ਕਰਤਾਰਪੁਰ ਸਾਹਿਬ ਕੌਰੀਡੋਰ ਬਾਰੇ ਦੂਜਾ ਦੌਰ ਦੀ ਗੱਲਬਾਤ ਹੋਈ

Gurwinder Singh Sidhu

ਪਾਕਿਸਤਾਨ ਨਾਲ ਕਰਤਾਰਪੁਰ ਸਾਹਿਬ ਕੌਰੀਡੋਰ ਨੂੰ ਚਾਲੂ ਕਰਨ ਦੀ ਰੂਪ-ਰੇਖਾ ਤਿਆਰ ਕਰਨ ਬਾਰੇ  ਗੱਲਬਾਤ ਦਾ ਦੂਜਾ ਦੌਰ ਅੱਜ ਪਾਕਿਸਤਾਨ ਦੇ ਵਾਹਗਾ ਵਿਖੇ ਹੋਇਆਭਾਰਤੀ ਵਫ਼ਦ ਦੀ ਅਗਵਾਈ ਗ੍ਰਿਹ ਮੰਤਰਾਲਾ ਦੇ ਸੰਯੁਕਤ ਸਕੱਤਰ, ਸ਼੍ਰੀ ਐੱਸਸੀਐੱਲ ਦਾਸ ਨੇ ਕੀਤੀ ਅਤੇ ਇਸ ਵਫ਼ਦ ਵਿੱਚ ਗ੍ਰਿਹ   ਮੰਤਰਾਲਾ, ਵਿਦੇਸ਼ ਮੰਤਰਾਲਾ, ਰੱਖਿਆ ਮੰਤਰਾਲਾ, ਪੰਜਾਬ ਸਰਕਾਰ ਅਤੇ ਨੈਸ਼ਨਲ ਹਾਈਵੇ ਅਥਾਰਟੀ ਆਵ੍ ਇੰਡੀਆ ਦੇ ਨੁਮਾਇੰਦੇ ਸ਼ਾਮਲ ਹੋਏ

ਅੱਜ ਹੋਈ ਮੀਟਿੰਗ ਵਿੱਚ ਕਰਤਾਰਪੁਰ ਸਾਹਿਬ ਕੌਰੀਡੋਰ ਜਾਣ ਵਾਲੇ ਤੀਰਥ ਯਾਤਰੀਆਂ ਦੀ ਸੁਵਿਧਾ ਲਈ ਰੂਪ-ਰੇਖਾ ਅਤੇ ਸਮਝੌਤੇ ਦੇ ਖਰੜੇ ਅਤੇ ਕੌਰੀਡੋਰ ਲਈ ਵਿਕਸਿਤ ਕੀਤੇ ਜਾ ਰਹੇ ਬੁਨਿਆਦੀ ਢਾਂਚੇ ਬਾਰੇ ਚਰਚਾ ਹੋਈ 

ਮੀਟਿੰਗ ਵਿੱਚ ਮਾਰਚ, ਅਪ੍ਰੈਲ ਅਤੇ ਮਈ 2019 ਵਿੱਚ ਹੋਈਆਂ ਤਕਨੀਕੀ ਮੀਟਿੰਗਾਂ ਵਿੱਚ ਹੋਈ ਪ੍ਰਗਤੀ ਦਾ ਜਾਇਜ਼ਾ ਲਿਆ ਗਿਆਉਨ੍ਹਾਂ ਨੇ ਕ੍ਰਾਸਿੰਗ ਪੁਆਇੰਟ/ਜ਼ੀਰੋ ਪੁਆਇੰਟ ਕੋਆਰਡੀਨੇਟਸ ਦੀ ਪੁਸ਼ਟੀ ਕੀਤੀ ਜਿਸ ਤੇ ਤਕਨੀਕੀ ਪੱਧਰ ਦੀ ਵਾਰਤਾ ਵਿੱਚ ਸਹਿਮਤੀ ਜਤਾਈ ਗਈ ਸੀ

