ਕਰਤਾਰਪੁਰ ਸਾਹਿਬ ਕੌਰੀਡੋਰ, ਪੰਜਾਬ ਦੇ ਡੇਰਾ ਬਾਬਾ ਨਾਨਕ ਦੇ ਪੈਸੰਜਰ (ਯਾਤਰੀ) ਟਰਮੀਨਲ ਕੰਪਲੈਕਸ ਵਿੱਚ ਨਿਰਮਾਣ ਕਾਰਜ ਪੂਰੇ ਜ਼ੋਰ-ਸ਼ੋਰ ਨਾਲ ਜਾਰੀ

Gurwinder Singh Sidhu

ਕਰਤਾਰਪੁਰ ਸਾਹਿਬ ਕੌਰੀਡੋਰ ਲਈ ਪੰਜਾਬ ਦੇ ਡੇਰਾ ਬਾਬਾ ਨਾਨਕ ਵਿਖੇ 500 ਕਰੋੜ ਰੁਪਏ ਦੇ ਪੈਸੰਜਰ ਟਰਮੀਨਲ ਕੰਪਲੈਕਸ ਦਾ ਨਿਰਮਾਣ ਕਾਰਜ ਪੂਰੇ ਜ਼ੋਰਸ਼ੋਰ ਨਾਲ ਜਾਰੀ ਹੈਨਿਰਮਾਣ ਕਾਰਜ ਪ੍ਰਤਿਸ਼ਠਿਤ ਕੰਪਨੀ ਐੱਮ/ਐੱਸ ਸ਼ਾਪੂਰਜੀ  ਐਂਡ ਪੱਲੋਂਜੀ ਪ੍ਰਾਈਵੇਟ ਲਿਮਟਿਡ ਵਲੋਂ ਲੈਂਡ ਪੋਰਟਸ ਅਥਾਰਟੀ ਆਵ੍ ਇੰਡੀਆ (ਐੱਲਪੀਏਆਈ), ਗ੍ਰਿਹ ਮੰਤਰਾਲੇ (ਐੱਮਐੱਚਏ) ਦੀ ਨਿਗਰਾਨੀ ਹੇਠ ਕੀਤਾ ਜਾ ਰਿਹਾ ਹੈਇਹ ਪ੍ਰੋਜੈਕਟ ਨਵੰਬਰ, 2019 ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਸਮਾਰੋਹਾਂ ਦੀ ਸ਼ੁਰੂਆਤ ਤੋਂ ਪਹਿਲਾਂ 31 ਅਕਤੂਬਰ ਤੱਕ ਪੂਰਾ ਹੋ ਜਾਵੇਗਾ 

ਪੈਸੰਜਰ ਟਰਮੀਨਲ ਕੰਪਲੈਕਸ 15 ਏਕੜ ਜ਼ਮੀਨ ਵਿੱਚ ਬਣਾਇਆ ਜਾ ਰਿਹਾ ਹੈਇਸ ਵਿੱਚ ਸਾਰੀਆਂ ਜਨਤਕ ਸੁਵਿਧਾਵਾਂ ਦਾ ਪ੍ਰਬੰਧ ਹੋਵੇਗਾ ਤਾਕਿ ਰੋਜ਼ਾਨਾ ਤਕਰੀਬਨ 5,000 ਯਾਤਰੀਆਂ ਨੂੰ ਇਹ ਸੁਵਿਧਾਵਾਂ ਪ੍ਰਦਾਨ ਕਰਵਾਈਆਂ ਜਾ ਸਕਣ

