ਜਾਣੋਂ ਕੀ ਹੈ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ, 330 ਰੁਪਇਆਂ ਵਿੱਚ ਮਿਲਦੇ ਹਨ 2 ਲੱਖ ਰੁਪਏ

Gurwinder Singh Sidhu

ਕੇਂਦਰ ਸਰਕਾਰ ਦੁਆਰਾ ਆਪਣੇ ਨਾਗਰਿਕਾਂ ਦੀ ਸੁਰੱਖਿਆ ਪ੍ਰਤੀ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ।ਇਸੇ ਲਈ ਸਰਕਾਰ ਵੱਲੋਂ ਆਪਣੇ ਨਾਗਰਿਕਾਂ ਦੀ ਭਲਾਈ ਲਈ ਵੱਖ-ਵੱਖ ਤਰ੍ਹਾਂ ਦੀਆਂ ਯੋਜਨਾਵਾਂ ਚਲਾਈਆਂ ਜਾਂਦੀਆਂ ਹਨ।ਭਾਰਤ ਸਰਕਾਰ ਵੱਲੋਂ ਦੇਸ਼ ਦੇ ਕਿਸੇ ਵੀ ਨਾਗਰਿਕ ਮੌਤ ਹੀ ਜਾਣ ‘ਤੇ ਉਸਦੇ ਪਰਿਵਾਰ ਨੂੰ ਸਹਾਇਤਾ ਦੇਣ ਲਈ ਪ੍ਰਧਾਨ ਮੰਤਰੀ ਜੀਵਨ ਜਯੋਤੀ ਸੁਰੱਖਿਆ ਯੋਜਨਾ ਚਲਾਈ ਜਾਂਦੀ ਹੈ।ਜਿਸਦੇ ਅੰਤਰਗਤ ਬੀਮਾ ਧਾਰਕ ਦੀ ਮੋਤ ਹੋ ਜਾਣ ਤੋਂ ਬਾਅਦ ਪਰਿਵਾਰ ਨੂੰ 2 ਲੱਖ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾਂਦੀ ਹੈ।

ਕੀ ਹੈ ਯੋਜਨਾ
ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ 18 ਤੋਂ 50 ਸਾਲ ਤੱਕ ਦੀ ਉਮਰ ਦੇ ਨਾਗਰਿਕ ਹੀ ਕਰਵਾ ਸਕਦੇ ਹਨ।ਇਹ ਇਕ ਅਜਿਹੀ ਯੋਜਨਾ ਹੈ ਜਿਸ ਨੂੰ ਤਹਾਨੂੰ ਹਰ ਸਾਲ ਬੀਮਾ ਰਿਨੀਊ ਕਰਵਾਉਣਾ ਪੈਂਦਾ ਹੈ।ਇਸ ਯੋਜਨਾ ਤਹਿਤ ਸਾਨੂੰ ਇਕ ਸਾਲ ਦੇ 330 ਰੁਪਏ ਭਰਨੇ ਪੈਂਦੇ ਹਨ।ਜਿਸ ਦੇ ਨਾਲ ਸਾਡਾ 2 ਲੱਖ ਰੁਪਏ ਤੱਕ ਦਾ ਸਲਾਨਾ ਬੀਮਾ ਹੋ ਜਾਵੇਗਾ।

ਕਿਸ ਤਰ੍ਹਾਂ ਕਰਵਾਇਆ ਜਾਂਦਾ ਹੈ ਬੀਮਾ
ਇਸ ਯੋਜਨਾ ਦਾ ਲਾਭ ਲੈਣ ਲਈ ਤੁਹਾਡਾ ਬੈਕ ਖਾਤਾ ਹੋਣਾ ਬਹੁਤ ਜਰੂਰੀ ਹੈ।ਤੁਸੀਂ ਆਪਣੇ ਬੈਂਕ ਖਾਤੇ ਵਾਲੀ ਬੈਂਕ ਬ੍ਰਾਚ ਵਿੱਚ ਜਾ ਕੇ ਨਿਰਧਾਰਿਤ ਫਾਰਮ ਭਰ ਕੇ ਇਹ ਯੋਜਨਾ ਦਾ ਲਾਭ ਲੈ ਸਕਦੇ ਹੋ।ਇਸ ਯੋਜਨਾ ਦੇ ਲਈ ਤੁਹਾਨੂੰ ਆਪਣੇ ਆਪ ਬੀਮਾ ਰਿਨੀਊ ਕਰਨ ਦੀ ਸਹੂਲਤ ਨੂੰ ਵੀ ਅਗਿਆ ਦੇਣੀ ਪੈਂਦੀ ਹੈ।ਬਹੁਤ ਸਾਰਿਆਂ ਬੈਕਾਂ ਵੱਲੋਂ ਇਹ ਯੋਜਨਾ ਡਿਜੀਟਲ ਮਧਿਅਮ ਇੰਟਰਨੈਟ ਅਤੇ ਮੋਬਾਇਲ ਬੈਕਿੰਗ ਰਾਂਹੀ ਵੀ ਸ਼ੁਰੂ ਕੀਤੀ ਹੋਈ ਹੈ।

ਯੋਜਨਾ ਦੀ ਮਿਆਦ ਅਤੇ ਰਿਨੀਊ ਕਰਵਾਉਣਾ
ਇਸ ਯੋਜਨਾ ਦੀ ਮਿਆਦ 1ਜੂਨ ਤੋਂ ਲੈ ਕੇ 31 ਮਈ ਤੱਕ ਹੁੰਦੀ ਹੈ।ਇਸ ਲਈ ਤੁਹਾਨੂੰ 31 ਮਈ ਤੋਂ ਪਹਿਲਾਂ ਬੀਮਾ ਰਿਨੀਊ ਕਰਵਾਉਣਾ ਲਾਜ਼ਮੀ ਹੁੰਦਾ ਹੈ।
       

 

 

Read more