ਡੀ.ਸੀ ਦਫ਼ਤਰ ਕਰਮਚਾਰੀਆਂ ਵੱਲੋਂ ਹੜਤਾਲ ਮੁਲਤਵੀ

ਕੱਲ੍ਹ ਤੋਂ ਆਮ ਦਿਨਾਂ ਵਾਂਗ ਦਫਤਰਾਂ `ਚ ਕੰਮ

18 ਜੂਨ ਤੋਂ ਕਮਲ ਛੋੜ ਹੜਤਾਲ ‘ਤੇ ਗਏ ਡੀ.ਸੀ.ਦਫ਼ਤਰ ਕਰਮਚਾਰੀਆ ਨੇ ਅੱਜ ਹੜਤਾਲ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਹੈ।ਯੂਨੀਅਨ ਦੇ ਸੂਬਾ ਪ੍ਰਧਾਨ ਬਾਡੀ ਨੇ ਅੱਜ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਮਾਲ ਅਤੇ ਮੁੜ ਵਸੇਬਾ, ਮੈਡਮ ਕਲਪਨਾ ਬਰੂਆ ਮਿੱਤਲ ਆਈਏਐਸ, ਸੰਦੀਪ ਸੰਧੂ ੳਐਸਡੀ ਮੁੱਖ ਮੰਤਰੀ,ਸ਼੍ਰੀ ਰਾਜੀਵ ਪ੍ਰਾਸ਼ਰ ਆਈਏਐਸ ਨਾਲ ਮੀਟਿੰਗ ਕਰਕੇ ਕੁਝ ਮੰਗਾਂ ਦੇ ਪੱਤਰ ਮੌਕੇ ‘ਤੇ ਜਾਰੀ ਕਰਨ ਅਤੇ ਬਾਕੀ ਮੰਗਾਂ ਦੇ ਪੱਤਰ ਅਗਲੇ ਕੁਝ ਦਿਨਾਂ  ਵਿੱਚ ਜਾਰੀ ਕਰਨ ਦਾ ਫੈਸਲਾ ਕੀਤਾ ਗਿਆ।ਸੁਪਰਡੈਂਟ ਗਰੇਡ-1 ਦੀ ਤਰੱਕੀ ਲਈ ਡੀਪੀਸੀ ਦੀ ਮੀਟਿੰਗ 27 ਜੂਨ ਨੂੰ ਤਹਿ ਹੋਣ ਨਾਲ ਯੂਨੀਅਨ ਦੇ ਅਧਿਕਾਰੀਆਂ ਦੁਆਰਾ ਹੜਤਾਲ ਮੁਲਤਵੀ ਕਰਕੇ ਕੱਲ੍ਹ ਤੋਂ ਆਮ ਦਿਨਾਂ ਵਾਂਗ ਦਫਤਰਾਂ ਵਿੱਚ ਕੰਮ ਕਰਨ ਦਾ ਫੈਸਲਾ ਕੀਤਾ ਗਿਆ।
   

Read more