ਪੈਸੰਜਰ ਟਰਮੀਨਲ ਕੰਪਲੈਕਸ ਦੀਆਂ ਵਿਸ਼ੇਸ਼ਤਾਵਾਂ

1.       ਤਕਰੀਬਨ 16,000 ਵਰਗ ਮੀਟਰ (13,000 ਵਰਗ ਮੀਟਰ ਗਰਾਊਂਡ ਫਲੋਰ + 3000 ਵਰਗ ਮੀਟਰ ਮੈਜ਼ੇਨਿਨ ਫਲੋਰ) ਪੂਰੀ ਤਰ੍ਹਾਂ ਏਅਰ ਕੰਡੀਸ਼ਨਡ ਇਮਾਰਤਹਵਾਈ ਅੱਡਾ ਬਿਲਡਿੰਗ ਵਰਗੀ ਮੁੱਖ ਇਮਾਰਤ ਵਿੱਚ:-

(ਪ੍ਰਤੀਦਿਨ 5,000 ਤੀਰਥ ਯਾਤਰੀਆਂ ਦੀ ਸਹੂਲਤ ਲਈ 54 ਇਮੀਗ੍ਰੇਸ਼ਨ ਕਾਊਂਟਰ

(ਅ)   2000 ਤੀਰਥ ਯਾਤਰੀਆਂ ਦੇ ਬੈਠਣ ਲਈ ਢੁਕਵਾਂ ਪ੍ਰਬੰਧ

(ਮੁੱਖ ਇਮਾਰਤ ਦੇ ਅੰਦਰ ਹੀ ਸਾਰੀਆਂ ਜ਼ਰੂਰੀ ਜਨਤਕ ਸਹੂਲਤਾਂ ਜਿਵੇਂ ਕਿ ਬੂਥ, ਵਾਸ਼ ਰੂਮਜ਼, ਬਾਲ ਸੰਭਾਲ਼, ਫਸਟ ਏਡ ਮੈਡੀਕਲ ਸਹੂਲਤ, ਪ੍ਰਾਰਥਨਾ ਕਮਰਾ ਅਤੇ ਸਨੈਕਸ ਕਾਊਂਟਰ ਆਦਿ ਦਾ ਪ੍ਰਬੰਧ

(ਸ)     10 ਬੱਸਾਂ, 250 ਕਾਰਾਂ ਅਤੇ 250 ਟੂ-ਵ੍ਹੀਲਰਾਂ ਦੀ ਪਾਰਕਿੰਗ ਲਈ ਖੁੱਲ੍ਹੀ ਜਗ੍ਹਾ

(ਹ)     ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਅਤੇ ਜਨਤਕ ਅਡਰੈੱਸ ਸਿਸਟਮ ਸਮੇਤ ਮਜ਼ਬੂਤ ਸੁਰੱਖਿਆ ਸਿਸਟਮ 

(ਕ)     ਸ਼ਾਨਦਾਰ ਕੁਦਰਤੀ ਦ੍ਰਿਸ਼ਾਂ ਵਾਲਾ ਇਲਾਕਾ ਜਿਸ ਵਿੱਚ ਪਾਣੀ ਵਿੱਚ ਰਹਿਣ ਵਾਲੇ ਜੀਵ, ਕਲਾਕ੍ਰਿਤੀਆਂ, ਸਥਾਨਕ ਸੱਭਿਆਚਾਰਕ ਮੂਰਤੀਆਂ, ਬੈਠਣ ਲਈ ਥਾਂ, ਸ਼ਾਮਿਆਨੇ, ਜ਼ੀਰੋ ਪੁਆਇੰਟ ਤੱਕ ਬੈਂਚ ਆਦਿ 

2.    ਅੰਤਰਰਾਸ਼ਟਰੀ ਸੀਮਾ ਉੱਤੇ 300 ਫੁੱਟ ਦਾ ਰਾਸ਼ਟਰੀ ਝੰਡਾ

ਪੈਸੰਜਰ ਟਰਮੀਨਲ ਕੰਪਲੈਕਸ ਦੀ ਉਸਾਰੀ ਦਾ ਕੰਮ ਪੂਰੇ ਜ਼ੋਰ-ਸ਼ੋਰ ਨਾਲ ਚਲ ਰਿਹਾ ਹੈ ਅਤੇ ਇਸ ਕੰਮ ਲਈ 250 ਮਜ਼ਦੂਰ ਅਤੇ 30 ਇੰਜੀਨੀਅਰ ਉਸਾਰੀ ਮਸ਼ੀਨਰੀ, ਜਿਵੇਂ ਕਿ ਬੈਚ ਮਿਕਸਿੰਗ ਪਲਾਂਟ ਦੀ ਮਦਦ ਨਾਲ 3 ਸ਼ਿਫਟਾਂ ਵਿੱਚ ਕੰਮ ਕਰ ਰਹੇ ਹਨ 

