਡਾਇਰੈਕਟਰ ਈ.ਓ.ਡਬਲਿਊ, ਵਿਜੀਲੈਂਸ ਬਿਊਰੋ ਪੰਜਾਬ, ਸ਼ਿਵੇ ਕੁਮਾਰ ਵਰਮਾ ਨੂੰ ਆਈ.ਜੀ ਕਰਾਈਮ(ਬੀਓਆਈ) ਪੰਜਾਬ, ਆਈ.ਜੀ, ਪੀ.ਏ.ਪੀ ਜਲੰਧਰ ਜਸਕਰਨ ਸਿੰਘ ਨੂੰ ਆਈ.ਜੀ ਆਫਤ ਪ੍ਰਬੰਧਨ ਪੰਜਾਬ ਦਾ ਵਾਧੂ ਚਾਰਜ, ਗੁਰਪ੍ਰੀਤ ਸਿੰਘ ਤੂਰ ਨੂੰ ਡੀਆਈਜੀ ਐਸਟੀਐਫ ਪੰਜਾਬ, ਵਿਵੇਕ ਸ਼ੀਲ ਨੂੰ ਐਸ.ਐਸ.ਪੀ ਫਿਰੋਜ਼ਪੁਰ, ਕੁਲਦੀਪ ਸਿੰਘ ਨੂੰ ਐਸਐਸਪੀ ਐਸ.ਏ.ਐਸ ਨਗਰ , ਦੀਪਕ ਹਿਲੋਰੀ ਨੂੰ ਐਸ.ਐਸ.ਪੀ ਪਠਾਨਕੋਟ, ਗੌਰਵ ਗਰਗ ਨੂੰ ਐਸ.ਐਸ.ਪੀ ਹੁਸ਼ਿਆਰਪੁਰ, ਧਰੁਵ ਦਾਈਆ ਨੂੰ ਐਸ.ਐਸ.ਪੀ. ਤਰਨ ਤਾਰਨ, ਗੁਲਨੀਤ ਸਿੰਘ ਖ਼ੁਰਾਨਾ ਨੂੰ ਏ.ਆਈ.ਜੀ. ਸੀਆਈ ਪੰਜਾਬ ਐਸ.ਏ.ਐਸ ਨਗਰ, ਜੇ.ਐਲਨਚੇਜ਼ੀਅਨ ਨੂੰ ਏ.ਆਈ.ਜੀ ਨੂੰ ਅਮਲਾ-2, ਸੀਪੀਓ ਪੰਜਾਬ ਅਤੇ ਹਰਚਰਨ ਸਿੰਘ ਭੁੱਲਰ ਨੂੰ ਵਿਜੀਲੈਂਸ ਬਿਊਰੋ  ਪੰਜਾਬ ਵਿਖੇ ਤਾਇਨਾਤ ਕੀਤਾ ਗਿਆ ਹੈ।

      ਇਸੇ ਤਰਾਂ ਪੀਪੀਐਸ ਅਧਿਕਾਰੀਆਂ ਵਿੱਚ ਸੰਦੀਪ ਗੋਇਲ ਨੂੰ ਐਸ.ਐਸ.ਪੀ ਲੁਧਿਆਣਾ(ਦਿਹਾਤੀ), ਭੁਪਿੰਦਰ ਸਿੰਘ ਨੂੰ ਐਸ.ਐਸ.ਪੀ ਫਾਜ਼ਿਲਕਾ, ਵਰਿੰਦਰ ਸਿੰਘ ਬਰਾੜ ਅਤੇ ਪਰਮਪਾਲ ਸਿੰਘ ਨੂੰ ਵਿਜੀਲੈਂਸ ਬਿਊਰੋ ਪੰਜਾਬ ਅਤੇ ਨਰਿੰਦਰ ਭਾਰਗਵ ਨੂੰ ਐਸਐੇਸਪੀ ਮਾਨਸਾ ਲਗਾਇਆ ਗਿਆ ਹੈ।   

Read more