ਜਿੰਨਾ ਚਿਰ ਨਵੇਂ ਡੀਜੀਪੀ ਦੀ ਚੋਣ ਨਹੀਂ ਹੁੰਦੀ ਉਨ੍ਹਾਂ ਚਿਰ ਸੇਵਾ ਨਿਭਾਵਾਂਗਾ : ਡੀਜੀਪੀ


-ਮੁੱਖ ਮੰਤਰੀ ਨੂੰ ਅਸਤੀਫਾ ਭੇਜਣ ਤੋਂ ਕੀਤਾ ਇਨਕਾਰ
ਚੰਡੀਗੜ੍ਹ, 18 ਜਨਵਰੀ
ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਆਪਣੇ ਅਸਤੀਫੇ ਦੀਆਂ ਅਫਵਾਹਾਂ ਸਬੰਧੀ ਸਪਸ਼ਟ ਕੀਤਾ ਹੈ ਕਿ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ ਹੈ। ਜਦੋਂ ਤੱਕ ਸਰਕਾਰ ਵਲੋਂ ਨਵਾਂ ਡੀਜੀਪੀ ਨਿਯੁਕਤ ਨਹੀਂ ਕੀਤਾ ਜਾਂਦਾ ਉਦੋਂ ਤੱਕ ਮੈਂ ਆਪਣੇ ਅਹੁਦੇ ਉਤੇ ਕੰਮ ਕਰਾਂਗਾ। ਮੁੱਖ ਮੰਤਰੀ ਨੂੰ ਅਸਤੀਫਾ ਭੇਜਣ ਦੀਆਂ ਅਫਵਾਹਾਂ ਦਾ ਖੰਡਨ ਕਰਦਿਆਂ ਡੀਜੀਪੀ ਨੇ ਕਿਹਾ ਕਿ ਇਨ੍ਹਾਂ ਵਿਚ ਕੋਈ ਸੱਚਾਈ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਕਾਰਜਕਾਲ ਵਿਚ ਹੋਇਆ ਨਵਾਂ ਵਾਧਾ 31 ਜਨਵਰੀ ਤੋਂ ਬਾਅਦ ਨਹੀਂ ਲੈਣ ਦੇ ਹੱਕ ਵਿਚ ਹਨ। ਡੀਜੀਪੀ ਨੇ ਕਿਹਾ ਕਿ ਜਿੰਨਾ ਚਿਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚਾਹੁਣ ਉਨ੍ਹਾਂ ਚਿਰ ਮੈਂ ਨਵੇਂ ਡੀਜੀਪੀ ਦੀ ਚੋਣ ਤੱਕ ਆਪਣੇ ਅਹੁਦੇ ਉਤੇ ਸੇਵਾ ਨਿਭਾਵਾਂਗਾ।

Read more