ਖੇਤੀਬਾੜੀ ਵਿਭਾਗ ਨੇ ਨਕਲੀ ਕੀਟਨਾਸ਼ਕ ਅਤੇ ਖਾਦਾਂ ਵੇਚਣ ਵਾਲੇ ਡੀਲਰਾਂ ਖਿਲਾਫ਼ ਵੱਡੀ ਕਾਰਵਾਈ ਆਰੰਭੀ

– ਸੂਬਾ ਭਰ ਵਿੱਚ 407 ਦੁਕਾਨਾਂ/ਗੋਦਾਮਾਂ ‘ਤੇ ਛਾਪੇ ਮਾਰ ਕੇ ਮਾਲ ਜ਼ਬਤ

ਚੰਡੀਗੜ•, 18 ਅਗਸਤ

ਸੂਬੇ ਵਿੱਚ ਕਿਸਾਨਾਂ ਨੂੰ ਮਿਆਰੀ ਕੀੜੇਮਾਰ ਦਵਾਈਆਂ, ਖਾਦਾਂ ਹੋਰ ਖੇਤੀ ਲਾਗਤਾਂ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਖੇਤੀਬਾੜੀ ਵਿਭਾਗ ਨੇ ਵਿਸ਼ੇਸ਼ ਮੁਹਿੰਮ ਵਿੱਢੀ ਹੋਈ ਹੈ। ਇਸ ਮੁਹਿੰਮ ਤਹਿਤ ਨਕਲੀ ਕੀਟਨਾਸ਼ਕਾਂ ਦੀ ਵਿਕਰੀ ਰੋਕਣ ਲਈ ਪਿਛਲੇ 10 ਦਿਨਾਂ ਤੋਂ ਸੂਬਾ ਭਰ ਵਿੱਚ ਕੀਟਨਾਸ਼ਕ ਦਵਾਈਆਂ ਅਤੇ ਖਾਦਾਂ ਦੀਆਂ ਦੁਕਾਨਾਂ ਤੇ ਗੋਦਾਮਾਂ ਦੀ ਜ਼ੋਰਦਾਰ ਢੰਗ ਨਾਲ ਜਾਂਚ ਕੀਤੀ ਜਾ ਰਹੀ ਹੈ। 

ਇਸ ਵਿਸ਼ੇਸ਼ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਖੇਤੀਬਾੜੀ ਵਿਭਾਗ ਦੇ ਸਕੱਤਰ ਕਾਹਨ ਸਿੰਘ ਪੰਨੂੰ ਨੇ ਦੱਸਿਆ ਕਿ ਪੰਜਾਬ ਭਰ ਵਿੱਚ ਹੁਣ ਤੱਕ 410 ਦੁਕਾਨਾਂ ‘ਤੇ ਛਾਪੇਮਾਰੀ ਕੀਤੀ ਗਈ ਹੈ ਅਤੇ ਵੱਖ-ਵੱਖ ਕੀਟਨਾਸ਼ਕਾਂ ਅਤੇ ਖਾਦਾਂ ਦੇ 207 ਨਮੂਨੇ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ। ਇਨ•ਾਂ ਨਮੂਨਿਆਂ ਦੇ ਹੁਣ ਤੱਕ ਪ੍ਰਾਪਤ ਹੋਏ ਨਤੀਜਿਆਂ ਵਿੱਚ ਪੰਜ ਨਮੂਨੇ ਯੋਗ ਨਹੀਂ ਪਾਏ ਗਏ। ਇਸੇ ਤਰ•ਾਂ ਇਕ ਮਾਮਲੇ ਵਿੱਚ ਐਫ.ਆਈ.ਆਰ ਦਰਜ ਕੀਤੀ ਗਈ ਹੈ ਜਦਕਿ ਇਸ ਸਬੰਧ ਵਿੱਚ ਢੁਕਵੀਂ ਕਾਰਵਾਈ ਲਈ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਨ•ਾਂ ਦੱਸਿਆ ਕਿ ਚਾਰ ਥਾਵਾਂ ਤੋਂ ਮਾਲ ਜ਼ਬਤ ਕੀਤਾ ਗਿਆ ਹੈ।

ਉਨ•ਾਂ ਅੱਗੇ ਦੱਸਿਆ ਕਿ ਕੀਟਨਾਸ਼ਕਾਂ ਦੁਕਾਨਾਂ ਦੀ ਜਾਂਚ ਓਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਗੈਰ-ਮਿਆਰੀ ਦਵਾਈਆਂ ਵੇਚਣ ਵਾਲੇ ਡੀਲਰਾਂ ਖਿਲਾਫ ਵਿੱਢੀ ਵਿਆਪਕ ਮੁਹਿੰਮ ਸਿੱਟੇ ‘ਤੇ ਨਹੀਂ ਪਹੁੰਚ ਜਾਂਦੀ ਕਿਉਂਕਿ ਇਸ ਮੁਹਿੰਮ ਦਾ ਮੁੱਖ ਮਕਸਦ ਅਜਿਹੇ ਡੀਲਰਾਂ ਨੂੰ ਸੂਬੇ ਵਿੱਚ ਨਕਲੀ ਅਤੇ ਘਟੀਆ ਕੀੜੇਮਾਰ ਦਵਾਈਆਂ ਦੀ ਵਿਕਰੀ ਕਰਨ ਤੋਂ ਹਰ ਹੀਲੇ ਰੋਕਣਾ ਹੈ।

