ਖੁਦਮੁਖਤਿਆਰੀ ਤੋਂ ਬਿਨ੍ਹਾਂ ਦਿੱਲੀ ਵਾਲਿਆਂ ਨਾਲ ਸਮਝੌਤਾ ਨਹੀਂ : ਖਹਿਰਾ ਧੜ੍ਹਾ

ਕਿਹਾ ; ਪਹਿਲੀ ਨਵੰਬਰ ਤੱਕ ਕਰਾਂਗੇ ਸਮਝੌਤੇ ਦੀ ਉਡੀਕ
-ਜੇ ਗੱਲ ਨਾ ਬਣੀ ਤਾਂ ਕਰਾਂਗੇ ਪੰਜਾਬ ਦੇ ਅਹੁਦੇਦਾਰਾਂ ਦਾ ਐਲਾਨ
PunjabUpdate.Com
ਚੰਡੀਗੜ੍ਹ, 24 ਅਕਤੂਬਰ
ਆਮ ਆਦਮੀ ਪਾਰਟੀ ਦੇ ਬਾਗੀ ਖਹਿਰਾ ਧੜੇ ਨੇ ਐਲਾਨ ਕੀਤਾ ਹੈ ਕਿ ਉਹ ਪਹਿਲੀ ਨਵੰਬਰ ਤੱਕ ਕੇਜਰੀਵਾਲ ਧੜ੍ਹੇ ਨਾਲ ਸਮਝੌਤਾ ਹੋਣ ਦੀ ਉਹ ਉਡੀਕ ਕਰਨਗੇ ਅਤੇ ਜੇਕਰ ਗੱਲ ਸਿਰ੍ਹੇ ਨਾ ਲੱਗੀ ਤਾਂ ਉਸ ਤੋਂ ਬਾਅਦ ਉਨ੍ਹਾਂ ਦੀ ਧਿਰ ਪੰਜਾਬ ਦੇ ਅਹੁਦੇਦਾਰਾਂ ਦੇ ਨਾਂਅ ਦਾ ਐਲਾਨ ਕਰ ਦੇਵੇਗੀ ਹੈ। ਖਹਿਰਾ ਨੇ ਕਿਹਾ ਕਿ ਸਾਡੀ ਧਿਰ ਨੇ ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਲਗਾਉਣੇ ਸਨ ਪਰ ਇਹ ਮਾਮਲਾ ਅੱਗੇ ਪਾ ਦਿੱਤਾ ਗਿਆ ਹੈ । ਸਮਝੌਤੇ ਵਾਸਤੇ ਅਜੇ ਹੋਰ ਮੀਟਿੰਗ ਦਾ ਸਮਾਂ ਤੇ ਤਰੀਕ ਤੈਅ ਨਹੀਂ ਹੋਈ ।
ਇੱਥੇ ਕਿਸਾਨ ਭਵਨ ‘ਚ ਖਹਿਰਾ ਨੇ ਆਪਣੇ ਹਮਾਇਤੀਆਂ ਨਾਲ ਮੀਟਿੰਗ ਕੀਤੀ ਜਿਸ ਵਿੱਚ ਉਨ੍ਹਾਂ ਦੀ ਧਿਰ ਦੀ ਕੋਰ ਕਮੇਟੀ ਦੇ ਮੈਂਬਰ ਵੀ ਹਾਜ਼ਰ ਸਨ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖਹਿਰਾ ਅਤੇ ਕੰਵਰ ਸੰਧੂ ਨੇ ਕਿਹਾ ਕਿ ਕੇਂਦਰੀ ਹਾਈ ਕਮਾਨ ਵਾਲੀ ਧਿਰ ਨੇ ਅਹੁਦੇਦਾਰ ਐਲਾਨਕੇ ਨੈਤਿਕਤਾ ਦਾ ਉਲੰਘਣ ਕੀਤਾ ਹੈ। ਖਹਿਰਾ ਨੇ ਕਿਹਾ ਕਿ ਉਹ ਰੁੱਸੇ ਨਹੀਂ, ਪੰਜਾਬ ਲਈ ਇਨਸਾਫ਼ ਲੈਣਾ ਚਾਹੁੰਦੇ ਹਾਂ ਅਤੇ ਮੁੱਦੇ ਹੱਲ ਕਰਨ ਦੀ ਤਾਂਗ ਹੈ। ਉਨ੍ਹਾਂ ਕਿਹਾ ਕਿ ਖ਼ੁਦਮੁਖਤਾਰੀ ਨਾ ਹੋਣ ਕਾਰਨ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਨੁਕਸਾਨ ਹੋਇਆ ਹੈ । ਕੰਵਰ ਸੰਧੂ ਨੇ ਇਸ ਮੌਕੇ ਕਿਹਾ ਕਿ ਉਨ੍ਹਾਂ ਹਾਈ ਕਮਾਨ ਵਾਲੀ ਧਿਰ ਨਾਲ ਡਿਟੇਲ ਵਿੱਚ ਗੱਲਬਾਤ ਕੀਤੀ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਨੂੰ ਖ਼ੁਦਮੁਖ਼ਤਾਰੀ ਦੀ ਕਿਉਂ ਜਰੂਰਤ ਹੈ।  ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰੀ ਹਾਈ ਕਮਾਨ ਵਾਲੀ ਕੇਜਰੀਵਾਲ ਧਿਰ ਖੁਦਮੁਖਤਾਰੀ ਬਾਰੇ ਪੰਜਾਬ ਦੇ ਲੋਕਾਂ ਨੂੰ ਸਪੱਸ਼ਟ ਕਰਨ ।
ਖਹਿਰਾ ਤੇ ਸੰਧੂ ਨੇ ਦੱਸਿਆ ਕਿ ਸਮਝੌਤੇ ਵਾਸਤੇ ਡਾ. ਧਰਮਵੀਰ ਗਾਂਧੀ ਅਤੇ ਸਿਮਰਜੀਤ ਸਿੰਘ ਬੈਂਸ ਨਾਲ ਮੀਟਿੰਗ ਹੋ ਚੁੱਕੀ ਹੈ। ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਸਾਨੂੰ ਬਾਗ਼ੀ  ਅਖਵਾਉਣਾ ਚੰਗਾ ਲਗਦਾ ਹੈ, ਕਿਉਂਕਿ ਵਧੇਰੇ ਪੰਜਾਬੀ ਲੋਕ ਬਾਗੀਆਂ ਦੇ ਨਾਲ ਹਨ ।
ਔਰਤ ਅਫਸਰ ਨੂੰ ਮੈਸੇਜ ਭੇਜ ਕੇ ਛੇੜਛਾੜ ਕਰਨ ਲਈ ਜੋ ਵੀ ਪੰਜਾਬ ਦੇ ਇੱਕ ਕੈਬਨਿਟ ਮੰਤਰੀ ਬਾਰੇ  ਸ਼ਿਕਾਇਤ ਆਈ ਹੈ ਉਸ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੁਰੰਤ ਐਕਸ਼ਨ ਲੇਣਾ ਚਾਹੀਦਾ ਹੈ।

Read more