 ਭਾਰਤੀ ਧਿਰ ਨੇ ਪਾਕਿਸਤਾਨ ਵੱਲੋਂ ਉਨ੍ਹਾਂ ਵੱਲ ਪ੍ਰਸਤਾਵਿਤ ਮਿੱਟੀ ਤੋਂ ਭਰੇ ਪੁਲ਼ ਵਾਲੀ ਸੜਕ ਜਾਂ ਕਾਜ਼ਵੇ (ਸੇਤੂ ਮਾਰਗ) ਕਾਰਨ ਡੇਰਾ ਬਾਬਾ ਨਾਨਕ ਅਤੇ ਭਾਰਤੀ ਪਾਸੇ ਦੇ ਨੇੜੇ ਦੇ ਖੇਤਰਾਂ ਵਿੱਚ ਸੰਭਾਵਿਤ ਹੜ੍ਹ ਨੂੰ ਲੈਕੇ ਚਿੰਤਾ ਜਤਾਈਭਾਰਤੀ ਵਫ਼ਦ ਨੇ ਪਾਕਿਸਤਾਨ ਨਾਲ ਹੜ੍ਹਾਂ ਬਾਰੇ ਆਪਣੇ ਜਾਇਜ਼ੇ ਨੂੰ ਸਾਂਝਾ ਕੀਤਾਭਾਰਤ ਨੇ ਸਪਸ਼ਟ ਤੌਰ ਤੇ ਸੂਚਿਤ ਕੀਤਾ ਕਿ ਮਿੱਟੀ ਭਰ ਕੇ ਸੜਕ ਬਣਾਉਣ ਜਾਂ ਕਾਜ਼ਵੇ ਬਣਾਉਣ ਨਾਲ ਸਾਡੇ ਪਾਸੇ ਵਾਲੇ ਲੋਕਾਂ ਨੂੰ ਹੜ੍ਹਾਂ ਦਾ ਖਤਰਾ ਪੈਦਾ ਹੋਵੇਗਾ ਅਤੇ ਇਸ ਨੂੰ ਅੰਤਰਿਮ ਤੌਰ ਤੇ ਵੀ ਨਹੀਂ ਬਣਾਇਆ ਜਾਣਾ ਚਾਹੀਦਾਜੋ ਪੁਲ਼ ਭਾਰਤ ਆਪਣੇ ਪਾਸੇ ਬਣਾ ਰਿਹਾ ਹੈ ਉਸ ਦੇ ਵੇਰਵੇ ਸਾਂਝੇ ਕੀਤੇ ਗਏ ਅਤੇ ਪਾਕਿਸਤਾਨੀ ਧਿਰ ਨੂੰ ਬੇਨਤੀ ਕੀਤੀ ਗਈ ਕਿ ਉਹ ਵੀ ਆਪਣੇ ਪਾਸੇ ਪੁਲ਼ ਉਸਾਰਨਇਸ ਨਾਲ ਹੜ੍ਹ ਦੀ ਸਮੱਸਿਆ ਹੀ ਖ਼ਤਮ ਨਹੀਂ ਹੋਵੇਗੀ ਸਗੋਂ ਪਵਿੱਤਰ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਯਾਤਰਾ ਸਾਰਾ ਸਾਲ ਜਾਰੀ ਰਹਿ ਸਕੇਗੀਪਾਕਿਸਤਾਨੀ ਧਿਰ ਸਿਧਾਂਤਕ ਤੌਰ ਤੇ ਜਲਦੀ ਤੋਂ ਜਲਦੀ ਪੁਲ਼ ਬਣਾਉਣ ਲਈ ਸਹਿਮਤ ਹੋ ਗਈ ਪਰ ਜਦ ਤੱਕ ਪੁਰਾਣੇ ਰਾਵੀ ਕ੍ਰੀਕ ਉੱਤੇ ਪਾਕਿਸਤਾਨ ਵਾਲੇ ਪਾਸੇ ਪੁਲ਼ ਨਹੀਂ ਬਣਦਾਭਾਰਤ ਨੇ ਇਸ ਲਈ ਅੰਤ੍ਰਿਮ ਪ੍ਰਬੰਧ ਕਰਨ ਦੀ ਪੇਸ਼ਕਸ਼ ਕੀਤੀਤਾਕਿ ਨਵੰਬਰ, 2019 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਤੱਕ  ਕੌਰੀਡੋਰ ਨੂੰ ਚਾਲੂ ਕੀਤਾ ਜਾ ਸਕੇ  

