ਕੈਪਟਨ ਅਮਰਿੰਦਰ ਸਿੰਘ ਵੱਲੋਂ ਮਰਹੂਮ ਆਈ.ਪੀ.ਐਸ. ਅਫਸਰ ਹੇਮੰਤ ਕਰਕਰੇ ਬਾਰੇ ਸਾਧਵੀ ਪ੍ਰੱਗਿਆ ਦੀ ਘਿਰਣਾਜਨਕ ਟਿੱਪਣੀ ਦੀ ਸਖ਼ਤ ਆਲੋਚਨਾ

• ਸਾਧਵੀ ਦੀ ਟਿੱਪਣੀ ਨੇ ਭਾਜਪਾ ਦਾ ਅਸਲ ਚਿਹਰਾ ਬੇਨਕਾਬ ਕੀਤਾ 

ਚੰਡੀਗੜ•, 19 ਅਪ੍ਰੈਲ

Êਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਨਮਾਨਿਤ ਮਰਹੂਮ ਪੁਲੀਸ ਅਫਸਰ ਦੀ ਤੌਹੀਨ ਕਰਨ ‘ਤੇ ਭੋਪਾਲ ਤੋਂ ਭਾਜਪਾ ਉਮੀਦਵਾਰ ਸਾਧਵੀ ਪ੍ਰੱਗਿਆ ਦੀ ਸਖ਼ਤ ਆਲੋਚਨਾ ਕਰਦਿਆਂ ਉਸ ਨੂੰ ਮੁਲਕ ਵਿੱਚ ਰਾਸ਼ਟਰਵਾਦ ਨੂੰ ਨੀਵੇਂ ਪੱਧਰ ‘ਤੇ ਲਿਜਾਣ ਦਾ ਦੋਸ਼ੀ ਠਹਿਰਾਇਆ ਹੈ।

 ਸਾਧਵੀ ਵੱਲੋਂ ਕੀਤੀ ਘਿਰਣਾਜਨਕ ਟਿੱਪਣੀ ਕਿ ਉਸ ਦੇ ‘ਸਰਾਪ’ ਕਾਰਨ ਮਹਾਰਾਸ਼ਟਰ ਦਾ ਪੁਲੀਸ ਅਫਸਰ ਹੇਮੰਤ ਕਰਕਰੇ ਨਵੰਬਰ, 2008 ਵਿੱਚ ਮੁੰਬਈ ਅੱਤਵਾਦੀ ਹਮਲੇ ਦੌਰਾਨ ਲੜਦਿਆਂ ਮਾਰਿਆ ਗਿਆ ਸੀ, ਬਾਰੇ ਸਖ਼ਤ ਪ੍ਰਤੀਕ੍ਰਿਆ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ,”ਇਹ ਔਰਤ ਸਮਝਦਾਰ ਨਹੀਂ ਹੋ ਸਕਦੀ। ਕੋਈ ਵੀ ਸਿਆਣਾ ਵਿਅਕਤੀ ਅਜਿਹਾ ਸੋਚਣ ਜਾਂ ਗੱਲ ਕਰਨ ਨੂੰ ਚੰਗਾ ਨਹੀਂ ਕਹਿ ਸਕਦਾ ਅਤੇ ਉਹ ਵੀ ਇਕ ਪੁਲੀਸ ਅਧਿਕਾਰੀ ਬਾਰੇ ਜਿਸ ਨੇ ਮੁਲਕ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ।”

ਕੈਪਟਨ ਅਮਰਿੰਦਰ ਸਿੰਘ ਨੇ ਸਾਧਵੀ ਦੀ ਇਸ ਟਿੱਪਣੀ ‘ਤੇ ਗੁੱਸਾ ਜ਼ਾਹਰ ਕਰਦਿਆਂ ਟਵੀਟ ਕੀਤਾ,”ਕੀ ਉਹ ਸਮਝਦਾਰ ਹੈ? ਸਾਧਵੀ ਪ੍ਰੱਗਿਆ ਨੇ ਅੱਤਵਾਦ ਖਿਲਾਫ ਲੜਦਿਆਂ ਕੁਰਬਾਨ ਹੋਣ ਵਾਲੇ ਸਨਮਾਨਿਤ ਪੁਲੀਸ ਅਧਿਕਾਰੀ ਹੇਮੰਤ ਕਰਕਰੇ ‘ਤੇ ਹਮਲਾ ਕਰਕੇ ਦੇਸ਼ ਭਗਤੀ ਨੂੰ ਨੀਵੇਂ ਪੱਧਰ ਲੈ ਆਂਦਾ। ਭਾਜਪਾ ਉਮੀਦਵਾਰ ਨੇ ਸਾਡੇ ਸੁਰੱਖਿਆ ਬਲਾਂ ਤੇ ਪੁਲੀਸ ਸਮੇਤ ਹਰੇਕ ਭਾਰਤੀ ਦਾ ਨਿਰਾਦਰ ਕੀਤਾ ਹੈ।”

