ਕਾਂਗਰਸੀ ਵਿਧਾਇਕਾ ਵਿੱਚ ਲੱਗੀ ਬਿਜਲੀ ਮੰਤਰੀ ਬਣਨ ਦੀ ਦੌੜ

Gurwinder Singh Sidhu

ਪੰਜਾਬ ਦੇ ਸਾਬਕਾ ਸਥਾਨਕ ਸਰਕਾਰਾਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਕਾਂਗਰਸ ਪਾਰਟੀ ਵਿੱਚ ਬਿਜਲੀ ਮੰਤਰੀ ਬਣਨ ਦੀ ਦੋੜ ਲੱਗ ਗਈ ਹੈ।ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਭਾਗ ਬਦਲਣ ਤੋਂ ਬਾਅਦ ਨਵਜੋਤ ਸਿੱਧੂ ਨਰਾਜ਼ ਚਲ ਰਹੇ ਸਨ।ਇਸ ਕਾਰਨ ਉਨ੍ਹਾਂ ਨੇ ਬਿਜਲੀ ਵਿਭਾਗ ਦੀ ਕੁਰਸੀ ਵੀ ਨਹੀਂ ਸੰਭਾਲੀ।

ਹੁਣ ਨਵਜੋਤ ਸਿੱਧੂ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਉਨ੍ਹਾਂ ਦੇ ਬਿਜਲੀ ਵਿਭਾਗ ਦਾ ਅਹੁਦਾ ਸੰਭਾਲਣ ਦੀਆਂ ਸੰਭਾਵਾਨਾਂ ਨੂੰ ਖ਼ਤਮ ਹੁੰਦੀਆਂ ਜਾ ਰਹੀਆਂ ਹਨ।ਬੇਸ਼ਕ ਕਾਂਗਰਸ ਦੇ ਬਹੁਤੇ ਮੰਤਰੀਆਂ ਵੱਲੋਂ ਸਿੱਧੂ ਨੂੰ ਕੁਰਸੀ ਸੰਭਾਲਣ ਦੀਆਂ ਸਲਾਹਾਂ ਦਿੱਤੀਆਂ ਜਾ ਰਹੀਆਂ ਹਨ।ਪਰ ਨਵਜੋਤ ਸਿੱਧੂ ਵੱਲੋਂ ਮੀਡੀਆ ਅਤੇ ਲੋਕਾਂ ਨਾਮ ਬਣਾਈ ਦੂਰੀ ਤੋਂ ਅਹੁਦਾ ਸੰਭਾਲਣਾਂ ਮੁਸ਼ਕਿਲ ਹੀ ਜਾਪਦਾ ਹੈ।


ਦੂਸਰੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਵੱਲੋਂ ਚੰਡੀਗੜ੍ਹ ਵਾਪਸ ਮੁੜਨ ‘ਤੇ ਅਸਤੀਫੇ ਬਾਰੇ ਕੋਈ ਫ਼ੈਸਲਾ ਕਰਨ ਦੀ ਗੱਲ ਕਹੀ ਜਾ ਰਹੀ ਹੈ।ਪਰ ਕੈਪਟਨ ਅਮਰਿੰਦਰ ਸਿੰਘ ਵੀ ਸਿੱਧੂ ਦੇ ਅਸਤੀਫ਼ੇ ‘ਤੇ ਹਾਲ ਦੀ ਘੜੀ ਕੋਈ ਫ਼ੈਸਲਾ ਨਾ ਕਰਨ ਦੇ ਮੂਡ ਵਿੱਚ ਹਨ।ਉਨ੍ਹਾਂ ਵੱਲੋਂ ਸਿੱਧੂ ਦੇ ਅਸਤੀਫ਼ੇੇ ‘ਤੇ ਕੋਈ ਫੈਸਲਾ ਪਾਰਟੀ ਹਾਈ ਕਮਾਂਡ ਨਾਲ ਮਿਿਟੰਗ ਕਰਕੇ ਹੀ ਕੀਤਾ ਜਾਵੇਗਾ।


ਜੇਕਰ ਮੰਤਰੀ ਬਣਨ ਦੀ ਦੋੜ ਦੀ ਗੱਲ ਕੀਤੀ ਜਾਵੇਂ ਤਾਂ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਅਤੇ ਰਾਜ ਕੁਮਾਰ ਵੇਰਕਾ ਦੇ ਨਾਂ ਦੀ ਸਿਆਸੀ ਗਲੀਆਂ ਵਿੱਚ ਚਰਚਾ ਚੱਲ ਰਹੀ ਹੈ।ਹਾਲ ਦੀ ਘੜੀ ਇਹ ਕਹਿਣਾ ਮੁਸ਼ਕਿਲ ਹੋਵੇਗਾ ਕਿ ਬਿਜਲੀ ਮੰਤਰੀ ਦੀ ਕੁਰਸੀ ਕਾਂਗਰਸ ਦੇ ਕਿਸ ਵਿਧਾਇਕ ਨੂੰ ਮਿਲਦੀ ਹੈ ਕਿਉਂਕਿ ਇਸਦਾ ਫ਼ੈਸਲਾ ਤਾਂ ਸਿੱਧੂ ਦਾ ਅਸਤੀਫ਼ਾ ਪ੍ਰਵਾਨ ਹੋਣ ਤੋਂ ਬਾਅਦ ਹੀ ਹੋਵੇਗਾ।ਪਰ ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ  ਨਾਲ  ਸੂਬੇ ਦੀ ਸਿਆਸਤ ਦਾ ਪਾਰਾ ਇਕ ਵਾਰ ਫਿਰ ਤੋਂ ਉਪਰ ਚਲਾ ਗਿਆ ਹੈ।
    

Read more