ਭਾਰਤ ਨੇ ਪਾਕਿਸਤਾਨ ਨੂੰ ਤਾਕੀਦ ਕੀਤੀ ਕਿ ਉਹ ਤੀਰਥ ਯਾਤਰੀਆਂ ਦੀਆਂ ਇਨ੍ਹਾਂ ਭਾਵਨਾਵਾਂ ਦੀ ਕਦਰ ਕਰੇ ਕਿ ਉਨ੍ਹਾਂ ਨੂੰ ਪਵਿੱਤਰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਪੂਰਾ ਸਾਲ ਬੇ-ਰੋਕਟੋਕ, ਅਸਾਨ ਦਰਸ਼ਨਾਂ ਦਾ ਮੌਕਾ ਹਾਸਲ ਹੋਵੇਇਸ ਸੰਦਰਭ ਵਿੱਚ ਹੇਠ ਲਿਖੀਆਂ ਬੇਨਤੀਆਂ ਮੁੜ ਦੁਹਰਾਈਆਂ ਗਈਆਂ –

* ਰੋਜ਼ਾਨਾ 5000 ਤੀਰਥ ਯਾਤਰੀਆਂ ਨੂੰ ਕੌਰੀਡੋਰ ਦੀ ਵਰਤੋਂ ਕਰਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਪ੍ਰਵਾਨਗੀ ਦਿੱਤੀ ਜਾਵੇ ਕਿਉਂਕਿ ਸਾਡੇ ਪਾਸੇ ਵੱਲ ਇਸ ਸਬੰਧੀ ਮੰਗ ਕਾਫੀ ਜ਼ਿਆਦਾ ਹੋਣ ਦੀ ਆਸ ਹੈ

* ਵਿਸ਼ੇਸ਼ ਮੌਕਿਆਂ ਉੱਤੇ 10,000 ਵਾਧੂ ਤੀਰਥ ਯਾਤਰੀਆਂ ਨੂੰ ਯਾਤਰਾ ਦੀ ਪ੍ਰਵਾਨਗੀ ਦਿੱਤੀ ਜਾਵੇ

* ਤੀਰਥ ਯਾਤਰੀਆਂ ਉੱਤੇ ਉਨ੍ਹਾਂ ਦੇ ਧਰਮ ਦੇ ਹਿਸਾਬ ਨਾਲ ਕੋਈ ਪਾਬੰਦੀਆਂ ਨਹੀਂ ਹੋਣੀਆਂ ਚਾਹੀਦੀਆਂ

* ਸਿਰਫ ਭਾਰਤੀ ਸ਼ਹਿਰੀਆਂ ਨੂੰ ਹੀ ਨਹੀਂ ਸਗੋਂ ਭਾਰਤੀ ਮੂਲ ਦੇ ਸ਼ਹਿਰੀਆਂ (ਪੀਆਈਓਜ਼), ਜਿਨ੍ਹਾਂ ਕੋਲ ਓਸੀਆਈ ਕਾਰਡ ਹਨ, ਨੂੰ ਵੀ ਕਰਤਾਰਪੁਰ ਕੌਰੀਡੋਰ ਦੀ ਸੁਵਿਧਾ ਪ੍ਰਦਾਨ ਕੀਤੀ ਜਾਵੇ