ਪੂਰੇ ਕੰਪਲੈਕਸ ਦੀ ਨੀਂਹ ਦੀ ਖੁਦਾਈ ਦਾ ਕਾਰਜ ਲਗਭਗ ਪੂਰਾ ਹੋ ਗਿਆ ਹੈ ਜਦਕਿ ਮੁੱਖ ਯਾਤਰੀ ਭਵਨ ਲਈ ਪਲਿੰਥ ਅਤੇ ਕਾਲਮ ਆਰਸੀਸੀ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈਵੱਖ-ਵੱਖ ਗਤੀਵਿਧੀਆਂ ਨੂੰ ਇਕੱਠਾ ਪੂਰਾ ਕਰਨ ਲਈ ਸਮਾਨਾਂਤਰ ਤੌਰ ਤੇ ਕੰਮ ਕੀਤਾ ਜਾ ਰਿਹਾ ਹੈ

ਪਲਿੰਥ, ਨੀਂਹ ਅਤੇ ਥੰਮ੍ਹਿਆਂ ਦਾ ਨਿਰਮਾਣ ਸਾਈਟ ਉੱਤੇ ਕੀਤਾ ਜਾਵੇਗਾ ਜਦਕਿ ਬਾਕੀ ਇਸਪਾਤ ਢਾਂਚੇ ਨੂੰ ਹੋਰ ਥਾਵਾਂ ਉੱਤੇ ਕਾਰਖਾਨਿਆਂ ਵਿੱਚ ਬਣਾਇਆ ਜਾਵੇਗਾ ਅਤੇ ਸਿੱਧੇ ਸਾਈਟ ਤੇ ਲਿਜਾ ਕੇ ਸਥਾਪਿਤ ਕੀਤਾ ਜਾਵੇਗਾਮਕੈਨੀਕਲ, ਇਲੈਕਟ੍ਰੀਕਲ ਅਤੇ ਪਲੰਬਿੰਗ ਕਾਰਜਾਂ ਲਈ ਵੈਂਡਰ ਅਤੇ ਉਪ-ਕੇਂਦਰਾਂ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ ਅਤੇ ਛੱਤ ਲਈ ਸਟੀਲ ਢਾਂਚਾ, ਗਲੇਜ਼ਿੰਗ ਅਤੇ ਅਲੁਮੀਨੀਅਮ ਸ਼ੀਟਿੰਗ ਦੇ ਹੁਕਮ ਦਿੱਤੇ ਗਏ ਹਨਏਅਰ ਕੰਡੀਸ਼ਨਡ, ਹੀਟਿੰਗ ਅਤੇ ਵੈਂਟੀਲੇਸ਼ਨ ਦੀ ਖਰੀਦ ਨੂੰ ਵੀ ਅੰਤਿਮ ਰੂਪ ਦਿੱਤਾ ਗਿਆ ਹੈ

ਖੁਸ਼ਹਾਲ ਪੰਜਾਬੀ ਵਿਰਾਸਤ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਕਾਰਜਾਂ ਦੇ ਪ੍ਰਦਰਸ਼ਨ ਲਈ ਅਤੇ ਅਤਿਆਧੁਨਿਕ ਭਵਨ ਦੇ ਢਾਂਚੇ ਲਈ ਅੰਮ੍ਰਿਤਸਰ ਦੇ ਆਰਕੀਟੈਕਚਰ ਸਕੂਲਾਂ ਤੋਂ ਸਲਾਹ ਲਈ ਗਈ ਹੈ

Read more