ਡੇਰਾ ਸਿਰਸਾ ਮੁਖੀ ਤੋਂ ਜੇਲ੍ਹ ‘ਚ ਪੁੱਛਗਿੱਛ ਕਰੇਗੀ ਐਸਆਈਟੀ


-ਹਰਿਆਣਾ ਸਰਕਾਰ ਨੇ ਦਿੱਤੀ ਪ੍ਰਵਾਨਗੀ
ਚੰਡੀਗੜ੍ਹ, 19 ਜੁਲਾਈ
ਬਹਿਬਲ ਕਲਾਂ ਗੋਲੀ ਕਾਂਡ ਅਤੇ ਕੋਟਕਪੂਰਾ ਪੁਲਿਸ ਫਾਇਰਿੰਗ ਦੇ ਕੇਸਾਂ ਦੀ ਜਾਂਚ ਕਰ ਰਹੀ ਐਸਆਈਟੀ ਨੂੰ ਹਰਿਆਣਾ ਸਰਕਾਰ ਨੇ ਡੇਰਾ ਸਿਰਸਾ ਮੁਖੀ ਰਾਮ ਰਾਹੀਮ ਤੋਂ ਪੁੱਛਗਿੱਛ ਕਰਨ ਲਈ ਮਨਜ਼ੂਰੀ ਦੇ ਦਿੱਤੀ ਹੈ। ਇਸ ਦੀ ਪੁਸ਼ਟੀ ਕਰਦਿਆਂ ਐਸਟੀਐਫ ਦੇ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਦੱਸਿਆ ਕਿ ਡੇਰਾਮੁਖੀ ਤੋਂ ਜੇਲ੍ਹ ‘ਚ ਪੁੱਛਗਿੱਛ ਕਰਨ ਲਈ ਐਸਆਈਟੀ ਨੇ ਅਦਾਲਤ ਰਾਹੀਂ ਹਰਿਆਣਾ ਸਰਕਾਰ ਤੋਂ ਜੇਲ੍ਹ ਵਿਚ ਮਨਜ਼ੂਰੀ ਮੰਗੀ ਸੀ ਜਿਸ ਨੂੰ ਕਈ ਦਿਨ ਪਹਿਲਾਂ ਹਰਿਆਣਾ ਸਰਕਾਰ ਨੇ ਪ੍ਰਵਾਨਗੀ ਦੇ ਦਿੱਤੀ ਸੀ। ਡੇਰਾਮੁਖੀ ਤੋਂ ਕਦੋਂ ਪੁੱਛਗਿੱਛ ਕਰਨੀ ਹੈ ਇਸ ਸਬੰਧੀ ਐਸਆਈਟੀ ਨੇ ਅਜੇ ਫੈਸਲਾ ਨਹੀਂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਡੇਰਾਮੁਖੀ ਤੋਂ ਪੁੱਛਗਿੱਛ ਕਰਨ ਲਈ ਤਿਆਰੀ ਕੀਤੀ ਜਾ ਰਹੀ ਹੈ।

Read more