* ਇਹ ਆਵਾਜਾਈ ਵੀਜ਼ਾ ਮੁਕਤ ਹੋਣੀ ਚਾਹੀਦੀ ਹੈ ਅਤੇ ਪਾਕਿਸਤਾਨ ਨੂੰ ਕੋਈ ਪਰਮਿਟ ਸਿਸਟਮ ਲਾਗੂ ਕਰਨ ਜਾਂ ਫੀਸ ਲੈਣ ਬਾਰੇ ਮੁੜ ਤੋਂ ਵਿਚਾਰ ਕਰਨੀ ਚਾਹੀਦੀ ਹੈ

* ਤੀਰਥ ਯਾਤਰੀਆਂ ਨੂੰ ਸਾਰਾ ਸਾਲ ਅਤੇ ਹਫਤੇ ਦੇ 7 ਦਿਨ ਯਾਤਰਾ ਦੀ ਪ੍ਰਵਾਨਗੀ ਹੋਣੀ ਚਾਹੀਦੀ ਹੈ

* ਤੀਰਥ ਯਾਤਰੀਆਂ ਨੂੰ ਇਹ ਸਹੂਲਤ ਹੋਣੀ ਚਾਹੀਦੀ ਹੈ ਕਿ ਉਹ ਨਿੱਜੀ ਤੌਰ ਤੇ ਜਾਂ ਜਥਿਆਂ ਵਿੱਚ ਯਾਤਰਾ ਕਰ ਸਕਣ

* ਤੀਰਥ ਯਾਤਰੀਆਂ ਨੂੰ ਇਹ ਮੌਕਾ ਮਿਲਣਾ ਚਾਹੀਦਾ ਹੈ ਕਿ ਉਹ ਇਸ ਪਵਿੱਤਰ ਸਥਾਨ ਦੇ ਦਰਸ਼ਨ ਪੈਦਲ ਜਾ ਕੇ ਵੀ ਕਰ ਸਕਣ

* ਤੀਰਥ ਯਾਤਰੀਆਂ ਲਈ ਲੰਗਰ ਅਤੇ ਪ੍ਰਸ਼ਾਦ ਤਿਆਰ ਕਰਨ ਅਤੇ ਵੰਡਣ ਦਾ ਪ੍ਰਬੰਧ ਵੀ ਹੋਣਾ ਚਾਹੀਦਾ ਹੈ

ਤੀਰਥ ਯਾਤਰੀਆਂ ਲਈ ਸੁਰੱਖਿਅਤ ਅਤੇ ਠੀਕ-ਠਾਕ ਮਾਹੌਲ ਯਕੀਨੀ ਬਣਾਉਣਦੀ ਅਹਿਮੀਅਤ  ਬਾਰੇ ਵੀ ਚਰਚਾ ਹੋਈਇਸ ਸੰਦਰਭ ਵਿੱਚ ਪਾਕਿਸਤਾਨ ਵਿੱਚ ਸਥਿਤ ਨਿਜੀ ਵਿਅਕਤੀਆਂ ਜਾਂ ਸੰਗਠਨਾਂਜੋ ਕਿ ਯਾਤਰਾ ਵਿੱਚ ਗੜਬੜ ਕਰ ਸਕਦੇ ਹਨ ਜਾਂ ਮੌਕੇ ਦੀ ਦੁਰਵਰਤੋਂ ਕਰਕੇ ਤੀਰਥ ਯਾਤਰੀਆਂ ਦੀਆਂ ਭਾਵਨਾਵਾਂ ਨਾਲ ਖੇਡ ਸਕਦੇ ਹਨ, ਬਾਰੇ ਵੀ ਚਿੰਤਾ ਪ੍ਰਗਟਾਈ ਗਈ  ਪਾਕਿਸਤਾਨੀ ਧਿਰ ਨੂੰ ਇਸ ਸਬੰਧ ਵਿੱਚ ਆਪਣੀਆਂ ਚਿੰਤਾਵਾਂ ਤੋਂ ਜਾਣੂ ਕਰਵਾਉਣ ਲਈ ਇੱਕ ਡੋਜ਼ੀਅਰ ਵੀ ਸੌਂਪਿਆ ਗਿਆਭਾਰਤੀ ਵਫ਼ਦ ਨੇ ਕਰਤਾਰਪੁਰ ਸਾਹਿਬ ਗੁਰਦੁਆਰੇ ਵਿੱਚ ਇੱਕ ਕੌਂਸਲਰ ਰੱਖਣ ਦੀ ਇਜਾਜ਼ਤ ਵੀ ਮੰਗੀ ਜੋ ਕਿ ਲੋੜ ਪੈਣ ਉੱਤੇ  ਯਾਤਰੀਆਂ ਨੂੰ  ਉੱਤੇ ਸਹਾਇਤਾ ਪ੍ਰਦਾਨ ਕਰ ਸਕੇਪਾਕਿਸਤਾਨੀ ਧਿਰ ਨੇ ਸਾਡੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਭਾਰਤ ਵਿਰੋਧੀ ਕਿਸੇ ਸਰਗਰਮੀ ਦੀ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ