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਧਵੀ ਪ੍ਰੱਗਿਆ ਨੇ ਨਾ ਸਿਰਫ ਇਕ ਪੁਲੀਸ ਅਫਸਰ ਦੇ ਸਨਮਾਨ ਨੂੰ ਸੱਟ ਮਾਰੀ ਸਗੋਂ ਵਰਦੀ ਵਿੱਚ ਸਜੇ ਹਰੇਕ ਜਵਾਨ ਦਾ ਅਪਮਾਨ ਕੀਤਾ। ਉਨ•ਾਂ ਕਿਹਾ ਕਿ ਸਾਧਵੀ ਦੀ ਟਿੱਪਣੀ ਨੇ ਭਾਜਪਾ ਦਾ ਅਸਲ ਰੰਗ ਸਾਹਮਣੇ ਲੈ ਆਂਦਾ ਹੈ ਜੋ ਚੋਣਾਂ ਵਿੱਚ ‘ਰਾਸ਼ਟਰਵਾਦ’ ਨੂੰ ਮੁੱਖ ਚੋਣ ਮੁੱਦਾ ਬਣਾ ਕੇ ਆਪਣੇ ਆਪ ਨੂੰ ਸਾਡੇ ਰਾਸ਼ਟਰ ਦੀ ਇਕਲੌਤੀ ਰਖਵਾਲੀ ਪਾਰਟੀ ਹੋਣ ਦਾ ਢਿੰਡੋਰਾ ਪਿੱਟ ਰਹੀ ਹੈ।

Îਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਸਾਧਵੀ ਇਹ ਬਿਆਨਬਾਜ਼ੀ ਕਰ ਰਹੀ ਸੀ ਤਾਂ ਉਸ ਵੇਲੇ ਭਾਜਪਾ ਦੇ ਦੋ ਨੇਤਾ ਵੀ ਪ੍ਰੈਸ ਕਾਨਫਰੰਸ ਦੌਰਾਨ ਹਾਜ਼ਰ ਸਨ ਜਿਨ•ਾਂ ਨੇ ਉਸ ਨੂੰ ਰੋਕਣ ਜਾਂ ਸੋਧ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਿਸ ਨਾਲ ਰਾਸ਼ਟਰਵਾਦ, ਦੇਸ਼ਭਗਤੀ ਤੋਂ ਵੀ ਵੱਧ ਭਾਜਪਾ ਦਾ ‘ਭਗਵਾਂ ਏਜੰਡਾ’ ਸਾਹਮਣੇ ਆਇਆ। ਉਨ•ਾਂ ਨੇ ਭਾਜਪਾ ਵੱਲੋਂ ਇਸ ਵਿਵਾਦਗ੍ਰਸਤ ਟਿੱਪਣੀ ਨੂੰ ਸਾਧਵੀ ਦੀ ਨਿੱਜੀ ਰਾਏ ਦੱਸਦਿਆਂ ਇਸ ਤੋਂ ਵੱਖ ਹੋਣ ਦੀਆਂ ਕੀਤੀਆਂ ਕੋਸ਼ਿਸ਼ਾਂ ਨੂੰ ਰੱਦ ਕਰ ਦਿੱਤਾ।  ਉਨ•ਾਂ ਕਿਹਾ,”ਹਰੇਕ ਭਾਜਪਾ ਮੈਂਬਰ ਖਾਸ ਕਰਕੇ ਇਕ ਉਮੀਦਵਾਰ ਸਿਰਫ ਆਪਣੀ ਪਾਰਟੀ ਦੀ ਵਿਚਾਰਧਾਰਾ ਦੀ ਗੱਲ ਕਰਦਾ ਹੈ। ਇਸ ਕਰਕੇ ਭਾਜਪਾ ਇਸ ਮਾਮਲੇ ਨੂੰ ਕਿਸੇ ਦੇ ਮੋਢਿਆਂ ‘ਤੇ ਸੁੱਟ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੀ।”

