ਕਾਂਗਰਸ ਪਾਰਟੀ ਲਈ ਮੁਸ਼ਕਿਲਾਂ ਖੜ੍ਹੀਆਂ ਕਰ ਸਕਦੀ ਹੈ ਸਿੱਧੂ ਅਤੇ ਸੋਨੀ ਦੀ ਨਰਾਜ਼ਗੀ

15 ਦਿਨਾਂ ਬਾਅਦ ਵੀ ਨਹੀਂ ਸੰਭਾਲਿਆਂ ਨਵੇਂ ਵਿਭਾਗ ਦਾ ਕਾਰਜ

Gurwinder Singh Sidhu: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਕੈਬਨਿਟ ਵਿੱਚ ਫੇਰ ਬਦਲ ਕਰਨ ਤੋਂ ਬਾਅਦ ਪੈਦਾ ਹੋਇਆ ਕਲੇਸ਼ ਫਿਲਹਾਲ ਨਿੱਬੜਦਾ ਨਜ਼ਰ ਨਹੀਂ ਆ ਰਿਹਾ।ਕਿਉਂਕਿ ਇਸ ਸਮੇਂ ਪੰਜਾਬ ਦੇ ਦੋ ਮੰਤਰੀ ਆਪਣੇ ਨਵੇਂ ਵਿਭਾਗ ਸੰਭਾਲਣ ਦੇ ਰੌਂਅ ਵਿੱਚ ਨਹੀਂ ਹਨ।ਨਵਜੋਤ ਸਿੱਧੂ ਅਤੇ ੳ.ਪੀ. ਸੋਨੀ ਦੁਆਰਾ 15 ਦਿਨ ਬੀਤਣ ਤੋਂ ਬਾਅਦ ਵੀ ਨਵੇਂ ਵਿਭਾਗ ਦੀ ਕੁਰਸੀ ਨਹੀਂ ਸੰਭਾਲੀ।ਲੋਕ ਸਭਾ ਚੋਣਾਂ ਵਿੱਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਇਨ੍ਹਾਂ ਦੋ ਮੰਤਰੀ ਦੀ ਨਰਾਜ਼ਗੀ ਨੂੰ ਦੂਰ ਕਰਨਾ ਪਾਰਟੀ ਹਾਈਕਮਾਂਡ ਲਈ ਵੱਡੀ ਚਣੌਤੀ ਬਣ ਗਈ ਹੈ।
ਜੇਕਰ ਪੁਰਾਣੇ ਸਿੱਖਿਆ ੳ.ਪੀ. ਸੋਨੀ ਦੀ ਗੱਲ ਕੀਤੀ ਜਾਵੇਂ ਤਾਂ ਉਨ੍ਹਾਂਦੇ ਵਿਭਾਗ ਵਿੱਚ ਤਬਦੀਲੀ ਪਹਿਲੀ ਦਫ਼ਾ ਨਹੀਂ ਕੀਤੀ ਗਈ ਇਸਤੋ ਪਹਿਲਾਂ ਵੀ ਸ੍ਰੀ ਸੋਨੀ ਦਾ ਵਿਭਾਗ ਦਾ 2-3 ਵਾਰੀ ਬਦਲਿਆਂ ਗਿਆ ਹੈ।ਸੱਭ ਤੋਂ ਪਹਿਲਾ ਕੈਬਨਿਟ ਮੰਤਰੀ ਬਣਨ ਸਮੇਂ ਵਾਤਾਵਰਣ ਵਿਭਾਗ ਦਿੱਤਾ ਗਿਆ ਸੀ ਪਰ ਨੈਸ਼ਨਲ ਗ੍ਰੀਨ ਟ੍ਰਿਊਬਨਲ ਦੁਆਰਾ ਪੰਜਾਬ ਸਰਕਾਰ ਨੂੰ 50 ਕਰੋੜ ਦਾ ਜੁਰਮਾਨਾ ਲਗਾਉਣ ਤੋਂ ਬਾਅਦ ਉਨ੍ਹਾਂ ਨੂੰ ਫੂਡ ਪ੍ਰੋਸੈਸਿੰਗ ਵਿਭਾਗ ਦੀ ਕੁਰਸੀ ਦਿੱਤੀ ਗਈ।ਇਸਤੋਂ ਬਾਅਦ ਸਿੱਖਿਆ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਗਈ।ਹੁਣ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋ ਬਾਅਦ ਸਿੱਖਿਆ ਵਿਭਾਗ ਖੋਹ ਲਿਆ ਗਿਆ ਹੈ ਜਿਸ ਕਾਰਨ ਸ੍ਰੀ ਸੋਨੀ ਨੇ ਨਵੇਂ ਵਿਭਾਗ ਦਾ ਕਾਰਜ ਨਹੀਂ ਸੰਭਾਲਿਆ ਹੈ।ਹਲਾਂਕਿ ਸ੍ਰੀ ਸੋਨੀ  ਇਸ ਵਾਰ ਖੁੱਲ ਕੇ ਸਾਹਮਣੇ ਨਹੀਂ ਆਏ ਪਰ ਵਿਭਾਗ ਦਾ ਕਾਰਜ ਨਾ ਸੰਭਾਲ ਕੇ ਆਪਣੀ ਨਰਾਜ਼ਗੀ ਦਾ ਅਹਿਸਾਸ ਜਰੂਰ ਕਰਵਾ ਦਿੱਤਾ ਹੈ।ਸੂਤਰਾਂ ਤੋਂ ਮਿਲੀਆਂ ਖ਼ਬਰਾਂ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਜਲਦੀ ਹੀ ਸ੍ਰੀ ਸੋਨੀ ਨੂੰ ਮਨ੍ਹਾ ਲੈਣਗੇ।