ਸਰਕਾਰ ਨੂੰ ਪ੍ਰਾਪਤ ਹੋਈਆਂ ਬੇਨਤੀਆਂ ਦੇ ਅਧਾਰ ਉੱਤੇ ਗੁਰਦੁਆਰਾ ਸਾਹਿਬ ਦੀ ਜਗ੍ਹਾ ਉੱਤੇ ਨਾਜਾਇਜ਼ ਕਬਜ਼ਿਆਂ ਦਾ ਮਾਮਲਾ ਇੱਕ ਵਾਰੀ ਫਿਰ ਉਠਾਇਆ ਗਿਆ ਅਤੇ ਪਾਕਿਸਤਾਨੀ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਉਹ ਸੰਗਤਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਇਹ ਜ਼ਮੀਨ ਗੁਰਦੁਆਰਾ ਸਾਹਿਬ ਨੂੰ ਵਾਪਸ ਦਿਵਾਉਣਪਾਕਿਸਤਾਨੀ ਧਿਰ ਨੇ ਇਸ ਮੁੱਦੇ ਉੱਤੇ ਵਿਚਾਰ ਦਾ ਭਰੋਸਾ ਦਿਵਾਇਆ

ਭਾਰਤ ਸਰਕਾਰ ਨੇ ਅਤਿਆਧੁਨਿਕ (ਸਟੇਟ ਆਵ੍ ਆਰਟ) ਬੁਨਿਆਦੀ ਢਾਂਚਾ ਤਿਆਰ ਕਰਨ ਵਿੱਚ ਕਾਫੀ ਪ੍ਰਗਤੀ ਕੀਤੀ ਹੈਇਸ ਢਾਂਚੇ ਵਿੱਚ ਭਾਰਤੀ ਪਾਸੇ ਵੱਲ ਇੱਕ ਯਾਤਰੀ ਟਰਮੀਨਲ ਦੀ ਉਸਾਰੀ ਵੀ ਸ਼ਾਮਲ ਹੈ ਜੋ ਕਿ ਰੋਜ਼ਾਨਾ 15,000 ਯਾਤਰੀਆਂ ਲਈ ਪ੍ਰਬੰਧ ਕਰ ਸਕਦਾ ਹੈਇਸ ਨੂੰ 31 ਅਕਤੂਬਰ, 2019 ਤੱਕ ਪੂਰਾ ਕੀਤੇ ਜਾਣ ਦਾ ਟੀਚਾ ਹੈਅੰਤਰਰਾਸ਼ਟਰੀ ਸੀਮਾ ਉੱਤੇ ਕਰਾਸਿੰਗ ਪੁਆਇੰਟਾਂ ਤੱਕ 4-ਲੇਨ ਹਾਈਵੇ ਬਣਾਉਣ ਦਾ ਕੰਮ ਤਸੱਲੀ ਨਾਲ ਅਤੇ ਸਮੇਂ ਅਨੁਸਾਰ ਚਲ ਰਿਹਾ ਹੈਇਹ ਕੰਮ ਸਤੰਬਰ, 2019 ਦੇ ਅੰਤ ਤੱਕ ਪੂਰਾ ਹੋ ਜਾਵੇਗਾਸਰਕਾਰ ਨੂੰ ਪੂਰੀ ਆਸ ਹੈ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਤੱਕ  ਯਾਤਰੀਆਂ ਦੇ ਲਾਂਘੇ ਲਈ ਕਰਤਾਰਪੁਰ  ਕੌਰੀਡੋਰ ਤਿਆਰ ਕਰ ਲਵੇਗੀ