 ਖੇਤੀਬਾੜੀ ਸਕੱਤਰ ਨੇ ਦੱਸਿਆ ਕਿ ਅੰਤਰ-ਜ਼ਿਲ•ਾ ਜਾਂਚ ਲਈ ਵੱਖ-ਵੱਖ ਉੱਡਣ ਦਸਤੇ ਤਾਇਨਾਤ ਕੀਤੇ ਗਏ ਹਨ। ਉਨ•ਾਂ ਦੱਸਿਆ ਕਿ ਇਨ•ਾਂ ਦਸਤਿਆਂ ਵਿੱਚੋਂ ਤਿੰਨ ਟੀਮਾਂ ਨੂੰ ਮਾਨਸਾ ਜ਼ਿਲ•ੇ ਵਿੱਚ ਸਥਿਤ ਰੇਲਵੇ ਸਟੇਸ਼ਨਾਂ ‘ਤੇ ਜਾਂਚ ਕਰਨ ਲਈ ਤਾਇਨਾਤ ਕੀਤਾ ਗਿਆ ਜਿੱਥੇ ਗੁਆਂਢੀ ਸੂਬਿਆਂ ਤੋਂ ਨਕਲੀ ਕੀਟਨਾਸ਼ਕਾਂ ਦੀ ਸਪਲਾਈ ਹੋਣ ਦਾ ਸ਼ੱਕ ਕੀਤਾ ਜਾਂਦਾ ਹੈ।