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਮੁਲਕ ਦੀਆਂ ਸਾਰੀਆਂ ਅਹਿਮ ਜਮਹੂਰੀ ਸੰਸਥਾਵਾਂ ਨੂੰ ਬੁਰੀ ਤਰ•ਾਂ ਢਾਹ ਲਾਉਣ ਤੋਂ  ਬਾਅਦ ਭਾਜਪਾ ਹੁਣ ਅਜਿਹੇ ਫੁੱਟਪਾਊ ਲੋਕਾਂ ਨੂੰ ਉਮੀਦਵਾਰ ਬਣਾ ਕੇ ਸੱਭਿਅਤਾ ਦੀਆਂ ਤੰਦਾਂ ਨੂੰ ਖੇਰੂੰ-ਖੇਰੂੰ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਉਨ•ਾਂ ਕਿਹਾ ਕਿ ਭਾਜਪਾ ਨੇ ਅਪਰਾਧਿਕ ਅਤੇ ਵਿਵਾਦਗ੍ਰਸਤ ਪਿਛੋਕੜ ਵਾਲੇ ਚਿਹਰਿਆਂ ਨੂੰ ਮੈਦਾਨ ਵਿੱਚ ਉਤਾਰ ਕੇ ਇਨ•ਾਂ ਚੋਣਾਂ ਨੂੰ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। ਉਨ•ਾਂ ਕਿਹਾ ਕਿ ਜੇਕਰ ਭਾਜਪਾ ਸਾਧਵੀ ਦੇ ਵਿਚਾਰਾਂ ਦਾ ਸਮਰਥਨ ਨਹੀਂ ਕਰਦੀ ਤਾਂ ਫਿਰ ਉਹ ਅਜੇ ਤੱਕ ਪਾਰਟੀ ਵਿੱਚ ਕਿਉਂ ਹੈ?

Îਮੁੱਖ ਮੰਤਰੀ ਨੇ ਕਿਹਾ ਕਿ ਇਹ ਕਿੰਨੀ ਸ਼ਰਮਨਾਕ ਗੱਲ ਹੈ ਕਿ ਇਕ ਪਾਸੇ ਭਾਜਪਾ ਲੀਡਰ ਸਾਡੀ ਸੈਨਾਵਾਂ ਦੀ ਦੇਸ਼ਭਗਤੀ ਦਾ ਲਾਹਾ ਖੱਟ ਰਹੇ ਹਨ ਅਤੇ ਦੂਜੇ ਪਾਸੇ ਵਰਦੀ ਵਿੱਚ ਸਾਡੇ ਜਵਾਨ ਦੇ ਸਨਮਾਨ ਨੂੰ ਸੱਟ ਮਾਰ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,”ਇਹ ਕਿਹੜਾ ਰਾਸ਼ਟਰਵਾਦ ਹੈ? ਇਹ ਉਹ ਰਾਸ਼ਟਰਵਾਦ ਨਹੀਂ ਜਿਸ ਲਈ ਸਾਡੇ ਆਜ਼ਾਦੀ ਪਰਵਾਨਿਆਂ ਨੇ ਆਪਣੀ ਜਾਨਾਂ ਕੁਰਬਾਨ ਕੀਤੀਆਂ ਸਨ।” ਉਨ•ਾਂ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਨਫ਼ਰਤ ਦੇ ਬੀਜ ਬੀਜਣ ਵਾਲੀਆਂ ਅਜਿਹੀਆਂ ਤਾਕਤਾਂ ਨੂੰ ਸਬਕ ਸਿਖਾਇਆ ਜਾਵੇ ਤਾਂ ਕਿ ਸਾਡੇ ਮੁਲਕ ਦੀਆਂ ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਬਚਾਇਆ ਜਾ ਸਕੇ।

ਉਨ•ਾਂ ਕਿਹਾ ਕਿ ਅਸੀਂ ਇਨ•ਾਂ ਲੋਕਾਂ ਨੂੰ ਆਪਣਾ ਮੁਲਕ ਤਬਾਹ ਕਰਨ ਦੀ ਇਜਾਜ਼ਤ ਨਹੀਂ ਦੇ ਸਕਦੇ। ਅਸੀਂ ਉਨ•ਾਂ ਨੂੰ ਆਪਣਾ ਮਾਰੂ ਏਜੰਡਾ ਅਮਲ ਵਿੱਚ ਲਿਆਉਣ ਨਹੀਂ ਦੇ ਸਕਦੇ। ਉਨ•ਾਂ ਨੇ ਇਨ•ਾਂ ਲੋਕਾਂ ਦੇ ਨਾਪਾਕ ਇਰਾਦਿਆਂ ਦਾ ਟਾਕਰਾ ਕਰਨ ਲਈ ਹਰ ਸੰਭਵ ਕਦਮ ਚੁੱਕਣ ਦਾ ਪ੍ਰਣ ਕੀਤਾ।

Read more