ਕੁਰਸੀ ਨਾਲ ਹੀ ਗਈ ਸਿੱਧੂ ਦੀ ਕੋਠੀ ਦੀ ਰੋਣਕ, ਅੰਮ੍ਰਿਤਸਰ ਸਥਿਤ ਨਿਵਾਸ ਦੇ ਬਾਹਰ ਛਾਇਆ ਸੰਨਾਟਾ

 

Gurwinder Singh Sidhu

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵਜੋਤ ਸਿੱਧੂ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਗਿਆ ਹੈ।ਜਿਸਤੋਂ ਬਾਅਦ ਸਿੱਧੂ ਕੈਪਟਨ ਦੀ ਵਜ਼ਾਰਤ ਵਿੱਚੋਂ ਆਊਟ ਹੋ ਗਏ ਹਨ।ਨਵਜੋਤ ਸਿੱਧੂ ਦੀ ਕੁਰਸੀ ਨਾਲ ਹੀ ਉਨ੍ਹਾਂ ਦੀ ਕੋਠੀ ਦੀ ਰੌਣਕ ਵੀ ਚਲੀ ਗਈ ਹੈ।ਸਿੱਧੂ ਦੇ ਅੰਮ੍ਰਿਤਸਰ ਸਥਿਤ ਨਿਵਾਸ ਦੇ ਤਿੰਨੋਂ ਗੇਟਾਂ ਬੰਦ ਹਨ ਅਤੇ ਉਨ੍ਹਾਂ ਦੀ ਕੋਠੀ ਦੇ ਚਾਰੇ ਪਾਸੇ ਸੰਨਾਟਾ ਛਾਇਆ ਹੋਇਆ ਹੈ।ਸਿੱਧੂ ਦੇ ਸਟਾਫ ਮੈਂਬਰਾਂ ਦੀ ਕੋਠੀ ਦੇ ਅੰਦਰ ਹੀ ਸਨ, ਪਰ ਉਨ੍ਹਾਂ ਵੱਲੋਂ ਮੀਡੀਆ ਕਰਮੀਆਂ ਨਾਲ ਗੱਲ ਨਹੀਂ ਕਰਨ ਤੋਂ ਇਨਕਾਰ ਕੀਤਾ ਹੈ।ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਸਮੇਂ ਨਵਜੋਤ ਸਿੰਘ ਸਿੱਧੂ ਅਤੇ ਨਵਜੋਤ ਕੌਰ ਸਿੱਧੂ ਆਪਣੇ ਅੰਮ੍ਰਿਤਸਰ ਸਥਿਤ ਘਰ ਵਿੱਚ ਨਹੀਂ ਹਨ।


ਨਵਜੋਤ ਸਿੱਧੂ ਦਾ ਅਸਤੀਫ਼ਾ ਪ੍ਰਵਾਨ ਹੋਣ ਤੋਂ ਬਾਅਦ ਉਨ੍ਹਾਂ ਨੇ ਆਪਣੀ ਸਰਕਾਰੀ ਕੋਠੀ ਖਾਲੀ ਕਰਨੀ ਵੀ ਸ਼ੁਰੂ ਕਰ ਦਿੱਤੀ ਹੈ।ਅੱਜ ਇਕ ਗੱਡੀ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਵਿੱਚ ਸਮਾਨ ਲੈ ਕੇ ਜਾਣ  ਲਈ ਦਾਖਿਲ ਹੋਈ ਸੀ।ਸਿੱਧੂ ਦੇ ਸਰਕਾਰੀ ਘਰ ਵਿੱਚ ਸਮਾਨ ਦੀ ਪੈਕਿੰਗ ਸ਼ੁਰੂ ਕਰ ਦਿੱਤੀ ਹੈ ਅਤੇ ਸਮਾਨ ਨੂੰ ਕਿੱਥੇ ਲਿਜਾਇਆ ਜਾ ਰਿਹਾ ਹੈ।ਇਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ।

ਜ਼ਿਕਰਯੋੋਗ ਹੈ ਕਿ ਨਵਜੋਤ ਸਿੱਧੂ 10 ਜੂਨ ਨੂੰ ਰਾਹੁਲ ਗਾਂਧੀ ਨੂੰ ਆਪਣਾ ਅਸਤੀਫ਼ਾ ਸੋਂਪ ਆਏ ਸਨ।ਜਿਸ ਤੋਂ ਬਾਅਦ 15 ਜੁਲਾਈ ਨੂੰ ਉਨ੍ਹਾਂ ਆਪਣੇ ਟਵਿਟਰ ਅਕਾਊਂਟ ‘ਤੇ ਫੋਟੋ ਸ਼ੇਅਰ ਕਰਕੇ ਦਿੱਤੀ ਸੀ।ਸਿੱਧੂ ਕੈਪਟਨ ਅਮਰਿੰਦਰ ਸਿੰਘ ਨਾਲ ਵਿਭਾਗ ਬਦਲੇ ਜਾਣ ਕਾਰਨ ਨਿਰਾਜ਼ ਚੱਲ ਰਹੇ ਸਨ।
  

Read more