ਉਨ•ਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਦੀ ਟੀਮ ਨੇ ਰੋਪੜ ਜ਼ਿਲ•ੇ ‘ਚ ਨੰਗਲ ਵਿਖੇ ਦੋ ਅਣ-ਅਧਿਕਾਰਤ ਗੋਦਾਮਾਂ ‘ਤੇ ਛਾਪੇ ਮਾਰੇ ਜਿੱਥੇ ਬਿਨਾਂ ਲਾਇਸੰਸ ਅਤੇ ਬਿੱਲ ਤੋਂ ਵੱਡੀ ਮਾਤਰਾ ਵਿੱਚ ਕੀਟਨਾਸ਼ਕ ਅਤੇ ਹੋਰ ਖੇਤੀ ਵਸਤਾਂ ਜ਼ਬਤ ਕੀਤੀ ਗਈਆਂ। ਇਸ ਤੋਂ ਇਲਾਵਾ ਇਕ ਹੋਰ ਦੁਕਾਨ ‘ਤੇ ਛਾਪਾ ਮਾਰਿਆ ਜਿਸ ਦੌਰਾਨ 25 ਅਣਅਧਿਕਾਰਤ ਕੀਟਨਾਸ਼ਕ ਜ਼ਬਤ ਕੀਤੇ ਗਏ। ਇਨ•ਾਂ ਗੋਦਾਮਾਂ ਵਿੱਚੋਂ ਕੀਟਨਾਸ਼ਕਾਂ ਦੇ 25 ਅਤੇ ਖਾਦਾਂ ਦੇ 11 ਨਮੂਨੇ ਇਕੱਤਰ ਕਰਕੇ ਜਾਂਚ ਲਈ ਭੇਜੇ ਜਾ ਚੁੱਕੇ ਹਨ। ਇਸੇ ਤਰ•ਾਂ ਕੀੜਿਆਂ ਨੂੰ ਕਾਬੂ ਕਰਨ ਵਾਲਾ ਬਾਇਓ ਲਿਕਿਉਡ ਦੇ ਇਕ ਨਮੂਨਾ ਲਿਆ ਗਿਆ ਜਿਸ ਵਿੱਚ ਕੈਮੀਕਲ ਪੈਸਟੀਸਾਈਡ ਪਾਇਆ ਗਿਆ ਜੋ ਆਮ ਤੌਰ ‘ਤੇ ਨਕਲੀ ਕੋਰਾਗੇਨ ਪੈਸਟੀਸਾਈਡ ਹੈ ਅਤੇ ਇਸ ਸਬੰਧ ਵਿੱਚ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਜ਼ਿਲ•ਾ ਫਿਰੋਜ਼ਪੁਰ ਵਿੱਚ ਗੁਰੂਹਰਸਹਾਏ ਵਿਖੇ ਵੀ ਇਕ ਗੋਦਾਮ ਵਿੱਚ ਛਾਪਾ ਮਾਰਿਆ ਗਿਆ ਜਿੱਥੇ ਕੀਟਨਾਸ਼ਕਾ ਅਤੇ ਜੀਵ-ਖਾਦਾਂ ਦੀ ਪੈਕਿੰਗ ਕੀਤੀ ਜਾ ਰਹੀ ਸੀ। ਇਨ•ਾਂ ਵਿੱਚੋਂ ਤਿੰਨ ਨਮੂਨੇ ਗਏ ਅਤੇ ਇਕ ਜਾਂਚ ਲਈ ਭੇਜਿਆ ਗਿਆ। ਇਕ ਨਮੂਨਾ ਸਹੀ ਨਹੀਂ ਪਾਇਆ ਗਿਆ ਜਿਸ ਵਿੱਚ 10 ਫੀਸਦੀ ਅੰਸ਼ ਹੋਣ ਦੀ ਬਜਾਏ 2.5 ਫੀਸਦੀ ਹੀ ਸੀ। ਸਟੋਰ ਨੂੰ ਜ਼ਬਤ ਕਰ ਲਿਆ ਗਿਆ ਅਤੇ ਸਬੰਧਤ ਵਿਅਕਤੀ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਖੇਤੀਬਾੜੀ ਸਕੱਤਰ ਨੇ ਅੱਗੇ ਦੱਸਿਆ ਕਿ ਉੱਡਣ ਦਸਤਿਆਂ ਨੇ ਜ਼ਿਲ•ਾ ਸੰਗਰੂਰ ਵਿੱਚ ਮਲੇਰਕੋਟਲਾ ਵਿਖੇ 10 ਕੁਇੰਟਲ ਕੀਟਨਾਸ਼ਕ ਫੜੇ ਜਿਨ•ਾਂ ਵਿੱਚੋਂ ਕਾਰਟਾਪ ਹਾਈਡਰੋਕਲੋਰਾਈਡ ਦੇ ਨਮੂਨੇ ਲਏ ਗਏ ਜੋ ਸਹੀ ਨਹੀਂ ਪਾਏ ਗਏ ਜਿਨ•ਾਂ ਵਿੱਚ 4 ਫੀਸਦੀ ਅੰਸ਼ ਹੋਣ ਦੀ ਬਜਾਏ ਜ਼ੀਰੋ ਫੀਸਦੀ ਹੀ ਨਿਕਲਿਆ। ਵਿਭਾਗ ਵੱਲੋਂ ਕੀਤੀ ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਨੇ ਇਹ ਮਾਲ ਸਪਲਾਈ ਕਰਨ ਵਾਲਿਆਂ ਵਿੱਚੋਂ ਇਕ ਵਿਅਕਤੀ ਨੂੰ ਸੰਗਰੂਰ ਤੋਂ ਜਦਕਿ ਦੂਜੇ ਵਿਅਕਤੀ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਹੈ। ਦਿੱਲੀ ਤੋਂ ਗ੍ਰਿਫਤਾਰ ਵਿਅਕਤੀ ਅਜਿਹੇ ਘਟੀਆ ਕਿਸਮ ਦੇ ਕੀਟਨਾਸ਼ਕ ਸਪਲਾਈ ਕਰਦਾ ਸੀ।

ਖੇਤੀਬਾੜੀ ਵਿਭਾਗ ਦੀ ਟੀਮ ਨੇ ਤਰਨ ਤਾਰਨ ਜ਼ਿਲ•ੇ ਵਿੱਚ ਹਰੀਕੇ ਸਥਿਤ ਇਕ ਕਰਿਆਨਾ ਸਟੋਰ ‘ਤੇ ਛਾਪਾ ਮਾਰ ਕੇ 15 ਅਣਅਧਿਕਾਰਤ ਅਤੇ 8 ਮਿਆਦ ਪੁੱਗੀਆਂ ਕੀਟਨਾਸ਼ਕ ਦਵਾਈਆਂ ਬਰਾਮਦ ਕੀਤੀਆਂ। ਇਸ ਮਾਲ ਨੂੰ ਜ਼ਬਤ ਕਰਕੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਗਏ ਹਨ ਅਤੇ ਕਾਨੂੰਨੀ ਕਾਰਵਾਈ ਵੀ ਕੀਤੀ ਰਹੀ ਹੈ।

ਇਸੇ ਤਰ•ਾਂ ਬਠਿੰਡਾ ਜ਼ਿਲ•ੇ ਵਿੱਚ ਪਾਬੰਦੀਸ਼ੁਦਾ ਕੀਟਨਾਸ਼ਕ ਗਲਾਈਫੋਸੇਟ ਦੇ 9 ਲਿਟਰ ਬਰਾਮਦ ਕੀਤੇ ਗਏ ਹਨ।

Read more