21 Apr 2021

ਗੈਰ ਮੰਜ਼ੂਰਸ਼ੁਦਾ ਪੇਂਡੂ ਸਪਲਾਈ ਕੁਨੈਕਸ਼ਨਾਂ ਨੂੰ ਰੈਗੂਲਰ ਕਰਵਾਉਣ ਦੀ ਸਕੀਮ 31 ਜੁਲਾਈ ਤੱਕ ਲਾਗੂ

·        ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਪਾਣੀ ਦੇ ਕੁਨੈਕਸ਼ਨ ਬਿਨਾਂ ਕਿਸੇ ਫੀਸ ਅਤੇ ਜੁਰਮਾਨੇ ਦੇ ਕੀਤੇ ਜਾਣਗੇ ਰੈਗੂਲਰ

ਫਿਰੋਜ਼ਪੁਰ 17 ਜੁਲਾਈ 2020 

ਪੰਜਾਬ ਸਰਕਾਰ ਵੱਲੋਂ ਗੈਰ ਮੰਜ਼ੂਰਸ਼ੁਦਾ ਪੇਂਡੂ ਸਪਲਾਈ ਕੁਨੈਕਸ਼ਨਾਂ ਨੂੰ ਰੈਗੂਲਰ ਕਰਨ ਲਈ ਪਾਣੀ ਦੇ ਕੁਨੈਕਸ਼ਨਾਂ ਦੀ ਸਕੀਮ ਸ਼ੁਰੂ ਕੀਤੀ ਗਈ ਹੈ। ਇਸ ਸਕੀਮ ਤਹਿਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਪੰਜਾਬ ਵੱਲੋਂ  ਪੇਂਡੂ ਘਰਾਂ ਦੇ ਗੈਰ ਮੰਜ਼ੂਰਸ਼ੁਦਾ ਪਾਣੀ ਦੇ ਕੁਨੈਕਸ਼ਨ ਬਿਨਾਂ ਕਿਸੇ ਫੀਸ ਅਤੇ ਜੁਰਮਾਨੇ ਦੇ ਰੈਗੂਲਰ ਕੀਤੇ ਜਾਣਗੇ।

ਇਹ ਜਾਣਕਾਰੀ ਦਿੰਦਿਆਂ ਕਾਰਜਕਾਰੀ ਇੰਜੀ. ਜਲ ਸਪਲਾਈ ਸੈਨੀਟੇਸ਼ਨ ਵਿਭਾਗ ਫਿਰੋਜ਼ਪੁਰ ਰਾਏ ਵਰਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਾਣੀ ਦੇ ਕੁਨੈਕਸ਼ਨ ਰੇਗੂਲਰ ਕਰਵਾੳਣ ਲਈ ਇਹ ਸਕੀਮ 31 ਜੁਲਾਈ 2020 ਤੱਕ ਲਾਗੂ ਰਹੇਗੀ। ਇਸ ਲਈ ਜੇਕਰ ਕਿਸੇ ਵੀ ਪੇਂਡੂ ਇਲਾਕਿਆਂ ਵਿਚ ਰਹਿਣ ਵਾਲਿਆਂ ਲੋਕਾਂ ਦੇ ਪਾਣੀ ਕੁਨੈਕਸ਼ਨ ਰੈਗੂਲਰ ਨਹੀਂ ਹਨ ਤਾਂ ਉਹ ਨਿਰਧਾਰਤ ਸਮੇਂ ਤੱਕ ਕੁਨੈਕਸ਼ਨ ਰੈਗੂਲਰ ਕਰਵਾਉਣ। ਇਸ ਤੋਂ ਇਲਾਵਾ ਇਹ ਪੇਂਡੂ ਇਲਾਕਿਆਂ ਦੇ ਲੋਕ ਨਵੇਂ ਕੁਨੈਕਸ਼ਨ ਮੁਫਤ ਲੈਣ ਲਈ ਵੀ ਅਪਲਾਈ ਕਰ ਸਕਦੇ ਹਨ। ਇਸ ਸਕੀਮ ਦਾ ਲਾਭ ਲੈਣ ਅਤੇ ਨਵੇਂ ਕੁਨੈਕਸ਼ਨਾਂ ਲਈ ਟੋਲ ਫਰੀ ਨੰ: 1800 203 6999 ਜਾਂ ਫਿਰ www.pbdwss.gov.in ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।     

Read more