19 Apr 2021

ਕੋਵਿਡ ਦੇ ਵੱਧਦੇ ਮਾਮਲਿਆਂ ਕਰਕੇ ਹਿਮਾਚਲ ਪ੍ਰਦੇਸ਼ ਦੇ ਅੰਬ ਦੇ ਮੈੜੀ ਵਿਖੇ ਨਹੀਂ ਮਨਾਇਆ ਜਾਵੇਗਾ ਹੋਲੀ ਮੇਲਾ

ਫਾਜ਼ਿਲਕਾ, 23 ਮਾਰਚ: ਡਿਪਟੀ ਕਮਿਸ਼ਨਰ  ਅਰਵਿੰਦ ਪਾਲ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੋਨਾ ਦੇ ਵੱਧਦੇ ਮਾਮਲਿਆਂ ਕਰਕੇ ਹਿਮਾਚਲ ਪ੍ਰਦੇਸ਼ ਦੀ ਸਬ ਡਵੀਜ਼ਨ ਅੰਬ ਦੇ ਮੈੜੀ ਵਿਖੇ 31 ਮਾਰਚ 2021 ਤੱਕ ਮਨਾਇਆ ਜਾਣ ਵਾਲਾ ਹੋਲੀ ਮੇਲਾ ਹੁਣ ਨਹੀਂ ਮਨਾਇਆ ਜਾਵੇਗਾ।

ਉਨ੍ਹਾਂ ਕਿਹਾ ਕਿ ਕਰੋਨਾ ਦੇ ਕੇਸਾਂ ਵਿਚ ਦਿਨੋ-ਦਿਨ ਵਾਧਾ ਹੋ ਰਿਹਾ ਹੈ ਜਿਸ ਕਰਕੇ ਹਿਮਾਚਲ ਪ੍ਰਦੇਸ਼ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਡੇਰਾ ਬਾਬਾ ਬਡਭਾਗ ਸਿੰਘ ਜੀ, ਗੁਰੂਦਵਾਰਾ ਮੰਜੀ ਸਾਹਿਬ ਅਤੇ ਮੈੜੀ ਵਿਖੇ ਮੈਲਾ ਨਾ ਆਯੋਜਿਤ ਕੀਤਾ ਜਾਵੇ ਅਤੇ ਸਰਕਾਰ ਨੇ ਮੇਲੇ ਨੂੰ ਮਨਾਉਣ `ਤੇ ਰੋਕ ਲਗਾ ਦਿੱਤੀ ਹੈ।ਉਨ੍ਹਾਂ ਦੱਸਿਆ ਕਿ ਸਰਕਾਰ ਦੇ ਆਦੇਸ਼ਾਂ ਮੁਤਾਬਕ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਕੋਵਿਡ ਤੋਂ ਸੁਰੱਖਿਅਤ ਰਹਿਣ ਲਈ ਡੇਰਾ ਬਾਬਾ ਬਡਭਾਗ ਸਿੰਘ ਜੀ, ਗੁਰੂਦਵਾਰਾ ਮੰਜੀ ਸਾਹਿਬ ਅਤੇ ਮੈੜੀ ਵਿਖੇ ਨਾ ਆਇਆ ਜਾਵੇ।

Read more