ਪਾਕਿਸਤਾਨੀ ਧਿਰ ਨੂੰ ਵੱਖਰੇ ਤੌਰ ਤੇ ਬੇਨਤੀ ਕੀਤੀ ਗਈ ਹੈ ਕਿ ਉਹ ਦਿੱਲੀ ਤੋਂ ਪਾਕਿਸਤਾਨ ਵਿੱਚ ਨਨਕਾਣਾ ਸਾਹਿਬ ਤੱਕ ਜੁਲਾਈ, 2019 ਵਿੱਚ ਅਤੇ ਫਿਰ ਅਕਤੂਬਰ/ ਨਵੰਬਰ 2019 ਵਿੱਚ  ‘ਨਗਰ ਕੀਰਤਨਕੱਢਣ ਦੀ ਇਜਾਜ਼ਤ ਦੇਵੇਇਹ ਨਗਰ ਕੀਰਤਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐੱਸਜੀਐੱਮਸੀ) ਵੱਲੋਂ ਕੱਢੇ ਜਾ ਰਹੇ ਹਨਇਹ ਸੰਸਥਾਵਾਂ 1974 ਦੇ ਦੋ-ਪੱਖੀ  ਪ੍ਰੋਟੋਕੋਲ ਤਹਿਤ ਪਾਕਿਸਤਾਨ ਵਿੱਚ ਤੀਰਥ ਯਾਤਰਾਵਾਂ ਦਾ ਆਯੋਜਨ ਕਰਦੀਆਂ ਹਨਪਾਕਿਸਤਾਨ ਸਾਹਮਣੇ ਇਹ ਵੀ ਪ੍ਰਸਤਾਵ ਰੱਖਿਆ ਗਿਆ ਹੈ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੇ ਪਵਿੱਤਰ ਮੌਕੇ ਉੱਤੇ 10,000 ਭਾਰਤੀ ਤੀਰਥ ਯਾਤਰੀਆਂ ਨੂੰ 1974 ਦੇ ਪ੍ਰੋਟੋਕੋਲ ਤਹਿਤ ਤੀਰਥ ਯਾਤਰਾ ਦੀ ਪ੍ਰਵਾਨਗੀ ਦੇਵੇ

