ਕੁਰਸੀ ਤੋਂ ਬਾਅਦ ਸਿੱਧੂ ਨੇ ਸਰਕਾਰੀ ਰਿਹਾਇਸ਼ ਨੂੰ ਵੀ ਕਿਹਾ ਅਲਵਿਦਾ

 

Gurwinder Singh Sidhu

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵਜੋਤ ਸਿੱਧੂ ਦਾ ਅਸਤੀਫ਼ਾ ਪ੍ਰਵਾਨ ਕਰਨ ਨਾਲ ਹੀ ਸਿੱਧੂ ਪੰਜਾਬ ਦੀ ਕੈਬਨਿਟ ਤੋਂ ਬਾਹਰ ਹੋ ਗਏ ਹਨ।ਜਿਸ ਮਗਰੋਂ ਸਿੱਧੂ ਨੇ ਸਰਕਾਰੀ ਸਹੂਲਤਾਂ ਛੱਡਣੀਆਂ ਵੀ ਸ਼ੁਰੂ ਕਰ ਦਿੱਤੀਆ ਸਨ।ਸਿੱਧੂ ਦੀ ਸੈਕਟਰ 2 ਵਿੱਚ ਸਥਿਤ ਸਰਕਾਰੀ ਕੋਠੀ ਵਿੱਚ ਉਨ੍ਹਾਂ ਦੀ ਸਮਾਨ ਲੈਣ ਲਈ ਇਕ ਗੱਡੀ ਦਾਖ਼ਲ ਹੋਈ ਸੀ।ਜਿਸਤੋਂ ਬਾਅਦ ਸਿੱਧੂ ਵੱਲੋਂ ਸਰਕਾਰੀ ਕੋਠੀ ਖਾਲੀ ਕਰ ਦਿੱਤੀ ਗਈ ਹੈ।ਸਿੱਧੂ ਨੂੰ ਮਿਲਿਆ ਸਰਕਾਰੀ ਸਰਕਾਰੀ ਸਟਾਫ ਵੀ ਉਨ੍ਹਾਂ ਵੱਲੋਂ ਵਾਪਸ ਕਰ ਦਿੱਤੇ ਜਾਣ ਦੀ ਖ਼ਬਰਾਂ ਮਿਲੀਆਂ ਹਨ।

ਨਵਜੋਤ ਸਿੱਧੂ ਵੱਲੋਂ 6 ਜੂਨ ਤੋਂ ਬਾਅਦ ਚੁੱਪੀ ਧਾਰੀ ਹੋਈ ਹੈ, ਜਿਸ ਕਾਰਨ ਸਿਆਸੀ ਪੰਡਤਾਂ ਵੱਲੋਂ ਵੀ ਸਿੱਧੂ ਦੇ ਅਗਲੇ ਕਦਮ ਦਾ ਅੰਦਾਜ਼ਾ ਲਗਾਉਣ ਮੁਸ਼ਕਿਲ ਹੋ ਰਿਹਾ ਹੈ।ਨਵਜੋਤ ਸਿੱਧੂ ਨੂੰ ਕੈਬਨਿਟ ਵਿੱਚੋਂ ਬਾਹਰ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਆਪਣੀ ਸਿਆਸੀ ਤਾਕਤ ਦਾ ਅੰਦਾਜ਼ਾ ਇਕ ਵਾਰ ਫਿਰ ਤੋਂ ਕਰਵਾ ਦਿੱਤਾ ਹੈ।

ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿੱਧੂ ਸਮੇਤ ਹੋਰ ਕਈ ਵਿਧਾਇਕਾਂ ਦੇ ਵਿਭਾਗਾਂ ਵਿੱਚ ਤਬਦੀਲੀ ਕੀਤੀ ਸੀ।ਸਿੱਧੂ ਤੋਂ ਇਲਾਵਾ ਬਾਕੀ ਵਿਧਾਇਕਾਂ ਨੇ ਆਪਣੇ ਨਵੇਂ ਵਿਭਾਗ ਦੀ ਕੁਰਸੀ ਸੰਭਾਲ ਲਈ ਸੀ।ਪਰ ਸਿੱਧੂ ਆਪਣੇ ਪੁਰਾਣੇ ਵਿਭਾਗ ਨੂੰ ਵਾਪਿਸ ਲੈਣ ਲਈ ਅੜੇ ਹੋਏ ਸਨ।ਜਿਸ ਮਗਰੋਂ ਉਨ੍ਹਾਂ ਨੇ 10 ਜੂਨ ਨੂੰ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਆਪਣਾ ਅਸਤੀਫ਼ਾ ਸੋਂਪ ਆਏ ਸਨ।15 ਜਲਾਈ ਨੂੰ ਸਿੱਧੁ ਨੇ ਆਪਣੇ ਅਸਤੀਫੇ ਦੀ ਜਾਣਕਾਰੀ ਟਵਿਟਰ ‘ਤੇ ਸਾਂਝੀ ਕਰਕੇ ਪੰਜਾਬ ਦੀ ਸਿਆਸਤ ਵਿੱਚ ਵੱਡਾ ਧਮਕਾ ਕੀਤਾ ਸੀ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਨੇ 5 ਦਿਨਾਂ ਬਾਅਦ ਕੱਲ ਸਿੱਧੂ ਦਾ ਅਸਤੀਫਾ ਪ੍ਰਵਾਨ ਕਰ ਲਿਆ ਸੀ।

  

Read more