ਕੈਪਟਨ ਅਮਰਿੰਦਰ ਸਿੰਘ ਵੱਲੋਂ ਵਧੀਆ ਕਾਰਗੁਜਾਰੀ ਦਿਖਾਉਣ ਵਾਲੇ ਜਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਪੁਰਸਕਾਰ ਪ੍ਰਦਾਨ

ਪਠਾਨਕੋਟ ਤੇ ਜਲੰਧਰ ਨੂੰ ਸਮੁੱਚੀ ਵਧੀਆ ਕਾਰਗੁਜਾਰੀ ਲਈ ਪੁਰਸਕਾਰ

ਚੰਡੀਗੜ , 7 ਫਰਵਰੀ:

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਖਿਆ, ਸਿਹਤ, ਉਦਯੋਗ, ਖੇਤੀਬਾੜੀ, ਕਾਨੂੰਨ ਅਤੇ ਵਿਵਸਥਾ ਆਦਿ ਸਣੇ ਵੱਖ ਵੱਖ ਖੇਤਰਾਂ ਵਿੱਚ ਵਧੀਆ ਕਾਰਗੁਜਾਰੀ ਵਿਖਾਉਣ ਵਾਲੇ ਜਿਲਿਆਂ ਨੂੰ ਐਵਾਰਡਾਂ ਨਾਲ ਸਨਮਾਨਿਤ ਕੀਤਾ ਹੈ। ਇਹ ਸਨਮਾਨ ਇੰਡਿਆ ਟੂਡੇ ਗਰੁੱਪ ਵੱਲੋਂ ਅੱਜ ਆਯੋਜਿਤ ਇੱਕ ਕਨਕਲੇਵ ਦੌਰਾਨ ਦਿੱਤੇ ਗਏ।  

ਸੂਬਾ ਭਰ ਵਿੱਚ ਸਮੁੱਚੀ ਕਾਰਗੁਜਾਰੀ ਦੇ ਲਈ ਡਿਪਟੀ ਕਮਿਸਨਰ ਜਲੰਧਰ ਵਰਿੰਦਰ ਸ਼ਰਮਾ ਨੇ ਅਵਾਰਡ ਹਾਸਲ ਕੀਤਾ ਜਦਕਿ ਸੂਬੇ ਭਰ ਵਿੱਚੋਂ ਸਮੁੱਚੀ ਕਾਰਗੁਜਾਰੀ ਲਈ  ਸੱਭ ਤੋਂ ਵਧ ਸੁਧਾਰ ਕਰਨ ਵਾਲੇ ਪਠਾਨਕੋਟ ਜਿਲਾ ਦੇ ਡਿਪਟੀ ਕਮਿਸਨਰ  ਨੇ ਐਵਾਰਡ ਹਾਸਲ ਕੀਤਾ। 