ਰੂਪ-ਰੇਖਾ ਦੇ ਸਬੰਧ ਵਿੱਚ ਸਮਝੌਤਾ ਖਰੜੇ ਨੂੰ ਅੰਤਿਮ ਰੂਪ ਦੇਣ ਦੇ ਸਬੰਧ ਵਿੱਚ ਪ੍ਰਗਤੀ ਹੋਈ ਹੈਇਹ ਸਹਿਮਤੀ ਬਣੀ ਕਿ ਭਾਰਤੀ ਪਾਸਪੋਰਟ ਧਾਰਕਾਂ ਅਤੇ ਓਸੀਆਈ ਕਾਰਡ ਧਾਰਕਾਂ ਨੂੰ ਹਫ਼ਤੇ ਦੇ ਸਾਰੇ ਸੱਤ ਦਿਨ ਵੀਜ਼ਾ ਮੁਕਤ ਯਾਤਰਾ ਦੀ ਪ੍ਰਵਾਨਗੀ ਦਿੱਤੀ ਜਾਵੇਸਾਰਾ ਸਾਲ 5,000 ਤੀਰਥ ਯਾਤਰੀਆਂ ਨੂੰ ਰੋਜ਼ਾਨਾ ਕਰਤਾਰਪੁਰ ਸਾਹਿਬ ਗੁਰਦੁਆਰੇ ਜਾਣ ਦੀ ਪ੍ਰਵਾਨਗੀ ਹੋਵੇਗੀਯਾਤਰੀਆਂ ਨੂੰ ਨਿਜੀ ਤੌਰ ਤੇ ਜਾਂ ਜਥਿਆਂ ਦੇ ਰੂਪ ਵਿੱਚ ਪੈਦਲ ਯਾਤਰਾ ਕਰਨ ਦੀ ਪ੍ਰਵਾਨਗੀ ਵੀ ਹੋਵੇਗੀਪਾਕਿਸਤਾਨ ਨੇ ਆਪਣੇ ਪਾਸੇ ਵੱਲ ਢਾਂਚੇ ਸਬੰਧੀ ਰੁਕਾਵਟਾਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਉਹ ਪੜਾਅਵਾਰ ਢੰਗ ਨਾਲ ਹੋਰ ਜ਼ਿਆਦਾ ਭਾਰਤੀ ਤੀਰਥ ਯਾਤਰੀਆਂ ਨੂੰ ਆਉਣ ਦੀ ਪ੍ਰਵਾਨਗੀ ਦੇ ਸਕਦੇ ਹਨਪਾਕਿਸਤਾਨ ਨੂੰ ਕਿਹਾ ਗਿਆ ਕਿ ਉਹ ਆਪਣੀ ਸਥਿਤੀ ਉੱਤੇ ਮੁੜ ਵਿਚਾਰ ਕਰੇ ਕਿਉਂਕਿ ਤੀਰਥ ਯਾਤਰੀਆਂ ਦੀ ਇਹ ਲੰਬੇ ਸਮੇਂ ਤੋਂ ਮੰਗ ਹੈ ਅਤੇ ਇਹ ਆਸ ਲਗਾਈ ਜਾ ਰਹੀ ਹੈ ਕਿ ਪਾਕਿਸਤਾਨ ਵਧੇਰੇ ਤੀਰਥ ਯਾਤਰੀਆਂ ਨੂੰ ਇਸ ਲਾਂਘੇ ਰਾਹੀਂ ਕਰਤਾਰਪੁਰ ਸਾਹਿਬ ਜਾਣ ਦੇਣ ਦੀ ਪ੍ਰਵਾਨਗੀ ਦੇਵੇਗਾ

ਦੋਹਾਂ ਧਿਰਾਂ ਵਿੱਚ ਸਹਿਮਤੀ ਬਣੀ ਕਿ ਕਰਤਾਰਪੁਰ ਸਾਹਿਬ ਕੌਰੀਡੋਰ ਬਾਰੇ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਗੱਲਬਾਤ ਦਾ ਇੱਕ ਰਸਤਾ ਖੁੱਲ੍ਹਾ ਰੱਖਿਆ ਜਾਵੇਤਕਨੀਕੀ ਟੀਮਾਂ ਦੁਬਾਰਾ ਮੁਲਾਕਾਤ ਇਹ ਯਕੀਨੀ ਬਣਾਉਣ ਲਈ ਕਰਨਗੀਆਂ ਕਿ ਕਰਤਾਰਪੁਰ ਸਾਹਿਬ ਕੌਰੀਡੋਰ ਸਮੇਂ ਸਿਰ ਖੋਲ੍ਹਣ ਲਈ ਨਿਰੰਤਰ ਸੰਪਰਕ ਕਾਇਮ ਰਹੇਗਾ, ਤਾਕਿ ਨਵੰਬਰ, 2019 ਵਿੱਚ ਤੀਰਥ ਯਾਤਰਾ ਸ਼ੁਰੂ ਹੋ ਸਕੇ

 

Read more