ਕੈਪਟਨ ਹੱਥ ਹੁਣ ਬਿਜਲੀ ਵਿਭਾਗ ਦੀ ਡੋਰ

Gurwinder Singh Sidhu

ਬਿਜਲੀ ਵਿਭਾਗ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਆ ਗਈ ਹੈ।ਕੈਪਟਨ ਅਮਰਿੰਦਰ ਸਿੰਘ ਸਿੰਘ ਵਿਭਾਗ ਦੀਆਂ ਕੰਮ ਕਾਰ ਦੇਖ ਰੇਖ ਅਤੇ ਫਾਇਲਾਂ ਵੀ ਪਾਸ ਕਰ ਰਹੇ ਹਨ।ਝੋਨੇ ਦੇ ਸੀਜ਼ਨ ਵਿੱਚ ਅੱਠ ਘੰਟੇ ਬਿਜਲੀ ਦੇਣ ਦਾ ਵਾਅਦਾ ਪੂਰਾ ਕਰਨ ਉਨ੍ਹਾਂ ਵੱਲੋਂ ਸਮੇਂ-ਸਮੇਂ ‘ਤੇ ਪਾਵਰਕੋਮ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਪੰਜਾਬ ਵਿੱਚ ਗਰਮੀ ਅਤੇ ਝੋਨੇ ਦੀ ਲਵਾਈ ਦੇ ਕਾਰਨ ਬਿਜਲੀ ਦੀ ਮੰਗ ਵੱਧ ਗਈ ਸੀ।ਪੰਜਾਬ ਵਿੱਚ ਬਿਜਲੀ ਵਿਭਾਗ ਦੇ ਮੰਤਰੀ ਦੀ ਗੈਰ ਹਾਜ਼ਰੀ ਨੂੰ ਲੈ ਕੇ ਵਿਰੋਧੀਆਂ ਵਲੋਂ ਸਰਕਾਰ ‘ਤੇ ਨਿਸ਼ਾਨੇ ਸਾਧੇ ਜਾ ਰਹੇ ਸਨ।ਜਿਸਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਵਿਭਾਗ ਦੀ ਸਾਰੀ ਜ਼ਿੰਮੇਵਾਰੀ ਆਪ ਸੰਭਾਲ ਲਈ ਸੀ।

ਨਵਜੋਤ ਸਿੰਘ ਸਿੱਧੂ ਆਪਣਾ ਵਿਭਾਗ ਬਦਲੇ ਜਾਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨਾਲ ਨਰਾਜ਼ ਚੱਲ ਰਹੇ ਹਨ।ਇਸ ਲਈ ਇਕ ਮਹੀਨਾ ਬੀਤ ਜਾਣ ਤੋਂ ਬਾਅਦ  ਵੀ ਸਿੱਧੂ ਨੇ ਨਵੇਂ ਵਿਭਾਗ ਦੀ ਕੁਰਸੀ ‘ਤੇ ਨਹੀਂ ਬੈਠੇ ਹਨ।ਉਨ੍ਹਾਂ ਨੇ ਮੀਡੀਆ  ਅਤੇ ਬਿਜਲੀ ਵਿਭਾਗ ਤੋਂ ਦੁਰੀ ਬਣਾ ਕੇ ਰੱਖੀ ਹੋਈ ਹੈ।
ਜੇਕਰ ਵਿਰੋਧੀਆਂ ਦੀ ਗੱਲ ਕੀਤੀ ਜਾਵੇਂ ਤਾਂ ਉਹ ਸਿੱਧੂ ਨੂੰ ਆਹੁਦਾ ਸੰਭਾਲਣ ਦੀ ਨਸੀਹਤ ਦੇ ਰਹੇ ਹਨ।ਤਾਂ ਕਿ ਪੰਜਾਬ ਵਿੱਚ ਵਧੀਆ ਹੋਇਆਂ ਬਿਜਲੀ ਦੀਆਂ ਨੂੰ ਘੱਟ ਕਰਕੇ ਆਮ ਲੋਕਾਂ ਨੂੰ ਰਾਹਤ ਦਿੱਤੀ ਜਾ ਸਕੇ।

Read more