14 Jun 2021
Punjabi Hindi

ਜਬਰ ਜਨਾਹ ਦੇ ਦੋਸ਼ ਹੇਠ ਕਾਂਗਰਸ ਦਾ ਯੂਥ ਜਿਲ੍ਹਾ ਪ੍ਰਧਾਨ ਗ੍ਰਿਫਤਾਰ

ਮੋਗਾ ਜਿਲ੍ਹੇ ਦੇ ਥਾਣਾ ਨਿਹਾਲ ਸਿੰਘ ਵਾਲਾ ਵਲੋਂ ਜ਼ਬਰ ਜਨਾਹ ਦੇ ਦੋਸ਼ ਹੇਠ  ਮੋਗਾ ਜਿਲ੍ਹਾ ਦੇ ਯੂਥ ਕਾਂਗਰਸ ਪ੍ਰਧਾਨ ਵਰੁਣ ਜੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਹੁਣ ਪੁਲਿਸ ਟੀਮ ਵਲੋਂ ਵਰੁਣ ਜੋਸ਼ੀ ਨੂੰ ਅਦਾਲਤ `ਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ।ਜਿਸਤੋਂ ਬਾਅਦ ਉਸਦਾ ਕੋਰੋਨਾ ਟੈਸਟ ਵੀ ਕੀਤਾ ਜਾਵੇਗਾ।ਜਾਣਕਾਰੀ ਅਨੁਸਾਰ ਪ੍ਰਧਾਨ ਵਰੁਣ ਖ਼ਿਲਾਫ ਇਕ ਮਹਿਲਾ ਵੱਲੋਂ ਜਬਰ ਜਨਾਹ ਅਤੇ ਇਟਰਨੈੱਟ ਉੱਤੇ ਤਸਵੀਰਾਂ ਵਾਇਰਲ ਕਰਨ ਦੀ ਧਮਕੀ ਦੇ ਕੇ ਲੱਖਾਂ ਲੈਣ ਦੇ ਦੋਸ਼ ਲਾਏ ਸਨ।ਜਿਸ ਤੋਂ ਬਾਅਦ ਵਰੁਣ ਖ਼ਿਲਾਫ ਥਾਣਾ ਨਿਹਾਲ ਸਿੰਘ ਵਾਲਾ ਵਿੱਚ ਕੇਸ ਦਰਜ਼ ਕੀਤਾ ਗਿਆ ਸੀ।ਦੱਸਣਯੋੋਗ ਹੈ ਕਿ ਪਾਰਟੀ ਹਾਈ ਕਮਾਂਡ ਵਲੋਂ ਜ਼ੋਸ਼ੀ ਨੂੰ ਆਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।    

Spread the love

Read more

© Copyright 2021, Punjabupdate.com