ਮੁੱਖ ਮੰਤਰੀ ਦਫਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਿੱਖਿਆ ਦੇ ਖੇਤਰ ਵਿਚ ਰੂਪ ਨਗਰ ਜਿਲੇ ਨੂੰ ਸੱਭ ਤੋਂ ਵਧੀਆ ਜ਼ਿਲੇ ਦਾ ਅਵਾਰਡ ਦਿੱਤਾ ਜਦਕਿ ਅੰਮਿ੍ਰਤਸਰ ਜ਼ਿਲੇ ਦੇ ਡਿਪਟੀ ਕਮਿਸ਼ਨਰ  ਕਮਲਦੀਪ ਸਿੰਘ ਸੰਘਾ ਨੇ ਸਿੱਖਿਆ ਦੇ ਖੇਤਰੀ ਵਿੱਚ ਸੱਭ ਤੋਂ ਜ਼ਿਆਦਾ ਸੁਧਾਰ ਲਿਆਉਣ ਵਾਲੇ ਜ਼ਿਲੇ ਵੱਜੋਂ ਐਵਾਰਡ ਪ੍ਰਾਪਤ ਕੀਤਾ। ਮੁੱਖ ਮੰਤਰੀ ਨੇ ਹੁਸ਼ਿਆਰਪੁਰ ਦੀ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੂੰ ਸਿਹਤ ਦੇ ਖੇਤਰ ਵਿੱਚ ਸੱਭ ਤੋਂ ਵੱਧੀਆ ਜ਼ਿਲਾ ਹੋਣ ਦਾ ਐਵਾਰਡ ਦਿੱਤਾ ਜਦਕਿ ਡਿਪਟੀ ਕਮਿਸਨਰ ਗੁਰਦਾਸਪੁਰ ਵਿਪੁਲ ਉਜਵਲ ਨੇ ਇਸ ਖੇਤਰ ਵਿੱਚ ਸੱਭ ਤੋਂ ਵੱਧ ਸੁਧਾਰ ਲਿਆਉਣ ਵਾਲੇ ਜ਼ਿਲੇ ਦਾ ਐਵਾਰਡ ਹਾਸਲ ਕੀਤਾ। ਡਿਪਟੀ ਕਮਿਸਨਰ ਬਰਨਾਲਾ ਧਰਮਪਾਲ ਨੇ ਪਾਣੀ ਅਤੇ ਸੈਨੀਟੇਸਨ ਦੇ ਖੇਤਰ ਵਿੱਚ ਸੱਭ ਤੋਂ ਵਧੀਆ ਜ਼ਿਲਾ ਹੋਣ ਦਾ ਐਵਾਰਡ ਹਾਸਲ ਕੀਤਾ ਜਦਕਿ  ਡਿਪਟੀ ਕਮਿਸਨਰ ਮਾਨਸਾ ਅਪਨੀਤ ਰਿਯਾਤ ਨੇ ਇਸ ਖੇਤਰ ਵਿੱਚ ਸੱਭ ਤੋਂ ਵਧ ਸੁਧਾਰ ਲਿਆਉਣ ਵਾਲੇ ਜ਼ਿਲੇ ਦਾ ਐਵਾਰਡ ਹਾਸਲ ਕੀਤਾ। ਬੁਨਿਆਦੀ ਢਾਂਚੇ ਵਿੱਚ ਬੇਹਤਰੀਨ ਜ਼ਿਲਾ ਹੋਣ ਦਾ ਐਵਾਰਡ ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੂੰ ਮਿਲਿਆ ਜਦਕਿ ਇਸ ਖੇਤਰ ਵਿੱਚ ਸੱਭ ਤੋਂ ਵੱਧ ਸੁਧਾਰ ਲਿਆਉਣ ਦਾ ਐਵਾਰਡ ਫ਼ਾਜ਼ਿਲਕਾ ਦੇ ਡਿਪਟੀ ਕਮਿਸਨਰ  ਮਨਪ੍ਰੀਤ ਸਿੰਘ ਨੇ ਹਾਸਲ ਕੀਤਾ। ਡਿਪਟੀ ਕਮਿਸ਼ਨਰ ਰਾਮਬੀਰ ਨੇ ਕਾਨੂੰਨ ਤੇ ਵਿਵਸਥਾ ਵਿੱਚ ਸੱਭ ਤੋ ਵਧੀਆ ਜ਼ਿਲਾ ਹੋਣ ਅਤੇ ਇਸ ਖੇਤਰ ਵਿੱਚ ਸੱਭ ਤੋਂ ਵਧ  ਸੁਧਾਰ ਲਿਆਉਣ ਦਾ ਐਵਾਰਡ ਹਾਸਲ ਕੀਤਾ। ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਨੇ ਕਾਨੂੰਨ ਅਤੇ ਵਿਵਸਥਾ ਵਿੱਚ ਵਿਸ਼ੇਸ਼ ਐਵਾਰਡ ਪ੍ਰਾਪਤ ਕੀਤਾ। ਲੁਧਿਆਣਾ ਦੇ ਡਿਪਟੀ ਕਮਿਸਨਰ ਪ੍ਰਦੀਪ ਅਗਰਵਾਲ ਨੇ ਖੇਤੀਬਾੜੀ ਵਿੱਚ ਸੱਭ ਤੋਂ ਵਧੀਆ ਜ਼ਿਲਾ ਹੋਣ ਦਾ ਐਵਾਰਡ ਹਾਸਲ ਕੀਤਾ ਜਦਕਿ ਡਿਪਟੀ ਕਮਿਸਨਰ ਐਸ.ਏ.ਐਸ. ਨਗਰ ਮੁਹਾਲੀ ਗੁਰਪ੍ਰੀਤ ਖੇਤੀਬਾੜੀ ਵਿੱਚ ਸੱਭ ਤੋਂ ਵੱਧ ਸੁਧਾਰ ਲਿਆਉਣ ਲਈ ਐਵਾਰਡ ਹਾਸਲ ਕੀਤਾ। 

