ਕੋਟਕਪੂਰਾ ਫਾਇਰਿੰਗ ਤੇ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ : ਹੁਣ ਡੇਰਾ ਸਿਰਸਾ ਮੁਖੀ ਰਾਮ ਰਹੀਮ ਤੋਂ ਜੇਲ੍ਹ ਵਿਚ ਪੁੱਛਗਿੱਛ ਕਰੇਗੀ ਐਸਆਈਟੀ


-ਮਨਤਾਰ ਬਰਾੜ ਨੂੰ ਗ੍ਰਿਫਤਾਰ ਕਰਨ ਦੀ ਤਿਆਰੀ, ਉਮਰਾਨੰਗਲ ਦੀ ਜ਼ਮਾਨਤ ਅਰਜ਼ੀ ਰੱਦ ਕਰਾਉਣ ਲਈ ਲੱਗਿਆ ਅੱਡੀ ਚੋਟੀ ਦਾ ਜ਼ੋਰ
ਫਰੀਦਕੋਟ, 21 ਮਾਰਚ
ਕੋਟਕਪੂਰਾ ਫਾਇਰਿੰਗ ਅਤੇ ਬਹਿਬਲ ਕਲਾਂ ਗੋਲੀ ਕਾਂਡ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਇਨਵੈਸਟੀਗੇਸ਼ਨ ਟੀਮ ਵਲੋਂ ਹੁਣ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਤੋਂ ਪੁੱਛਗਿੱਛ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਐਸਆਈਟੀ ਵਲੋਂ ਡੇਰਾਮੁਖੀ ਤੋਂ ਪੁੱਛਗਿੱਛ ਕਰਨ ਲਈ ਫਰੀਦਕੋਟ ਦੀ ਅਦਾਲਤ ਤੋਂ ਪ੍ਰਵਾਨਗੀ ਲੈ ਲਈ ਹੈ। ਹੁਣ ਕਿਸੇ ਵੀ ਵੇਲੇ ਐਸਆਈਟੀ ਹਰਿਆਣਾ ਦੀ ਰੋਹਤਕ ਜੇਲ੍ਹ ਵਿਚ ਬੰਦ ਡੇਰਾਮੁਖੀ ਤੋਂ ਐਸਆਈਟੀ ਦੀ ਟੀਮ ਜਾ ਕੇ ਪੁੱਛਗਿੱਛ ਕਰਨ ਸਕਦੀ ਹੈ। 
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜੇ ਦੋਵੇਂ ਮੁੱਦਿਆਂ ਉਤੇ ਸਿਆਸਤ ਮੁੜ ਗਰਮਾਉਣ ਦੇ ਆਸਾਰ ਬਣਨ ਲੱਗੇ ਹਨ। ਕਾਂਗਰਸ ਨੇ ਮਿਸ਼ਨ 2019 ਫਤਿਹ ਕਰਨ ਲਈ ਅਤੇ ਅਕਾਲੀਆਂ ਦੀ ਦੁੱਖਦੀ ਰਗ ਉਤੇ ਹੱਥ ਧਰਨ ਲਈ ਉਕਤ ਦੋਵੇਂ ਮੁੱਦੇ ਜ਼ੋਰਸ਼ੋਰ ਨਾਲ ਉਠਾਉਣ ਦੀ ਰਣਨੀਤੀ ਉਲੀਕੀ ਹੈ। ਇੱਥੇ ਇਹ ਦੱਸਣਯੋਗ ਹੈ ਕਿ ਬਾਦਲਾਂ, ਅਕਸ਼ੈ ਕੁਮਾਰ, ਸੁਮੇਧ ਸਿੰਘ ਸੈਣੀ ਸਮੇਤ ਅਕਾਲੀ ਆਗੂਆਂ ਦੀ ਘੇਰਾਬੰਦੀ ਕਰਨ ਤੋਂ ਬਾਅਦ ਐਸਆਈਟੀ ਨੇ ਹੁਣ ਡੇਰਾਮੁਖੀ ਉਤੇ ਸਿਕੰਜ਼ਾ ਕੱਸਣ ਦਾ ਫੈਸਲਾ ਕੀਤਾ ਹੈ। ਕੋਟਕਪੂਰਾ ਫਾਇਰਿੰਗ ਮਾਮਲੇ ਵਿਚ ਤੱਤਕਾਲੀਨ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਅਤੇ ਤੱਤਕਾਲੀਨ ਐਸਐਸਪੀ ਚਰਨਜੀਤ ਸਿੰਘ ਸ਼ਰਮਾ ਨੂੰ ਵੀ ਐਸਆਈਟੀ ਗ੍ਰਿਫਤਾਰ ਕਰਕੇ ਪੁੱਛਗਿੱਛ ਕਰ ਚੁੱਕੀ ਹੈ। ਉਮਰਾਨੰਗਲ ਨੂੰ ਅਦਾਲਤ ਵਿਚੋਂ ਜ਼ਮਾਨਤ ਮਿਲ ਗਈ ਸੀ। ਅਕਾਲੀ ਆਗੂ ਤੇ ਕੋਟਕਪੂਰਾ ਤੋਂ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਦੀ ਜ਼ਮਾਨਤ ਅਰਜ਼ੀ ਵੀ ਐਸਆਈਟੀ ਦੀ ਅਪੀਲ ਉਤੇ ਅਦਾਲਤ ਵਲੋਂ ਰੱਦ ਹੋਣ ਤੋਂ ਬਾਅਦ ਬਰਾੜ ਦੀ ਗ੍ਰਿਫਤਾਰੀ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ। ਬਰਾੜ ਦੀ ਗ੍ਰਿਫਤਾਰ ਲਈ ਗੁਪਤ ਤੌਰ ਉਤੇ ਐਸਆਈਟੀ ਦੀ ਇੱਕ ਵੱਖਰੀ ਟੀਮ ਕੰਮ ਕਰ ਰਹੀ ਹੈ। ਇਸ ਦੇ ਇਲਾਵਾ ਆਈਜੀ ਉਮਰਾਨੰਗਲ ਦੀ ਜ਼ਮਾਨਤ ਅਰਜ਼ੀ ਰੱਦ ਕਰਾਉਣ ਲਈ ਵੀ ਐਸਆਈਟੀ ਵਲੋਂ ਹਾਈਕੋਰਟ ਵਿਚ ਪਟੀਸ਼ਨ ਪਾਈ ਗਈ ਹੈ, ਜੋ ਕਿ ਵਿਚਾਰਅਧੀਨ ਹੈ।

SIT investigating irresponsibility and behavioral clerk on Kotakpura bullet will now be questioned by Dera Sirsa chief Gurmeet Ram Rahim. The Faridkot court has allowed the SIT to cross-examine the Dera head. Gurmeet Ram Rahim is punishing for rape and murder charges in Rohtak’s Sunaria jail. The SIT can interrogate him at any time and interrogate him.

SIT member IG Kanwar Vijay Partap Singh said that the court has granted the interrogation of Ram Rahim and the team will now go to jail and cross-examine him.

Read more