ਦੂਸਰੇ ਪਾਸੇ ਜੇਕਰ ਨਵਜੋਤ ਸਿੱਧੂ ਦੀ ਗੱਲ ਕੀਤੀ ਜਾਵੇਂ ਤਾਂ ਉਹ ਰਾਹੁਲ ਗਾਂਧੀ ਅਤੇ ਪ੍ਰਿੰਅਕਾ ਗਾਂਧੀ ਦੇ ਬਹੁਤ ਕਰੀਬੀ ਮੰਨੇ ਜਾਂਦੇ ਹਨ।ਕੈਪਰਨ ਅਮਰਿੰਦਰ ਸਿੰਘ ਨੂੰ ਸਿੱਧੂ ਸ਼ੁਰੂ ਤੋਂ ਹੀ ਆਪਣਾ ਨੇਤਾ ਮੰਨਣ ਨੂੰ ਤਿਆਰ ਨਹੀਂ ਸਨ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਸਿੱਧੂ ਦੇ ਵਿਭਾਗ ਵਿੱਚ ਕੀਤੀ ਤਬਦੀਲੀ ਨਾਲ ਉਨ੍ਹਾਂ ਦੀ ਨਰਾਜ਼ਗੀ ਜੱਗ ਜਾਹਰ ਹੋ ਗਈ।ਉਨ੍ਹਾਂ ਤੋਂ ਸਥਾਨਕ ਸਰਕਾਰਾਂ ਅਤੇ ਸੈਰ ਸਪਾਟਾ ਵਿਭਾਗ ਲੈ ਕੇ ਬਿਜਲੀ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਸੀ ਜਿਸ ਤੋਂ ਬਾਅਦ ਸ੍ਰੀ ਸਿੱਧੂ ਨੇ ਪਾਰਟੀ ਹਾਈ ਕਮਾਂਡ ਕੋਲ ਜਾ ਕੇ ਆਪਣੇ ਵਿਭਾਗ ਦਾ ਰਿਪੋਰਟ ਕਾਰਡ ਪੇਸ ਕੀਤਾ ਸੀ। ਜ਼ਿਕਰਯੋਗ ਹੈ ਕਿ ਸਿੱਧੂ ਬਿਜਲੀ ਵਿਭਾਗ ਦਾ ਕਾਰਜ ਨਹੀਂ ਸੰਭਾਲਿਆ ਹੈ ਜਿਸ ਕਾਰਨ ਬਿਜਲੀ ਵਿਭਾਗ ਨੂੰ ਕੈਪਟਨ ਅਮਰਿੰਦਰ ਸਿੰਘ ਦੇਖ ਰਹੇ ਹਨ।
ਉਧਰ ਪਾਰਟੀ ਹਾਈ ਕਮਾਂਡ ਨਵਜੋਤ ਸਿੱਧੂ ਨੂੰ ਨਰਾਜ਼ ਨਹੀ ਕਰਨਾ ਚਾਹੁੰਦੀ ਕਿਉਂਕਿ ਉਹ ਪਾਰਟੀ ਦੇ ਸਟਾਰ ਪ੍ਰਚਾਰਕ ਹਨ।ਅਤੇ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੀ ਝੋਲੀ 8 ਸੀਟਾਂ ਪਾਉਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਨਰਾਜ਼ ਨਹੀਂ ਕਰਨਾ ਚਾਹੰਦੀ।ਜਿਸਤੋ ਬਾਅਦ ਪਾਰਟੀ ਹਾਈ ਕਮਾਂਡ ਨੇ ਮਾਮਲੇ ਨੂੰ ਸਲਝਾਉਣ ਲਈ ਅਹਿਮਦ ਪਟੇਲ ਦੀ ਜ਼ਿੰਮੇਵਾਰੀ ਲਗਾਈ ਹੈ।ਆਉਣ ਵਾਲੇ ਦਿਨਾਂ ਵਿੱਚ ਪਾਰਟੀ ਹਾਈਕਮਾਂਡ ਕੈਪਟਨ-ਸਿੱਧੂ ਮਾਮਲੇ ਨੂੰ ਕਿਸ ਤਰ੍ਹਾਂ ਨਾਲ ਸਲਝਾਉਦੀ ਹੈ ਇਹ ਦੇਖਣਾ ਦਿਲਚਸਪ ਹੋਵੇਗਾ ਕਿਉਂਕਿ ਇਸ ਫ਼ੈਸਲਾ ਦਾ ਪੰਜਾਬ ਦੀ ਰਾਜਨੀਤੀ ‘ਤੇ ਗਹਿਰਾ ਪ੍ਰਭਾਵ ਪੈਣਾ ਹੈ।
  

Read more