ਮੁੱਖ ਮੰਤਰੀ ਨੇ ਸੇਵਾ ਖੇਤਰ ਵਿਚ ਸਭ ਤੋਂ ਵਧੀਆ ਜ਼ਿਲੇ ਦਾ ਐਵਾਰਡ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਮੁਹੰਮਦ ਤਾਯਬ ਨੂੰ ਦਿੱਤਾ ਜਦਕਿ ਇਸ ਖੇਤਰ ਵਿੱਚ ਡਿਪਟੀ ਕਮਿਸਨਰ ਸੰਗਰੂਰ ਘਨਸ਼ਿਆਮ ਥੌਰੀ ਨੇ ਸੱਭ ਤੋਂ ਵਧ ਸੁਧਾਰ ਲਿਆਉਣ ਦਾ ਐਵਾਰਡ ਹਾਸਲ ਕੀਤਾ। ਖੁਸ਼ਹਾਹੀ ਦੇ ਖੇਤਰ ਵਿੱਚ ਡਿਪਟੀ ਕਮਿਸਨਰ ਐਸ.ਏ.ਐਸ. ਨਗਰ ਗੁਰਪ੍ਰੀਤ ਸਪਰਾ ਅਤੇ ਡਿਪਟੀ ਕਮਿਸਨਰ ਤਰਨ ਤਾਰਨ ਪ੍ਰਦੀਪ ਕੁਮਾਰ ਸੱਭਰਵਾਲ ਨੇ ਕ੍ਰਮਵਾਰ ਸਭ ਤੋਂ ਵਧੀਆ ਜ਼ਿਲੇ ਅਤੇ ਇਸ ਖੇਤਰ ਵਿੱਚ ਸੁਧਾਰ ਲਿਆਉਣ ਵਾਲੇ ਜ਼ਿਲੇ ਦਾ ਐਵਾਰਡ ਹਾਸਲ ਕੀਤਾ।  ਡਿਪਟੀ ਕਮਿਸਨਰ ਫਤਹਿਗੜ ਸਾਹਿਬ ਐਸ.ਐਸ. ਢਿਲੋ ਨੇ ਉਦਯੋਗ ਵਿੱਚ ਸਭ ਤੋਂ ਵਧੀਆ ਜ਼ਿਲੇ ਦਾ ਐਵਾਰਡ ਹਾਸਲ ਕੀਤਾ ਜਦਕਿ ਲੁਧਿਆਣਾ ਦੇ ਡਿਪਟੀ ਕਮਿਸਨਰ ਪ੍ਰਦੀਪ ਅਗਰਵਾਲ ਨੇ ਇਸ ਖੇਤਰ ਵਿੱਚ ਸਭ ਤੋਂ ਵਧ ਸੁਧਾਰ ਲਿਆਉਣ ਵਾਲੇ ਜ਼ਿਲੇ ਦਾ ਐਵਾਰਡ ਹਾਸਲ ਕੀਤਾ। ਡਿਪਟੀ ਕਮਿਸਨਰ ਫਿਰੋਜਪੁਰ ਬਲਵਿੰਦਰ ਸਿੰਘ  ਨੇ ਸਮੁੱਚੇ ਖੇਤਰਾਂ ਵਿੱਚ ਸਭ ਤੋਂ ਵਧ ਸੁਧਾਰ ਲਿਆਉਣ ਲਈ ਵਿਸ਼ੇਸ਼ ਐਵਾਰਡ ਹਾਸਲ ਕੀਤਾ। 

Read more